Share on Facebook

Main News Page

ਨਫਰਤ ਬੀਜਣ ਵਾਲੇ ਅਖੌਤੀ ਤਰਕਸ਼ੀਲੀਆਂ ਦੀ ਬਿੱਲੀ ਥੈਲਿਓਂ ਬਾਹਰ !!
ਗੁਰੂ ਸਾਹਿਬਾਨਾਂ ਅਤੇ ਸਿੱਖ ਸ਼ਹੀਦਾਂ ਪ੍ਰਤੀ ਵਰਤੀ ਗੰਦੀ ਭਾਸ਼ਾ !

(ਅਦਾਰਾ ਖ਼ਬਰਦਾਰ, ਗੁਰਦੇਵ ਸਿੰਘ ਸੱਧੇਵਾਲੀਆ): ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਤਰਕਸ਼ੀਲ ਸੁਸਾਇਟੀ ਨੇ ਚੰਗੇ ਕੰਮ ਕੀਤੇ ਅਤੇ ਲੋਕਾਂ ਨੂੰ ਵਹਿਮਾਂ-ਭਰਮਾ ਵਿਚੋਂ ਕੱਢ ਕੇ ਲੁਟੇਰੇ ਨਿਜਾਮ ਨੂੰ ਚੰਗੀਆਂ ਭਾਜੜਾਂ ਪਾਈਆਂ। ਚੰਗੇ ਅਤੇ ਸਿਆਣੇ ਤਰਕਸ਼ੀਲਾਂ ਜਿਥੇ ਮਨੁੱਖਤਾ ਲਈ ਚੰਗੇ ਕੰਮ ਕੀਤੇ, ਉਥੇ ਉਨ੍ਹਾਂ ਦੀ ਇਹ ਧਾਰਨਾ ਵੀ ਰਹੀ ਕਿ ਸਾਨੂੰ ਕਿਸੇ ਦੇ ਧਾਰਮਿਕ ਅਕੀਦਿਆਂ ਵਿਚ ਦਖਲ ਦੇਣ ਤੋਂ ਬਿਨਾ ਅਪਣੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਪੰਜਾਬ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਦੀ ਦਿਲੀ ਭਾਵਨਾ ਗੁਰੂ ਸਾਹਿਬਾਨਾਂ ਅਤੇ ਸਿੱਖ ਸ਼ਹੀਦਾਂ ਪ੍ਰਤੀ ਆਦਰ ਵਾਲੀ ਰਹੀ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਮਨੁੱਖਤਾ ਦੀ ਗੱਲ ਅਸੀਂ ਕਰਦੇ ਹਾਂ, ਗੁਰੂ ਸਾਹਿਬਾਨਾਂ ਜਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜੋਧਿਆਂ ਉਸੇ ਮਨੁੱਖਤਾ ਖਾਤਰ ਹੀ ਅਪਣੀਆਂ ਜਾਨਾਂ ਅਤੇ ਪਰਿਵਾਰ ਕੁਰਬਾਨ ਕੀਤੇ।

ਪਰ ਜਿਵੇਂ ਕਿ ਕੱਟੜਵਾਦੀ ਅਤੇ ਨਫਰਤੀ ਸੋਚ ਵਾਲੇ ਲੋਕ ਹਰੇਕ ਸੰਸਥਾ ਵਿਚ ਆ ਘੁਸੜਦੇ ਹਨ, ਇਸੇ ਤਰ੍ਹਾਂ ਤਰਕਸ਼ੀਲ਼ ਸੁਸਾਇਟੀ ਵਿਚ ਵੀ ਅਜਿਹੇ ਨਫਰਤ ਭਰੇ ਗੁੰਡਾ ਅਨਸਰ ਹਨ, ਜਿਹੜੇ ਸਿੱਖ ਸ਼ਹੀਦਾਂ ਅਤੇ ਗੁਰੂ ਸਾਹਿਬਾਨਾਂ ਪ੍ਰਤੀ ਨਫਰਤ ਭਰੀ ਸੋਚ ਰੱਖਦੇ ਅਤੇ ਭੱਦੀ ਅਤੇ ਗੰਦੀ ਭਾਸ਼ਾ ਵਰਤਣ ਲੱਗੇ ਕਿਸੇ ਗੱਲ ਦਾ ਇਤਿਹਾਸਕ ਪੱਖ ਵੀ ਨਹੀਂ ਵਿਚਾਰਦੇ।

