Share on Facebook

Main News Page

ਸਿੱਖੀ ਵਿੱਚ ਬ੍ਰਾਹਮਣੀ ਕਰਮਕਾਂਡਾਂ ਅਤੇ ਕੁਰੀਤੀਆਂ ਦਾ "ਜਨਮ ਦਾਤਾ", ਅਖੌਤੀ ਦਸਮ ਗ੍ਰੰਥ, ਭਾਗ - ਦੂਜਾ
-
ਇੰਦਰਜੀਤ ਸਿੰਘ,ਕਾਨਪੁਰ

(ਸਿੱਖਾਂ ਨੂੰ ਭਾਂਗ,ਹਫੀਮ ਅਤੇ ਮਦਿਰਾ ਖਾਣ ਦੀ ਬੀਮਾਰੀ ਵੀ ਇਸ ਕੂੜ ਕਿਤਾਬ ਦੀ ਹੀ ਦੇਣ ਹੈ।)

ਇਸ ਲੇਖ ਲੜੀ ਵਿੱਚ ਅਸੀਂ ਉਨ੍ਹਾਂ ਬੁਰੀਆਂ ਆਦਤਾਂ, ਪਾਖੰਡ ਅਤੇ ਗੁਰਮਤਿ ਦੇ ਉਲਟ, ਸਿੱਖੀ ਸਿਧਾਂਤਾ ਦਾ ਘਾਣ ਕਰਨ ਵਾਲੀਆਂ ਅਤੇ ਸਿੱਖ ਨੂੰ ਚਰਿਤ੍ਰਹੀਣ ਬਣਾ ਦੇਣ ਵਾਲੀਆਂ ਉਨ੍ਹਾਂ ਕੂਰੀਤੀਆਂ ਬਾਰੇ ਲੜੀ ਵਾਰ ਚਰਚਾ ਕਰ ਰਹੇ ਹਾਂ, ਜੋ ਸਿੱਖਾਂ ਨੂੰ ਅਖੌਤੀ ਦਸਮ ਗ੍ਰੰਥ ਤੋਂ ਪ੍ਰਾਪਤ ਹੋ ਰਹਿਆਂ ਨੇ। ਇਕ ਪਾਸੇ ਗੁਰੂ ਗ੍ਰੰਥ ਸਾਹਿਬ ਅਪਣੇ ਸਿੱਖਾਂ ਨੂੰ ਅਪਣਾ ਜੀਵਨ ਉੱਚਾ ਸੁੱਚਾ ਬਨਾਉਣ ਦੀਆਂ ਸਿਖਿਆ ਦੇ ਰਹੇ ਹਨ, ਦੂਜੇ ਪਾਸੇ ਸਿੱਖਾਂ ਦੇ ਮੱਥੇ ਤੇ ਮੜ੍ਹ ਦਿਤੀ ਗਈ ਇਹ "ਕੂੜ ਰਚਨਾ" ਸਿੱਖਾਂ ਨੂੰ ਪਤਿਤ, ਨਸ਼ੇਬਾਜ, ਚਰਿਤ੍ਰਹੀਨ, ਸ਼ਰਾਬੀ ਅਤੇ ਅਮਲੀ ਬਣਾਂ ਕੇ ਉਸ ਦਾ ਜੀਵਨ ਬਰਬਾਦ ਕਰ ਰਹੀ ਹੈ। ਪਿਛਲੇ ਭਾਗ ਵਿੱਚ, ਕਿਸ ਤਰ੍ਹਾਂ ਇਸ "ਕੂੜ ਕਿਤਾਬ" ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆ ਪਵਿਤੱਰ ਬਾਣੀਆਂ ਵਿੱਚ ਘੁਸਪੈਠ ਕੀਤੀ, ਉਸ ਦਾ ਜਿਕਰ ਕੀਤਾ ਗਇਆ ਸੀ। ਰੋਜ ਪੜ੍ਹੀ ਜਾਣ ਵਾਲੀ "ਆਰਤੀ" ਅਤੇ "ਸੋਦਰ" ਦੀ ਬਾਣੀ ਵਿੱਚ ਕਿਸ ਤਰ੍ਹਾਂ "ਦੁਰਗਾ ਦੇਵੀ ਦੀ ਉਸਤੱਤ" ਨੂੰ ਜੋੜ ਦਿਤਾ ਗਇਆ ਹੈ, ਇਸ ਬਾਰੇ ਪਾਠਕਾਂ ਨੂੰ ਸੁਚੇਤ ਕੀਤਾ ਗਇਆ ਸੀ। ਅੱਜ ਅਸੀਂ ਇਕ ਹੋਰ "ਬੱਜਰ ਕੁਰਹਿਤ" ਦਾ ਜਿਕਰ ਕਰਾਂਗੇ, ਜੋ ਸਿੱਖਾਂ ਨੂੰ ਇਸ "ਕਾਲੀ ਕਿਤਾਬ" ਵਿਚੋ ਬਹੁਤ ਹੀ ਭਿਆਨਕ ਅਤੇ ਇਕ ਛੂਤ ਦੀ ਬਿਮਾਰੀ ਵਾਂਗ ਪ੍ਰਾਪਤ ਹੋਈ ਹੈ। ਉਹ ਹੈ ਭੰਗ , ਅਫੀਮ ਅਤੇ ਸ਼ਰਾਬ ਆਦਿਕ ਨਸ਼ਿਆਂ ਦੀ ਵਰਤੋਂ ਕਰਨਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਆਪਣੇ ਸਿੱਖ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਦੀ ਵਰਤੋਂ ਕਰਨ ਤੇ ਦੂਰ ਰਹਿਣ ਲਈ ਕਈ ਥਾਂਵਾਂ ਤੇ ਸੁਚੇਤ ਕਰਦੀ ਹੈ।

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
॥ਅੰਕ 1377

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ਮੈ ਦੇਵਾਨਾ ਭਇਆ ਅਤੀਤੁ ॥
ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥
ਅੰਕ 721
ਕਾਹੂ ਬਿਹਾਵੈ ਖੇਲਤ ਜੂਆ ॥ਕਾਹੂ ਬਿਹਾਵੈ ਅਮਲੀ ਹੂਆ ॥ ਅੰਕ 914

ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥
ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥
ਅੰਕ 570

ਦੂਜੇ ਪਾਸੇ ਇਸ "ਕੂੜ ਗ੍ਰੰਥ" ਨੇ ਤੇ ਸਿੱਖ ਨੂੰ "ਨਸ਼ੇ ਬਾਜ" ਬਨਾਉਣ ਦੀ ਕੋਈ ਕਸਰ ਨਹੀਂ ਛੱਡੀ ਹੈ। "ਭੰਗ ਅਤੇ ਅਫੀਮ" ਇਸ "ਕਾਲੀ ਕਿਤਾਬ" ਦਾ ਖਾਸ ਮੰਨ ਪਸੰਦ ਨਸ਼ਾ ਹੈ। ਇਸ ਦੇ ਕਈ ਕਾਰਣ ਹਨ ਜਿਨਾਂ ਦਾ ਜਿਕਰ ਇਸ ਲੇਖ ਵਿੱਚ ਅਗੇ ਜਾ ਕੇ ਕਰਾਂਗੇ। ਇਹ "ਕੂੜ ਕਿਤਾਬ "ਭੰਗ ਅਤੇ ਹਫੀਮ ਦਾ ਕੰਬੀਨੇਸ਼ਨ" ਕਰ ਕੇ ਹੀ ਅਪਣੇ ਸਿੱਖ ਨੂੰ ਨਸ਼ਾ ਕਰਾਉਂਦਾ ਹੈ ਅਤੇ ਐਸਾ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ। ਕਦੀ ਕਦੀ ਤੇ ਦਸਮ ਗ੍ਰੰਥੀਆਂ ਦਾ ਇਹ ਗੁਰੂ "ਭੰਗ ਅਫੀਮ ਅਤੇ ਸ਼ਰਾਬ ਤਿਨੇ ਚੀਜਾਂ ਦੀ ਕਾਕਟੇਲ" ਇਕ ਵਾਰ ਹੀ ਖੁਆ ਦੇਂਦਾ ਹੈ। ਜੇ ਵਾਸਤਵਿਕ ਜੀਵਨ ਵਿੱਚ ਇਹ ਤਿਨੋਂ ਚੀਜਾਂ ਇਕੋ ਵਾਰ ਕਿਸੇ ਬੰਦੇ ਨੂੰ ਖੁਆ ਦਿਤੀਆ ਜਾਣ ਤੇ ਸ਼ਾਇਦ ਹੀ ਉਹ ਖਾਣ ਵਾਲਾ ਬੰਦਾ ਜੀਵਿਤ ਰਹਿ ਸਕੇ। ਦਸਮ ਗ੍ਰੰਥੀਆਂ ਦੀ ਇਹ ਅਖੌਤੀ ਬਾਣੀ ਤੇ ਉਹ ਉਹ ਕੰਮ ਕਰਦੀ ਤੇ ਕਰਾਂਦੀ ਹੈ, ਜਿਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲਦੀ। ਇਨਾਂ ਨਸ਼ਿਆਂ ਦਾ ਸੇਵਨ, ਇਨ੍ਹਾਂ ਦਾ ਦਸਮ ਗੁਰੂ ਗ੍ਰੰਥ ਉਸ ਵੇਲੇ ਜਿਆਦਾ ਕਰਦਾ ਹੈ, ਜਿਸ ਵੇਲੇ "ਕਾਮ ਕਬੱਡੀ" ਸ਼ੁਰੂ ਹੂੰਦੀ ਹੈ। ਇਸ ਲਈ "ਚਰਿਤ੍ਰਯੋ ਪਾਖਿਆਨ" ਦੇ ਚਰਿਤਰਾਂ ਵਿੱਚ ਕੋਈ ਵੀ "ਕਾਮ ਕਬੱਡੀ" ਇਹ ਨਸ਼ੇ ਲਏ ਬਗੈਰ ਤਾਂ ਸ਼ੁਰੂ ਹੀ ਨਹੀਂ ਹੁੰਦੀ।

ਉਠਿ ਕਰਿ ਕੁਅਰਿ ਅਲਿੰਗਨ ਕਿਯੋ ॥ ਭਾਤਿ ਭਾਤਿ ਚੁੰਬਨ ਤਿਹ ਲਿਯੋ ॥
ਕਾਮ ਕੇਲ ਰੁਚਿ ਮਾਨ ਕਮਾਯੋ ॥ ਭਾਂਗਿ ਅਫੀਮ ਸਰਾਬ ਚੜਾਯੋ ॥੮॥


ਆਇ ਨਾਰਦ ਇਮ ਸਿਵਹਿ ਜਤਾਈ ॥ ਕਹਾਂ ਬੈਠਿਹੋ ਭਾਂਗ ਚੜਾਈ ॥ਫੳਗੲ 478 ਲ਼ਨਿੲ 1

ਮਿਲਿ ਟਾਂਕ ਅਫੀਮਨ ਭਾਂਗ ਚੜਾਇ ਸੁ ਅਉ ਮਦਰਾ ਸੁਖ ਮਾਨ ਪੀਯੋ ॥

ਪੋਸਤ ਭਾਂਗ ਅਫੀਮ ਬਹੁ ਗਹਿਰੀ ਭਾਂਗ ਘੁਟਾਇ ॥
ਤੁਰਤ ਤਰਨਿ ਲ੍ਯਾਵਤ* ਭਈ ਮਦ** ਸਤ ਬਾਰ ਚੁਆਇ *** ॥੪੧॥

* ਸ਼ਰਮਾਂਦੀ , ** ਕਾਮਾਤੁਰ *** ਸੰਖਲਿਤ
ਖਾਇ ਬੰਧੇਜਨ ਕੀ ਬਰਿਯੈ ਨ੍ਰਿਪ ਭਾਂਗ ਚਬਾਇ ਅਫੀਮ ਚੜਾਈ ॥ ਪੀਤ ਸਰਾਬ ਬਿਰਾਜਤ ਸੁੰਦਰ ਕਾਮ ਕੀ ਰੀਤਿ ਸੌ ਪ੍ਰੀਤ ਮਚਾਈ ॥
ਆਸਨ ਔਰ ਅਲਿੰਗਨ ਚੁੰਬਨ ਭਾਤਿ ਅਨੇਕ ਲੀਏ ਸੁਖਦਾਈ ॥ ਯੌ ਤਿਹ ਤੋਰਿ ਕੁਚਾਨ ਮਰੋਰਿ ਸੁ ਭੋਰ ਲਗੇ ਝਕਝੋਰਿ ਬਜਾਈ ॥੧੦॥

ਖਾਇ ਟਾਕਿ ਆਫੂਐ ਰਾਜ ਸਭ ਰਿਸਿ ਭਰੇ ॥ ਪੋਸਤ ਭਾਂਗ ਸਰਾਬ ਪਾਨ ਕਰਿ ਅਤਿ ਲਰੇ ॥

ਨਿਤ ਪ੍ਰਤਿ ਰਾਇ ਖੁਸਾਲ ਤਿਹ ਨਿਜੁ ਗ੍ਰਿਹ ਲੇਤ ਬੁਲਾਇ ॥ ਲਪਟਿ ਲਪਟਿ ਤਾ ਸੌ ਰਮੇ ਭਾਂਗ ਅਫੀਮ ਚੜਾਇ ॥੫॥

ਤਾ ਕੋ ਹੋਤ ਉਜਾਰ ਕਹੈ ਘਰ ॥ ਭਾਂਗ ਅਫੀਮ ਭਖਤ ਹੈ ਜੋ ਨਰ ॥
ਸੋਫੀ ਸਕਲ ਬੁਧਿ ਬਲ ਰਹੈ ॥ ਅਮਲਿਨ ਕੋ ਕਛੂ ਕੈ ਨਹਿ ਕਹੈ ॥੮॥

ਭਾਂਗ ਪੁਰਖ ਵੈ ਪਿਯਹਿ ਭਗਤ ਹਰਿ ਕੀ ਜੇ ਕਰਹੀ ॥ ਭਾਂਗ ਭਖਤ ਵੈ ਪੁਰਖ ਕਿਸੂ ਕੀ ਆਸ ਨ ਧਰਹੀ ॥
ਅਮਲ ਪਿਯਤ ਤੇ ਬੀਰ ਬਰਤ ਜਿਨ ਤ੍ਰਿਨ ਮਸਤਕ ਪਰ ॥ ਤੇ ਕ੍ਯਾ ਪੀਵਹਿ ਭਾਂਗ ਰਹੈ ਜਿਨ ਕੇ ਤਕਰੀ ਕਰ ॥੧੩॥


ਚਲੋ ਪਾਠਕੋ ! ਕੋਈ ਕੰਮ ਦੀ ਗਲ ਕਰਦੇ ਹਾਂ, ਇਹੋ ਜਹੀ ਬਕਵਾਸ ਨਾਲ ਤੇ ਇਹ ਪੂਰਾ ਗ੍ਰੰਥ ਹੀ ਭਰਿਆ ਪਇਆ ਹੈ। ਜਿਸ ਵਿਚ ਇਨਾਂ ਨਸ਼ਿਆਂ ਬਾਰੇ ਹਜ਼ਾਰਾਂ ਸ਼ਲੋਕ ਹਨ। ਜੇ ਉਨਾਂ ਨੂੰ ਹੀ ਲਿਖਦੇ ਰਹੇ ਤੇ ਅੱਧੀ "ਕੂੜ ਕਿਤਾਬ" ਇਥੇ ਉਤਾਰਨੀ ਪੈ ਜਾਂਣੀ ਹੈ। ਹਾਂ ਆਪ ਜੀ ਨੂੰ ਮੋਟੀ ਮੋਟੀ ਜਾਨਕਾਰੀ ਲਈ ਇਹ ਜਰੂਰ ਦਸ ਦੇਂਦਾ ਹਾਂ ਕਿ ਇਸ "ਕਾਲੀ ਕਿਤਾਬ" ਵਿਚ ਲਗਭਗ 58 ਵਾਰ ਭਾਂਗ ਖਾਣ ਲਈ ਪ੍ਰੇਰਿਤ ਕੀਤਾ ਗਇਆ ਹੈ, 28 ਵਾਰ ਪੋਸਤ ਖਾਣ ਦਾ ਜਿਕਰ ਆਉਦਾ ਹੈ, 33 ਵਾਰ ਅਫੀਮ ਅਤੇ 31 ਵਾਰ ਸ਼ਰਾਬ ਪੀਣ ਦਾ ਜਿਕਰ ਹੈ।

ਇਸ ਕੂੜੇ ਨੂੰ "ਦਸਮ ਬਾਣੀ" ਕਹਿਣ ਵਾਲੇ ਅਕਿਰਤ ਘਣੋ !! ਗੁਰੂ ਨਿੰਦਕੋ !! ਤੁਹਾਡੀ ਇਹ "ਅਖੌਤੀ ਦਸਮ ਬਾਣੀ" ਹੈ, ਕਿ ਕੋਈ ਸ਼ਰਾਬ ਅਤੇ ਭੰਗ ਦਾ ਅੱਡਾ ਜਾਂ ਕੋਠਾ। ਉਪਰ ਜਿਕਰ ਕੀਤਾ ਸੀ ਕਿ ਇਸ ਦਾ ਲਿਖਾਰੀ ਭੰਗ, ਪੋਸਤ ਅਤੇ ਹਫੀਮ ਖਾਣ ਦੀ ਹੀ ਸਿੱਖਿਆ ਆਪਣੇ ਸਿੱਖਾਂ ਨੂੰ ਕਿਉਂ ਦੇਂਦਾ ਹੈ? ਇਸ ਕੂੜ ਗ੍ਰੰਥ ਦਾ ਸੰਪਾਦਕ ਬਹੁਤ ਹੀ "ਸ਼ਾਤਿਰ" ਅਤੇ "ਸਿੱਖ ਵਿਰੋਧੀ ਸੋਚ" ਵਾਲਾ ਕੋਈ ਬਹੁਤ ਹੀ ਮਾਹਿਰ ਵਿਅਕਤੀ ਜਾਂ ਸੰਗਠਨ ਹੈ। ਇਕ ਗਲ ਇਥੇ ਸਪਸ਼ਟ ਹੈ, ਕਿ ਇਸ ਕਿਤਾਬ ਦਾ ਲਿਖਾਰੀ ਜਾਂ ਸੰਪਾਦਕ ਇਕ "ਅਘੌਰੀ" ਅਤੇ "ਤਾਂਤ੍ਰਿਕ" ਹੈ ਅਤੇ ਇਹ "ਸ਼ਿਵ (ਸ਼ੰਕਰ) ਦਾ ਉਪਾਸਕ ਹੈ। ਇਹ ਸ਼ਿਵ ਦੀ ਪੂਜਾ ਕਰਨ ਵਾਲੇ ਕਿਸੇ ਹਿੰਦੂ ਵੇਦ, ਸ਼ਾਸ਼ਤਰ ਅਤੇ ਰਾਮ, ਕ੍ਰਿਸ਼ਨ ਅਤੇ ਵਿਸਨੂੰ ਅਤੇ ਮਹੇਸ਼ ਅਦਿਕ ਨੂੰ ਨਹੀਂ ਮੰਨਦੇ। ਇਸੇ ਕਰਕੇ ਇਸ ਵਿੱਚ ਇਹ ਆਉਂਦਾ ਹੈ।

