Share on Facebook

Main News Page

ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਗਿਆਨ ਨਹੀਂ {ਭਾਗ-੭}
-: ਆਤਮਜੀਤ ਸਿੰਘ, ਕਾਨਪੁਰ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1}; {ਭਾਗ-੨}; {ਭਾਗ-੩}; {ਭਾਗ-੪}; {ਭਾਗ-}; {ਭਾਗ-੬}

ਅਸੀਂ ਪਿਛਲੇ ਲੇਖਾਂ ਵਿਚ ਪੜ੍ਹ ਰਹੇ ਹਾਂ ਕਿ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ "ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਗਿਆਨ" ਨਹੀਂ ਹੈ, ਅਸੀਂ ਇਸ ਲੇਖਾਂ ਵਿੱਚ ਪੜ੍ਹਿਆ ਹੈ ਕਿ ਇਸ ਲਿਖਾਰੀ ਨੂੰ ਅੰਮ੍ਰਿਤ ਸ਼ਬਦ ਅਤੇ ਤੀਰਥ ਸ਼ਬਦ ਦਾ ਵੀ ਗਿਆਨ ਨਹੀਂ ਹੈ ਅਤੇ ਅੱਜ ਅਸੀਂ ਇਸ ਲਿਖਾਰੀ ਦੀ ਉਸ ਮੂਰਖਤਾ ਵੱਲ ਧਿਆਨ ਦੇਵਾਂਗੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਹਿਤਾਂ ਦਾ ਵੀ ਗਿਆਨ ਨਹੀਂ ਹੈ।

ਇਸ ਲੇਖ ਲੜੀ ਵਿੱਚ ਅੱਗੇ ਵੱਧਣ ਤੋਂ ਪਹਿਲਾਂ ਆਪ ਜੀ ਨਾਲ ਰਹਿਤ ਪ੍ਰਤੀ ਕੁੱਝ ਵਿਚਾਰ ਸਾਂਝੇ ਕਰ ਲਵਾਂ, ਜਿਸ ਰਾਹੀਂ ਆਪ ਜੀ ਦੇ ਮਨ ਵਿਚ ਕੋਈ ਸ਼ੰਕਾ ਨ ਰਹੇ, ਅਸੀਂ ਉਸ ਰਹਿਤ ਮਰੀਆਦਾ ਦਾ ਰੱਟਾ ਲਾਈ ਫਿਰਦੇ ਹਾਂ, ਜੋ ਸਾਨੂੰ ਸ਼੍ਰੋ. ਕਮੇਟੀ ਵੱਲੋਂ ਬਣਾ ਕੇ ਦਿੱਤੀ ਗਈ ਹੈ, ਪਰ ਸਾਨੂੰ ਜੋ ਰਹਿਤਾਂ ਗੁਰੂ ਸਾਹਿਬ ਆਪ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰ ਕੇ ਦੇ ਗਏ ਹਨ ਉਹ ਵਿਖਾਈ ਨਹੀਂ ਪੈਂਦੀਆਂ ਅਤੇ ਇਸ ਰਹਿਤ ਮਰੀਆਦਾ ਨੂੰ ਬਣੇ ਲਗਭਗ ੭੧ {੧੯੪੫} ਸਾਲ ਹੋਏ ਨੇ, ਪਰ ਇਸ ਰਹਿਤ ਮਰੀਆਦਾ ਨੂੰ ਬਣਨ ਤੋਂ ਪਹਿਲਾਂ ਲੋਕ ਕਿਸ ਰਹਿਤ ਮਰੀਆਦਾ ਦੇ ਆਧਾਰ 'ਤੇ ਜੀਵਨ ਬਿਤੀਤ ਕਰਦੇ ਸਨ? ਭਾਵ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਕਿਹੜੀ ਮਰੀਆਦਾ ਸੀ, ਓਦੋਂ ਸਿੱਖ ਕਿਹੜੀ ਰਹਿਤ ਮਰੀਆਦਾ ਮੰਨਦੇ ਸੀ ?

