Share on Facebook

Main News Page

ਸਾਧਾਰਣ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੁਲੇਖਾ ਦੇ ਕੇ ਰਾਹ ਤੋਂ ਭਟਕਾਇਆ ਜਾ ਰਿਹਾ ਹੈ, ਤਾਂ ਕਿ ਸਿੱਖ ਨੂੰ ਉੱਚੇ ਆਚਰਣ ਤੋਂ ਡੇਗਿਆ ਜਾ ਸਕੇ
- ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ

(ਮਨਜੀਤ ਸਿੰਘ ਖਾਲਸਾ, ਮੋਹਾਲੀ) 7 ਜਨਵਰੀ 2013, ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫ਼ਰੈਂਸ ਦੌਰਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ “ਗੁਰੂ ਗ੍ਰੰਥ ਦਾ ਖ਼ਾਲਸਾ ਪੰਥ” ਨਾਂ ਦੀ ਇਕ ਪੰਥਕ ਜਥੇਬੰਦੀ ਦੀ ਸਥਾਪਨਾ ਦਾ ਰਸਮੀ ਤੌਰ ‘ਤੇ ਐਲਾਨ ਕੀਤਾ ਹੈ।

ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਹਰ ਚੀਜ ਉਹ ਸਫਲ ਹੁੰਦੀ ਹੈ ਜਿਹੜੀ ਹਾਲਾਤ ਵਿੱਚੋਂ ਜਨਮ ਲੈਂਦੀ ਹੈ, ਇਕ ਚੀਜ ਆਪਣੇ ਮਨ ਦੀ ਕਲਪਨਾ ਦੀ ਪੈਦਾਇਸ਼ ਹੁੰਦੀ ਹੈ, ਇਕ ਚੀਜ ਜਿਸਨੂੰ ਹਾਲਾਤ ਜਨਮ ਦਿੰਦੇ ਹਨ। ਹਾਲਾਤ ਵਿੱਚੋਂ ਜਨਮ ਲੈਣ ਵਾਲੀ ਚੀਜ ਹਾਲਾਤ ਉੱਤੇ ਹੀ ਪ੍ਰਭਾਵਿਤ (Effective) ਹੁੰਦੀ ਹੈ, ਅੱਜ ਸਾਡੇ ਹਾਲਾਤ ਪਿਛਲੇ ਕਈ ਦਹਾਕਿਆਂ ਤੋਂ ਬਦਲਦੇ ਬਦਲਦੇ ਕਿਥੋਂ ਤੱਕ ਪਹੁੰਚ ਗਏ ਹਨ ਸਿੱਖ ਧਰਮ ਨਾਲ ਸਬੰਧ ਰਖਣ ਵਾਲੇ ਵਿਅਕਤੀ ਕੋਲੋਂ ਛੁੱਪੇ ਹੋਏ ਨਹੀਂ। ਪਿਛਲੇ ਤਿਨ ਦਹਾਕਿਆਂ ਵਿੱਚ ਹਿੰਦੁਸਤਾਨ ਦੀ ਸਟੇਟ ਪੰਜਾਬ ਨਾਲ ਵਡਾ ਦੁਖਾਂਤ ਵਾਪਰਿਆ। ਉਨ੍ਹਾਂ ਕਿਹਾ, ਮੈਂ ਸਮਝਦਾ ਹਾਂ ਉਸ ਹਾਲਾਤ ਵਿੱਚੋਂ ਬਦਲਵੇਂ ਰੂਪ ਵਿੱਚ ਅੱਜ ਦੀ ਕਹਾਣੀ ਹੈ। ਉਸ ਦੁਖਾਂਤ ਵਿੱਚ ਸਿੱਖਾਂ ਤੇ ਹਮਲੇ ਹੋਏ, ਸਿੱਖਾਂ ਨੂੰ ਮਾਰਿਆ ਗਿਆ, ਸਿੱਖ ਜਲਾਏ ਗਏ, ਸਿੱਖ ਧਰਮ ਅਸਥਾਨਾਂ ਦੀ ਬੇਅਦਬੀ ਕੀਤੀ ਗਈ। ਉਸ ਸਮੇਂ ਉਪਰਾਲੇ ਵੀ ਇਸ ਦੁਖਾਂਤ ਸਬੰਧੀ ਹੀ ਕੀਤੇ ਗਏ, ਕਿ ਸਿੱਖਾਂ ਨੂੰ ਕਿਵੇਂ ਬਚਾਇਆ ਜਾਏ? ਦੋ ਤਿੰਨ ਦਹਾਕਿਆਂ ਤੋਂ ਬਾਦ ਹਾਲਾਤ ਬਦਲਦੇ ਬਦਲਦੇ ਇਥੋਂ ਤੱਕ ਪਹੁੰਚ ਗਏ ਹਨ ਕਿ ਅੱਜ ਸਿੱਖ ਨੂੰ ਨਹੀਂ, ਬਲਕਿ ਸਿੱਖੀ ਨੂੰ ਮਾਰਣ ਲਈ ਕੁੱਝ ਕੀਤਾ ਜਾ ਰਿਹਾ ਹੈ। ਸਿੱਖ ਦੀ ਜਿੰਦ ਜਾਨ ਹੈ ਬਾਣੀ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸਿੱਖੀ ਦੀ ਬੁਨਿਆਦ ਹੈ ਅਤੇ ਜਿਸ ਬੁਨਿਆਦ ਉਪਰ ਸਿੱਖੀ ਖੜੀ ਹੈ।

ਸਤਿਗੁਰਾਂ ਨੇ ਬਾਣੀ ਅੰਦਰ ਵੀ ਫੈਸਲਾ ਦੇ ਦਿਤਾ ਤੇ ਕਹਿਣ ਲਗੇ “ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ” ਗੁਰੂ ਤੋਂ ਬਿਨਾ, ਸਿੱਖ ਦੀ ਮੌਤ ਹੋ ਜਾਂਦੀ ਹੈ, ਬਾਣੀ ਵਿੱਚ ਇਹ ਵੀ ਕਹਿ ਦਿਤਾ “ਬਾਣੀ ਗੁਰੂ ਗੁਰੂ ਹੈ ਬਾਣੀ”, ਇਹ ਵੀ ਕਿਹ ਦਿੱਤਾ “ਇਕਾ ਬਾਣੀ ਇਕ ਗੁਰ” ਇਸ ਲਈ ਅੱਜ ਪੁਰੀਆਂ ਕੋਸ਼ਿਸ਼ਾਂ ਇਸ ਗੱਲ ਤੇ ਹੋ ਰਹੀਆਂ ਹਨ ਕਿ ਅਜੋਕੇ ਸਮੇਂ ਵਿੱਚ ਸਾਧਾਰਣ ਸਿੱਖ ਨੂੰ ਬਾਣੀ ਦੇ ਸਿਧਾਂਤ ਨਾਲੋ ਅਤੇ ਉਸ ਸਿਧਾਂਤ ਦੇ ਕੇਂਦਰੀ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਕਿਵੇਂ ਤੋੜਿਆ ਜਾਏ?