ਦੋ ਬੰਦੇ ਗੱਲ ਕਰਦੇ ਹੋਣ ਤਾਂ ਉਹ ਨਿੱਜੀ ਜਾਣੀ ਜਾਂਦੀ ਹੈ, ਪਰ ਜਿਹੜੀ ਗੱਲ ਤੁਸੀਂ ਅਪਣੇ ਕਿਸੇ ਖੁਲ੍ਹੇ ਇਜਲਾਸ, ਮੀਟਿੰਗ ਜਾਂ ਪਬਲਿਕ ਵਿੱਚ ਕਰਦੇ ਹੋ ਤਾਂ ਉਹ ‘ਸਟੇਟਮਿੰਟ’ ਬਣ ਜਾਂਦੀ ਹੈ।

ਤਕਰਸ਼ੀਲ ਸੁਸਾਇਟੀ ਦੇ ਇਸੇ ਸਾਲ ਟਰੰਟੋ ਵਿਖੇ ਹੋਏ ਇਜਲਾਸ ਵਿਚ ਤਰਕਸ਼ੀਲ ਦੇ ਰਹਿ ਚੁੱਕੇ ਜਰਨਲ ਸਕੱਤਰ ਮਿਸਟਰ ਜੁਝਾਰ ਢਿੱਲੋਂ ਉਰਫ ਮਨਸੂਰਪੁਰੀਆ ਅਤੇ ਕੋਆਰਡੀਨੇਟਰ ਮਿਸਟਰ ਬਲਰਾਜ ਸ਼ੋਕਰ ਵਲੋਂ ਸਿੱਖ ਧਰਮ ਅਤੇ ਗੁਰੂ ਸਾਹਿਬਾਨਾਂ ਪ੍ਰਤੀ ਕੀਤੀਆਂ ਜ਼ਹਿਰੀਲੀਆਂ ਟਿੱਪਣੀਆਂ ਲਿਖਣ ਲੱਗਿਆਂ ਵੀ ਕਲਮ ਕੰਬਦੀ ਹੈ, ਜਿਸ ਵਿਚ ਉਨ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਆਸਾਰਾਮ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਦਾ ਸਾਧ ਨਾਲ ਤੁਲਨਾ ਦਿੱਤੀ ਅਤੇ ਵੱਡੇ ਸਾਹਿਬਜ਼ਾਦਿਆਂ ਨੂੰ ਰੰਡੀ ਬਾਜੀ ਕਰਦੇ ਮਰੇ ਕਹਿ ਕੇ ਅਪਣੀ ਨਫਰਤ ਦਾ ਪ੍ਰਗਟਾਵਾ ਕੀਤਾ!!!!

ਪਰ ਇਸ ਬਾਰੇ ਖ਼ਬਰਚਦਾਰ ਵਲੋਂ ਜਦ ਮਿਸਟਰ ਸ਼ੋਕਰ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਇਹ ਕਹਿਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਕਿ ਉਹ ਤਾਂ ਕਿਸੇ ਗਰੇਵਾਲ ਦੀ ਕਿਤਾਬ ਦਾ ਹਵਾਲਾ ਦੇ ਰਹੇ ਸਨ, ਜਦ ਕਿ ਸੁਸਾਇਟੀ ਦੇ ਕੁਝ ਮੈਬਰਾਂ ਖ਼ਬਰਦਾਰ ਨੂੰ ਦੱਸਿਆ ਕਿ ਅਜਿਹੀ ਕਿਸੇ ਕਿਤਾਬ ਦਾ ਕੋਈ ਜ਼ਿਕਰ ਨਹੀਂ ਹੋਇਆ, ਬਲਕਿ ਮਿਸਟਰ ਸ਼ੋਕਰ ਨੇ ਇਹ ਗੱਲ ਸਿੱਧੀ ਕਹੀ ਕਿ ਵੱਡੇ ਸਾਹਿਬਜਾਦੇ………