ਦਸ ਸਹੰਸ੍ਰ ਦਸ* ਬਰਖ ਪ੍ਰਮਾਨਾ ॥ ਰਾਜ ਕਰਾ ਪੁਰਿ ਅਉਧ ਨਿਧਾਨਾ ॥ ਤਬ ਲਉ ਕਾਲ ਦਸਾ ਨੀਅਰਾਈ ॥ ਰਘੁਬਰ** ਸਿਰਿ ਮ੍ਰਿਤ ਡੰਕ ਬਜਾਈ ॥੮੩੪॥......
.........ਜੇ ਤਿਨ ਕੀ ਸਰਨੀ ਪਰੇ ਕਰ ਦੈ ਲਏ ਬਚਾਇ ॥ ਜੌ ਨਹੀਂ ਕੋਊ ਬਾਚਿਆ*** ਕਿਸਨ ਬਿਸਨ ਰਘੁਰਾਇ ****॥੮੩੬॥


* ਦਸ ਸਿਰਾਂ ਵਾਲਾ ਰਾਵਣ, ** ਰਾਮ, *** ਕੋਈ ਨਹੀਂ ਬਚਿਆ, ****ਕ੍ਰਿਸ਼ਨ , ਵਿਸ਼ਨੂ ਰਾਮ ਚੰਦਰ

ਇਥੇ ਰਾਵਣ ਨੂੰ ਮਹਾਨ ਵਖਾਇਆ ਗਇਆ ਹੈ, ਕਿਉਕਿ ਉਹ ਸ਼ੰਕਰ ਦਾ ਭਗਤ ਹੈ, ਲਿਖਾਰੀ ਕਹਿੰਦਾ ਹੈ ਕਿ ਰਾਵਣ ਦੀ ਸ਼ਰਣ ਵਿਚ ਜੋ ਆ ਗਇਆ, ਉਹ ਹੀ ਬਚੇਗਾ ਬਾਕੀ ਕੋਈ ਨਹੀਂ ਬਚੇਗਾ ਭਾਵੇ ਉਹ ਕ੍ਰਿਸ਼ਨ ਹੋਵੇ, ਭਾਵੇ ਉਹ ਬਿਸ਼ਨੂ ਹੋਵੇ ਅਤੇ ਭਾਵੇ ਰਾਮ ਚੰਦਰ ਹੀ ਕਿਉ ਨਾਂ ਹੋਵੇ।

ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥434॥
ਉਹ ਸ਼ੰਕਰ ਅਤੇ ਚੰਡੀ ਦਾ ਅਘੌਰੀ ਲੇਖਕ ਸਾਫ ਕਹਿੰਦਾ ਹੈ ਕਿ ਉਹ ਉਹ ਗਨੇਸ਼, ਕ੍ਰਿਸ਼ਨ ਅਤੇ ਵਿਸ਼ਨੂੰ ਨੂੰ ਨਹੀਂ ਮਣਦਾ (ਪੂਜਦਾ)

ਇਹ ਅਘੌਰੀ ਅਤੇ ਤਾਂਤ੍ਰਿਕ ਸਿਰਫ ਸ਼ਿਵ (ਸ਼ੰਕਰ) ਦੇਵਤੇ ਨੂੰ ਹੀ ਮੰਨਦੇ ਨੇ ਅਤੇ ਉਸ ਦੇ ਹੋਰ ਰੂਪ ਅਤੇ ਅਵਤਾਰਾਂ ਨੂੰ ਜਿਵੇ "ਭੈਰੋਂ" ਕਾਲ, ਮਹਾਕਾਲ, ਅਸਿਧੁਜ, ਖੜਗਕੇਤੁ, ਸਰਬਲੋਹ, ਮਹਾਲੋਹ ਆਦਿਕ ਕਈ ਨਾਮ ਹਨ ਨੂੰ ਹੀ ਪੂਜਦੇ ਨੇ, ਅਤੇ ਇਸ ਸ਼ੰਕਰ ਦੀ ਪਤਨੀ "ਸ਼ਿਵਾ" ਦੀ ਉਸਤਤਿ ਕਰਦੇ ਨੇ ਅਤੇ ਇਸ ਕੋਲੋਂ ਇਹ ਕਹਿ ਕੇ ਵਰ ਮੰਗਦੇ ਨੇ "ਦੇਹਿ ਸ਼ਿਵਾ ਬਰ ਮੋਹੇ........." । ਇਹ "ਅਘੌਰੀ ਅਤੇ ਤਾਂਤ੍ਰਿਕ" "ਭਗੌਤੀ" (ਦੁਰਗਾ ਦੇਵੀ) ਨੂੰ ਮੰਨਦੇ ਤੇ ਉਸ ਨੂੰ ਸਭ ਤੋਂ ਆਦਿ (ਪਹਿਲੀ) ਸ਼ਕਤੀ (ਆਦਿ ਭਵਾਨੀ) ਦੇ ਰੂਪ ਵਿੱਚ ਮੰਨਦੇ ਨੇ ਭਾਵ "ਦੁਰਗਾ " ਜਾਂ "ਭਵਾਨੀ" ਹੀ "ਆਦਿ ਸੱਚ" ਹੈ, ਉਨਾਂ ਦੀ ਇਹ ਮਾਨਤਾ ਹੈ। ਇਸ ਦੇ ਵੀ ਕਈ ਨਾਮ ਅਤੇ ਅਵਤਾਰ ਹਨ ਜਿਵੇਂ ਕਾਲੀ, ਭਗੌਤੀ, ਚੰਡੀ, ਦੁਰਗਾ, ਕਾਲਕਾ, ਭਗੌਤੀ, ਭਵਾਨੀ ਆਦਿਕ। ਇਸ ਬਾਰੇ ਫੇਰ ਕਦੀ ਚਰਚਾ ਕੀਤੀ ਜਾਵੇਗੀ, ਇਥੇ ਇਹ ਸਭ ਦੱਸਣ ਦਾ ਭਾਵ ਇਹ ਹੈ, ਕਿ ਇਸ (ਕਾਲੀ ਕਿਤਾਬ) ਵਿੱਚ ਭੰਗ, ਅਫੀਮ, ਪੋਸਤ ਦੇ ਨਸ਼ੇ ਖਾਣ ਲਈ, ਜੇ ਸਿੱਖਾਂ ਨੂੰ ਪ੍ਰੇਰਿਤ ਕੀਤਾ ਗਇਆ ਹੈ, ਉਸ ਦੇ ਮੁਖ ਰੂਪ ਨਾਲ ਦੋ ਕਾਰਣ ਹਨ-

