ਅਗੇ ਹੈ "ਅੰਮ੍ਰਿਤਿ ਛਕਿ ਛਕੇ ॥"
ਗੁਰਬਾਣੀ ਜਿੰਨਾ ਚਿਰ ਮਨ ਨੂੰ ਚੰਗੀ ਨਹੀਂ ਲੱਗਦੀ, ਗੁਰਬਾਣੀ ਵਿਚ
ਹੀ ਮਨ ਨਹੀਂ ਜਿੰਨਾ ਚਿਰ ਭਾਉਂਦਾ, ਯਾਨੀ ਭਿੱਜਦਾ, ਅੰਮ੍ਰਿਤ ਦੀ ਗੱਲ ਕਿਥੋਂ ਸਮਝ ਆਵੇਗੀ!
ਆਵੇਗੀ?
ਅੰਮ੍ਰਿਤ ਦਾ ਬੇਸ ਕੀ ਹੈ? ਗੁਰਬਾਣੀ! ਅੰਮ੍ਰਿਤ ਦੀ ਜੜ੍ਹ ਕਿਥੇ
ਹੈ, ਗੁਰਬਾਣੀ ਵਿਚ! ਹੇਠਾਂ ਜੜ੍ਹ ਤਾਂ ਹੈ ਹੀ ਨਹੀਂ, ਉਪਰੋਂ
ਫੁੱਲ ਕਿਥੇ ਖਿੜ ਪਊ। ਗੁਰਬਾਣੀ ਮਨ ਭਾਊ, ਤਾਂ ਮੈਂ
ਅੰਮ੍ਰਿਤ ਵਾਲੇ ਪਾਸੇ ਤੁਰਾਂਗਾ ਨਾ। ਤੇ ਗੁਰਬਾਣੀ ਮਨ ਨੂੰ ਭਾਊ ਕਿਵੇਂ? ਬੱਤੀਆਂ
ਬੰਦ ਕਰਕੇ? ਹਊ ਹਊ ਕਰਕੇ? ਹਾਉਕੇ ਲੈ ਕੇ ਜਾਂ ਚੀਕਾਂ ਮਾਰਕੇ?
ਜਦ ਮੈਂ ਅੰਮ੍ਰਿਤ ਦੀ ਗੱਲ ਕਰਦਾ ਹਾਂ ਤਾ ਬਹੁਤ ਵੱਡਾ ਇੱਕ ਪਾੜਾ
ਛੱਡ ਜਾਂਦਾ ਹਾਂ। ਇਨਾ ਵੱਡਾ ਕਿ ਛਾਲ ਮਾਰੀ ਜਾ ਹੀ ਨਹੀਂ ਸਕਦੀ। ਉਸ ਪਾੜੇ ਉਪਰ ਤਾਂ
ਪੁੱਲ ਹੀ ਬੱਝੂ ਤਾਂ ਛਾਲ ਵੱਜੂ। ਅੰਮ੍ਰਿਤ ਵਲ ਤੁਰਨ ਲਈ ਗੁਰਬਾਣੀ ਪੁੱਲ ਹੈ। ਅੰਮ੍ਰਿਤ
ਨਾਲ ਮੈਨੂੰ ਗੁਰਬਾਣੀ ਦਾ ਪੁੱਲ ਜੋੜਦਾ ਹੈ। ਗੁਰਬਾਣੀ ਤੋਂ ਬਿਨਾ ਅੰਮ੍ਰਿਤ ਤੱਕ ਪਹੁੰਚਿਆ
ਜਾ ਹੀ ਨਹੀਂ ਸਕਦਾ! ਕਿ ਸਕਦਾ? ਗੁਰਬਾਣੀ ਤੋਂ ਬਿਨਾ ਅੰਮ੍ਰਿਤ
ਬਣਦਾ ਹੀ ਨਹੀਂ। ‘ਫਾਂਊਡੇਸ਼ਨ’ ਗੁਰਬਾਣੀ ਹੈ।
ਨੀਂਹ ਕੱਚੀ ਰਹਿ ਗਈ ਤਾਂ ਮਕਾਨ ਹਿੰਦੋਸਤਾਨ ਦੇ ਪੁੱਲਾਂ ਵਰਗਾ ਹੋਵੇਗਾ ਕਿ ਇਧਰ ਪਾਇਆ ਤੇ
ਉਧਰ ਢਹਿਆ!