ਦੂਜੀ ਹੈਰਾਨੀ ਦੀ ਗੱਲ ਕਿ ਤਰਕਸ਼ੀਲੀਏ ਇਹ ਦਾਅਵਾ ਕਰਦੇ ਹਨ ਕਿ ਉਨ੍ਹਾ ਦੀ ਖੋਜ ਦੀਆਂ ਲੰਮੀਆਂ ਬਾਹਵਾਂ ਪੰਜ ਹਜਾਰ ਸਾਲ ਪਿੱਛੇ ਤੱਕ ਜਾਦੀਆਂ ਹਨ, ਪਰ ਉਨ੍ਹਾਂ ਨੂੰ ਕੀ ਇਹ ਪਤਾ ਨਹੀਂ ਕਿ ਤਿੰਨ ਸੌ ਸਾਲ ਪਹਿਲਾਂ ਕੀ ਵਾਪਰਿਆ? ਕਿਸੇ ਵੀ ਟੁੱਚਲ ਜਿਹੇ ਲੇਖਕ ਵਲੋਂ ਪੈਸੇ ਲੈਕੇ ਲਿਖੀ ਗਈ ਕਿਤਾਬ ਨੂੰ ਮਿਸਟਰ ਸ਼ੌਕਰ ਵਰਗੇ ਆਖੇ ਜਾਂਦੇ ਸਿਆਣਿਆਂ ਬੰਦਿਆਂ ਵਲੋਂ ਸੱਚ ਮੰਨ ਕੇ ਅਜਿਹੀ ਟਿੱਪਣੀ ਕਰਨੀ, ਕਿਸੇ ਇਤਿਹਾਸਕ ਪੱਖ ਉਪਰ ਗੱਲ ਕਰਨੀ ਨਹੀਂ ਮੰਨਿਆ ਜਾ ਸਕਦਾ, ਬਲਕਿ ਜਾਣ ਬੁੱਝ ਕੇ ਅਪਣੀ ਨਫਰਤ ਦਾ ਕੀਤਾ ਹੋਇਆ ਇਜ਼ਹਾਰ ਕਿਹਾ ਜਾ ਸਕਦਾ ਹੈ।

ਉਸ ਇਜਲਾਸ ਵਿਚ ਬੇਸ਼ਕ ਕੁਝ ਸਿਆਣੇ ਤਰਕਸ਼ੀਲਾਂ ਇਸ ਗੱਲ ਉਪਰ ਇਤਰਾਜ ਕੀਤਾ, ਪਰ ਹੈਰਾਨੀ ਦੀ ਗੱਲ ਕਿ ਇਨੀ ਵੱਡੀ ਗੱਲ ਕਰਕੇ ਇਨ੍ਹਾਂ ਨਫਰਤ ਬੀਜਣ ਵਾਲਿਆਂ ਨੂੰ ਤਕਰਸ਼ੀਲ ਸੁਸਾਇਟੀ ਜੇ ਹਾਲੇ ਤੱਕ ਅਪਣੇ ਵਿਚ ਲਕੋਈ ਬੈਠੀ ਹੈ, ਤਾਂ ਇਸ ਦਾ ਮੱਤਲਬ ਉਨਹੀਂ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਉਨ੍ਹਾਂ ਦੀ ਇਹ ਚੁੱਪ ਅਸਿੱਧੀ ਸਹਿਮਤੀ ਕਹੀ ਜਾ ਸਕਦੀ ਹੈ।

ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਤਰਕਸ਼ੀਲ ਸੁਸਾਇਟੀ ਦੇ ਉੱਗੇ ਕਾਰਕੁੰਨਾ ਨੇ ਇਨਾਂ ਘਟੀਆ ਟਿੱਪਣੀਆਂ ਉਪਰ ਜਦ ਇਤਰਾਜ ਕੀਤਾ, ਤਾਂ ਉਨ੍ਹਾਂ ਨੂੰ ਧਾਰਮਿਕ, ਆਸਤਿਕ, ਖਾਲਿਸਤਾਨੀ ਅਤੇ ਗੁਰੂਆਂ ਦਾ ਚੇਲੇ ਕਹਿ ਕੇ ਦੁਰਕਾਰ ਦਿੱਤਾ ਗਿਆ। ਸੁਸਾਇਟੀ ਨੇ ਉਨਾਂ ਉਪਰ ਬਾਕੀ ਤੋਂ ਬਿਨਾ ਸਭ ਤੋਂ ‘ਘਟੀਆ’ ਦੋਸ਼ ਹੀ ਇਹ ਲਾਇਆ ਕਿ ਇਹ ਆਸਤਿਕ ਹੈ!!

