ਮਦ ਵਿਚਿ ਰਿਧਾ ਪਾਇਕੈ ਕੁਤੇ ਦਾ ਮਾਸੁ
॥ ਧਰਿਆ ਮਾਣਸੁ ਖੋਪਰੀ ਤਿਸੁ ਮੰਦੀ ਵਾਸੁ ॥
ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ ॥
ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ ॥
ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ ॥
ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ॥9॥
ਕਹਿੰਦੇ ਭੋਗ ਬਿਲਾਸ ਕਰਕੇ ਚੂਹੜੀ ਨੇ ਕੁੱਤੇ ਦਾ ਮਾਸ ਸ਼ਰਾਬ ਵਿਚ
ਰਿੰਨਿਆ ਤੇ ਮਨੁੱਖੀ ਖੋਪੜੀ ਵਿਚ ਪਾ ਕੇ ਉਸ ਨੂੰ ਢੱਕ ਕੇ ਲਈ ਜਾਂਦੀ ਹੈ।
ਤੇ ਜਦ ਉਹ ਜਾ ਰਹੀ ਹੈ ਤਾਂ ਉਪਰ ਉਸ ਨੇ ਕੱਪੜਾ ਦਿੱਤਾ ਹੋਇਆ, ਕਿ
ਕਿਸੇ ਦੀ ਨਜਰ ਨਾ ਪਵੇ ਜਾਂ ਨਜਰ ਨਾ ਲੱਗੇ? ਰਸਤੇ ਵਿਚ ਕਿਸੇ ਪੁੱਛਿਆ ਬੀਬਾ ਇਹ ਕੀ ਲਈ
ਜਾਨੀ ਹੈ?
ਉਸ ਸਭ ਕੁਝ ਸੱਚੋ ਸੱਚ ਦੱਸ ਦਿੱਤਾ ਕਿ ਭਾਈ ਕੁੱਤੇ ਦਾ ਮਾਸ, ਸ਼ਰਾਬ
ਵਿਚ ਰਿੰਨਿਆ, ਭਾਂਡਾ ਕੋਈ ਲੱਭਾ ਨਾ ਸੀ, ਕਿਸੇ ਮਰੇ ਬੰਦੇ ਦੀ ਖੋਪਰੀ ਥਿਆ ਗੀ, ਉਸੇ ਵਿਚ
ਲੈ ਆਈਂ ਹਾਂ। ਕੀ ਕਰਦੀ ਨਿਆਣੇ ਭੁੱਖੇ ਵਿਲਕਦੇ ਸਨ!
ਉਹ ਤਾਂ ਠੀਕ ਏ ਪਰ ਬੀਬਾ ਅਜਿਹੇ ਨਖਿੱਧ ਪਦਾਰਥ ਨੂੰ ਢੱਕਣ ਦੀ ਕੀ
ਲੋੜ ਹੈ, ਇਹ ਤਾਂ ਖੁਦ ਨਜਰਾਂ ਤੋਂ ਗਿਰੀ ਹੋਈ ਚੀਜ ਹੈ ਇਸ ਨੂੰ ਕਿਸ ਦੀ ਨਜਰ ਲੱਗ ਚਲੀ?
ਤੇ ਬਾਬਾ ਫੌਜਾ ਸਿੰਘ ਨੂੰ ਜਾਪਿਆ ਜਿਵੇਂ ਚੂਹੜੀ ਕਹਿ ਰਹੀ ਏ, ਭਾਈ
ਕੀ ਦੱਸਾਂ ਅੱਜ ਰਸਤੇ ਵਿਚ ਤੁਹਾਡੇ ‘ਜਥੇਦਾਰ’ ਅਤੇ ਸਾਧ ਸਮਾਜ ਨੇ ਲੰਘਣਾ ਹੈ ਮਤੇ ਉਨ੍ਹਾਂ
ਦੀ ਨਜਰ ਪੈ ਜਾਏ!!!!!!