|
|
||
|
ਨਾਨਕਸ਼ਾਹੀ 542 ਨਵੇਂ ਸਾਲ
ਦੇ ਦਿਨ
ਕੈਨੇਡਾ ਪੋਸਟ ਵਲੋਂ ਬਣਾਈ ਗਈ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ 'ਕਸਟਮ ਮੇਡ' ਡਾਕ ਟਿਕਟ ਜਾਰੀ ਡਾਕ ਟਿਕਟ ਮੰਗਵਾਉਣ ਲਈ khalsanews@yahoo.com 'ਤੇ ਈਮੇਲ ਕਰੋ ਜੀ, To order this Postage Stamp plz email at khalsanews@yahoo.com ਅੱਜ ਕੈਨੇਡਾ ਪੋਸਟ ਵਲੋਂ ਮਹਾਨ ਸਿੱਖ ਵਿਦਵਾਨ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਤਸਵੀਰ ਵਾਲੀ ਕਸਟਮ ਮੇਡ ਡਾਕ ਟਿਕਟ ਜਾਰੀ ਕੀਤੀ ਗਈ। "ਗੁਰੂ ਗ੍ਰੰਥ ਦਾ ਖ਼ਾਲਸਾ ਪੰਥ" ਅਤੇ ਅੰਗਰੇਜ਼ੀ ਵਿੱਚ ਪ੍ਰੋ. ਦਰਸ਼ਨ ਸਿੰਘ ਦਾ ਨਾਮ ਅਤੇ ਫ਼ੋਟੋ ਵਾਲੀ ਡਾਕ ਟਿਕਟ ਜਿਉਂ ਹੀ ਜਾਰੀ ਹੋਈ, ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਡਾਕ ਟਿਕਟ ਦੇ ਜਾਰੀ ਹੋਣ ਨਾਲ ਕੈਨੇਡਾ ਵਸਦੇ ਸਿੱਖ ਜਿਥੇ ਵਧਾਈ ਦੇ ਪਾਤਰ ਹਨ, ਉਥੇ ਉਹਨਾਂ ਦਾ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਪ੍ਰਤੀ ਪਿਆਰ ਅਤੇ ਸਤਿਕਾਰ ਸਭ ਜਗਤ ਸਾਹਮਣੇ ਹੈ। |
||||||||||||||||
|
|
ਕੈਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੁਸਾਇਟੀ ਵਲੋਂ ਅਸਲੀ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਕਸਟਮ ਮੇਡ ਡਾਕ ਟਿਕਟ ਜਾਰੀ |
|
|
|
|
ਐਬਟਸਫ਼ੋਰਡ ਤੋਂ ਸੇਵਾ ਮੁਕਤ ਪ੍ਰਿੰਸੀਪਲ ਸ. ਦਲੀਪ ਸਿੰਘ, ਡਾ. ਪੂਰਨ ਸਿੰਘ, ਸ੍ਰ. ਨਿਰਮਲ ਸਿੰਘ ਵੈਦ ਵਿਕਟੋਰੀਆ, ਸ੍ਰ. ਅਮਰੀਕ ਸਿੰਘ ਸਹੋਤਾ ਅਤੇ ਸ੍ਰ. ਨਰਵੈਲ ਸਿੰਘ ਸੰਧੂ ਨੇ ਡਾਕ ਟਿਕਟ ਜਾਰੀ ਕੀਤੀ। ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਨਾਲ ਹਾਲ ਹਿਲਾ ਦਿੱਤਾ। ਇਸ ਪਿਛੋਂ ਵਿਕਟੋਰੀਆ ਬੀ.ਸੀ. ਤੋਂ ਸ੍ਰ. ਨਿਰਮਲ ਸਿੰਘ ਵੈਦ, ਪ੍ਰੋ. ਗੁਰਮੀਤ ਸਿੰਘ ਟਿਵਾਣਾ, ਸ੍ਰ. ਹਰਗੁਰਤੇਜ ਸਿੰਘ, ਸ੍ਰ. ਸਤਿਨਾਮ ਸਿੰਘ ਜੌਹਲ, ਸ੍ਰ. ਇੰਦਰਜੀਤ ਸਿੰਘ ਬੈਂਸ, ਡਾ. ਪੂਰਨ ਸਿੰਘ, ਸ੍ਰ. ਕਸ਼ਮੀਰ ਸਿੰਘ ਹੋਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਸੰਗਤਾਂ ਨੇ ਬੜੇ ਠਰੰਮੇ ਨਾਲ ਸਭ ਦੇ ਵਿਚਾਰ ਸੁਣੇ। ਪ੍ਰੋ. ਦਰਸ਼ਨ ਸਿੰਘ ਜੀ ਦੇ ਸਨਮਾਨ ਵਿੱਚ ਜਾਰੀ ਡਾਕ ਟਿਕਟ ਲੈਣ ਵਾਸਤੇ ਸੰਗਤਾਂ ਵਿੱਚ ਅਥਾਹ ਉਤਸ਼ਾਹ ਸੀ।