Share on Facebook

Main News Page

ਸਿੱਖ ਲਹਿਰ ਸੈਂਟਰ ਗੁਰਦੁਆਰਾ ਬਣਨ ਲੱਗਾ ਬੈਂਕੁਟਹਾਲ ???

16 July 2013 (ਗੁਰਦੇਵ ਸਿੰਘ ਸੱਧੇਵਾਲੀਆ): ਸਿੱਖ ਕੌਮ ਵਿਚ ਪਈ ਹੋਈ ਆਪੋ-ਧਾਪੀ ਅਤੇ ਜੱਫਾ ਮਾਰੂ ਨੀਤੀ ਤਹਿਤ, ਹੁਣ ਤੁਹਾਨੂੰ ਨਵੀਂ ਤੋਂ ਨਵੀਂ ਗੱਲ ਸੁਣਨ ਨੂੰ ਮਿਲਦੀ ਹੈ। ਤੁਸੀਂ ਕਦੇ ਚਰਚ, ਫੈਕਟਰੀ ਜਾਂ ਬੈਂਕੁਟਹਾਲ ਦੀ ਥਾਂ ਗੁਰਦੁਆਰਾ ਤਾਂ ਬਣਦਾ ਸੁਣਿਆ ਸੀ, ਪਰ ਹੁਣ ਗੁਰਦੁਆਰੇ ਨੂੰ ‘ਢਾਹ ਕੇ’?? ਬੈਂਕੁਟ ਹਾਲ ਬਣਦਾ ਵੀ ਸੁਣ ਲਓ। ਕੰਧਾਂ ਢੱਠ ਜਾਣ ਨੂੰ ਗੁਰਦੁਆਰਾ ਢੱਠਣਾ ਨਹੀਂ ਕਹਿੰਦੇ, ਬਲਕਿ ਗੁਰੂ ਦੀ ਵਿਚਾਰਧਾਰਾ ਨੂੰ ਢਾਹ ਕੇ ਵਪਾਰ ਕਰਨ ਨੂੰ ਗੁਰਦੁਆਰਾ ਢੱਠਣਾ ਕਹਿੰਦੇ ਹਨ।

79 ਬ੍ਰੈਮਸਟੀਲ ਬ੍ਰੈਮਪਟਨ ਵਿਖੇ ਸਥਿਤ ਗੁਰਦੁਆਰਾ ‘ਸਿੱਖ ਲਹਿਰ ਸੈਂਟਰ’ ਦੀ ਥਾਂ ਬੈਂਕੁਟਹਾਲ ਬਣਨ ਦੀ ‘ਐਪਲੀਕੇਸ਼ਨ’ ਦੀ ਸੁਣਵਾਈ ਬ੍ਰੈਮਪਟਨ ਸਿਟੀ ਹਾਲ ਵਿਖੇ 16 ਜੁਲਾਈ ਦਿਨ ਮੰਗਲਵਾਰ ਯਾਨੀ ਕੱਲ ਨੂੰ ਹੈ, ਜਿਸ ਵਿਚ ਪ੍ਰਬੰਧਕਾਂ ਵਲੋਂ ਪਾਈ ਗਈ ਅਰਜੀ ਉਪਰ ਸੁਣਵਾਈ ਹੋਵੇਗੀ

