ਮੇਰਾ ਇੱਕ ਬੜਾ ਚੰਗਾ ਮਿੱਤਰ ਹੈ। ਇੱਕ ਦਿਨ ਮੈਨੂੰ ਕਹਿਣ ਲੱਗਾ ਕਿ
ਗੁਰਦੇਵ ਸਿਆਂ ਤੇਰੀਆਂ ਲਿਖਤਾਂ ਵਿਚ ਹਿੰਦੂ, ਬੋਦੀ, ਲੂੰਗੀ,
ਪੰਡੀਆ, ਬ੍ਰਾਹਮਣ ਲਫਜਾਤ ਬਹੁਤ ਹੁੰਦੇ, ਜਿਸ ਤੋਂ ਕਈ ਵਾਰ ਜਾਪਦਾ ਜਿਵੇਂ ਤੂੰ ਕਿਸੇ ਇੱਕ
ਫਿਰਕੇ ਨੂੰ ਨਫਰਤ ਜਿਹੀ ਕਰ ਰਿਹਾ ਹੋਵੇਂ!
ਮੇਰੇ ਘਰ ਦੇ ਪਿੱਛੇ ਕਈ ਬੜੇ ਪਿਆਰੇ ਰੁੱਖ ਨੇ ਅਤੇ ਮੈਂ ਕੀ
ਕੀਤਾ ਕਿ ਉਨ੍ਹਾਂ ਰੁੱਖਾਂ ਉਪਰ ‘ਹੋਮ-ਡਿਪੂ’ ਵਿਚੋਂ ਲਿਆ ਕੇ ਚਿੜੀਆਂ ਦੇ ਦਾਣੇ ਚੁਗਣ
ਵਾਲੇ ਦੋ ਬਕਸੇ ਟੰਗ ਦਿੱਤੇ ਅਤੇ ਇੱਕ ਬੋਰਾ ਦਾਣਿਆਂ ਦਾ ਲਿਆ ਕੇ ਗਰਾਜ ਵਿਚ ਸੁੱਟ ਲਿਆ।
ਉਹ ਬਕਸੇ ਜਦ ਮੈਂ ਰੋਜ ਦਾਣਿਆਂ ਨਾਲ ਭਰਦਾਂ ਤਾਂ ਚਿੜੀਆਂ, ਘੁੱਗੀਆਂ ਅਤੇ ਕਈ ਹੋਰ ਤਰ੍ਹਾਂ
ਦੇ ਪੰਛੀ ਆ ਕੇ ਦਾਣੇ ਚੁੱਗਦੇ ਅਤੇ ਗਾਉਂਦੇ ਬੜੇ ਪਿਆਰੇ ਲੱਗਦੇ।
ਪਰ ਹੋਇਆ ਕੀ ਕਿ ਉਹੀ ਦਾਣਿਆਂ ਦਾ ਬੋਰਾ ਜਦ ਗਰਾਜ ਵਿਚ ਮੇਰੇ
ਤੋਂ ਖੁਲ੍ਹਾ ਰਹਿ ਗਿਆ ਤਾਂ ਉਥੇ ਚੂਹੀਆਂ ਪੈਦਾ ਹੋ ਗਈਆਂ! ਮੈਂ ਫਿਰ ‘ਹੋਮ-ਡਿਪੂ’ ਗਿਆ
ਅਤੇ ਉਥੋਂ ਚੂਹੀਆਂ ਮਾਰਨ ਵਾਲੀ ਦਵਾਈ ਲੈ ਆਂਦੀ??
ਇੱਕ ਨੂੰ ਮੈਂ ਦਾਣੇ ਪਾ ਪਾ ਪਾਲ ਰਿਹਾਂ ਤੇ
ਦੂਜੇ ਨੂੰ ਮਾਰ ਰਿਹਾਂ! ਤੁਸੀਂ ਸੋਚੋ ਕਿ ਇਨਾਂ ਫਰਕ ਕਿਉਂ?