ਫਿਰ ਉਥੇ ਆਈਏ। ਜਿੰਨਾ ਨੂੰ ਗੁਰਬਾਣੀ ਭਾਅ ਗਈ ਯਾਨੀ ਸਮਝ ਆ ਗਈ।
ਕੇਵਲ ਸਮਝ ਨਹੀਂ। ਭਾਅ ਗਈ!
ਸਮਝ ਦੋ ਤਰ੍ਹਾਂ ਦੀ ਹੁੰਦੀ। ਸ਼ਰਾਬੀ ਨੂੰ ਸਮਝ ਹੈ ਕਿ ਸ਼ਰਾਬ ਮਾੜੀ
ਹੈ, ਪਰ ਉਹ ਛੱਡਦਾ? ਪਰ ਜਦ ਉਸੇ ਸ਼ਰਾਬੀ ਨੂੰ ‘ਸਮਝ’ ਆਉਂਦੀ ਉਹ ਕੰਨੀ ਹੱਥ ਲਾਉਂਦਾ। ਸਮਝ
ਉਸ ਨੂੰ ਪਹਿਲਾਂ ਵੀ ਸੀ ਕਿ ਸ਼ਰਾਬ ਮਾੜੀ ਹੈ, ਪਰ ਕੇਵਲ ਸਿਰ ਦੇ ਤਲ 'ਤੇ। ਦਿਲ 'ਤੇ ਨਹੀਂ!
ਸਮਝ ਗਿਆਨੀ ਨੂੰ ਗੁਰਬਾਣੀ ਦੀ ਹੈ, ਵਿਦਵਾਨ ਨੂੰ ਹੈ, ਪੰਡਤ ਵਿਦਵਾਨ ਨੂੰ! ਪਰ ਭਾਉਂਦੀ
ਨਹੀਂ ਉਸ ਨੂੰ। ਉਸ ਨੂੰ ਅਨੰਦ ਸਾਹਿਬ ਵਿਚੋਂ ਅਨੰਦ ਨਹੀਂ ਆਉਂਦਾ। ਜਪੁਜੀ ਉਸ ਨੂੰ ਨਜਾਰੇ
ਨਹੀਂ ਦਿੰਦੀ। ਸੁਖਮਨੀ ਪੜਦਿਆਂ ਉਸ ਦੇ ਕੜ ਨਹੀਂ ਪਾਟਦੇ। ਉਹ ਤਾਂ ਅਨੰਦ ਨੂੰ ਕੇਵਲ ਅਪਣੇ
ਸਿੰਗ ਫਸਾਉਂਣ ਲਈ ਵਰਤਦਾ। ਜਪੁਜੀ ਦੇ ਅਰਥ ਤਾਂ ਉਹ ਅਪਣੀ ਪੰਡਤਾਈ ਦੇ ਰੁਹਬ ਲਈ ਕਰਦਾ?
ਸਮਝ ਹੈ। ਕੇਵਲ ਸਮਝ? ਸਿਰ ਦੇ ਤਲ 'ਤੇ!