ਜਿਵੇਂ ਕੋਈ ਬੱਚਾ ਕਾਰ ਨਾਲ ਖੇਡਣ ਲਈ ਜ਼ਿਦ ਕਰਦਾ ਹੈ, ਤਾਂ ਪਿਤਾ ਉਸ ਨੂੰ ਕਾਰ ਰੂਪੀ ਖਿਡਾਉਣਾ ਲੈ ਦਿੰਦਾ ਹੈ, ਜਿਸ ਨਾਲ ਖੇਡ ਕੇ ਬੱਚਾ ਖੁਸ਼ੀ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਸਾਡੇ ਅਭੋਲ ਤੇ ਸਾਧਾਰਣ ਸਿੱਖਾਂ ਨੂੰ ਵਰਗਲਾਉਣ ਲਈ ਵਿਰੋਧੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਦਲ ਬਚਿਤੱਰ ਨਾਟਕ ਨਾਮ ਦਾ ਗ੍ਰੰਥ ਰੱਖ ਕੇ ਬਿਲਕੁੱਲ ਉਵੇਂ ਹੀ ਭਰਮਾਇਆ ਹੈ, ਜਿਵੇਂ ਕਿਸੇ ਨੇ ਅਸਲ ਕਾਰ ਦੀ ਸ਼ਕਲ ਵਾਲਾ ਖਿਡਾਉਣਾ ਤਿਆਰ ਕਰਕੇ ਬਚਿਆਂ ਨੂੰ ਭਰਮਾਇਆ ਹੈ, ਤੇ ਉਸ ਖਿਡਾਉਣੇ ਦਾ ਨਾਮ ਵੀ ਕਾਰ ਹੀ ਰੱਖ ਦਿੱਤਾ ਹੈ ਅਤੇ ਸ਼ਕਲ ਵੀ ਉਸਦੀ ਬਿਲਕੁੱਲ ਕਾਰ ਵਰਗੀ ਹੀ ਬਣਾ ਦਿਤੀ ਹੈ। ਬਚਿੱਤਰ ਨਾਟਕ ਤੋਂ ਨਾਮ ਬਦਲ ਕੇ ਦਸਮ ਗ੍ਰੰਥ ਨਾਮ ਰੱਖਿਆ ਗਿਆ, ਅਤੇ ਹੁਣ ਦਸਮ ਗ੍ਰੰਥ ਤੋਂ ਬਦਲ ਕੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਖੜਾ ਕਰ ਦਿਤਾ ਗਿਆ ਹੈ ਤਾਂ ਕਿ ਸ਼ਾਧਾਰਣ ਸਿੱਖ ਨੂੰ ਭਰਮਾਇਆ ਜਾ ਸਕੇ।

ਉਨ੍ਹਾਂ ਕਿਹਾ ਇਸ ਗੱਲ ਦਾ ਧਿਆਨ ਰਖਿੳ ਦੁਨੀਆਂ ਅੰਦਰ ਕਿਸੇ ਮਨੁੱਖ ਦਾ ਦੂਜੇ ਮਨੁੱਖ ਨਾਲ ਵਿਰੋਧ ਤਾਂ ਹੋ ਸਕਦਾ ਹੈ ਪਰ ਗ੍ਰੰਥ ਨਾਲ ਕਿਸ ਗੱਲ ਦਾ ਵਿਰੋਧ? ਕਿਉਂਕਿ ਉਸ ਗ੍ਰੰਥ ਵਿਚ ਪਰੋਸੇ ਗਏ ਮੈਟੀਰਿਅਲ ਨਾਲ ਦਸਮ ਪਾਤਸ਼ਾਹ ਜੀ ਦਾ ਨਾਮ ਵਰਤ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੁਲੇਖਾ ਦੇ ਕੇ ਸਾਧਾਰਣ ਸਿੱਖ ਨੂੰ ਰਾਹ ਤੋਂ ਭਟਕਾਉਣਾ ਸੀ, ਤਾਂ ਕਿ ਸਿੱਖ ਨੂੰ ਉੱਚੇ ਆਚਰਣ ਤੋਂ ਡੇਗਿਆ ਜਾ ਸਕੇ, ਕਿਉਂਕਿ ਉੱਚਾ ਆਚਰਣ ਹੀ ਸਿੱਖ ਦਾ ਜੀਵਨ ਹੈ। ਸਿੱਖ ਦਾ ਆਚਰਣ ਉਹ ਸੀ ਜਿਸ ਬਾਰੇ ਅਸੀਂ ਪੁਰਾਣੇ ਇਤਹਾਸ ਦੇ ਜ਼ਿਕਰ ਕਰਦੇ ਕਰਦੇ ਇਥੌਂ ਤੱਕ ਕਹਿੰਦੇ ਹਾਂ ਕਿ ਜੇਕਰ ਅਦਾਲਤਾਂ ਵਿੱਚ ਜਾ ਕੇ ਜੇ ਕੋਈ ਸਿੱਖ ਆਪਣੇ ਵਲੋਂ ਕੋਈ ਗਵਾਹੀ ਦੇ ਦਿੰਦਾ ਸੀ ਤਾਂ ਅਦਾਲਤਾਂ ਕਹਿੰਦੀਆਂ ਸਨ ਕਿ ਬਸ ਹੁਣ ਹੋਰ ਗਵਾਹੀ ਦੀ ਲੋੜ ਨਹੀਂ। ਸਿੱਖ ਦੇ ਆਚਰਣ ਤੇ ਇਤਨਾ ਵਿਸ਼ਵਾਸ ਸੀ, ਜਦੋਂ ਸਿੱਖ ਦੇ ਹੱਥ ਸ਼ਕਤੀ ਸੀ, ਉਦੋਂ ਉਸਦੀ ਤਲਵਾਰ ਮਜਲੂਮ ਤੇ ਨਹੀਂ ਬਲਕਿ ਮਜਲੂਮ ਨੂੰ ਬਚਾਣ ਲਈ ਉਠਦੀ ਸੀ, ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜ਼ਨੀ ਦੇ ਬਾਜਾਰਾਂ ਵਿੱਚੋਂ ਵਿਕਦੀਆਂ, ਸਿੱਖ ਨੇ ਰੋਕੀਆਂ, ਅਤੇ ਵਾਪਿਸ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ। ਲੇਕਿਨ ਉਹੀ ਉੱਚਾ ਆਚਰਣ ਜਿਹੜਾ ਸਿੱਖੀ ਦਾ ਪ੍ਰਤੀਕ ਸੀ ਉਸੇ ਆਚਰਣ ਨੂੰ, ਆਚਰਣ ਹੀਨਤਾ ਵੱਲ ਪ੍ਰੇਰਨ ਲਈ ਦਸਮ ਗ੍ਰੰਥ ਨੂੰ ਵਰਤਿਆ ਗਿਆ, ਅੱਜ ਸਿੱਖ ਉਸ ਗ੍ਰੰਥ ਨੂੰ ਪਹਿਚਾਨਣ ਲੱਗ ਪਏ ਹਨ। ਜਿਨ੍ਹੀ ਦੇਰ ਪਹਿਚਾਨ ਨਹੀਂ ਸੀ ਹੋਈ ਉਨ੍ਹੀ ਦੇਰ ਭੁਲੇਖਾ ਸੀ, ਭੁੱਲਾਂ ਤਾਂ ਸੰਸਾਰ ਅੰਦਰ ਹੁੰਦੀਆਂ ਹੀ ਹਨ, ਪਰ ਗੁਰੂ ਸਾਹਿਬ ਕਹਿੰਦੇ ਨੇ ਪਾਪ ਉਦੋਂ ਹੁੰਦਾ ਹੈ ਜਦੋਂ “ਮਨ ਜਾਨਤ ਸਭ ਬਾਤ ਜਾਨਤ ਹੀ ਅਉਗੁਨ ਕਰੇ” ਜਦੋਂ ਸਮਝ ਜਾਏ, ਪਹਿਚਾਣ ਜਾਏ ਅਤੇ ਪਹਿਚਾਨਣ ਤੋਂ ਬਾਅਦ ਫਿਰ ਉਸਦੇ ਪਿੱਛੇ ਨਾ ਲਗੇ, ਬਲਕਿ ਪਹਿਚਾਨ ਲੈਣ ਤੋਂ ਬਾਅਦ ਆਪਣੀ ਜੁੰਮੇਵਾਰੀ ਸਮਝਦਾ ਹੋਇਆ ਆਪਣੇ ਗੁਆਂਡੀ ਨੂੰ ਵੀ ਦੱਸੇ ਕਿ ਇਸ ਕੋਲੋਂ ਖਤਰਾ ਹੈ।