ਯਾਦ ਰਹੇ ਕਿ ਕੱਟੜਵਾਦੀ ਧਾਰਮਿਕ ਲੋਕ ਅਪਣੇ ਵਿਰੋਧੀ ਦੀ ਹੇਠੀ ਕਰਨ ਲਈ ਉਸ ਨੂੰ ਨਾਸਤਿਕ ਕਹਿ ਕੇ ਦੁਰਕਾਰਦੇ ਹਨ, ਜਦ ਕਿ ਤਰਕਸ਼ੀਲੀਏ ਕੱਟੜਵਾਦੀ ਵਿਰੋਧੀ ਦੀ ਹੇਠੀ ਆਸਤਿਕ ਕਹਿ ਕੇ ਕਰਦੇ ਹਨ। ਕੱਟਵਵਾਦਤਾ ਚਾਹੇ ਧਰਮੀ ਵਿਚ ਹੋਵੇ ਚਾਹੇ ਤਰਕਸ਼ੀਲ ਵਿਚ ਉਹ ਮਨੁੱਖਤਾ ਲਈ ਅੱਤ ਘਾਤਕ ਹੈ। ਤਰਕਸ਼ੀਲ ਧਾਰਮਿਕ ਕੱਟੜਤਾ ਨੂੰ ਤਾਂ ਪਾਣੀ ਪੀ ਪੀ ਕੋਸਦਾ, ਪਰ ਉਹ ਅਪਣੇ ਵਿਚਲੀ ਨਫਰਤ ਭਰੀ ਕੱਟੜਤਾ ਉਪਰ ਕਬੂਤਰ ਵਾਂਗ ਅੱਖਾਂ ਮੀਚ ਜਾਂਦਾ ਹੈ! ਇਸ ਦੋਹਰੇ ਮਾਪਦੰਡ ਕਾਰਨ ਹੀ ਜੁਝਾਰ ਅਤੇ ਬਲਰਾਜ ਸ਼ੋਕਰ ਵਰਗੇ ਕੱਟੜਵਾਦੀਆਂ ਵਿਚ ਜੁਅਰਤ ਪੈਂਦੀ ਹੈ ਕਿ ਉਹ ਨਫਰਤ ਦੇ ਬੀਜ ਬੋਅ ਕੇ ਸਮਾਜ ਵਿਚ ਲੜਾਈਆਂ ਦਾ ਕਾਰਨ ਬਣਨ। ਤਰਕਸ਼ੀਲੀਆਂ ਦਾ ਤਰਕ ਰਿਹਾ ਕਿ ਲੜਾਈਆਂ ਧਰਮ ਕਰਕੇ ਹੋਈਆਂ, ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਲੜਾਈਆਂ ਧਰਮ ਕਰਕੇ ਨਹੀਂ, ਕੱਟੜਵਾਦ ਕਰਕੇ ਹੋਈਆਂ ਜਿਹੜਾ ਕੱਟੜਵਾਦ ਖੁਦ ਤਰਕਸ਼ੀਲੀਆਂ ਵਿਚ ਵੀ ਹੈ, ਨਹੀਂ ਤਾਂ ਉਹ ਇਨੀਆਂ ਜ਼ਹਿਰੀਲੀਆਂ ਟਿਪੱਣੀਆਂ ਉਪਰ ਚੁੱਪ ਨਾ ਰਹਿੰਦੇ ਜੇ ਉਨ੍ਹਾਂ ਅੰਦਰ ਵੀ ਕੱਟੜਵਾਦ ਨਾ ਹੁੰਦਾ!

