Share on Facebook

Main News Page

ਬਾਕੀ ਮੇਰੇ ਪੀਛੇ ਆਓ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਹਾ ਹਾ ਹਾ ਹਾ ! (ਸੁਰਿੰਦਰ ਸਿੰਘ ਹੱਸੀ ਜਾ ਰਿਹਾ ਸੀ)

ਕੀ ਗੱਲ ਹੋ ਗਈ ਵੀਰ ! ਤੂੰ ਤੇ ਹੱਸ ਹੱਸ ਕੇ ਪੂਰਾ ਮੁਹੱਲਾ ਹੀ ਗੁੰਜਾ ਦਿੱਤਾ ਹੈ ! (ਰਣਜੀਤ ਸਿੰਘ ਨੇ ਆ ਪੁੱਛਿਆ)

ਮੈਂ ਇਹ ਫਿਲਮ ਵੇਖ ਰਿਹਾ ਸੀ "ਸ਼ੋਲੇ"; ਜਿਸ ਵਿੱਚ ਜੇਲਰ ਕਹਿੰਦਾ ਹੈ ਕੀ "ਸਿਪਾਹਿਓ .. ਆਧੇ ਇਧਰ ਜਾਓ .. ਆਧੇ ਇਧਰ ਜਾਓ .. ਔਰ ਬਾਕੀ ਹਮਾਰੇ ਸਾਥ ਆਓ !" (ਸੁਰਿੰਦਰ ਸਿੰਘ ਜੋਰ ਦੀ ਹਸਦਾ ਹੈ)

ਰਣਜੀਤ ਸਿੰਘ : ਯਾਰ ਮੈਂ ਵੀ ਇਹ ਫਿਲਮ ਵੇਖੀ ਹੈ ਬਹੁਤ ਵਾਰ; ਪਰ ਇਤਨਾ ਵੀ ਹਸਾਉਣ ਵਾਲਾ ਸੀਨ ਨਹੀਂ ਹੈ ! ਕੋਈ ਖਾਸ ਗੱਲ ਇਸ ਵਿਚੋਂ ਲਭ ਬੈਠੇ ਹੋ ਤਾਂ ਦੱਸੋ ?

ਸੁਰਿੰਦਰ ਸਿੰਘ : ਅਸਲ ਵਿੱਚ ਮੈਨੂੰ ਪੰਥ ਦੀ ਖਰਾਬ ਹਾਲਤ ਦੇ ਪਿੱਛੇ ਦੀ ਕਹਾਣੀ ਸਮਝ ਆ ਗਈ !

ਰਣਜੀਤ ਸਿੰਘ : ਸੀਨ ਫਿਲਮ ਦਾ ਹੈ, ਤੇ ਤੁਸੀਂ ਵਿੱਚ ਪੰਥ ਕਿਥੋਂ ਲੈ ਆਏ ?

ਸੁਰਿੰਦਰ ਸਿੰਘ : ਅੱਜ ਦੇ ਹਾਲਤ ਵਿਚ ਬਹੁਤ ਸਾਰੇ ਵੀਰ ਪਿਛੋਕੜ ਵਿਚ ਕਿਸੀ ਨਾ ਕਿਸੀ ਸਿਆਸੀ ਪਾਰਟੀ ਨਾਲ ਸੰਬੰਧਿਤ ਨਜ਼ਰੀ ਆਉਂਦੇ ਹਨ ! ਜਦੋਂ ਵੀ ਪੰਥ ਵਿੱਚ ਕਿਸੀ ਵੀ ਪੰਥਕ ਮਸਲੇ ਨੂੰ ਹੱਲ ਕਰਾਉਣ ਵਾਲੀ ਗੱਲ ਲਈ ਹਉਕਾ ਦਿੱਤਾ ਜਾਂਦਾ ਹੈ, ਤਾਂ ਪਤਾ ਚਲਦਾ ਹੈ ਕੀ "ਅੱਧੇ ਕਾੰਗ੍ਰੇਸ" ਦੇ ਪਿੱਛੇ ਹਨ ਤੇ ਅੱਧੇ "ਬੀ.ਜੇ.ਪੀ. ਦੇ ਉਸਦੇ ਗਠਜੋੜ ਦੇ ਪਿੱਛੇ" ! ਆਖਿਰ ਵਿਚ ਉਸਨੂੰ ਮਹਿਸੂਸ ਹੁੰਦਾ ਹੈ ਕੀ "ਬਾਕੀ ਬਚੇ ਹੋਏ ਪਿੱਛੇ ਆਏ ਹੀ ਨਹੀਂ ਕਿਓੁਂਕਿ ਬਾਕੀ ਕੋਈ ਬਚਿਆ ਹੀ ਨਹੀਂ !" ਆਖਿਰਕਾਰ ਓਹ "ਪੰਥਕ ਕੰਮ" ਜੇਲਰ ਵਾਂਗ ਦੁਸ਼ਮਣ ਦੀ ਚਾਲ ਦਾ ਸ਼ਿਕਾਰ ਹੋ ਜਾਂਦਾ ਹੈ ! (ਮੁਸਕੁਰਾਉਂਦਾ ਹੈ)

ਰਣਜੀਤ ਸਿੰਘ (ਮੱਥੇ ਤੇ ਹੱਥ ਮਾਰ ਕੇ) : ਵੈਸੇ ਗੱਲ ਤੇ ਸਹੀ ਹੈ ! ਤੁਸੀਂ ਤੇ ਇਸ ਹਾਸੇ ਵਾਲੀ ਗੱਲ ਵਿੱਚੋਂ ਵੀ ਆਪਣੇ ਕੰਮ ਦੀ ਗੱਲ ਲਭ ਲਈ ! ਪਤਾ ਨਹੀਂ ਕਿਓਂੁ ਅਸੀਂ ਇਨ੍ਹਾਂ ਪਾਰਟੀਆਂ ਥੱਲੇ ਲੱਗੇ ਰਹਿੰਦੇ ਹਾਂ, ਕਿਤਨਾ ਚੰਗਾ ਹੋਵੇ ਕੀ ਜੇਕਰ ਇਨ੍ਹਾਂ ਦੇ ਨਾਲ ਚਲਨਾ ਹੀ ਹੈ, ਤਾਂ ਘੱਟੋ-ਘਟ ਪੰਥਕ, ਸਿਆਸੀ ਅੱਤੇ ਕਾਨੂਨੀ ਮਸਲੇ ਇੱਕ ਇੱਕ ਕਰ ਕੇ ਹੱਲ ਕਰਵਾ ਲੈਂਦੇ ! ਪਰ ਅੱਜ ਪੰਥਕ ਏਕਾ ਵਾਕਈ ਗਾਇਬ ਹੀ ਹੋ ਚੁਕਾ ਹੈ ! ਜਿਆਤਾਰ ਐਸੇ ਹੀ ਮਨੁੱਖ ਹਨ, ਜੋ ਆਪਣੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਧਰਮ ਅੱਤੇ ਇਮਾਨ ਨੂੰ ਵੇਚ ਰਹੇ ਹਨ, ਜਾਂ ਉਨ੍ਹਾਂ ਦੀ ਇੱਕ ਘੁੜਕੀ ਅੱਗੇ ਝੁੱਕ ਜਾਂਦੇ ਹਨ !

ਸੁਰਿੰਦਰ ਸਿੰਘ : ਮਜ਼ੇ ਦੀ ਗੱਲ ਹੈ ਕੀ ਇਤਨੀ ਨਮੋਸ਼ੀਆਂ ਤੋਂ ਬਾਅਦ ਵੀ ਅਸੀਂ ਨਹੀਂ ਬਦਲਦੇ ! (ਹਸਦੇ ਹੋਏ ਫਿਲਮ ਦੇ ਡਾਇਲੋਗ ਨੂੰ ਫਿਰ ਇੱਕ ਚਪੇੜ ਵਾਂਗੂ ਵਰਤਦਾ ਹੈ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top