ਪਹਿਲਾ ਕਾਰਣ ਤੇ ਇਹ ਹੈ ਕੇ ਭਾਂਗ, ਅਫੀਮ ਅਤੇ ਧਤੂਰਾ ਅਤੇ ਸ਼ਰਾਬ ਸ਼ਿਵ, ਮਹਾਕਾਲ ਕਾਲਕਾ ਅਤੇ ਕਾਲੀ ਦਾ ਮਨ ਪਸੰਦ ਆਹਾਰ (ਭੋਜਨ) ਹੈ ਅਤੇ ਇਹ ਅਘੌਰੀ ਅਤੇ ਤਾਂਤ੍ਰਿਕ ਵੀ ਜੋ "ਮਹਾਕਾਲ" ਨੂੰ ਅਪਣਾ ਇਸ਼ਟ ਮੰਨਦੇ ਨੇ, ਉਸ ਨੂੰ ਇਨ੍ਹਾਂ ਨਸ਼ਿਆਂ ਦਾ ਭੋਗ ਹੀ ਲਗਵਾਂਦੇ ਨੇ। ਸ਼ਿਵ ਅਤੇ ਸ਼ਿਵਾ ਦੇ ਉਪਾਸਕ ਹੋਰ ਕੀ ਚਾਹੁੰਦੇ ਹਨ? ਉਹ ਸਿੱਖਾਂ ਨੂੰ ਸ਼ਿਵ ਅਤੇ ਦੇਵੀ ਪੂਜਕ ਬਨਾਉਣ ਲਈ ਇਨ੍ਹਾਂ ਨਸ਼ਿਆਂ ਦੀ ਵਰਤੋਂ ਕਰਵਾ ਕੇ ਹੀ ਬਣਾ ਸਕਦੇ ਸਨ।