ਮਿਸਟਰ ਜੁਝਾਰ ਮਨਸੂਰਪੁਰੀਆ ਵਲੋਂ ਅਪਣੇ ਨਾਂ ਹੇਠ ਫੇਸ ਬੁੱਕ ਉਪਰ ਟਰੰਟੋ ਦੇ ਤਰਕਸ਼ੀਲ ਦੇ ਰਹਿ ਚੁੱਕੇ ਕਿਸੇ ਹਰਪਿੰਦਰ ਨਾਂ ਦੇ ਬੰਦੇ ਦੀ ਪੋਸਟ ਪਾਈ ਗਈ, ਜਿਸ ਵਿਚ ਉਸ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਹਿਬਜਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿਚ ਸ਼ਹੀਦ ਨਹੀਂ ਹੋਏ, ਬਲਕਿ ਨਾਂਦੇੜ ਵਲ ਜਾਦਿਆਂ ਸ਼ਰਾਬ ਪੀ ਕੇ ਮੁਗਲਾਂ ਦੇ ਕਿਲੇ ਵਿਚ ਧੱਕੇ ਨਾਲ ਵੜਨ ਦੀ ਕੋਸ਼ਿਸ਼ ਕਰਦਿਆਂ ਕਤਲ ਕਰ ਦਿੱਤੇ ਗਏ! ਇਹ ਪੋਸਟ ਕਿਉਂਕਿ ਮਿਸਟਰ ਜੁਝਾਰ ਨੇ ਅਪਣੇ ਨਾਂ ਹੇਠ ਪਾਈ ਹੈ ਇਸ ਲਈ ਇਸ ਦਾ ਜਿੰਮੇਵਾਰ ਵੀ ਮਿਸਟਰ ਜੁਝਾਰ ਹੀ ਹੈ।

ਯਾਦ ਰਹੇ ਕਿ ਤਰਕਸ਼ੀਲੀਏ ਇਨਕਲਾਬ ਦੀਆਂ ਵੱਡੀਆਂ ਗੱਲਾਂ ਕਰਦੇ ਅਤੇ ਗੱਪਾਂ ਮਾਰਦੇ ਹਨ, ਪਰ ਉਨ੍ਹਾਂ ਦੀ ਨਫਰਤ ਦੱਸਦੀ ਕਿ ਇਨਕਲਾਬ ਦਾ ਉਨੀ ੳ-ਅ ਵੀ ਨਹੀਂ ਪੜਿਆ, ਨਹੀਂ ਤਾਂ ਦਿੱਲ ਵਿਚ ਇਨਕਲਾਬ ਦੀ ਅੱਗ ਲੈ ਕੇ ਤੁਰਨ ਵਾਲਾ ਬੰਦਾ ਦੂਜੇ ਇਨਕਲਾਬੀ ਸੂਰਮਿਆਂ ਉਪਰ ਬੁਜਦਿਲਾਂ ਵਾਂਗ ਅਜਿਹੀਆਂ ਘਟੀਆ ਦੂਸ਼ਣਬਾਜੀਆਂ ਲਾਕੇ ਅਪਣੀ ਅਕਲ ਦਾ ਜਲੂਸ ਨਹੀਂ ਕੱਢਦਾ! ਗੁਰੂ ਸਾਹਿਬਾਨਾਂ, ਭਗਤ ਕਬੀਰ, ਰਵਿਦਾਸ, ਨਾਮਦੇਵ ਅਤੇ ਬਾਕੀ ਇਨਕਲਾਬੀ ਸੂਰਮੇ ਭਗਤਾਂ ਨੂੰ ਆਪਣੇ ਬਰਾਬਰ ਬਿਠਾ ਕੇ ਲੋਟੂਆਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸਾਰੇ ਇਨਕਲਾਬੀ ਇੱਕ ਹਨ, ਚਾਹੇ ਉਹ ਕਿਸੇ ਧਰਮ, ਜਾਤ ਜਾਂ ਨਸਲ ਦੇ ਹੋਣ ਤੇ ਜਿਥੇ ਮਰਜੀ ਬੈਠੇ ਹੋਣ।