ਪਰ ਬਾਬਾ ਜੀ ਕਹਿੰਦੇ ‘ਜਿੰਨਾ ਗੁਰਬਾਣੀ ਮਨ ਭਾਈਆ’ ਮਨ ਨੂੰ ਭਾਅ
ਗਈ। ਜਦ ਪੜਾਂ ਦੁਨੀਆਂ ਭੁੱਲ ਕਿਉਂ ਨਾ ਜਾਵੇ। ਈਰਖਾ, ਸਾੜਾ, ਨਫਰਤ, ਈਗੋ ਖੁਰਨ ਕਿਵੇਂ
ਨਾ ਲੱਗੇ। ਅੰਦਰਲਾ ਰੁੱਕਿਆ ਪਾਣੀ, ਠਰਿਆ, ਜੰਮਿਆ, ਬਰਫ ਬਣਿਆ ਪਾਣੀ ਪਿੰਗਲ ਕੇ ਬਾਹਰ
ਅੱਖ ਵਿਚਦੀ ਵਗਣ ਲਗ ਪਵੇ। ਤੇ ਉਦੋਂ ਜਦ ਬੰਦਾ ਕਹਿੰਦਾ ਵਾਹਿਗੁਰੂ! ਉਹ ਹੁੰਦਾ ਵਾਹਿਗੁਰੂ!
ਫਿਰ ਹੁੰਦਾ ਵਾਹਿਗੁਰੂ!
ਢੋਲਕੀਆਂ ਦੇ ਜੋਰ ਨਾਲ, ਚਿਮਿਟਿਆਂ ਦੇ ਸ਼ੋਰ ਨਾਲ, ਬੱਤੀਆਂ ਬੰਦ
ਕਰਕੇ, ਅੱਖਾਂ ਬਦੋ ਬਦੀ ਧੱਕੇ ਮੀਚ ਕੇ ਦੇਹ ਤੇਰੀ ਦੀ
ਵਾਹਿਗੁਰੂ, ਵਾਹਿਗੁਰੂ ਇਹ ਵਾਹਿਗੁਰੂ ਨਹੀਂ ਇਹ ਤਾਂ ਵਾਹਿਗੁਰੂ ਨੂੰ ਵਾਹਣੇ ਪਾਉਂਣ ਹੈ।
ਇਹ ਤਾਂ ਵਾਹਿਗੁਰੂ ਨੂੰ ਲਲਕਾਰੇ ਮਾਰਨ ਹੈ!
ਗੁਰਬਾਣੀ ਮਨ ਭਾਊ ਕਿਥੇ, ਕਿਵੇਂ, ਕਿਉਂ?
ਗੁਰਬਾਣੀ ਦੀ ਥਾਂ ਤਾਂ ਵਾਹਿਗੁਰੂ ਨੂੰ ਲਲਕਾਰੇ ਚਲ ਪਏ ਨੇ।
ਵਾਹਿਗੁਰੂ ਦੱਸੋ ਹਾਉਕਿਆਂ ਦਾ ਨਾਂ ਹੈ? ਵਾਹਿਗੁਰੂ
ਚੀਕਾਂ ਦਾ ਨਾਂ ਹੈ? ਵਾਹਿਗੁਰੂ ਰੂ-ਰੂ, ਹੂ-ਹੂ ਦਾ
ਨਾਂ ਹੈ? ਸ਼ੋਰ ਦਾ ਨਾਂ ਹੈ ਵਾਹਿਗੁਰੂ?
ਵਾਹਿਗੁਰੂ ਕਰਾਉਂਣ ਵਾਲੇ ਖੁਦ?