ਦੂਜਾ ਕਾਰਣ, ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਿਤ੍ਰਵਾਨ ਸਿੱਖਾਂ ਨੂੰ, ਇਨ੍ਹਾਂ ਨਸ਼ਿਆਂ ਦਾ ਆਦੀ ਬਣਾ ਕੇ, ਗੁਰੂ ਗ੍ਰੰਥ ਦੀਆਂ ਰੱਬੀ ਸਿਖਿਆਵਾਂ ਤੋਂ ਹਮੇਸ਼ਾਂ ਲਈ ਦੂਰ ਕਰ ਦਿਤਾ ਜਾਵੇ। ਜਦੋਂ ਇਸ ਕੂੜ ਗ੍ਰੰਥ ਨੂੰ ਸਿੱਖ "ਦਸਮ ਬਾਣੀ" ਮੰਨਣ ਲਗ ਪੈਣਗੇ ਤੇ ਉਹ ਇਸ ਦੀ ਹਰ "ਤੁਕ" ਨੂੰ ਗੁਰੂ ਦਾ ਹੀ ਹੁਕਮ ਮੰਨਣ ਲਗ ਪੈਣਗੇ (ਇਹ ਹੀ ਸੋਚ ਕੇ ਇਸ ਕਿਤਾਬ ਦੀ ਸੰਪਾਦਨਾ ਕੀਤੀ ਗਈ ਸੀ)। "ਨਾਰਕੋਟਿਕ" ਅਤੇ "ਨਿਉਰੋਲਾਜੀ" ਵਿਸ਼ਿਆਂ ਦੇ ਜਾਣਕਾਰ ਵਿਦਵਾਨਾਂ ਨੂੰ ਇਹ ਪਤਾ ਹੈ ਕਿ ਭਾਂਗ, ਪੋਸਤ ਅਫੀਮ ਅਤੇ ਧਤੂਰਾ ਇਹ ਚਾਰ ਇਹੋ ਜਹੇ ਨਸ਼ੇ ਹਨ, ਜਿਨ੍ਹਾਂ ਦਾ ਪ੍ਰਭਾਵ ਮਨੁੱਖ ਦੇ "ਨਿਉਰੋ ਸਿਸਟਮ" ਤੇ ਸਿੱਧਾ ਪੈਂਦਾ ਹੈ ਅਤੇ ਇਸ ਨਸ਼ੇ ਦੇ ਆਦੀ ਮਨੁਖ ਦੇ "ਨਿਉਰਾਂਨਸ" (ਦਿਮਾਗ ਤੇ ਮਹੀਨ ਤੰਤੂ) ਅਤੇ "ਨਾੜੀਆਂ" (ਨਰਵ) ਹੌਲੀ ਹੌਲੀ ਸੁੰਨ ਹੋ ਜਾਂਦੀਆ ਨੇ ਅਤੇ ਦਿਮਾਗ ਅਤੇ "ਨਰਵਸ ਸਿਸਟਮ" ਕੰਮ ਕਰਨਾ ਬੰਦ ਕਰ ਦੇਂਦਾ ਹੈ। ਉਸ ਬੰਦੇ ਦੀ ਸੋਚਣ ਸਮਝਣ ਅਤੇ ਕੋਈ ਵੀ ਨਿਰਣਾਂ ਕਰਨ ਦੀ ਤਾਕਤ ਹਮੇਸ਼ਾ ਲਈ ਚਲੀ ਜਾਂਦੀ ਹੈ। ਇਸ ਦਾ ਇਕ ਬਹੁਤ ਖਤਰਨਾਕ ਅਸਰ ਮਨੁੱਖ ਦੇ "ਰਿਪ੍ਰੋਡਕਟਿਵ ਸਿਸਟਮ" ਤੇ ਵੀ ਪੈਂਦਾ ਹੈ। ਕਾਮ ਕ੍ਰਿਆ ਨੂੰ ਇਹ ਨਸ਼ੇ ਮੰਦ ਕਰ ਦੇਂਦੇ ਨੇ । ਇਨਾਂ ਨਸ਼ਿਆਂ ਨੂੰ ਲੈਣ ਤੋਂ ਬਾਅਦ ਬੰਦੇ ਦਾ "ਨਰਵਸ ਸਿਸਟਮ" ਇਕ ਤਰੀਕੇ ਨਾਲ "ਸੁੰਨ " ਹੋ ਜਾਂਦਾ ਹੈ ਅਤੇ ਉਸ ਦੀ "ਕਾਮ ਕ੍ਰਿਆ" ਦਾ ਸਮਾਂ ਕੁਝ ਦੇਰ ਲਈ ਵਧ ਜਾਂਦਾ ਹੈ। ਨਪੁੰਸਕਤਾ ਦੀ ਇਹ ਸ਼ੁਰੂਆਤ ਹੁੰਦੀ ਹੈ, ਅਤੇ ਹੌਲੀ ਹੌਲੀ ਉਹ ਵਿਅਕਤੀ ਨਪੁੰਸਕ ਹੋ ਜਾਂਦਾ ਹੈ। । ਇਸੇ ਲਈ ਇਹ ਚਾਲਾਕ ਲਿਖਾਰੀ, ਭੰਗ ਅਫੀਮ ਖਾਣ ਦੀ ਪ੍ਰੇਰਣਾ ਚਰਿਤ੍ਰਯੋ ਪਾਖੀਯਾਨ ਦੇ "ਕਾਮ ਕਬੱਡੀ" ਵਾਲੇ ਚਰਿਤ੍ਰਾਂ ਵਿਚ ਬਹੁਤ ਕਰਦਾ ਹੈ। ਕੋਈ ਵੀ "ਕਾਮ ਖੇਡ" ਇਨਾਂ ਨਸ਼ਿਆਂ ਤੋਂ ਬਗੈਰ ਸ਼ੁਰੂ ਹੀ ਨਹੀਂ ਹੁੰਦੀ ।

ਚਰਿਤ੍ਰਯੌ ਪਾਖੀਯਾਨ ਦੇ ਇਨਾਂ 404 ਚਰਿਤ੍ਰਾਂ ਵਿਚ, ਸ਼ਾਇਦ ਹੀ ਕੋਈ ਐਸਾ ਚਰਿਤ੍ਰ ਹੋਵੇ, ਜਿਸ ਵਿੱਚ ਇਨਾਂ ਨਸ਼ਿਆਂ ਦੀ ਵਰਤੋਂ ਨਾ ਕੀਤੀ ਗਈ ਹੋਵੇ। ਸਿੱਖ ਵਿਰੋਧੀਆਂ ਨੇ ਇਨਾਂ ਨਸ਼ਿਆ ਨੂੰ ਪ੍ਰੇਰਿਤ ਕਰਨ ਵਾਲੀਆਂ ਰਚਨਾਵਾਂ ਗੁਰੁ ਦੇ ਜਾਂ ਦਸਮ ਬਾਣੀ ਦੇ ਨਾਮ ਤੇ ਜਾਰੀ ਕਰਕੇ ਸਿੱਖਾਂ ਨੂੰ ਇਸ ਤੇ "ਕਿੰਤੂ" ਕਰਨ ਤੋਂ ਰੋਕ ਦਿਤਾ। ਹੁਣ ਭੋਲਾ ਭਾਲਾ ਸਿੱਖ ਇਹ ਮੰਨਣ ਲਗ ਪਿਆ ਸੀ, ਕਿ ਇਹ "ਦਸਮ ਬਾਣੀ" ਹੈ ਤੇ ਇਸ ਤੇ ਕਿੰਤੂ ਨਹੀਂ ਕਰਨਾ। ਸਾਜਿਸ਼ ਕਰਨ ਵਾਲੇ ਨੇ ਬਹੁਤ ਚਾਲਾਕੀ ਨਾਲ ਇਹ ਸੋਚਿਆ ਸੀ, ਕਿ ਇਨਾਂ ਨਸ਼ਿਆਂ ਦਾ ਸਿੱਧਾ ਅਸਰ ਸਿੱਖਾਂ ਦੇ ਦਿਮਾਗ 'ਤੇ ਹੋਵੇਗਾ। ਉਨਾਂ ਦੀ ਸੋਚਣ ਅਤੇ ਤਰਕ ਕਰਨ ਦੀ ਤਾਕਤ, ਬੁਰੇ ਭਲੇ ਦਾ ਗਿਆਨ ਹੌਲੀ ਹੌਲੀ ਖਤਮ ਹੋ ਜਾਵੇਗਾ, ਅਤੇ ਉਹ ਗੁਰੂ ਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਵੇਗਾ ਅਤੇ ਉਸ ਦਾ ਅਧਿਆਤਮਿਕ ਜੀਵਨ ਵੀ ਖਤਮ ਹੋ ਜਾਵੇਗਾ। ਦੂਜਾ ਇਸ ਦਾ ਸਿੱਧਾ ਅਸਰ ਸਿਖਾਂ ਦੇ "ਰਿਪ੍ਰੋਡਕਟਿਵ ਸਿਸਟਮ" ਤੇ ਪਵੇਗਾ ਅਤੇ ਉਹ ਹੌਲੀ ਹੌਲੀ ਇਹ ਨਸ਼ੇ ਕਰਦੇ ਕਰਦੇ ਅਪਣੀ ਪ੍ਰਜਨਨ ਤਾਕਤ ਵੀ ਗਵਾ ਦੇਣਗੇ। ਇਸ ਤਰ੍ਹਾਂ ਸਿੱਖਾਂ ਦੀ ਆਪਣੇ ਆਪ ਹੀ ਨਸਲਕੁਸ਼ੀ ਹੋ ਜਾਵੇਗੀ। ਸਿੱਖ ਅਧਿਆਤਮਕ ਪੱਖੋਂ ਤਾਂ ਅਪਾਹਿਜ ਹੋ ਹੀ ਜਾਵੇਗਾ, ਨਾਲ ਹੀ ਨਾਲ ਉਹ ਸ਼ਰੀਰਕ ਪੱਖੋਂ ਵੀ ਅਪਾਹਿਜ ਹੋ ਜਾਵੇਗਾ ਅਤੇ ਸੰਤਾਨ ਪੈਦਾ ਕਰਨ ਕਾਬਿਲ ਹੀ ਨਹੀਂ ਰਹੇਗਾ।

ਇਸ ਕਿਤਾਬ ਨੂੰ ਰਚਣ ਵਾਲੀ "ਸਿੱਖ ਵਿਰੋਧੀ ਤਾਕਤ" ਅਪਣੇ ਮਕਸਦ ਵਿਚ ਬਹੁਤ ਹੱਦ ਤਕ ਕਾਮਯਾਬ ਹੋ ਗਈ । ਸਾਡੀ ਕੌਮ ਦਾ ਅਵੇਸਲਾ ਪਣ ਅਤੇ ਰੂੜੀਵਾਦੀ ਸੋਚ ਨੇ ਬਹੁਤ ਸਾਰੇ ਸਿੱਖਾਂ ਨੂੰ ਇਨਾਂ ਨਸ਼ਿਆਂ ਦਾ ਆਦੀ ਬਣਾ ਦਿਤਾ। ਨਿਹੰਗ ਸਿੱਖ ਇਸਦਾ ਜਿਉਂਦਾ ਜਾਗਦਾ ਉਦਾਹਰਣ ਨੇ। ਉਹ ਭੰਗ ਕਿਸ ਲਈ ਪੀਂਦੇ ਨੇ? ਸਿਰਫ ਇਸ ਲਈ ਕਿ ਉਨ੍ਹਾਂ ਦੀ ਅਖੌਤੀ ਦਸਮ ਬਾਣੀ ਨੇ ਹੀ ਉਨਾਂ ਨੂੰ ਇਨਾਂ ਨਸ਼ਿਆਂ ਲਈ ਪ੍ਰੇਰਿਤ ਕੀਤਾ ਤੇ ਇਨ੍ਹਾਂ ਦਾ ਆਦੀ ਬਣਾ ਦਿੱਤਾ। ਉਨ੍ਹਾਂ ਤੇ ਇਸ ਦਾ ਨਾਮ ਵੀ "ਸੁਖ ਨਿਧਾਨ" ਰੱਖ ਦਿਤਾ ਅਤੇ ਇਸ ਤੇ "ਪੰਥਿਕ ਪ੍ਰਸਾਦ" ਹੋਣ ਦੀ ਮੁਹਰ ਵੀ ਲਾ ਦਿਤੀ ਹੈ। ਕਿਉਂਕਿ ਉਨ੍ਹਾਂ ਮੁਤਾਬਿਕ ਇਹ ਦਸਮ ਬਾਣੀ ਦਾ ਹੁਕਮ ਤੇ ਪ੍ਰਵਾਨਗੀ ਹੈ। ਨਤੀਜਾ ਕੀ ਹੋਇਆ? ਅਜ 99% ਨਿਹੰਗ ਅਪਣਾ "ਨਰਵਸ ਸਿਸਟਮ" ਬਰਬਾਦ ਕਰ ਚੁਕੇ ਹਨ। ਉਨ੍ਹਾਂ ਵਿੱਚ ਕੋਈ ਵੀ ਨਿਹੰਗ ਬਹੁਤ ਪੜ੍ਹਿਆ ਲਿਖਿਆ ਨਹੀਂ ਹੈ। ਅਧਿਐਨ ਕਰਨ ਦੇ ਕਾਬਿਲ ਨਹੀਂ ਹੈ। ਬਹੁਤ ਸਾਰੇ ਨਿਹੰਗ ਸਿੱਖ ਤੇ ਇਨ੍ਹਾਂ ਨਸ਼ਿਆਂ ਦੀ ਵਰਤੋਂ ਕਰਦੇ, ਕਿਰਤ ਕਮਾਈ ਕਰਣ ਤੋਂ ਵੀ ਮਹਰੂਮ ਹੋ ਚੁਕੇ ਹਨ ਅਤੇ ਉਹ ਗੁਰਦੁਆਰਿਆਂ ਵਿੱਚ ਦਾਨ ਮੰਗਦੇ ਵੀ ਵੇਖੇ ਜਾ ਸਕਦੇ ਨੇ। ਇਹ ਨਿਹੰਗ ਹੀ ਨਹੀਂ ਬਹੁਤ ਸਾਰੇ ਰਾਗੀ ਅਤੇ ਪ੍ਰਚਾਰਕ ਵੀ ਦਾਸ ਨੇ ਇਨਾਂ ਨਸ਼ਿਆਂ ਦੇ ਆਦੀ ਵੇਖੇ ਹਨ, ਸ਼ਾਇਦ ਉਨਾਂ ਵਿਚੋਂ ਤੁਸੀਂ ਵੀ ਦੋ ਚਾਰ ਨੂੰ ਜਰੂਰ ਜਾਣਦੇ ਹੋਵੋ ਗੇ।

ਇਸ ਅਖੌਤੀ ਦਸਮ ਗ੍ਰੰਥ ਨਾਮ ਦੀ ਪੁਸਤਕ ਨੇ ਕੌਮ ਦੇ ਇਕ ਬਹੁਤ ਅਹਿਮ ਤਬਕੇ ਜੋ ਕਿਸੇ ਵੇਲੇ "ਗੁਰੂ ਕੀ ਫੌਜ" ਦੇ ਉਹ ਮਰਜੀਵੜੇ ਯੋਧੇ ਹੁੰਦੇ ਸਨ, ਜਿਨ੍ਹਾਂ ਕੋਲੋ ਦੁਸ਼ਮਨ ਥਰ ਥਰ ਕੰਬਦਾ ਸੀ। ਇਨਾਂ ਨਿਹੰਗ ਸਿਘਾਂ ਦੀ ਯੁਧ ਕਲਾ ਕੌਸ਼ਲ ਅਤੇ ਯੁਧ ਵਿਦਿਆ ਦੀ ਬਦੌਲਤ ਹੀ ਸਿੱਖਾਂ ਨੇ ਕਈ ਯੁੱਧ ਜਿਤੇ। ਇਹ ਨਿਹੰਗ ਤਬਕਾ ਪੂਰੀ ਤਰ੍ਹਾਂ ਇਨਾਂ ਨਸ਼ਿਆਂ ਵਿੱਚ ਗਲਤਾਨ ਕਰ ਦਿਤਾ ਗਇਆ। ਹਲੀ ਵੀ ਸਾਡੇ ਤਖਤ ਹਜੂਰ ਸਾਹਿਬ ਅਤੇ ਟਕਸਾਲਾਂ ਵਿੱਚ ਇਨਾਂ ਨਸ਼ਿਆਂ ਨੂੰ ਧਾਰਮਿਕ ਮਾਨਤਾ "ਸੁਖ ਨਿਧਾਨ" ਦੇ ਰੂਪ ਵਿੱਚ ਦਿਤੀ ਜਾ ਚੁਕੀ ਹੈ। ਸਿੱਖਾਂ ਨੂੰ ਇਹ ਭੰਗ ਘੋਟ ਘੋਟ ਕੇ ਪਿਆਈ ਜਾ ਰਹੀ ਹੈ। ਹੇਠ ਦਿਤੇ ਵੀਡੀਉ ਲਿੰਕ ਤੇ ਇਹ ਨਜਾਰਾ ਤੁਸੀਂ ਆਪ ਵੇਖ ਸਕਦੇ ਹੋ। ਕੇ ਇਨ੍ਹਾਂ ਸੁਖ ਨਿਧਾਨ ਪੀਣ ਵਾਲਿਆਂ ਅਤੇ ਸ਼ਿਵ ਦੇ ਭਗਤਾਂ ਵਿੱਚ ਕੀ ਫਰਕ ਹੈ। ਦੋਵੇਂ ਵੀਡੀਉ ਜਰੂਰ ਵੇਖਣ ਦੀ ਕਿਰਪਾਲਤਾ ਕਰਨੀ ਜੀ।

 

 

ਅਸੀਂ ਜਾਗੇ ਹਾਂ ਪਰ ਅਵੇਸਲੇ ਹਾਂ। ਜਿਸ ਵੀ ਕੁਰਹਿਤ ਜਾਂ ਕੁਰੀਤੀ ਨੂੰ ਬਹੁਤਾ ਸਮਾਂ ਠੱਲ ਨਾ ਪਾਈ ਜਾਵੇ, ਉਸ ਨੂੰ ਸਾਡੇ ਆਗੂ, "ਪਰੰਪਰਾ" ਜਾਂ "ਪੁਰਾਤਨ ਰੀਤ" ਕਹਿ ਕੇ ਟਾਲ ਦੇਂਦੇ ਨੇ। ਫੇਰ ਉਸ ਪੁਰਾਤਨ ਪਰੰਪਰਾ, ਭਾਂਵੇ ਉਹ ਬਜੱਰ ਕੁਰਹਿਤ ਹੀ ਕਿਉ ਨਾਂ ਹੋਵੇ, ਉਸ ਬਾਰੇ ਗਲ ਕਰਨਾਂ ਵੀ ਸੌਖਾ ਨਹੀਂ ਹੁੰਦਾ। ਜੋ ਕੋਈ ਪੰਥ ਦਰਦੀ ਪ੍ਰਚਾਰਕ ਇਸ ਵਲ ਤੁਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਇਸ ਬਾਰੇ ਅਪਣੀ ਅਵਾਜ ਬੁਲੰਦ ਕਰਦੇ ਨੇ, ਉਨਾਂ ਨੂੰ ਕੇਸਾਧਾਰੀ ਬ੍ਰਾਹਮਣ ਗ੍ਰੰਥੀ ਪੰਥ ਤੋਂ ਫੌਰਨ ਛੇਕਣ ਦਾ ਕੰਮ ਕਰਦੇ ਨੇ ਅਤੇ ਕਈ ਤਰ੍ਹਾਂ ਦੀਆਂ ਤਲਖ ਨਾਮੋਸ਼ੀਆਂ ਉਸ ਪੰਥ ਦਰਦੀ ਨੂੰ ਝੇਲਨੀਆਂ ਪੈਂਦੀਆਂ ਨੇ।

ਮੇਰੇ ਵੀਰੋ! ਦੀਵੇ ਨਾਲ ਦੀਵਾ ਜਗਾਂਦੇ ਚਲੋ, ਰਾਹ ਬਹੁਤ ਮੁਸ਼ਕਿਲ ਹੈ, ਲੇਕਿਨ ਨਾ ਮੁਮਕਿਨ ਨਹੀਂ। ਇਸ ਲੇਖ ਦੀ ਅਗਲੀ ਲੜੀ ਵਿਚ, ਗੁਰੂ ਬਖਸ਼ਿਸ਼ ਨਾਲ, ਇਕ ਹੋਰ ਕੁਰੀਤੀ ਦਾ ਜਿਕਰ ਕਰਾਂਗੇ ਜੋ ਇਸ "ਅਖੌਤੀ ਦਸਮ ਗ੍ਰੰਥ" ਦੀ ਸਿੱਖ ਕੌਮ ਨੂੰ ਦੇਣ ਹੈ। ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।


ਭਾਗ  ਪਹਿਲਾ, ਦੂਜਾ, ਤੀਜਾ, ਚੌਥਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top