ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1}
;
{ਭਾਗ-2} ;
{ਭਾਗ-3};
{ਭਾਗ-4};
{ਭਾਗ-5};
{ਭਾਗ-6}
ਅੱਜ 02 Oct 2016 ਇਕ ਵਾਰ ਫਿਰ ਬੰਤਾ ਸਿੰਘ ਜੀ ਨੂੰ ਸੁਣਨ ਦਾ
ਮੌਕਾ ਮਿਲਿਆ ਅਤੇ ਉਹਨਾਂ ਵਲੋਂ ਕੀਤੀ ਜਾ ਰਹੀ ਕਥਾ ਬਾਬਤ ਕੁਝ ਗਲਾਂ ਸਾਂਝ ਕਰ ਰਿਹਾ
ਹਾਂ…
ਵੀਰ
ਜੀ ਦੇ ਹੂਬਹੂ ਸ਼ਬਦਾਂ ਅਨੁਸਾਰ “ਜਿਵੇਂ ਦੁਰਗਾ ਨੇ ਦੈਂਤਾਂ
ਤੋਂ ਪੱਲਾ ਛੁਡਾਉਣ ਲਈ ਤੇਰਾ (ਮਹਾਕਾਲ ਦਾ) ਪੱਲਾ ਫੜਿਆ”, ਸੋ ਵੀਰ ਬੰਤਾ ਸਿੰਘ
ਅਨੁਸਾਰ ਦੁਰਗਾ ਨੂੰ ਦੈਂਤ (ਮਹਿਖਾਸੁਰ ਇਤਯਾਦਿ) ਇਵੇਂ ਤੰਗ ਕਰਦੇ ਸਨ, ਜੀਵੇਂ ਮੁਗਲ ਇਸ
ਦੇਸ਼ ਵਿਚ ਵਸਦੇ ਹਿੰਦੂਆਂ ਨੂੰ, ਜਬਕਿ ਸੱਚ ਤਾਂ ਇਹ ਹੈ ਕਿ ਲਿਖਾਰੀ ਇਸੇ ਦੁਰਗਾ ਪਾਠ ਦੀ
ਤੀਜੀ ਪਉੜੀ ਵਿਚ ਲਿਖਦਾ ਹੈ “ਦੇਵਤਿਆਂ ਦੇ ਅਭਿਮਾਨ ਨੂੰ ਉਤਾਰਨ ਲਈ, ਪਰਮਾਤਮਾ ਨੇ
ਮਹਿਖਾਸੁਰ ਆਦਿ ਦੇਵਤੇ ਪੈਦਾ ਕੀਤੇ”
“ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ
ਸੁੰਭ ਉਪਾਇਆ”(ਪਉੜੀ – 3)
ਅਤੇ “ਨ੍ਹਾਵਣ ਆਈ ਦੁਰਗਾ ਨੂੰ ਜਦੋਂ ਇੰਦਰ ਨੇ ਫਰਿਆਦ ਕੀਤੀ ਤਾਂ
ਉਸਨੇ ਦੇਵਤਿਆਂ ਨੂੰ ਆਖਿਆ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ, ਅਤੇ (ਇਹ ਕਹਿ ਕੇ) ਮਹਾ
ਮਾਈ (ਦੁਰਗਾ) ਦੈਤਾਂ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ।
ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ।
ਰੋਹ ਹੋਈ ਮਹਾ ਮਾਈ ਰਾਕਸ ਮਾਰਣੇ ।(ਪਉੜੀ – 5)
ਹੁਣ ਲਿਖਾਰੀ ਅਨੁਸਾਰ ਤਾਂ ਆਪ ਪਰਮਾਤਮਾ ਨੇ ਹੀ ਦੇਵਤਿਆਂ ਦਾ
ਅਭਿਮਾਨ ਉਤਾਰਨ ਲਈ ਮਹਿਖਾਸੁਰ ਨੂੰ ਪੈਦਾ ਕੀਤਾ, ਫਿਰ ਉਸ ਦੀ ਤੁਲਨਾ ਮੁਗਲ ਸ਼ਾਸਕਾਂ ਨਾਲ
ਕਰ ਕੇ ਕੀ ਭਾਈ ਸਾਹਿਬ ਜੀ ਸਨਾਤਨ ਧਰਮੀਆਂ ਨੂੰ ਹੀ ਖੂਸ਼ ਕਰ ਰਹੇ ਹਨ ਜਾਂ ਫਿਰ ਲਿਖਾਰੀ
ਨੇ ਗਲਤ ਲਿਖਿਆ, ਵੀਰ ਜੀ ਸੁਧਾਰ ਕਰ ਰਹੇ ਨੇ ? ਇਦਾਂ ਹੀ ਦੁਰਗਾ ਆਪ ਇੰਦਰ ਦੀ
ਬਿਰਥਾ ਸੁਣ ਕੇ ਆਪ ਲੜਨ ਲਈ ਮੈਦਾਨ ਵਿਚ ਅਪਨਾ ਸਿੰਘ ਲੈ ਕੇ ਆਈ ਹੈ ਇਸ ਵਿਚ ਦੈਤਾਂ ਦਾ
ਕੀ ਕਸੂਰ ?