ਮੇਰੇ ਪਹਿਲੇ ਘਰ ਦੇ ਦੋਵੇਂ ਗੁਆਂਢੀ
ਪੰਜਾਬੀ ਨਹੀਂ ਸਨ। ਇੱਕ ਪਾਸੇ ਮੁਸਲਮਾਨ ਸੀ, ਦੂਜੇ ਕੁਦਰਤੀਂ ਹਿੰਦੂ। ਮੁਸਲਮਾਨ
ਦੀਆਂ ਚਲੋ ਜੁਆਨ ਬੇਟੀਆਂ ਸਨ, ਉਹ ਬਹੁਤੇ ਬਾਹਰ ਨਹੀਂ ਸਨ ਨਿਕਲਦੇ ਅਤੇ ਉਹ ਅਪਣੇ ਕੰਮ
ਵਿਚ ਮਸਤ ਸਨ, ਪਰ ਉਹ ਬੰਦਾ ਜਿਆਦਾ ਕੰਮ 'ਤੇ ਹੋਣ ਕਾਰਨ ਉਸ ਵਾਲੇ ਪਾਸੇ ਦਾ ਘਾਹ ਹਮੇਸ਼ਾਂ
ਅਸੀਂ ਕੱਟਦੇ ਸਾਂ। ਪਰ ਇਧਰ ਹਿੰਦੂ ਭਰਾ ਵਾਲੇ ਪਾਸੇ ਉਸ ਨੇ ਬਾਹਰ ਸਾਡੇ ਡਰਾਈਵੇਅ ਦੇ
ਨਾਲ ਕਰਕੇ ਇੱਕ ਛੋਟੀ ਜਿਹੀ ਕਿਆਰੀ ਫੁੱਲਾਂ ਦੀ ਲਾਈ ਹੋਈ ਸੀ। ਉਹ ਲਾ ਤਾਂ ਬੈਠਾ, ਪਰ ਉਸ
ਪਾਸੇ ਪਾਣੀ ਦਾ ਪ੍ਰਬੰਧ ਕੋਈ ਨਾ ਸੀ। ਪਰ ਜਦ ਮੈਂ ਅਪਣੇ ਪਾਸੇ ਪਾਣੀ ਦਿੰਦਾ ਸੀ ਤਾਂ ਨਾਲ
ਉਸ ਦੀ ਕਿਆਰੀ ਵੀ ਭਰ ਦਿੰਦਾ ਸੀ। ਬੜੇ ਪਿਆਰੇ ਸਬੰਧ ਸਨ ਉਨ੍ਹਾਂ ਨਾਲ ਸਾਡੇ। ਕਦੇ ਉਸ
ਸੋਚਿਆ ਵੀ ਨਾ ਹੋਣਾ ਕਿ ਮੈਂ ਸਿੱਖ ਹਾਂ, ਨਾ ਅਸੀਂ ਕਦੇ ਕਿ ਇਹ ਹਿੰਦੂ ਹੈ। ਗਰਮੀਆਂ ਦੀਆਂ
ਛੁੱਟੀਆਂ ਵਿਚ ਜਦ ਉਹ ਇੰਡੀਆਂ ਜਾਣ ਲੱਗੇ, ਤਾਂ ਮੈਂਨੂੰ ਘਰ ਦੀਆਂ ਚਾਬੀਆਂ ਦੇ ਕੇ ਕਹਿਣ
ਲੱਗਾ ਕਿ ਸਿੰਘ ਆਹ ਲੈ ਚਾਬੀਆਂ ਤੇ ਹੁਣ ਤੂੰ ਮੇਰੇ ਅੰਦਰ ਦੇ ਗਮਲਿਆਂ ਨੂੰ ਵੀ ਪਾਣੀ ਦੇ
ਦਿਆ ਕਰੀਂ!! ਉਹ ਪੂਰਾ ਘਰ ਹੀ ਮੈਨੂੰ ਸੌਂਪ ਗਿਆ!
