ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਬਿਲਕੁਲ
ਉਲਟ ਚੱਲਦਾ ਹੈ, ਜਿਵੇਂ-ਜਿਵੇਂ ਅਸੀ ਇਸ ਗ੍ਰੰਥ ਵਿਚ ਅੱਗੇ ਵੱਧ ਰਹੇ ਹਾਂ ਇਸ ਲਿਖਾਰੀ
ਦੀ ਹੋਰ ਤਾਂ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਅਗਿਆਨਤਾ ਵਿਖਾਈ ਪੈ ਰਹੀ ਹੈ,
ਆਉ ਹੋਰ ਅਗਾਹਾਂ ਵਧੀਏ ਇਸ ਲਿਖਾਰੀ ਦੀ ਅਗਿਆਨਤਾ ਨੂੰ ਵੇਖਣ ਲਈ ..
ਇਸ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਮੰਗਲਾਚਰਨ ਅਰਥਾਤ ਇਸ਼ਟ ਦੇ ਸਰੂਪ ਦਾ ਵੀ
ਗਿਆਨ ਨਹੀਂ ਹੈ, ਉਹ ਅਖੌਤੀ ਦਸਮ ਗ੍ਰੰਥ ਵਿਚ ਥਾਂ-ਥਾਂ
'ਤੇ ਭਗਉਤੀ (ਦੁਰਗਾ, ਭਵਾਨੀ,
ਕਾਲਕਾ, ਕਾਲ....) ਨੂੰ ਇਸ਼ਟ ਮੰਨਦਾ ਹੈ
ਸ੍ਰੀ ਭਗਉਤੀ ਜੀ ਸਹਾਇ.... ॥
ਸ੍ਰੀ ਭਗੌਤੀ
ਏ ਨਮਹ.... ॥
ਜੋ ਕਿ ਗੁਰਮਤਿ ਸਿਧਾਂਤ ਦੇ ਬਿਲਕੁਲ ਉਲਟ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ
ਮੰਗਲਾਚਰਨ (ਇਸ਼ਟ ਦਾ ਸਰੂਪ) ਸ਼ੁਰੂ ਵਿਚ ਹੀ ਅੰਕਿਤ ਹੈ :
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
॥
ਭਾਵ ਉਹ ਮਾਲਕ ਇਕ ਹੈ, ਸਦਾ ਥਿਰ ਰਹਿਣ ਵਾਲਾ ਹੈ, ਸਰਬ ਵਿਆਪਕ, ਵੈਰ ਰਹਿਤ, ਕਦੇ ਨ
ਨਾਸ ਹੋਣ ਵਾਲਾ,
ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਅਤੇ ਉਸ ਦੀ ਪ੍ਰਾਪਤੀ ਸੱਚੇ ਗੁਰੂ
ਦੀ ਕਿਰਪਾ ਨਾਲ ਹੀ ਹੋ ਸਕਦੀ ਹੈ
।
ਇਹ ਮੰਗਲਾਚਰਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਥਾਂ
'ਤੇ ਅੰਕਿਤ ਹੈ ਅਤੇ ਕਈ ਥਾਂ
'ਤੇ
ਸੰਖੇਪ ਰੂਪ ਵਿਚ "ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥" ਅਤੇ ਬਹੁਤੀ ਥਾਂਈ ਅਤਿ
ਸੰਖੇਪ ਰੂਪ "ੴ ਸਤਿਗੁਰ ਪ੍ਰਸਾਦਿ ॥" ਲਿਖਿਆ ਹੋਇਆ ਹੈ।
ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ੴ ਨਾਲ ਜੋੜਨ ਵਾਲਾ ਮੰਗਲਾਚਰਨ ਹੈ ਨ ਕਿ ਕਿਸੇ
ਦੇਵੀ-ਦੇਵਤੇ ਨਾਲ ਜੋੜਨ ਵਾਲਾ ..
ਹੁਣ ਤੁਸੀਂ ਆਪ ਫੈਸਲਾ ਕਰੋ ਕਿ ਜਿਸ ਗ੍ਰੰਥ ਵਿਚ ਲਿਖਾਰੀ ਕਿਸੀ ਦੇਵੀ ਜਾਂ ਦੇਵਤੇ ਨੂੰ
ਇਸ਼ਟ ਮੰਨਦਾ ਹੋਵੇ, ਉਹ ਲਿਖਤ ਗੁਰੂ ਨਾਨਕ ਦੀ ਜੋਤ ਦੀ ਕਿਵੇਂ
?