Share on Facebook

Main News Page

ਫਿਰ ਤੋਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ; ਸਿੱਖ ਅਖਵਾਉਣ ਵਾਲਿਆਂ ਦੀ ਨਾਲਾਇਕੀ ਦਾ ਸਬੂਤ ਹੈ
-: ਸੰਪਾਦਕ ਖ਼ਾਲਸਾ ਨਿਊਜ਼

ਸ. ਇੰਦਰਜੀਤ ਸਿੰਘ ਨੇ 19 ਅਕਤੂਬਰ ਨੂੰ ਇੱਕ ਲੇਖ ਲਿਖਿਆ ਸੀ "ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਸਲ ਜ਼ਿੰਮੇਵਾਰ ਕੌਣ, ਅਤੇ ਬੇਅਦਬੀ ਰੋਕਣ ਦਾ ਇੱਕ ਉਪਾਅ", ਜਿਸ ਵਿੱਚ ਦਿੱਤਾ ਸੁਝਾਅ ਚੰਗਾ ਸੀ। ਇਸੇ ਤਰ੍ਹਾਂ ਉਸੇ ਦਿਨ ਖ਼ਾਲਸਾ ਨਿਊਜ਼ ਸੰਪਾਦਕੀ 'ਚ ਵੀ ਚੱਲ ਰਹੇ ਘਟਨਾਕ੍ਰਮ ਬਾਰੇ ਸਿਰ ਵਰਤਣ 'ਤੇ ਜ਼ੋਰ ਦਿੱਤਾ ਗਿਆ ਸੀ... ਖੈਰ...

ਪਰ ਅਸੀਂ ਪਿਛਲੇ ਇੱਕ ਮਹੀਨੇ ਤੋਂ ਇੱਕੋ ਥਾਂ 'ਤੇ ਚੱਕਰ ਕੱਟੀ ਜਾ ਰਹੇ ਹਾਂ, ਪਰ ਬੇਅਦਬੀ ਰੁਕਣ ਦਾ ਨਾਮ ਨਹੀਂ ਲੈ ਰਹੀ।

ਵਿਰੋਧੀ ਆਪਣਾ ਕੰਮ ਕਰੀ ਜਾ ਰਹੇ ਨੇ, ਕੌਮ ਨੂੰ ਉਲਝਾ ਕੇ ਰੱਖ ਰਹੇ ਨੇ, ਗੱਦਾਰ ਆਪਣੀਆਂ ਚੌਧਰਾਂ ਚਮਕਾ ਰਹੇ ਨੇ... ਤੇ ਗੁਰੂ ਗਲ਼ੀਆਂ 'ਚ ਰੁੱਲ਼ ਰਿਹਾ ਹੈ। ਖ਼ਾਲਸਾ ਨਿਊਜ਼ ਨੇ ਪਹਿਲਾਂ ਵੀ ਲਿਖਿਆ ਸੀ ਕਿ ਗੁਰਮਤਿ ਵਿਰੋਧੀ ਅਨਸਰਾਂ ਨੇ ਇਸ ਤਰ੍ਹਾਂ ਦੇ ਕਾਰੇ ਹੋਰ ਕਰਨੇ ਨੇ, ਜਿਸ ਨਾਲ ਲੋਕ ਆਪੇ ਹੀ ਅੱਕ ਜਾਣ, ਕਿ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਹੈ, ਹੁਣ ਅਸੀਂ ਕੀ ਕਰੀਏ...

ਸਾਡੇ ਕੋਲ ਕਿਸੀ ਵੀ ਸਮੱਸਿਆ ਦਾ ਹੋਰ ਕੋਈ ਹਲ ਹੀ ਨਹੀਂ... ਸੜਕਾਂ 'ਤੇ ਆ ਜਾਓ, ਧਰਨੇ ਲਾ ਲਾਓ, ਕਿਰਪਾਨਾਂ ਲਹਿਰਾ ਲਓ, ਫੋਕੇ ਜੈਕਾਰੇ ਲਾ ਲਓ... ਫਿਰ ਡਾਂਗਾਂ ਖਾ ਲਓ, ਗੋਲ਼ੀਆਂ ਖਾ ਲਓ, ਨੌਜਵਾਨ ਮਰਵਾ ਲਓ... ਤੇ ਫਿਰ ਉਨ੍ਹਾਂ ਦੇ ਭੋਗ 'ਤੇ ਸਮਗਾਮ ਕਰਾ ਲਓ, ਗਰਮ ਗਰਮ ਲੈਕਚਰ ਕਰਵਾ ਲਓ, ਖਾਲਿਸਤਾਨ ਜ਼ਿੰਦਾਬਾਦ ਕਰ ਲਓ... ਨਤੀਜਾ.... ਸਿਫਰ...ZERO.

ਉਹੀ ਹੋ ਰਿਹਾ ਹੈ, ਅਸੀਂ ਲੀਰ ਦੇ ਫਕੀਰ ਬਣ ਕੇ, ਅੱਖਾਂ ਦੇ ਕਾਲ਼ੀਆਂ ਪੱਟੀਆਂ ਬੰਨ ਕੇ, ਬਿਨਾਂ ਸੋਚੇ ਸਮਝੇ, ਬਿਨਾਂ ਕੋਈ ਵਿਉਂਤ ਦੇ, ਉਹੀ ਘਿਸੇ ਪਿਟੇ ਕੰਮ ਕਰੀ ਜਾ ਰਹੇ ਹਾਂ... ਤੇ ਨਤੀਜਾ ਸਭ ਦੇ ਸਾਹਮਣੇ ਹੈ।

ਭਗਤ ਕਬੀਰ ਜੀ ਦਾ ਲਿਖਿਆ ਫਿਰ ਦੁਹਰਾ ਦੇਈਏ, ਸ਼ਾਇਦ ਸਾਨੂੰ ਕੋਈ ਅਕਲ ਦੀ ਕਿਰਣ ਦਿੱਖ ਪਵੇ...

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ ਪੰਨਾ 1372

ਫਿਰ ਤੋਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ; ਸਿੱਖ ਅਖਵਾਉਣ ਵਾਲਿਆਂ ਦੀ ਨਾਲਾਇਕੀ ਦਾ ਸਬੂਤ ਹੈ... ਹੋਰ ਲਿਖਣ ਦੀ ਹੁਣ ਕੋਈ ਤੁੱਕ ਨਹੀਂ...

04 ਨਵੰਬਰ 2015 ਨੂੰ ਪਿੰਡ ਮਲਕੇ ਜਿਲ੍ਹਾ ਮੋਗਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰੇ ਪਾੜ ਕੇ ਗਲੀਆਂ ਵਿੱਚ ਸੁੱਟ ਦਿੱਤੇ ਗਏ...
ਅਫਸੋਸ, ਪਰ ਲੀਰ ਦੇ ਫਕੀਰ ਸਿੱਖਾਂ ਨੇ ਕੁੱਝ ਨਹੀਂ ਸਿੱਖਿਆ, ਨਾ ਉਪਾਅ ਕੀਤਾ...

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top