ਸਿਟੀ ਦਾ ਇਹ ਰੂਲ ਹੈ ਕਿ ਕਿਸੇ ਵੀ ਜ਼ੋਨਿੰਗ ਨੂੰ ਬਦਲਣ ਤੋਂ ਪਹਿਲਾਂ ਉਹ ‘ਪ੍ਰਾਪਟੀ’ ਦੇ ਸਾਹਵੇਂ, ਕੁੱਝ ਚਿਰ ਲਈ ਫੱਟਾ ਲਾਉਂਦੇ ਹਨ, ਕਿ ਕਿਸੇ ਨੂੰ ਕੋਈ ਇਤਰਾਜ? ਕਿਸੇ ਵਲੋਂ ਵੀ ਕੋਈ ਇਤਰਾਜ ਨਾ ਕੀਤੇ ਜਾਣ ਦੀ ਸੂਰਤ ਵਿੱਚ, ਸਿਟੀ ਵਾਲੇ ਅਰਜੀ ਮੁਤਾਬਕ ਜ਼ੋਨਿੰਗ ਬਦਲ ਦਿੰਦੇ ਹਨ। ਦਿੱਸ ਰਹੀ ਫੋਟੋ ਸਿਟੀ ਵਲੋਂ ਗੁਰਦੂਆਰਾ ਸਾਹਬ ਦੇ ਸਾਹਵੇਂ ਲਾਏ ਉਸ ਫੱਟੇ ਦੀ ਹੈ, ਜਿਸ ਵਿਚ ਪ੍ਰਬੰਧਕਾਂ ਵਲੋਂ ਪਾਈ ਹੋਈ ਅਰਜੀ ਮੁਤਾਬਕ ਬੈਂਕੁਟਹਾਲ ਵੀ ਸ਼ਾਮਲ ਹੈ।

ਪਾਠਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਗੁਰਦੁਆਰੇ ਦੇ ਨਾਂ 'ਤੇ ਸਿੱਖ ਸੰਗਤਾਂ ਵਲੋਂ ਆਈ ਭੇਟਾ ਦਾ ਕੀ ਬਣਿਆ ਅਤੇ ਮੈਂਬਰਸ਼ਿਪ ਲਈ ਇਕੱਠੇ ਕੀਤੇ ਪੈਸੇ ਕਿਧਰ ਗਏ ਅਤੇ ਜੇ ਬੈਂਕੁਟ ਹਾਲ ਹੀ ਖੋਹਲਣਾ ਸੀ, ਤਾਂ ਲੋਕਾਂ ਕੋਲੋਂ ਗੁਰਦੁਆਰਾ ਕਹਿ ਕੇ ਪੈਸੇ ਕਿਉਂ ਲਏ ਗਏ ਅਤੇ ਜਿਥੇ ਗੁਰੂ ਦੀ ਬਾਣੀ ਪੜੀ ਜਾਂਦੀ ਸੀ, ਕੀਰਤਨ ਦਾ ਪ੍ਰਵਾਹ ਚਲਦਾ ਸੀ, ਉਥੇ ਸਥਾਪਤ ਬੈਂਕੁਟ ਹਾਲ ਵਿੱਚ ਕੀ ਹੋਵੇਗਾ? ਯਾਦ ਰਹੇ ਕਿ 2009 ਵਿਚ ਹੋਂਦ ਵਿਚ ਆਏ ਇਸ ਗੁਰਦੁਆਰਾ ਸਾਹਿਬ ਦੇ ਕੁਲ 9 ਡਾਇਰੈਕਟਰ ਸਨ, ਜਿਸ ਵਿਚੋਂ ਚਾਰ ਡਾਇਰੈਕਟਰ ਗੁਰਦੁਆਰੇ ਵਿਖੇ ਹੋਈਆਂ ਤੀਆਂ ਦੇ ਮੇਲੇ ਤੋਂ ਪਏ ਕਲੇਸ਼ ਕਾਰਨ ਰੀਜ਼ਾਇਨ Resign ਕਰ ਚੁੱਕੇ ਹੋਏ ਹਨ, ਜਿਸ ਵਿਚ ਸ੍ਰ. ਸਕਦੰਰਜੀਤ ਸਿੰਘ ਧਾਲੀਵਾਲ, ਜਸਕਰਨਜੀਤ ਸਿੰਘ ਸਿੱਧੂ, ਇੰਦਰਜੀਤ ਸਿੰਘ ਸੈਣੀ ਅਤੇ ਗੁਰਦੇਵ ਸਿੰਘ ਸੱਧੇਵਾਲੀਆ ਸ਼ਾਮਿਲ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top