ਇੱਕ ਹਿੰਦੂ ਹੋਣ ਕਰਕੇ ਜੇ ਮੈਂ ਕਿਸੇ
ਨੂੰ ਨਫਰਤ ਕਰਦਾਂ, ਤਾਂ ਮੈਂ ਚੰਗਾ ਸਿੱਖ ਹੋ ਹੀ ਨਹੀਂ ਸਕਦਾ। ਇਥੇ ਤੱਕ ਕਿ ਇੱਕ
ਨਾਸਤਿਕ ਨੂੰ ਵੀ! ਮੇਰਾ ਇੱਕ ਚੰਗਾ ਮਿੱਤਰ ਨਾਸਤਿਕ ਹੈ। ਉਹ ਰੱਬ ਨੂੰ ਨਹੀਂ ਮੰਨਦਾ। ਉਸ
ਨੂੰ ਹੱਕ ਹੈ ਅਪਣੀ ਸੋਚ ਰੱਖਣ ਦਾ। ਕੋਈ ਮਸਲਾ ਨਹੀਂ ਕਿ ਮੈਂ ਉਸ ਨੂੰ ਕਹਾਂ ਕਿ ਤੂੰ ਰੱਬ
ਨੂੰ ਮੰਨ ਤੇ ਉਹ ਮੈਨੂੰ ਕਹੇ ਕਿ ਤੂੰ ਰੱਬ ਨੂੰ ਨਾ ਮੰਨ। ਮੇਰੇ ਤੇ ਉਸ ਵਿਚ ਜੇ ਰੱਬ
ਦਿਵਾਰ ਹੈ, ਤਾਂ ਰੱਬ ਦੀ ਹੈਸੀਅਤ ਹੀ ਕੀ ਰਹਿ ਗਈ! ਰੱਬੀ ਗੁਣ ਕੀ ਹੋਏ ਫਿਰ? ਰੱਬ ਦਿਵਾਰ
ਨਹੀਂ! ਰੱਬੀ ਗੁਣ ਤਾਂ ਦਵਾਰਾਂ ਢਾਹੁੰਦੇ ਹਨ ਤੇ ਮੈਂ ਦਿਵਾਰ ਖੜੀ ਕਰ ਲਈ? ਉਹ ਵੀ ਰੱਬ
ਦੇ ਨਾਂ 'ਤੇ? ਜਦ ਰੱਬ ਨੂੰ ਕੋਈ ਇਤਰਾਜ ਨਹੀਂ ਕਿ ਇਹ ਮੈਨੂੰ ਕਿਉਂ ਨਹੀਂ ਮੰਨਦਾ ਤਾਂ
ਮੈਂ ਕੌਣ ਹਾਂ?
ਇੱਕ ਵਾਰ ਅਸੀਂ ਮਿਸਟਰ ਗੁਪਤਾ ਦੇ ਮਿਲੇ ਤਾਂ ਉਹ ਹੱਸ ਪਿਆ। ਕਹਿੰਦਾ ਨਾਸਤਿਕ, ਆਸਤਿਕ,
ਖਾਲਸੇ ਅਤੇ ਪੰਡਤ ਸਭ ਇਕੱਠੇ?? ਅਸੀਂ ਸਭ ਇੱਕਠੇ ਚਾਹ ਪੀਂਦੇ ਸੋਚ ਵੀ ਨਹੀਂ ਸਾਂ ਸਕਦੇ
ਕਿ ਇਥੇ ਪੰਡਤ ਕੌਣ ਤੇ ਕੌਣ ਨਾਸਤਿਕ ਤੇ ਕਿਹੜਾ ਆਸਤਿਕ? ਮੇਰੇ ਵਿਚਲੇ ਚੰਗੇ ਸਿੱਖ ਹੋਣ
ਦੇ ਗੁਣ ਉਸੇ ਵੇਲੇ ਮਨਫੀ ਹੋ ਗਏ, ਜਦ ਮੈਂ ਇਸ ਸੋਚ ਵਿਚ ਪੈ ਗਿਆ ਕਿ ਇਹ ਹਿੰਦੂ ਹੈ, ਇਹ
ਨਾਸਤਿਕ ਅਤੇ ਇਹ ਮੁਸਲਮਾਨ। ਇਹੀ ਅਉਗੁਣ ਤਾਂ ਮੈਂ ਦੂਰ ਕਰਨ
ਲਈ ਸਿੱਖ ਬਣਿਆ ਸੀ, ਤੇ ਜੇ ਸਿੱਖ ਬਣਨ ਕਾਰਨ ਹੀ ਇਹ ਅਉਗੁਣ ਪੈਦਾ ਹੋਣੇ ਹਨ ਤਾਂ ਮੈਂ
ਅਪਣੇ ਨਾਨਕ ਨੂੰ ਸਮਝਿਆ ਹੀ ਨਹੀਂ!
