ਗਪੌੜ 1 -
ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ
!
ਗਪੌੜ 2 -
ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 -
ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ
!
ਗਪੌੜ 4 -
ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ
!
ਗਪੌੜ 5 -
ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
ਗਪੌੜ 6 -
ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ
ਗਪੌੜ 7 -
ਦੇਵਤੇ ਦਰਸ਼ਨ ਕਰਨ ਆਏ ਪਰ ਚੋਰ ਸਮਝੇ ਗਏ
ਗਪੌੜ 8 -
ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਗੁਰੂ ਜੀ ਰੋਕ ਨਾ ਸਕੇ
ਗਪੌੜ 9 -
ਮਾਤਾ ਗੰਗਾ ਜੀ ਤੋਂ ਦੁਰਗਿਆਣੇ ਮੰਦਰ ਵਿੱਚ ਪੂਜਾ ਬੇਨਤੀ ਕਰਾਈ ਅਤੇ
ਦੁਰਗਾ ਦਾ ਪਾਠ ਪੜ੍ਹਾਇਆ ਗਿਆ
ਅੰਸ਼ੂ ਨੰਬਰ 15, 16 ਅਤੇ 17 ਵਿੱਚ ਹੇਠ ਲਿਖੀ ਕਹਾਣੀ ਦਰਜ ਹੈ-
10. ਬਾਲ ਹਰਿਗੋਬਿੰਦ ਨੂੰ ਜ਼ਹਿਰ ਦੇ ਕੇ ਮਾਰਨ
ਗਏ ਪੰਡਿਤ
ਨੂੰ ਫਿਰ ਜੀਉਂਦਾ ਕਰ ਦਿੱਤਾ!
ਕਵੀ ਸੰਤੋਖ ਸਿੰਘ ਨੇ ਜ਼ਹਿਰ ਦੇਣ ਵਾਲ਼ੀ ਤੀਜੀ ਘਟਨਾ ਲਿਖਦਿਆਂ ਪ੍ਰਗਟ ਕੀਤਾ ਹੈ ਕਿ ਇੱਕ
ਪੰਡਿਤ ਨੂੰ ਭਾਈ ਪ੍ਰਿਥੀ ਚੰਦ ਵਲੋਂ ਖ਼ੁਦ ਜ਼ਹਿਰ ਫੜਾ ਕੇ ਕਿਹਾ ਕਿ ਬਾਲ ਹਰਿਗੋਬਿੰਦ ਨੂੰ
ਇਹ ਜ਼ਹਿਰ ਦਹੀਂ ਵਿੱਚ ਪਾ ਕੇ ਖੁਆ ਦੇਵੇ । ਇਸ ਕੰਮ ਲਈ 500
ਰੁਪਏ ਦਿੱਤੇ ਗਏ । ਕਵੀ ਅਨੁਸਾਰ ਪੰਡਿਤ ਜ਼ਹਿਰ ਵਾਲ਼ਾ ਦਹੀਂ ਖਿਲਾਉਣ ਲੱਗਾ ਤਾਂ
ਬਾਲ ਹਰਿਗੋਬਿੰਦ ਨੇ ਨਹੀਂ ਖਾਧਾ ਅਤੇ ਰੋਣ ਲੱਗ ਪਿਆ । ਕਵੀ ਅਨੁਸਾਰ ਉਹ ਦਹੀਂ ਇੱਕ ਕੁੱਤੇ
ਨੂੰ ਪਾਇਆ ਤੇ ਖਾ ਕੇ ਉਹ ਮਰ ਕੇ ਸੁਰਗ ਨੂੰ ਚਲਾ ਗਿਆ ਜਿਵੇਂ ਕਵੀ ਨੇ ਕੁੱਤੇ ਦਾ ਸੁਰਗ
ਵਿੱਚ ਸਵਾਗਤ ਕੀਤਾ ਹੋਵੇ । ਪੰਡਿਤ ਵੀ ਸ਼ੂਲ ਨਾਲ਼ ਮਰ ਗਿਆ । ਪੰਡਿਤ ਦੇ ਮਰਨ ਦੀ ਗੱਲ
ਗੁਰਬਾਣੀ ਵਿੱਚ ਤਾਂ ਦਰਜ ਹੈ ਪਰ ਕੁੱਤੇ ਦੇ ਸਵੱਰਗ ਨੂੰ ਜਾਣ ਵਾਲ਼ੀ ਗੱਲ ਗੱਪ ਹੈ । ਇਸ
ਕਹਾਣੀ ਦਾ ਹੱਠ ਲਿਖਿਆ ਪੱਖ ਵੀ ਗੱਪ ਕਹਾਣੀ ਹੀ ਹੈ-
ਕਵੀ ਲਿਖਦਾ ਹੈ
ਕਿ ਮਾਤਾ ਗੰਗਾ ਜੀ ਦੇ ਜ਼ੋਰ ਦੇਣ
'ਤੇ ਗੁਰੂ ਜੀ ਵਲੋਂ ਪੰਡਿਤ ਨੂੰ ਮੁੜ ਜੀਉਂਦਾ
ਕਰ ਦਿੱਤਾ ਗਿਆ ਤੇ ਉਸ ਨੇ ਜ਼ਹਿਰ ਦੇਣ ਲਈ ਰਿਸ਼ਵਤ ਦੀ ਸਾਰੀ ਕਹਾਣੀ ਦੱਸ ਦਿੱਤੀ । ਸ਼ਰੀਰਕ
ਮੁਰਦਿਆਂ ਨੂੰ ਮੁੜ ਜਿਉਂਦੇ ਕਰਨਾ ਰੱਬੀ ਰਜ਼ਾ ਵਿੱਚ ਦਖਲ ਦੇਣਾ ਹੁੰਦਾ ਹੈ ਪਰ ਪਤਾ ਨਹੀਂ
ਕਵੀ ਨੂੰ ਗੁਰੂ ਪਾਤਿਸ਼ਾਹਾਂ ਨਾਲ਼ ਕਰਾਮਾਤਾਂ ਜੋੜਨ ਤੇ ਕੀ ਮਜ਼ਾ ਆਉਂਦਾ ਸੀ!