ਇਸ ਫੈਲਾਈ ਜਾ ਰਹੀ ਨਫਰਤ ਸਬੰਧੀ ਤਰਕਸ਼ੀਲ ਦੇ ਰਹਿ ਚੁੱਕੇ ਪ੍ਰਧਾਨ ਮਿਸਟਰ ਬਲਦੇਵ ਰੈਪਾ ਅਤੇ ਡਾਕਟਰ ਸੇਖੋਂ ਨੂੰ ਜਦ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆਂ ਕਿ ਇਹ ਗੱਲਾਂ ਹੋਈਆਂ ਹਨ, ਜਿਹੜੀਆਂ ਕਿ ਅੱਤ ਨਿੰਦਣਜੋਗ ਹਨ ਅਤੇ ਉਨ੍ਹਾਂ ਇਸ ਸਬੰਧੀ ਬਾਕੀ ਮੈਬਰਾਂ ਨਾਲ ਬੈਠ ਕੇ ਵਿਚਾਰ ਕਰਨ ਦਾ ਭਰੋਸਾ ਵੀ ਦਿਵਾਇਆ ਹੈ। ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਿਸਟਰ ਜੁਝਾਰ ਨੂੰ ਕੇਵਲ ਐਗਜੈਕਟਿਵ ਵਿਚੋਂ ਕੱਢ ਕੇ ਪੱਲਾ ਝਾੜ ਦਿੱਤਾ ਗਿਆ ਹੈ, ਪਰ ਇਹ ਨਹੀਂ ਦੱਸਿਆ ਗਿਆ ਕਿ ਕੱਢਿਆ ਕਿਉਂ ਹੈ? ਕੀ ਦੋਸ਼ ਲਾ ਕੇ ਕੱਢਿਆ ਹੈ। ਜਾਂ ਇਹ ਉਂਝ ਹੀ ਨਿਆਣਿਆਂ ਵਾਂਗ ਬਰੰਟਿਆਂ ਦੀ ਖੇਡ, ਖੇਡ ਰਹੇ ਹਨ ਇਹ ਵਿਗਿਆਨ ਦਾ ਅਸਮਾਨ ਸਿਰ ਉਪਰ ਚੁੱਕੀ ਫਿਰਨ ਵਾਲੇ।

ਅਖੌਤੀ ਤਰਕਸ਼ੀਲੀਏ ਇਹ ਦਾਅਵਾ ਕਰਦੇ ਹਨ ਉਹ ਲੋਕਾਂ ਦੇ ਮਾਨਸਿਕ ਰੋਗਾਂ ਦਾ ਸ਼ਰਤੀਆ ਇਲਾਜ ਕਰਦੇ ਹਨ, ਪਰ ਜਿਵੇਂ ਦੀਆਂ ਗੱਲਾਂ ਇਨ੍ਹਾਂ ਦੀਆਂ ਮੀਟਿੰਗਾਂ ਵਿਚ ਹੁੰਦੀਆਂ ਉਸ ਤੋਂ ਜਾਪਦਾ ਜਿਵੇਂ ਖੁਦ ਮਾਨਸਿਕ ਰੋਗੀ ਹੋਣ। ਖਾਸ ਕਰ ਮਿਸਟਰ ਜੂਝਾਰ ਤਰਕਸ਼ੀਲ਼ ਦੇ ਕੁਝ ਹੋਰ ਮੈਬਰਾਂ ਨਾਲ ਵੀ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਇਹ ਮੰਨਣਾ ਸੀ ਸੁਸਾਇਟੀ ਵਿਚ ਗੁੰਡਾ ਅਨਸਰ ਭਾਰੂ ਹੈ ਜਿਸ ਨੂੰ ਨੱਥ ਪਾਉਂਣੀ ਅੱਤ ਜਰੂਰੀ ਹੈ।