ਪਰ ਯਾਦ ਰਹੇ ਕਿ ਉਸ ਸਾਕਤ ਤੋਂ ਬੱਚਣ ਲਈ ਜ਼ਰੂਰ ਮੈਨੂੰ ਕਿਹਾ ਗਿਆ ਹੈ ਜਿਹੜਾ ਬੀੜੀਆਂ
ਫੂਕਣ ਅਤੇ ਪੈੱਗ ਲਾ ਕੇ ਬੇਗਾਨੀਆਂ ਔਰਤਾਂ ਦੇ ਅੰਗਾਂ ਉਪਰ ਵੰਝ ਜਿੱਡੀਆਂ ਕਵਿਤਾਵਾਂ
ਲਿਖਣ ਨੂੰ ਹੀ ਮਨੁੱਖਤਾ ਦੀ ਸੇਵਾ ਸਮਝੀ ਬੈਠਾ ਹੈ ਅਤੇ ਰੱਬ ਨੂੰ ਗਾਹਲਾਂ ਕੱਢ ਕੇ ਅਗਾਂਹ
ਵਧੂ ਹੋਣ ਦਾ ਭਰਮ ਪਾਲੀ ਬੈਠਾ ਹੈ ਅਤੇ ਉੁਂਝ ਹੀ ਨਫਰਤ ਨਾਲ ਭਰਿਆ ਹੋਇਆ ਹੈ, ਜਿਵੇਂ ਇੱਕ
ਮੂਰਖ ਆਸਤਿਕ ਨਾਸਤਿਕ ਪ੍ਰਤੀ! ਸਿਰਫ ਇਸ ਕਰਕੇ ਹੀ ਨਫਰਤ ਕਰੀ ਜਾ ਰਿਹਾ ਕਿ ਇਹ ਸਿੱਖ ਕਿਉਂ
ਜਾਂ ਇਹ ਨਾਸਤਿਕ ਕਿਉਂ ਨਹੀਂ।
ਮੈਂ ਜਦ ਚਿੜੀ ਨੂੰ ਦਾਣਾ ਪਾਉਂਦਾ ਹਾਂ ਅਤੇ ਚੂਹੀ ਨੂੰ ਮਾਰਨ
ਵਾਲੀ ਦਵਾਈ ਤਾਂ ਇਸ ਕਰਕੇ ਨਹੀਂ ਇਹ ਚੂਹੀ ਕਿਉਂ ਹੈ, ਜਾਂ ਮੈਂ ਚੂਹੀ ਨੂੰ ਨਫਰਤ ਕਰਦਾ
ਹਾਂ! ਦਰਅਸਲ ਚੂਹੀ ਤੋਂ ਮੈਨੂੰ ਖਤਰਾ ਹੈ। ਚੂਹੀ ਮੇਰੇ
ਘਰ ਨੂੰ ਪੁੱਟਦੀ ਹੈ। ਚੂਹੀ ਖੁੱਡਾਂ ਪੁੱਟਦੀ ਹੈ ਮੇਰੇ ਘਰ ਵਿੱਚ! ਮੈਂ ਅਪਣੇ ਘਰ ਨੂੰ
ਸੁਰੱਖਿਅਤ ਕਰਨ ਲਈ ਚੂਹੀ ਨੂੰ ਦਵਾਈ ਪਾਉਂਦਾ ਹਾਂ।
ਜਦ ਮੈਂ ਹਿੰਦੂ ਦੀ ਗੱਲ ਕਰਦਾ ਹਾਂ ਤਾਂ ਉਥੇ ਆਮ ਹਿੰਦੂ ਦੀ ਗੱਲ ਨਹੀਂ ਹੁੰਦੀ। ਆਮ ਹਿੰਦੂ
ਤਾਂ ਵਿਚਾਰਾ ਖੁਦ ਉਸੇ ਮਾਰਧਾੜ ਦਾ ਸ਼ਿਕਾਰ ਹੈ, ਜਿਸ ਦਾ ਸਿੱਖ ਜਾਂ ਹੋਰ। ਆਮ
