Share on Facebook

Main News Page

ਅਸਲ ਦਸਮ ਗ੍ਰੰਥ, ਦਮਦਮੇ ਸਾਹਿਬ ਵਾਲਾ ਆਦਿ ਗੁਰੂ ਗ੍ਰੰਥ ਹੈ
ਦਸਮ ਗ੍ਰੰਥ ਰਸਤੇ, ਸਿੱਖ ਧਰਮ ਉੱਪਰ ਮਾਰੂ ਹਮਲਾ - ਭਾਗ 5

ਕਰਤਾ ਗੁਰਪੁਰਨਿਵਾਸੀ ਗਿਆਨੀ ਭਾਗ ਸਿੰਘ ਅੰਬਾਲਾ

ਸਿੱਖ ਇਤਿਹਾਸ ਰਾਹੀਂ ਹਰ ਗੁਰਸਿੱਖ ਜਾਣਦਾ ਹੈ ਕਿ ਗੁਰੂ ਕਲਗੀਧਰ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵਿਦਵਾਨ ਕਰਨ ਹਿੱਤ ਕਰਤਾਰਪੁਰੋਂ ਧੀਰਮੱਲ ਪਾਸੋਂ ਆਦਿ ਬੀੜ (ਪੋਥੀ ਸਾਹਿਬ) ਮੰਗ ਭੇਜੀ ਸੀ ਤਾਂ ਧੀਰਮੱਲ ਨੇ ਕਿਹਾ ਸੀ ਕਿ ਜੇ ਸਮਰੱਥ ਗੁਰੂ ਹੈ ਤਾਂ ਨਵੇਂ ਸਿਰਿਉਂ ਆਪ ਹੀ ਰਚ ਲਵੇ।

ਤਦ ਗੁਰੂ ਜੀ ਨੇ ਦਮਦਮੇ ਸਾਹਿਬ (ਗੁਰੂ ਕੀ ਕਾਂਸੀ) ‘ਭਾਵ’ ਸਾਬੋ ਕੀ ਤਲਵੰਡੀ ਵਿੱਚ ਭਾਈ ਮਨੀ ਸਿੰਘ ਜੀ ਦੀ ਲੇਖਣੀ ਦੁਆਰਾ ਸੰਮਤ 1762 ਬਿਕ੍ਰਮੀ ਨੂੰ ਇਨ-ਬਿਨ ਮੁਕੰਮਲ ਗੁਰੂ ਗ੍ਰ੍ਰੰਥ ਸਾਹਿਬ ਤਿਆਰ ਕਰ ਲਿਆ, ਜਿਸ ਹਿਤ ਦਮਦਮੇ ਸਾਹਿਬ ਵਿੱਚ ਦਸਮ ਗੁਰੂ ਵਲੋਂ ਰਚੇ ਜਾਣ ਕਰਕੇ ਹੀ ‘ਦਸਮ ਗਰੰਥ’ ਅਥਵਾ ਦਮਦਮੇ ਸਾਹਿਬ ਵਾਲੀ ਬੀੜ ਕਹੀ ਗਈ ਸੀ।

ਫਿਰ ਹਜ਼ੂਰ ਸਾਹਿਬ ਵਿੱਚ ਜੋਤੀ ਜੋਤਿ ਸਮਾਉਣ ਤੋਂ ਤਿੰਨ ਦਿਨ ਪਹਿਲਾਂ ਕੱਤਕ ਸੁਦੀ ਦੂਜ ਸੰਮਤ 1765 ਨੂੰ ਗੁਰਗੱਦੀ ਉੱਤੇ ਇਸੇ ਦਮਦਮੇ ਸਾਹਿਬ ਵਾਲੀ ਬੀੜ ਨੂੰ ਹੀ ਬਿਰਾਜ਼ਮਾਨ ਕਰਕੇ ਹਜ਼ੂਰ ਨੇ ਆਪ ਮੱਥਾ ਟੇਕਿਆ ਅਤੇ ਸਮੁੱਚੇ ਪੰਥ ਨੂੰ ਵੀ ਇਸ ਦੀ ਤਾਬਿਆ ਰਹਿਣ ਦਾ ਹੁਕਮ ਦਿੱਤਾ।

(ਇਹ ਦਮਦਮੇ ਸਾਹਿਬ ਵਾਲੀ ਬੀੜ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਲਿਖੇ ਅਨੁਸਾਰ ਬੁੱਢਾ ਦਲ ਕੋਲ ਰਹੀ, ਜੋ ਵੱਡੇ ਘੱਲੂਘਾਰੇ ਵਿੱਚ ਦੁਰਾਨੀ ਲੈ ਗਿਆ ਅਤੇ ਕਾਬਲ ਵਾਲੀ ਵੱਡੀ ਧਰਮਸ਼ਾਲਾ ਵਿੱਚ ਸੁਰੱਖਿਅਤ ਹੈ।

ਯਥਾ - ਅਸਲ ਦਸਮ ਗੁਰਵਾਲਾ ਗਰੰਥ। ਰਹਿਤ ਬ੍ਰਿਧ ਦਲ ਮੈ ਮੱਧ ਪੰਥ।
ਘਲੂਘਾਰਾ ਜਬ ਵੱਡ ਭਯੋ। ਗਰੰਥ ਦੁਰਾਨੀ ਸਹਿ ਸੋ ਲੀਉ।
ਅਬ ਸੋ ਹੈ ਕਾਬਲ ਮੱਧ ਜਾਨੋ। ਬੜੀ ਧਰਮਸ਼ਾਲਾ ਮੈ ਮਾਨੋ।
(ਪੰਥ ਪ੍ਰਕਾਸ਼ ਨਿਵਾਸ 36 ਅੰਕ 18)

ਕਈਆਂ ਦੇ ਖਿਆਲ ਵਿੱਚ ਇਹ ਬੀੜ ਬਾਬਾ ਆਲਾ ਸਿੰਘ ਜੀ ਦੇ ਬੁਰਜ (ਪਟਿਆਲਾ) ਵਿੱਚ ਹੈ।)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top