https://www.facebook.com/jujhar.dhillon.5?fref=ts

ਯਾਦ ਰਹੇ ਕਿ ਮਿਸਟਰ ਜੁਝਾਰ ਢਿੱਲੋਂ ਉਰਫ ਮਨਸੂਰਪੁਰੀਆ ਫੇਸ-ਬੁੱਕ ਉਪਰ ਵੀ ਸਿੱਖ ਧਰਮ ਬਾਰੇ ਜ਼ਹਿਰੀਲੀਆਂ ਟਿੱਪਣੀਆਂ ਕਾਰਨ ਬਦਨਾਮ ਹੈ ਅਤੇ ਗਾਹੇ-ਬਗਾਹੇ ਅਪਣੀ ਸੌੜੀ ਅਤੇ ਗੁੰਡਾ ਸੋਚ ਦਾ ਪ੍ਰਗਟਾਵਾ ਕਰਦਾ ਰਹਿੰਦਾ ਹੈ, ਪਰ ਲੋਕਾਂ ਨੂੰ ਇਹ ਉਮੀਦ ਨਹੀਂ ਸੀ ਇਹ ਅਪਣੇ ਖੁਲ੍ਹੇ ਇਜਲਾਸਾਂ ਵਿਚ ਇਨੀ ਨਰਫਤ ਦਾ ਪ੍ਰਗਟਾਵਾ ਕਰਦਾ ਹੋਵੇਗਾ। ਸੁਸਾਇਟੀ ਵਲੋਂ ਅਜਿਹੀਆਂ ਟਿੱਪਣੀਆਂ ਕਰਨ ਤੇ ਸੁਸਾਇਟੀ ਵਿਚੋਂ ਦਫਾ ਨਾ ਕਰਨਾ ਸੁਸਾਇਟੀ ਦੀ ਅੱਤ ਨਲਾਇਕੀ ਅਤੇ ਕਮਜੋਰੀ ਕਹੀ ਜਾ ਸਕਦੀ ਹੈ। ਤਰਕਸ਼ੀਲੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਉਨ੍ਹਾਂ ਦੇ ਡਰਾਮਿਆਂ ਵੇਲੇ ਬਹੁਤੀ ਫਡਿੰਗ ਉਹ ਲੋਕ ਹੀ ਕਰਦੇ ਹਨ, ਜਿੰਨ੍ਹਾਂ ਨੂੰ ਇਨ੍ਹਾਂ ਦੇ ਇਹ ਗੁੰਡਾ ਅਨਸਰ ਧਾਰਮਿਕ ਸਮਝ ਕੇ ਨਫਰਤ ਕਰਦੇ ਅਤੇ ਸਿੱਖ ਧਰਮ ਦਾ ਮਖੌਲ ਉਡਾਉਂਦੇ ਹਨ। ਅਤੇ ਇਹ ਖੁਦ ਗੁਰੂ ਘਰਾਂ ਵਿਚ ਅਪਣੀਆਂ ਮੀਟਿੰਗਾਂ ਅਤੇ ਡਰਾਮਿਆਂ ਦੀਆਂ ਰਿਹਸਲਾਂ ਕਰਦੇ ਅਤੇ ਗੁਰਦੁਆਰੇ ਦਾ ਲੰਗਰ ਵੀ ਪਾੜਦੇ, ਪਰ ਉਸੇ ਪਿਓ ਨੂੰ ਗਾਹਲਾਂ ਵੀ ਕੱਢਦੇ ਹਨ। ਇਸ ਨੂੰ ਪੰਜਾਬੀ ਵਿਚ ਕਹਿੰਦੇ ਲੂਣ ਖਾ ਕੇ ਹਰਾਮ ਕਰਨਾ??

ਕੁਝ ਸਿੱਖ ਸੰਸਥਾਵਾਂ ਇਨ੍ਹਾਂ ਟਿਪੱਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਸੋਚ ਰਹੀਆਂ ਹਨ ਕਿ ਜੇ ਮਿਸਟਰ ਜੁਝਾਰ ਅਤੇ ਸ਼ੋਕਰ ਵਰਗੇ ਬੰਦਿਆ ਬਾਰੇ ਸੁਸਾਇਟੀ ਨੇ ਕੋਈ ਨੋਟਿਸ ਨਾ ਲਿਆ ਅਤੇ ਇਨ੍ਹਾਂ ਨੂੰ ਸੁਸਾਇਟੀ ਵਿਚੋਂ ਚਲਦਾ ਨਾ ਕੀਤਾ, ਤਾਂ ਉਹ ਸੁਸਾਇਟੀ ਵਲੋਂ 14 ਸਤੰਬਰ 2014 ਨੂੰ ਹੋਣ ਜਾ ਰਹੇ ਡਰਾਮੇ ਉਪਰ ਅਪਣਾ ਰੋਸ ਪ੍ਰਗਟ ਕਰਨਗੇ!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top