ਚਲੋ ਹੁਣ ਗੱਲ ਚਲ ਹੀ ਪਈ ਤਾਂ। ਮਾਲਟਨ ਵਾਲੇ ਨਵੇਂ ਬਣੇ ‘ਬਾਬਾ
ਜੀ’ ਨੇ ਵਾਹਿਗੁਰੂ ਜਪਣਾ ਸ਼ੁਰੂ ਕੀਤਾ ਤਾਂ ਬੰਦ ਹੋਣ ਕਿਨਾਰੇ ਗੁਰਦੁਆਰੇ ਵਿਚ ਲੱਗ ਰੌਣਕਾਂ
ਗਈਆਂ। ਉਨੀ ਸਕੀਮ ਕੱਢੀ ਕਿ ਦੋ-ਚਾਰ ਦਿਨ ਤਾਂ ਨਹੀਂ ਸਰਨਾ ਤੇ ਉਨ੍ਹਾਂ ਚਾਲੀ ਮੁਕਤਿਆਂ
ਦੇ ਨਾਂ ਤੇ ਚਲੀਸਾ ਸਿਮਰਨ ਸ਼ੁਰੂ ਕਰ ਦਿੱਤਾ। ਚਾਲੀ ਦਿਨਾ ਵਿਚ ਸਾਲ ਦਾ ਕੰਮ ਬੰਨੇ ਬਾਕੀ
ਬੌਨਸ ਵਿਚ!
ਇਧਰ ਡਿਕਸੀ ਵਾਲਿਆਂ ਦਾ ਵੀ ਜੋਰ ਲੱਗ
ਚੁੱਕਾ ਹੋਇਆ। ਭਾਂਡਾ-ਟੀਂਡਾ ਵਕੀਲਾਂ ਕੋਲੇ ਜਾਣ ਵਾਲੀ ਹੋਣ ਤੋਂ ਬਾਅਦ ਫਿਰ ਸਾਰੇ
ਕੁਝ ਇੱਕ ਨੂੰ ਛੱਡ ਘਿਉ-ਖਿੱਚੜੀ ਹਨ। ਕੱਲ ਤੱਕ ਜਿਹੜੇ ਇੱਕ ਦੂਏ ਨੂੰ ਕੋਰਟਾਂ ਵਿਚ ਘਸੀਟੇ
ਫਿਰਦੇ ਸਨ ਤੇ ਕਰੀਬਨ ਤਿੰਨ ਮਿਲੀਆਨ ਡਾਲਰ ਤੁਹਾਡੇ ਕੋਰਟਾਂ ਵਿਚ ਫੂਕਣ ਤੋਂ ਬਾਅਦ, ਹੁਣ
ਫਿਰ ਇਕੱਠੇ ਕਮੇਟੀ ਰੂਮ ਵਿਚ ਬੈਠ ਚਾਹਾਂ ਸੁੜਕਦੇ ਅਤੇ ਰੱਸ-ਗੁੱਲੇ ਛੱਕਦੇ ਨਜਰ ਆਉਂਦੇ
ਹਨ। ਕੋਈ ਪੁੱਛਣ ਵਾਲਾ ਨਹੀਂ ਕਿ ਇਹੀ ਝੱਖ ਮਾਰਨੀ ਤਾਂ ਪਹਿਲਾਂ ਮਾਰ ਲੈਂਦੇ ਇਨਾ ਪੈਸਾ
ਕਾਹਤੇ ਫੂਕਿਆ? ਉਨ੍ਹਾਂ ਨੂੰ ਜਾਪਿਆ ਕਿ ਇੱਕ ਪਿਆ ਹੋਇਆ ਘਾਟਾ ਤੇ ਦੂਜਾ ‘ਚਲੀਸੇ ਵਾਲੇ’
‘ਸੰਗਤ’? ਇੰਝ ਲੈ ਗਏ ਧੂਹ ਕੇ ਜਿਵੇਂ ਪ੍ਰਾਈਵੇਟ ਬੱਸਾਂ ਵਾਲੇ ਦੂਜੇ ਦੀਆਂ ਸਵਾਰੀਆਂ ਧੂਹ
ਖੜਦੇ ਨੇ। ਫਿਕਰ ਤਾਂ ਹੋਣਾ ਹੀ ਸੀ। ਫਿਕਰ ਦਾ ਇਲਾਜ ਪਤਾ ਕੀ ਲੱਭਾ?
ਸੱਤੋਂ ਦਿਨ ‘ਸਿਮਰਨ’??