ਬੰਤਾ ਸਿੰਘ ਜੀ ਇਹ ਵੀ ਜੋਰ ਦੇ ਕੇ ਬੋਲ ਰਹੇ ਸਨ ਕਿ “ਇਹ ਦੇਵੀ
ਦੀ ਉਦਾਹਰਣ ਸਿੱਖਾਂ ਲਈ ਨਹੀਂ ਸੀ, ਬਲਕਿ ਉਹਨਾਂ ਹਿੰਦੂਆਂ ਲਈ ਹੈ ਜੋ ਪੱਥਰ ਪੂਜਦੇ ਸਨ”,
ਚਲੋ ਇਥੋਂ ਵੀ ਸ਼ਾਇਦ ਇਹ ਕਹਿਣਾ ਚਾਉਂਦੇ ਹਨ ਕਿ, “ਭਗਉਤੀ ਕੀ
ਵਾਰ” ਸ਼ਬਦ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਲਈ ਨਹੀਂ ਹੈ, ਬਲਕਿ ਇਹ
ਉਹਨਾਂ ਮੂਰਖਾਂ ਲਈ ਹੈ ਜਿਹੜੇ ਅੰਮ੍ਰਿਤ ਰੂਪੀ ਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਤੋਂ
ਅਲਾਵਾ ਕਿਤੇ ਹੋਰ ਵੀ ਆਸ ਲਾਈ ਬੈਠੇ ਹਨ।
ਖੈਰ ਮੈਂ ਦਿਲੋਂ ਧਨਵਾਦੀ ਹਾਂ ਵੀਰ ਬੰਤਾ ਸਿੰਘ ਦਾ ਜਿਨਾਂ ਨੇ
ਅੱਜ (02-10-2016) ਦੀ ਸਵੇਰੇ ਵਾਲੀ
ਕੱਥਾ ਦੌਰਾਨ, ਦੁਰਗਾ/ਭਗਉਤੀ ਕੀ ਵਾਰ ਵਿਚ ਆਏ 3 ਵਾਰ ਭਗਉਤੀ ਸ਼ਬਦ ਵਿਚੋਂ ਇਕ “ਵਾਰ ਸ੍ਰੀ
ਭਗਉਤੀ ਜੀ ਕੀ” ਵਿੱਚ ਭਗਉਤੀ ਦੇ ਅਰਥ ਦੁਰਗਾ ਦੇਵੀ ਕੀਤੇ ਹਨ। ਆਸ ਹੈ ਕਿ ਗੁਰੂ
ਗ੍ਰੰਥ ਸਾਹਿਬ ਜੀ ਦੇ ਸਿੱਖਾਂ ਵਲੋਂ ਕੱਚੀ ਬਾਣੀ ਵਿਰੁਧ ਹੋ ਰਹੇ ਵਾਧੂ ਪ੍ਰਚਾਰ ਸਦਕਾ
ਜਲਦੀ ਹੀ ਇਹ ਬਾਕੀ ਦੋ ਵਾਰ ਆਇ ਸ਼ਬਦ ਦੇ ਵੀ ਸਹੀ ਅਰਥ “ਦੁਰਗਾ” ਜ਼ਰੂਰ ਕਰਣਗੇ ।
ਭੁਲਾਂ ਚੁਕਾਂ ਲਈ ਖਿਮਾ ਦਾ ਜਾਚਕ
ਕੰਵਲਪਾਲ ਸਿੰਘ
ਨੋਟ : ਇਹ ਕਥਾ ਦੀ ਵੀਡਿਉ/ਆਡੀਉ
ਜਿਹੜੇ ਵੀਰ ਚਾਉਣ ਮੈਂਨੂੰ
kawalpalsingh20@gmail.com ਉਤੇ ਈ-ਮੇਲ ਕਰ ਕੇ ਮੰਗਵਾ ਸਕਦੇ ਨੇ ।