ਨਾ! ਨਾ! ਨਾ! ਕੌਣ ਕਹਿੰਦਾ ਰਾਵਣ ਫੂਕਿਆ ਗਿਆ! ਰਾਵਣ ਫੂਕਿਆ ਜਾ
ਹੀ ਨਹੀਂ ਸਕਦਾ। ਹਿੰਦੋਸਤਾਨ ਵਰਗੇ ਮੁਲਕ ਵਿੱਚ ਰਾਵਣ ਨੂੰ ਫੂਕਣਾ ਇਨਾ ਸੌਖਾ ਨਹੀਂ।
ਰਾਵਣਾਂ ਨਾਲ ਪੂਰਾ ਮੁਲਕ ਭਰਿਆ ਪਿਆ ਹੈ। ਇਨੇ ਰਾਵਣ? ਗਲੀ ਗਲੀ ਰਾਵਣ, ਮੁਹੱਲੇ ਮੁਹੱਲੇ
ਰਾਵਣ, ਦਫਤਰਾਂ ਵਿਚ ਰਾਵਣ, ਮੰਦਰਾਂ ਵਿਚ ਰਾਵਣ, ਧਾਰਮਿਕ ਅਸਥਾਨਾਂ ਉਪਰ ਰਾਵਣ,
ਪਾਰਲੀਮਿੰਟ ਵਿਚ ਰਾਵਣ, ਬੱਸਾਂ-ਟਰੇਨਾਂ ਦੀ ਭੀੜ ਵਿਚ ਰਾਵਣ! ਯਾਨੀ ਰਾਵਣ ਹੀ ਰਾਵਣ।
ਰਾਵਣ ਤਾਂ ਐਵੇਂ ਬਦਨਾਮ ਹੋ ਗਿਆ। ਰਾਵਣ ਦੇ ਜੋਰ ਹੇਠ ਸੀਤਾ ਇੱਕਲੀ
ਰਹੀ ਤੇ ਕਈ ਚਿਰ ਰਹੀ। ਆਪੇ ਪੰਡੀਆਂ ਕਹਿੰਦਾ ਉਹ ‘ਅਗਨੀ ਪ੍ਰੀਖਿਆ’ ਵਿਚ ਪਵਿੱਤਰ ਸਾਬਤ
ਹੋਈ! ਪਰ ਇਨ੍ਹਾ ਰਾਵਣਾ ਤੋਂ ਡਰਦੀ ਔਰਤ ਕੋਈ ਤਾਂ ਬੱਸ ਵਿਚ ਇਕੱਲੀ ਸਫਰ ਨਹੀਂ ਕਰਦੀ।
ਦਾਮਨੀ ਨਾਲ ਕੀ ਹੋਇਆ? ਸ਼ਰੁਤੀ? ਆਸਾ ਰਾਮ ਦੇ ਆਸ਼ਰਮ ਵਿਚ? ਸੌਦਾ ਸਾਧ ਦੇ? ਤੇ ਬਾਕੀ ਜਿੰਨਾ
ਦਾ ਪਤਾ ਹੀ ਨਹੀਂ ਹਾਲੇ?
ਐਵੇਂ
ਰਾਵਣ ਦੇ ਪੁਤਲੇ ਫੂਕਣ ਤੁਰਿਆ ਕਮਲਾ ਮੁਲਕ ਜਦ ਕਿ ਉਨ੍ਹਾਂ ਦੇ ਸਾਹਵੇਂ ਰਾਵਣਾਂ ਦੀਆਂ
ਹੇੜਾਂ ਲਗੀਆਂ ਫਿਰਦੀਆਂ ਹਨ। ਰਾਵਣਾਂ ਨੂੰ ਹੁਣ ਤੁਸੀਂ ਫੂਕ ਨਹੀਂ ਸਕਦੇ। ਤੁਹਾਡੇ ਕੋਲੇ
ਬਾਲਣ ਹੀ ਕਿਥੇ ਇਨਾ ਕਿ ਤੁਸੀਂ ਰਾਵਣਾ ਨੂੰ ਫੂਕ ਸਕੋ। ਰਾਵਣ ਜੇ ਪ੍ਰਤੀਕ ਤੁਸੀਂ ਮੰਨ ਹੀ
ਲਿਆ ਹੈ ਰਾਖਸ਼ੀ ਦਾ ਤਾਂ ਸਭ ਤੋਂ ਪਹਿਲਾਂ ਇੰਦਰਾਂ, ਰਜੀਵ, ਮੋਦੀ ਵਰਗਿਆਂ ਨੂੰ ਫੂਕੋ।
ਜਿਸ ਮੁਲਕ ਵਿਚ ਮੋਦੀ ਵਰਗਾ ਪ੍ਰਧਾਨ ਮੰਤਰੀ ਦੀ ਆਸ ਰੱਖੀ ਬੈਠਾ
ਜਾਂ ਦਾਅਵੇਦਾਰ ਹੈ, ਤਾਂ ਉਸ ਮੁਲਕ ਦੀ ਗਰੀਬ ਸਾਇਕੀ ਉਪਰ ਤਰਸ ਨਹੀਂ ਕਰਨਾ ਬਣਦਾ ਤਾਂ ਕੀ
ਏ। ਐਲਾਨੀਆਂ ਗੁੰਡਾ ਸਮਝਦਾ ਹੈ ਕਿ ਉਹ ਪ੍ਰਧਾਨ ਮੰਤਰੀ ਬਣਨ ਦਾ ਹੱਕ ਰੱਖਦਾ, ਤਾਂ ਇਸ