ਅੱਜ ਸਾਡੇ ਸਾਮ੍ਹਣੇ ਇਹ ਮਸਲਾ ਹੈ, ਕਿ ਸਿੱਖਾਂ ਵਿੱਚ ਇਸ ਗ੍ਰੰਥ ਕਾਰਣ ਆ ਰਹੀ ਆਚਰਣ ਹੀਨਤਾ, ਸੰਸਾਰ ਵਿੱਚੋਂ ਸਿੱਖੀ ਨੂੰ ਖਤਮ ਕਰ ਦੇਵੇਗੀ।ਜਿਸ ਦਿਨ ਸਿੱਖ ਆਚਰਣ ਦਾ ਪ੍ਰਤੀਕ ਨਾ ਰਿਹਾ ਉਸ ਦਿਨ ਸਮਝ ਲਿਉ ਸਿੱਖੀ ਖਤਮ ਹੋ ਗਈ। ਇਸ ਲਈ ਸਾਨੂੰ ਆਉਣ ਵਾਲੇ ਭਵਿੱਖ ਦਾ ਤੌਖਲਾ ਸਤਾ ਰਿਹਾ ਸੀ ਜਦੋਂ ਉਸ ਗ੍ਰੰਥ ਨੂੰ ਸਾਡੇ ਧਰਮ ਅਸਥਾਨਾਂ ਤੇ, ਸਾਡੀਆਂ ਧਾਰਮਿਕ ਪਦਵੀਆਂ ਰਾਂਹੀਂ ਸਿਆਸੀ ਸਤਾ ਦੇ ਭਾਈਵਾਲਾਂ ਵਲੋਂ ਪਰਦੇ ਪਿੱਛੇ ਬੈਠ ਕੇ ਸਾਡੇ ’ਤੇ ਥੋਪਿਆਂ ਜਾ ਰਿਹਾ ਹੈ ਅਤੇ ਸਾਨੂੰ ਕੇਵਲ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਤੋੜਿਆ ਜਾ ਰਿਹਾ ਹੈ, ਇਸ ਲਈ ਅਸੀਂ ਮਿਤਰਾਂ, ਵੀਰਾਂ ਨੇ ਮਿਲ ਬੈਠ ਕੇ ਵਿਚਾਰ ਕੀਤੀ ਕਿ ਸਾਡੀ ਆਵਾਜ਼ ਇਕ ਪਹਿਰੇਦਾਰ ਵਾਂਗ ਸ਼ਕਤੀਸ਼ਾਲੀ ਹੋ ਕੇ ਕੌਮ ਤੱਕ ਪਹੁੰਚੇ।

ਪਹਿਰੇਦਾਰ ਦਾ ਕੰਮ ਕੀ ਹੈ? ਪਹਿਰੇਦਾਰ ਲਈ ਇਹ ਜਰੂਰੀ ਨਹੀਂ ਕਿ ਉਹ ਇਕੱਲਾ, ਚੋਰੀ ਕਰਨ ਆਏ ਹੋਏ ਚਾਰ ਚੋਰਾਂ ਨਾਲ ਲੜ ਸਕੇ, ਉਹ ਕੇਵਲ ਆਵਾਜ਼ ਦਿੰਦਾ ਹੈ ਕਿ ਚੋਰ ਆ ਗਏ-ਚੋਰ ਆ ਗਏ, ਤਾਂ ਕਿ ਘਰ ਵਾਲੇ ਜਾਗ੍ਹ ਪੈਣ, ਉਹ ਆਪਣੇ ਘਰ ਦੀ ਰਾਖੀ ਆਪ ਕਰਨ, ਅਸੀਂ ਵੀ ਉਸ ਪਹਿਰੇਦਾਰ ਵਾਂਗ ਕੰਮ ਕਰਨਾ ਚਾਹੁੰਦੇ ਹਾਂ।ਇਸ ਲਈ ਅਸੀਂ ਇਕ ਪਹਿਰੇਦਾਰ ਵਾਂਗ ਜੱਥੇਬੰਦਕ ਰੂਪ ਤੁਹਾਡੇ ਸਾਮ੍ਹਣੇ ਰਖਣਾ ਚਾਹੁੰਦੇ ਹਾਂ, ਜੋ ਇਕ ਪਹਿਰੇਦਾਰ ਵਾਂਗ ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ, ਦੀ ਆਵਾਜ਼ ਦਿੰਦਾ ਜਾਏ। ਇਸ ਮਕਸਦ ਦੀ ਪ੍ਰਾਪਤੀ ਲਈ ਜੱਥੇਬੰਦੀ ਦਾ ਨਾਮ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਰਖਿਆ ਹੈ, ਕਿਉਂਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਇਹ ਨਾਮ ਆਪਣੇ ਆਪ ਵਿੱਚ ਹੀ ਇਨ੍ਹਾਂ ਸਕਾਰਥ ਹੈ। ਕਿ ਦੁਨੀਆਂ ਦਾ ਕੋਈ ਮਨੁੱਖ ਇਸ ਗੱਲ ਦਾ ਵਿਰੋਧ ਨਹੀਂ ਕਰ ਸਕਦਾ, ਕਿਉਂਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਘੇਰੇ ਵਿੱਚ ਰਹਿਕੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠਣ ਵਾਲੇ ਨੂੰ ਖਾਲਸਾ ਸਮਝਦੇ ਹਾਂ।ਅਤੇ ਸੰਗਤ ਕੋਲੋਂ ਸਿਰਫ ਇਹ ਪੁੱਛਣਾ ਚਾਹੁੰਦੇ ਹਾਂ ਕਿ ਖਾਲਸਾ ਪੰਥ ਕੋਣ ਹੈ? ਖਾਲਸਾ ਕਿਸੇ ਵਿਅਕਤੀ ਜਾਂ ਸਿਆਸੀ ਦਾ ਪੈਰੋਕਾਰ ਹੈ? ਅੱਜਕੱਲ ਤਾਂ ਪੰਥ ਇਨ੍ਹੇ ਜਿਆਂਦਾ ਵੱਧ ਗਏ ਹਨ ਕਿ ਪਹਿਚਾਨਣਾ ਮੁਸ਼ਕਿਲ ਹੋ ਗਿਆ ਹੈ ਕਿ ਅਸਲ ਪੰਥ ਕਿਹੜਾ ਹੈ?

ਅਸੀਂ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜੇਕਰ ਦਸਮ ਪਾਤਸ਼ਾਹ ਜੀ ਨੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਤਾਂ ਦਸਮ ਪਾਤਸ਼ਾਹ ਜੀ ਦੇ ਹੁਕਮ ਨੂੰ ਯਾਦ ਕਰਕੇ ਪਹਿਚਾਨੋ ਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ ਕਿਹੜਾ ਹੈ? ਜਿਹੜੇ ਗੁਰੂ ਗ੍ਰੰਥ ਦੇ ਨਹੀਂ, ਕੀ ਉਹ ਖਾਲਸਾ ਪੰਥ ਹੋ ਸਕਦੇ ਹਨ? ਇਸ ਗੱਲ ਦੀ ਪਹਿਚਾਨ ਕਰਨ ਲਈ, ਅਸੀਂ ਇਹ ਜੱਥੇਬੰਦੀ ਬਣਾਉਣ ਦਾ ਫੈਸਲਾ ਕੀਤਾ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕੋ ਇਕ ਸਿੰਘਾਸਨ, ਉਸਦੀ ਰੌਸ਼ਨੀ ਵਿੱਚ ਕੌਮ ਨੂੰ, ਮਨੁੱਖਤਾ ਨੂੰ ਬਿਠਾਉਣਾ, ਉਸਦੀ ਅਗਵਾਈ ਵਿੱਚ ਜੀਵਨ ਗੁਜਾਰਣ ਦਾ ਢੰਗ ਲੋਗਾਂ ਦੇ ਸਾਮ੍ਹਣੇ ਰੱਖਣਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਸਾਨੂੰ ਕੇਵਲ ਖਾਣਾ ਅਤੇ ਪਹਿਨਣਾ ਹੀ ਨਹੀਂ ਸਿੱਖਾਉਦੀ, ਉਹ ਸਾਨੂੰ ਰਾਜ ਸਿਘਾਸਨ ਵੀ ਸਿੱਖਾਉਦੀ ਹੈ।

ਅੱਜ ਸਾਡੇ ਸਾਮ੍ਹਣੇ ਇਹ ਵੀ ਮਸਲਾ ਹੈ ਕਿ ਅੱਜ ਸਿਆਸਤ ਵੀ ਵਿਗੜ ਰਹੀ ਹੈ, ਅਸੀਂ ਸਿਆਸੀ ਨਹੀਂ ਅਤੇ ਨਾ ਹੀ ਸਾਡਾ ਮਨੋਰਥ ਸਿਆਸੀ ਹੈ, ਪਰ ਅਸੀਂ ਸਿਆਸਤ ਨੂੰ ਸੁਧਾਰਨਾ ਜਰੂਰ ਚਾਹੁੰਦੇ ਹਾਂ। ਕਿਉਂਕਿ ਅੱਜ ਜੋ ਹਾਲਾਤ ਪੈਦਾ ਹੋ ਗਏ ਹਨ ਉਸ ਵਿੱਚ ਸਿਆਸਤ ਨੇ ਧਰਮ ਨੂੰ ਗੁਲਾਮ ਬਣਾ ਲਿਆ ਹੈ। ਅੱਜ ਧਾਰਮਿਕ ਪਦਵੀਆਂ ਤੇ ਬੈਠੇ ਹੋਏ ਲੋਕ ਧਾਰਮਿਕ ਫੈਸਲੇ ਕਰਨ ਲਗਿਆ ਵੀ ਸਿਆਸੀ ਲੋਗਾਂ ਦੇ ਸਾਮ੍ਹਣੇ ਹੱਥ ਜੋੜ ਕੇ ਖੜੇ ਹੋ ਕੇ ਪੁਛਦੇ ਹਨ ਕਿ ਕੀ ਫੈਸਲਾ ਕਰੀਏ? ਇਸ ਲਈ ਅਸੀਂ ਸੰਗਤ ਦੇ ਸਾਮ੍ਹਣੇ ਇਕ ਪੈਗਾਮ ਲੈਕੇ ਆਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਮੰਨਣ ਵਾਲਾ ਹੀ ਖਾਲਸਾ ਪੰਥ ਹੈ। ਜੋ ਖਾਲਸਾ ਪੰਥ ਸਮੁੱਚੇ ਸੰਸਾਰ ਲਈ ਇਕ ਨਾਹਰਾ ਲਾਉਂਦਾ ਅਰਦਾਸ ਕਰਦਾ ਹੈ, ‘ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’। ਸਰਬਤ ਦੇ ਭਲੇ ਵਿੱਚ ਉਹੀ ਆਉਂਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਦਾ ਹੈ, ਜੇ ਇਸ ਸਬੰਧੀ ਕਿਸੇ ਵਿਅਕਤੀ ਨੂੰ ਜੋ ਕਿਸੇ ਹੋਰ ਗ੍ਰੰਥ ਦੀ ਸੋਚ ਨਾਲ ਆਪਣੇ ਆਪ ਨੂੰ ਜੋੜੀ ਬੈਠਾ ਹੈ, ਤਾਂ ਅਸੀਂ ਉਸ ਨਾਲ ਵਿਚਾਰ ਕਰਨ ਲਈ ਵੀ ਤਿਆਰ ਹਾਂ। ਸਿਆਸੀ ਪਨਾਹ ਵਿੱਚ ਬੈਠੇ ਵਿਅਕਤੀਆਂ ਨੂੰ ਅੱਜ ਗੁਰੂ ਗ੍ਰੰਥ ਨਾਲ ਜੁੜੇ ਪੰਥ ਨੇ ