Share on Facebook

Main News Page

ਲੱਡੂ ਖਾਦੇ ਗਏ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਲੋ ਵੀਰ ਜੀ ਲੱਡੂ ਖਾਓ ! (ਇਕਬਾਲ ਸਿੰਘ ਨੇ ਸਤਨਾਮ ਸਿੰਘ ਨੂੰ ਕਿਹਾ)

ਸਤਨਾਮ ਸਿੰਘ : ਕਿਸ ਖੁਸ਼ੀ ਵਿੱਚ ਵੰਡ ਰਹੇ ਹੋ ਲੱਡੂ ?

ਇਕਬਾਲ ਸਿੰਘ : ਓਹ ਮੇਰੇ ਮੁੰਡੇ ਦੀ ਫਟੀ ਹੋਈ ਪੈਂਟ ਦੀ ਸਿਲਾਈ ਹੋ ਗਈ ਹੈ ਨਾ ! ਇਸ ਕਰਕੇ !

ਸਤਨਾਮ ਸਿੰਘ (ਹੈਰਾਨੀ ਨਾਲ) : ਹੈਂ ? ਇਹ ਕੀ ਗੱਲ ਹੋਈ ? ਸਹੀ ਗੱਲ ਦੱਸੋ ਨਾ ?

ਇਕ਼ਬਾਲ ਸਿੰਘ : ਜਿੰਦਗੀ ਵਿੱਚ ਕੁਝ ਗੱਲਾਂ ਕਹਿਣ-ਸੁਣਨ ਨੂੰ ਚੰਗੀ ਲਗਦੀਆਂ ਹਨ ਤੇ ਕੁਝ ਗੱਲਾਂ ਅਸਲੀ ਹੁੰਦੀਆਂ ਹਨ ! ਜਿਸ ਮੁੰਡੇ ਨੇ ਮੇਰੇ ਮੁੰਡੇ ਦੀ ਪੈਂਟ ਫਾੜੀ ਸੀ, ਮੈਂ ਉਸ ਦੀ ਫਿਲਡਿੰਗ ਕਰ ਘੇਰ-ਘਾਰ ਕੇ ਉਸਨੂੰ ਬਾਹਰ ਬੁਲਾਇਆ ਤੇ ਹੁਣ ਮੈਂ ਉਸ ਦੀ ਟੰਗ ਤੋੜ ਕੇ ਆਇਆ ਹਾਂ ! ਇਸ ਕਰਕੇ ਤੁਹਾਨੂੰ ਲੱਡੂ ਖੁਆਏ ਨੇ !

ਸਤਨਾਮ ਸਿੰਘ ਸੋਚੀ ਪੈ ਗਿਆ, "ਹੁਣ ਕਿਸ ਖੁਸ਼ੀ ਵਿਚ ਲੱਡੂ ਖਾਵਾਂ ? "ਪਾਟੀ ਹੋਈ ਪੈਂਟ ਦੀ ਸਿਲਾਈ ਹੋਣ ਦੀ ਜਾਂ ਉਸ ਮੁੰਡੇ ਦੀ ਟੰਗ ਟੁੱਟਣ ਦੀ ?" ਫਿਰ ਸਿਰ ਝਟਕ ਕੇ ਬੋਲਿਆ... ਚਲੋ ਹੁਣ ਤੇ ਲੱਡੂ ਖਾਦੇ ਗਏ !"

ਨੋਟ : ਮੈਂ ਵੀ ਓਹੀ ਗੱਲ ਕਿੱਤੀ ਹੈ, ਜੋ ਕਹਿਣ ਸੁਣਨ ਵਿੱਚ ਚੰਗੀ ਹੈ ! ਅਸਲ ਗੱਲ ਦਾ ਆਈਡਿਆ ਜਲਦੀ ਹੀ ਦੱਸਾਂਗਾ, ਤੱਦ ਤਕ ਤੁਸੀਂ ਹਿਸਾਬ ਲਾਉਂਦੇ ਰਹੋ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top