ਬਾਬਾ
ਫੌਜਾ ਸਿੰਘ ਇਤਿਹਾਸ ਵਿੱਚ ਇਹ ਤਾ ਪੜ੍ਹਦਾ ਸੀ ਕਿ ਸ੍ਰ. ਹਰੀ ਸਿੰਘ ਨਲੂਆ ਅਜਿਹਾ
ਸਰਦਾਰ ਹੋਇਆ, ਕਿ ਪਠਾਣੀਆਂ ਅਪਣੇ ਬੱਚਿਆਂ ਨੂੰ ਚੁੱਪ ਕਰਾਉਂਣ ਲਈ ਉਸ ਦਾ ਨਾਮ
ਵਰਤਿਆ ਕਰਦੀਆਂ ਸਨ, ਪਰ ਉਸ ਕਦੇ ਸੋਚਿਆ ਵੀ ਨਾ ਸੀ ਕਿ ਸਿੱਖਾਂ ਵਿੱਚ ਕੋਈ ਅਜਿਹਾ
ਬੰਦਾ ਵੀ ਹੋਵੇਗਾ, ਜਿਸਦਾ ਨਾਮ ਸੁਣਾ ਕੇ ‘ਸੂਰਬੀਰ ਬਹਾਦਰਾਂ’ ਨੂੰ ਡਰਾ ਕੇ ਲੋਕਾਂ
ਦੇ ਗੱਲ ਪਵਾਇਆ ਜਾਇਆ ਕਰੇਗਾ ਤੇ ਚੋਰਾਂ ਦੀ ਮਦਦ ਉਪਰ ਸੱਦਿਆ ਜਾਇਆ ਕਰੇਗਾ!
ਬਾਬਾ ਕੰਮ 'ਤੇ ਗਿਆ ਉਥੇ ਉਸਦੇ ਇੱਕ ਅਪਣੇ ਹੀ ਮਿੱਤਰ ਨਾਲ
ਬਹਿਸ ਚਲ ਪਈ, ਜਿਹੜਾ ਗੋਲਕ ਚੋਰ ਦੀ ਨੰਗੇ ਧੜ ਮਦਦ ਕਰਨ ਗਿਆ ਹੋਇਆ ਸੀ। ਉਹ ਮੁੱਛਾਂ
ਨੂੰ ਵੱਟ ਦਿੰਦਾ ਕਹਿਣ ਲੱਗਾ ਕਿ, ਦੇਖਿਆ ਬਾਬਾ! ਕੱਲ ਸਟੇਜ ਦੇ ਨੇੜੇ ਨਹੀਂ ਫੜਕਣ
ਦਿੱਤੇ ਘੱਗੇ ਦੇ ਬੰਦੇ!
ਬਾਬਾ ਬੜਾ ਹੈਰਾਨ ਕਿ ਮਸਲਾ ਤਾਂ ਗੋਲਕ ਚੋਰੀ ਦਾ ਸੀ, ਇਹ
ਵਿੱਚ ਘੱਗਾ ਕੀ ਲੈਣ ਆਇਆ ਬਈ! ਕੀ ਘੱਗਾ ਇਥੇ ਹੀ ਰਹਿੰਦਾ? ਬਾਬੇ ਅਨਜਾਣ ਬਣਦਿਆਂ
ਪੁੱਛਿਆ।
ਓ ਨਹੀਂ ਬਾਬਾ! ਤੈਨੂੰ ਪਤਾ ਨਹੀਂ ਫਿਰ, ਇਹ ਸਾਰੇ ਘੱਗੇ ਦੇ
ਬੰਦੇ ਸਨ, ਜਿਹੜੇ ਗੁਰਦੁਆਰੇ ਉਪਰ ਕਬਜਾ ਕਰਨਾ ਚਾਹੁੰਦੇ ਸਨ। ਇਹ ਸਾਰੀ ਆਰ. ਐੱਸ.
ਐੱਸ. ਦੀ ਖੇਡ ਏ। ਹਾਂਅ!
ਇਹ ਘੱਗਾ ਕੀ ਸ਼ੈਅ ਏ ਬਈ? ਬਾਬੇ ਨੇ ਉਸ ਦੀ ਮੂਰਖਤਾ ਉਪਰ
ਅਨਜਾਣਤਾ ਪ੍ਰਗਟ ਕੀਤੀ।
ਲੈ ਬਾਬਾ! ਤੈਨੂੰ ਨਹੀਂ ਪਤਾ? ਉਹੀ! ਜਿਹੜਾ ਗੁਰੂ ਨਾਨਕ
ਪਾਤਸ਼ਾਹ ਨੂੰ ਮੀਟ ਖਵਾਉਂਦਾ ਸੀ!
ਹੱਛਾ? ਇਹ ਤਾਂ ਬਹੁਤ ਮਾੜੀ ਗੱਲ ਏ ਬਈ! ਪਰ ਸ਼ੇਰਾ ਜਿਹੜੇ
‘ਬ੍ਰਹਮਗਿਆਨੀ’ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਔਰਤ ਦੀਆਂ ਕੰਧਾਂ ਟਪਾਉਂਦੇ ਅਤੇ
ਗਰੀਬਾਂ ਦੀਆਂ ਪੱਗਾਂ ਲਾਹ-ਲਾਹ ਵਿਕਵਾਉਂਦੇ ਰਹੇ ਨੇ ਅਤੇ ਨਾਲੇ ਖ੍ਹੋਲਣ ਅਤੇ ਬੰਨਣ
ਵਰਗੀਆਂ ਅਤੇ ਭੰਗ-ਅਫੀਮ ਛੱਕ ਕੇ ਮੰਜੇ ਤੋੜਨ ਵਰਗੀਆਂ ਅਸ਼ਲੀਲ ਕਹਾਣੀਆਂ ਵਾਲੇ
‘ਗਰੰਥ’ ਦੇ ‘ਅਖੰਡ ਪਾਠਾਂ’ ਦੀਆਂ ਹਦਾਇਤਾਂ ਕਰਦੇ ਰਹੇ ਨੇ, ਉਹਨਾ ਬਾਰੇ ਕੀ ਵਿਚਾਰ
ਏ? ਉਹ ਕਿਸਦੇ ਬੰਦੇ ਸਨ?
ਬਾਬਾ ਤੂੰ ਵੀ ਮੈਨੂੰ ਘੱਗੇ ਦਾ ਹੀ ਬੰਦਾ ਲੱਗਦਾ? ਤੇਰੇ ਵਰਗੇ
ਨਾਸਤਿਕਾਂ ਹੀ ਕੌਮ ਦਾ ਬੇੜਾ ਗਰਕ ਕੀਤਾ ਤੇ ਉਹ ਉਥੋਂ ਝੱਗ ਜਿਹੀ ਸੁੱਟਦਾ ਮਸ਼ੀਨ 'ਤੇ
ਜਾ ਲੱਗਿਆ।