ਹਿੰਦੂ ਦੀ ਹਾਲਤ ਬਾਹਰਲੇ ਸੂਬਿਆਂ ਵਿਚ ਜਾ ਕੇ ਦੇਖੋ ਕੀ ਹੈ! ਰਾਜਨੀਤਕ ਨਾ ਹਿੰਦੂ ਹੈ ਨਾ
ਸਿੱਖ ਤੇ ਨਾ ਕੋਈ ਹੋਰ। ਉਹ ਕੇਵਲ ਜਾਬਰ ਹੈ, ਲੁਟੇਰਾ ਹੈ, ਕਾਤਲ ਹੈ। ਉਸ ਨੂੰ ਜੇ ਹਿੰਦੂ
ਨੂੰ ਵੱਡ ਕੇ ਵੋਟਾਂ ਮਿਲਦੀਆਂ ਹੋਣ, ਤਾਂ ਸਵੇਰ ਤੱਕ ਹਿੰਦੂ ਦੀਆਂ ਢੇਰੀਆਂ ਲਾ ਦਏਗਾ।
ਮੈਂ ਜਦ ਹਿੰਦੂ ਦੀ ਗੱਲ ਕਰਦਾਂ ਹਾਂ,
ਤਾਂ ਉਸ ਚੂਹੀ ਦੀ ਗੱਲ ਕਰਦਾਂ ਹਾਂ ਜਿਹੜੀ ਮੇਰੇ ਘਰ ਵਿਚ ਖੁੱਡਾਂ ਪੁੱਟ ਰਹੀ ਹੈ। ਜਿਸ
ਨੇ ਮੇਰੇ ਘਰ ਦੀਆਂ ਨੀਹਾਂ ਪੋਲੀਆਂ ਕਰ ਦਿੱਤੀਆਂ ਹਨ। ਮੈਨੂੰ ਚੂਹੀ ਨਾਲ ਨਫਰਤ ਨਹੀਂ,
ਮੈਨੂੰ ਉਸ ਦੇ ਸੁਭਾਅ ਤੋਂ ਖਤਰਾ ਹੈ। ਇਤਿਹਾਸ ਮੇਰੇ ਸਾਹਵੇਂ ਹੈ ਚੂਹੀ ਦਾ। ਉਸ ਜੈਨੀਆਂ
ਦਾ ਘਰ ਢਾਹ ਦਿੱਤਾ, ਉਸ ਬੋਧੀਆਂ ਦੀਆਂ ਨੀਹਾਂ ਡੇਗ ਸੁੱਟੀਆਂ ਤੇ ਉਹ ਹੁਣ ਮੇਰੇ ਘਰ ਵਿਚ
ਖੁੱਡਾਂ ਪੁੱਟ ਰਹੀ ਹੈ। ਹੁਣ ਉਸ ਮੇਰੇ ਘਰ ਦੀਆਂ ਨੀਹਾਂ ਪੋਲੀਆਂ ਕਰ ਮਾਰੀਆਂ ਹਨ। ਉਸ ਦਾ
ਹਮਲਾ ਹੁਣ ਮੇਰੇ ਘਰ ਉਪਰ ਹੈ।
ਮੈਨੂੰ ਹਿੰਦੂ ਨਾਲ ਕੋਈ ਨਫਰਤ ਨਹੀਂ,
ਮੈਂ ਤਾਂ ਚੂਹੀ ਤੋਂ
ਪ੍ਰੇਸ਼ਾਨ ਹਾਂ, ਜਿਹੜੀ ਮੇਰੇ ਘਰ ਦੀਆਂ ਨੀਹਾਂ ਪੋਲੀਆਂ ਕਰੀ ਆ ਰਹੀ ਹੈ!
ਨਹੀਂ ਕਰੀ ਆ ਰਹੀ?