ਓ ਭਲਿਆ ਸਿੱਖਾ ! ਅਸਲ ਰਹਿਤ ਤਾਂ ਸਾਨੂੰ ਗੁਰੂ ਸਾਹਿਬ ਆਪ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਕੇ ਦੇ ਗਏ ਹਨ, ਸਾਨੂੰ ਬਾਹਰ ਭਟਕਣ ਦੀ ਲੋੜ ਨਹੀਂ ਅਤੇ ਅੱਜ ਹਰ ਧੜੇ ਬੰਦੀ ਦੀ ਆਪਣੀ - ਆਪਣੀ ਮਰੀਆਦਾ ਹੈ, ਪਰ ਉਸ ਸਮੇਂ ਇਕੋ ਹੀ ਮਰੀਆਦਾ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।

ਆਉ ਅਸੀਂ ਇਸ ਲੇਖ ਲੜੀ ਵਿਚ ਅੱਗੇ ਵਧੀਏ...

ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਹਿਤ ਦਾ ਗਿਆਨ ਨਹੀਂ ਉਹ ਅਖੌਤੀ ਦਸਮ ਗ੍ਰੰਥ ਵਿਚ ਸਭ ਤੋਂ ਵੱਡੀ ਬੱਜਰ ਕੁਰਹਿਤ ਕਰਨ ਦੀ ਸਿਖਿਆ ਦੇ ਰਿਹਾ ਹੈ, ਉਹ ਅਖੌਤੀ ਦਸਮ ਗ੍ਰੰਥ ਵਿੱਚ ਕੇਸਾਂ (ਵਾਲਾਂ) ਨੂੰ ਕੱਟਣ ਦੀ ਨਸੀਹਤ ਅਤੇ ਤਰੀਕੇ ਦੱਸ ਰਿਹਾ ਹੈ :

ਰੋਮਾਂਤਕ ਤੁਮ ਪ੍ਰਥਮ ਲਗਾਵੋ । ਸਕਲ ਤ੍ਰਿਯਾ ਕੌ ਭੇਸ ਛਕਾਵ ।
ਜਬ ਤੁਮ ਕੌ ਰਾਜਾ ਲਖਿ ਪੈਹੈ । ਤੁਰਤੁ ਮਦਨ ਕੇ ਬਸਿ ਹਸ਼ੈ ਜੈਹੈ ।
ਜਾਰ ਕੇਸ ਸਭ ਦੂਰਿ ਕਰਾਏ । ਭੂਖਨ ਅੰਗ ਅਨੂਪ ਸੁਹਾਏ ।
ਜਾਇ ਦਰਸ ਰਾਜਾ ਕੋ ਦਿਯੋ । ਨ੍ਰਿਪ ਕੋ ਮੋਹਿ ਆਤਮਾ ਲਿਯੋ ।

{ਅਖੌਤੀ ਦਸਮ ਗ੍ਰੰਥ}

ਤੇਜ ਅਸਤੁਰਾ ਏਕ ਮੰਗਾਯੋ । ਨਿਜ ਕਰ ਗਹਿ ਕੈ ਰਾਵ ਚਲਾਯ ।
ਤਾਂ ਕੀ ਮੂੰਡਿ ਝਾਂਟ ਸਭ ਡਾਰੀ । ਦੈ ਕੈ ਹਸੀ ਚੰਚਲਾ ਤਾਰੀ ।

{ਅਖੌਤੀ ਦਸਮ ਗ੍ਰੰਥ}

ਜੋ ਕਿ ਗੁਰਮਤਿ ਸਿਧਾਂਤ ਦੇ ਬਿਲਕੁਲ ਉਲਟ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਰ ਬੰਦੇ ਨੂੰ ਸਾਬਤ ਸੂਰਤ ਰਹਿਣ ਦਾ ਸੰਦੇਸ਼ ਹੈ:

ਕਾਇਆ ਕਿਰਦਾਰ ਅਉਰਤ ਯਕੀਨਾ ॥
ਰੰਗ ਤਮਾਸੇ ਮਾਣਿ ਹਕੀਨਾ ॥

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥ {੧੦੮੪}

ਹੁਣ ਤੁਸੀਂ ਆਪ ਫੈਸਲਾ ਕਰੋ ਜਿਹੜਾ ਲਿਖਾਰੀ ਕੇਸਾਂ ਦੀ ਬੇ-ਅਦਬੀ ਕਰਨ ਦੀ ਨਸੀਹਤ ਦੇ ਰਿਹਾ ਹੋਵੇ, ਉਹ ਲਿਖਤ ਗੁਰੂ ਨਾਨਕ ਦੀ ਜੋਤ ਦੀ ਕਿਵੇਂ ?

{ਚਲਦਾ}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top