ਮੁਲਕ ਨੂੰ ਕੋਈ ਹੱਕ ਨਹੀਂ ਨਿਤ ਸਾਲ ਰਾਵਣ ਦਾ ਪੁਤਲੇ ਫੂਕੇ। ਮੋਦੀ ਪ੍ਰਧਾਨ ਮੰਤਰੀ? ਉਸ
ਸੋਚਣ ਦੀ ਜੁਅਰਤ ਵੇਖੋ ਕਿਵੇਂ ਕੀਤੀ, ਕਿ ਉਹ ਮੁਲਕ ਦਾ ਪ੍ਰਧਾਨ ਮੰਤਰੀ ਹੋ ਸਕਦਾ! ਉਸ ਦੇ
ਹੱਥ ਖੂਨ ਨਾਲ ਰੰਗੇ, ਖੂਨੀ ਹੱਥ! ਪਤਾ ਨਹੀਂ ਕਿੰਨਿਆਂ ਦੀਆਂ ਵੱਖੀਆਂ ਉਸ ਦੇ ਖੰਜਰਾਂ
ਪਾੜੀਆਂ, ਗਰਭਵਤੀ ਔਰਤਾਂ ਦੇ ਪੇਟ ਵੀ ਪਾੜ ਸੁੱਟੇ ਤੇ ਜਿਉਂਦੇ ਬੱਚੇ ਬਾਹਰ ਕੱਢ ਕੇ ਮਾਰੇ!
ਉਹ ਮੋਦੀ ਪ੍ਰਧਾਨ ਮੰਤਰੀ ਦੀ ਪਦਵੀ ਦਾ ਦਾਅਵੇਦਾਰ ਹੈ? ਤੇ ਫੂਕੀ ਜਾਂਦੇ ਰਾਵਣ?
ਰਾਵਣ ਨੂੰ ਫੂਕਣ ਦਾ ਕੋਈ ਕਾਰਨ ਨਹੀਂ ਬਣਦਾ। ਉਸ ਸੀਤਾ ਨੂੰ ਕੁਝ
ਨਹੀਂ ਕਿਹਾ! ਕਿਹਾ ਕੁਝ? ਤਾਂ ਫਿਰ ਕਾਹਦੇ ਲਈ ਫੂਕਦੇ ਰਾਵਣ ਨੂੰ? ਇੰਦਰਾ ਮਰੀ, ਰਾਜੀਵ
ਕਹਿੰਦਾ ਵੱਡਾ ਦਰੱਖਤ ਡਿੱਗਿਆ! ਅਮਿਤਾਬ ਬਚਨ ਕਹਿੰਦਾ ਖੂਨ ਦੇ ਛੱਟੇ ਸਿੱਖਾਂ ਦਾ ਘਰਾਂ
ਤੱਕ ਜਾਣੇ ਚਾਹੀਦੇ? ਤੇ ਪੁਤਲੇ ਰਾਵਣ ਦੇ ਫੂਕੀ ਜਾਂਦੇ ਨੇ ਜਿਸ ਇਕ ਵੀ ਨਿਹੱਥਾ ਬੰਦਾ ਨਹੀਂ
ਮਾਰਿਆ? ਜਦ ਕਿ ਰਾਜੀਵ ਜਾਂ ਅਮਿਤਾਬ ਦੇ ਨੱਕ ਹੇਠ ਹਜਾਰਾਂ ਨਿਹੱਥੇ ਟਾਇਰ ਪਾ ਪਾ ਫੂਕੇ?
ਨੰਗਾ ਨਾਚ ਹੋਇਆ ਮੌਤ ਦਾ ਨੰਗਾ! ਤਾਂਡਵ ਨਾਚ?
ਹਜਾਰਾਂ
ਰਾਵਣ ਬਣਕੇ ਵੀ ਇਕ ਮੋਦੀ, ਇੰਦਰਾਂ ਜਾਂ ਰਾਜੀਵਨਹੀਂ ਬਣਦਾ ਤਾਂ ਫਿਰ ਕਿਹੜਾ ਰਾਵਣ? ਨਾ
ਰਾਵਣ ਨੇ ਪਹਿਲ ਕੀਤੀ ਨਾ ਰਾਵਣ ਹਮਲਾਵਰ ਸੀ। ਪਹਿਲ ਵੀ ਰਾਮ ਦੇ ਭਰਾ ਨੇ ਕੀਤੀ ਤੇ
ਹਮਲਾਵਰ ਵੀ ਰਾਮ ਸੀ, ਤਾਂ ਰਾਵਣ ਨੂੰ ਫੂਕਣ ਦਾ ਕਾਰਣ? ਬਿਮਾਰ ‘ਸਾਇਕੀ’ ਹੈ ਇਸ ਮੁਲਕ
ਦੀ। ਅੰਨਾ ਤੁਸੀਂ ਕਿਸ ਨੂੰ ਕਹਿੰਨੇ? ਸੂਰਜ ਚੜੇ ਹੀ ਕੰਧਾਂ ਵਿਚ ਵੱਜਦਾ ਫਿਰੇ। ਤੇ ਹਿੰਦੂ
ਨੂੰ ਅੰਨ੍ਹਾਂ ਕਿਉਂ ਕਿਹਾ? ਅਰਬਾਂ ਰੁਪਈਆ ਰਾਵਣ ਨੂੰ ਫੂਕਣ ‘ਤੇ ਲਾ ਛੱਡਦਾ ਹਰੇਕ ਸਾਲ?
