Share on Facebook

Main News Page

ਜਦੋਂ ਗੋਰੇ ਅਤੇ ਕਾਲਿਆਂ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ
- ਪ੍ਰਭਦੀਪ ਸਿੰਘ (ਟਾਈਗਰ ਜਥਾ ਯੂਕੇ)

ਮੈਂ ਯੂ.ਕੇ ਆਰਮੀ 'ਚ ਨੌਨ-ਕਮੀਸ਼ਨ ਅਫਸਰ ਦਾ ਕੋਰਸ ਕਰ ਰਿਹਾ ਹਾਂ ਅਤੇ ਸਿਲੇਬਸ ਅਨੁਸਾਰ ਮੈਨੂੰ ਇੱਕ ਸ੍ਲਾਇਡ ਸ਼ੋ ਦੇ ਰੂਪ ਵਿਚ ਬ੍ਰਿਟਿਸ਼ ਆਰਮੀ ਨਾਲ ਸਬੰਧਿਤ ਇੱਕ ਲੈਕਚਰ ਦੇਣਾ ਪੈਣਾ ਸੀ, ਤਾਂ ਮੈਂ ਸਾਰਾਗੜ੍ਹੀ ਦੀ ਲੜਾਈ ਦਾ ਵਿਸ਼ਾ ਲੈ ਲਿਆ ਅਤੇ ਸਾਰੇ ਕਮਿਸ਼ਨ ਅਤੇ ਨੌਨ ਕਮਿਸ਼ਨ ਅਫਸਰਾਂ ਨੂੰ

ਉਨ੍ਹਾਂ ਇੱਕੀ ਸਿੱਖਾਂ ਦੀ ਬਹਾਦਰੀ ਬਾਰੇ ਜਾਣੂ ਕਰਵਾਇਆ, ਜਿੰਨਾ ੧੦੦੦੦ ਹਜਾਰ ਤੋਂ ਵੱਧ ਅਫਗਾਨੀਆਂ ਨਾਲ ਲੋਹਾ ਲਿਆ ਅਤੇ ਲਗਾਤਾਰ ਛੇ ਘੰਟੇ ਲੜਦੇ ਰਹੇ ਅਤੇ ਗੋਡੇ ਨਹੀਂ ਟੇਕੇ, ਸਗੋਂ ਹਰ ਇੱਕ ਸਿੱਖ ਸ਼ਹੀਦ ਹੋਣ ਤੋਂ ਪਹਿਲਾਂ ਫਤਿਹ ਦਾ ਜੈਕਾਰਾ ਗਜਾਉਂਦਾ ਰਿਹਾ।

ਸੰਖੇਪ ਵਿਚ ਲਿਖ ਰਿਹਾ ਹਾਂ, ਜਿਵੇਂ ਕਿ ਜ਼ਿਕਰਯੋਗ ਤਾ ਅਜੇ ਹੋਰ ਭੀ ਬਹੁਤ ਹੈ, ਜਦੋਂ ਦਾਸ ਦਾ ਲੈਕਚਰ ਖਤਮ ਹੋਇਆ, ਤਾਂ ਮੈਂ ਦੇਖ ਰਿਹਾ ਸੀ, ਸਾਰੇ ਪਾਸੇ ਬੜਾ ਹੈਰਾਨੀ-ਜਨਕ ਵਾਤਾਵਰਣ ਫੈਲ ਚੁਕਾ ਸੀ, ਅਤੇ ਸਵਾਲ ਜੁਵਾਬ ਦੇ ਸੈਸ਼ਨ ਵਿੱਚ ਸਾਰਿਆਂ ਨੇ ਬਹੁਤ ਸਵਾਲ ਪੁਛੇ, ਜਿਥੇ ਦਾਸ ਨੂੰ ਸਗੋਂ ਹੋਰ ਭੀ ਮੌਕਾ ਮਿਲਾ ਗਿਆ, ਛੋਟੇ ਸਾਹਿਬਜਾਦਿਆਂ ਅਤੇ ਭਾਈ ਮਨੀ ਸਿੰਘ ਜੀ ਦੀ ਸਹਾਦਤ 'ਤੇ ਥੋੜਾ ਚਾਨਣਾ ਪਾਉਣ ਦਾ। ਫ਼ੀਡ-ਬੈਕ ਦੇ ਸਮੇਂ ਜੱਜਮੈਂਟ ਅਫਸਰ ਨੇ ਸਭ ਜ਼ਿਆਦਾ ਇਸ ਸ੍ਲਾਇਡ ਸ਼ੋ ਦੀ ਸਲਾਹੁਣਾ ਕੀਤੀ ਅਤੇ ਸਭ ਤੋਂ ਬੈਸਟ ਸ਼ੋ ਐਲਾਨਿਆ ਗਿਆ

ਟਿਪਣੀ: ਸਿਰਦਾਰ ਪ੍ਰਭਦੀਪ ਸਿੰਘ ਦੇ ਦੋ ਰੂਪ, ਇਹ ਹੈ ਕਿਰਤੀ ਪ੍ਰਚਾਰਕ... ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top