ਜ਼ਹਿਰ ਦੇਣ ਵਾਲ਼ੀ ਕੇਵਲ ਇੱਕ ਘਟਨਾ ਦਾ ਹੀ ਗੁਰਬਾਣੀ ਵਿੱਚ ਜ਼ਿਕਰ ਹੈ
ਅਤੇ ਉਹ ਹੈ ਦਹੀਂ ਖਵਾਉਣ ਗਏ ਬ੍ਰਾਹਮਣ ਦੀ । ਲੇਪੁ ਨ ਲਾਗੋ
ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥ -ਗਗਸ ਪੰਨਾਂ 1137
ਹੈ ਨਾ ਗਪੌੜੇ? ਕਵੀ ਨੇ ਗੁਰੂ ਜੀ ਤੋਂ ਸ਼ਰੀਰਕ ਮੁਰਦੇ
ਵੀ ਖੜੇ ਕਰਵਾ ਦਿੱਤੇ । ਮਰੇ ਸੱਪ ਵਿੱਚੋਂ ਮਨੁੱਖ ਵੀ ਪ੍ਰਗਟ ਕਰ ਦਿੱਤਾ । ਗੁਰੂ ਜੀ ਦੀਆਂ
ਦਾਈ ਦੀ ਰੂਹ ਨਾਲ਼ ਗੱਲਾਂ ਵੀ ਕਰਵਾ ਦਿੱਤੀਆਂ ਅਤੇ ਉਸ ਨੂੰ ਅਣਹੋਣੇ ਸਵੱਰਗ ਨੂੰ ਵੀ ਭੇਜ
ਦਿੱਤਾ । ਅਗਾਂਹ ਅਣਹੋਣੇ ਸਵੱਰਗ ਵਿੱਚ ਮਰੇ ਕੁੱਤੇ ਨੂੰ ਵੀ ਭੇਜ ਦਿੱਤਾ । ਭਾਈ ਪ੍ਰਿਥੀ
ਚੰਦ ਨੂੰ ਗੁਰੂ ਜੀ ਤੋਂ ਵੱਡਾ ਬਣਾਉਣ ਲਈ ਉਸ ਤੋਂ ਬਾਲ ਹਰਿਗੋਬਿੰਦ ਨੂੰ ਸੀਤਲਾ ਨਿਕਲਣ
ਦਾ ਸਰਾਪ ਵੀ ਦੁਆ ਦਿੱਤਾ । ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਲਈ ਮਾਤਾ ਗੰਗਾ ਜੀ ਅਤੇ
ਗੁਰੂ ਜੀ ਨੂੰ ਮੂਰਤੀ ਪੂਜਾ ਕਰਨ ਲਈ ਦੁਰਗਿਆਣਾ ਮੰਦਰ ਵਿੱਚ, ਬਾਲ ਹਰਿਗੋਬਿੰਦ ਨੂੰ
ਨਿੱਕਲ਼ੀ ਸੀਤਲਾ ਤੋਂ ਮੁਕਤ ਹੋਣ ਲਈ, ਭੇਜ ਕੇ ਉਨ੍ਹਾਂ ਤੋਂ ਦੁਰਗਾ ਮਾਈ ਪਾਰਬਤੀ ਦੀ ਪੂਜਾ
ਵੀ ਕਰਵਾ ਦਿੱਤੀ ਅਤੇ ਪੰਡਿਤ ਵੀ ਬਿਠਾ ਦਿੱਤੇ, ਜਿਵੇਂ ਕੰਜਕਾਂ ਬਿਠਾਈਦੀਆਂ ਹਨ ਅਤੇ ਮਾਤਾ
ਗੰਗਾ ਜੀ ਤੋਂ ਟੂਣਾ ਵੀ ਕਰਵਾ ਦਿੱਤਾ । ਸਿੱਖੀ ਦਾ ਪੁੱਜ ਕੇ
ਕੀਤਾ ਨੁਕਸਾਨ ਹੈ ਸੂਰਜ ਪ੍ਰਕਾਸ਼ ਗ੍ਰੰਥ ਨੇ ਅਤੇ ਹਿੰਦੂ ਮੱਤ ਹੀ ਭਾਰੂ ਹੈ ।