ਅਜੀਬ ਤਰੀਕੇ ਇਸ ਮੁਲਕ ਦੇ! ਅਜੀਬ ਭਗਵਾਨ ਤੇ ਅਜੀਬ ਲੋਕ? ਗਾਵਾਂ
ਨੂੰ ਮੱਥਾ ਟੇਕਦਾ ਤੇ ਗਰੀਬ ਨੂੰ ਧੱਕੇ ਮਾਰਦਾ! ਗਾਂ ਦਾ ਤਾਂ ਗੋਹਾ ਮੂਤ ਵੀ ਪੀਵੀ ਜਾਂਦਾ,
ਪਰ ਮਨੁੱਖ ਨੂੰ ਥੜੇ ਨਹੀਂ ਚੜ੍ਹਨ ਦਿੰਦਾ? ਪੱਥਰਾਂ ਅਗੇ ਕੌਡਾ ਹੋਈ ਫਿਰਦਾ, ਪਰ ਮਨੁੱਖ
ਨੂੰ ਨਫਰਤ ਕਰਦਾ! ਪੱਥਰਾਂ ਉਪਰ ਤਾਂ ਦੁੱਧ ਵੀ ਡੋਲ੍ਹੀ ਜਾਂਦਾ, ਪਰ ਮਨੁੱਖ ਦੇ ਪ੍ਰਛਾਵੇਂ
ਤੋਂ ਵੀ ਦੌੜਦਾ?
ਜਿਸ ਮੁਲਕ ਵਿਚ ਅਜਿਹੇ ਲੋਕ ਵੱਸਦੇ ਹੋਣ, ਉਹ ਰਾਵਣ ਨੂੰ ਕਿਥੋਂ
ਫੂਕ ਦੇਣਗੇ। ਉਨ੍ਹਾਂ ਤੋਂ ਰਾਵਣ ਨਹੀਂ ਫੂਕਿਆ ਜਾਣਾ। ਇਸ ਮੁਲਕ ਨੂੰ ਦੋ ਹੀ ਚੀਜਾਂ
ਲੱਭੀਆਂ ਮਾਣ ਕਰਨ ਨੂੰ। ਕ੍ਰਿਕਟ ਅਤੇ ਹਿੰਦੀ ਫਿਲਮਾਂ? ਰੱਜ ਕੇ ਨਾਚੇ ਪੈਦਾ ਕੀਤੇ ਇਸ
ਮੁਲਕ ਨੇ। ਹਰੇਕ ਘਰ ਤੁਹਾਨੂੰ ਨੱਚਣ ਵਾਲਾ ਲੱਭ ਜਾਵੇਗਾ। ਨਾਚਿਆਂ ਦਾ ਮੁਲਕ?
ਮੈਂ ਤਾਂ ਪੰਜਾਬ ‘ਤੇ ਹੈਰਾਨ ਹਾਂ। ਵਿਆਹ ਤੋਂ ਪਹਿਲਾਂ ਕੁੜੀ ਮੁੰਡਾ
ਉਥੋਂ ਦੀ ਸਭ ਤੋਂ ‘ਚੰਗੀ ਗੱਲ’ ਸਿੱਖਣ ਪਤਾ ਕੀ ਜਾਂਦੇ? ਨੱਚਣਾ? ਕਿ ਵਿਆਹ ਵਿੱਚ ਕਿਤੇ
ਨੱਚਣ ਤੋਂ ਪਿੱਛੇ ਨਾ ਰਹਿ ਜਾਈਏ? ਯਾਨੀ ਨੱਚਣ ਦੀ ਤਿਆਰੀ? ਮੈਂ ਪੰਜਾਬ ਦੀ ਗੱਲ ਕਰ ਰਿਹੈ?
ਪੰਜਾਬ ਜੇ ਨਾਚਾ ਬਣਦਾ ਜਾ ਰਿਹੈ ਜਿਥੇ ਰਾਵਣ ਫੂਕਣ ਦੀ ਜੁਅਰਤ ਸੀ, ਤਾਂ ਬਾਕੀ ਮੁਲਕ
ਰਾਵਣ ਕਿਥੋਂ ਫੂਕ ਲਊ? ਤੇ ਰਾਵਣ ਫੂਕਿਆ ਨਹੀਂ ਜਾਣਾ? ਕਿ ਫੂਕਿਆ ਜਾਊ?
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>>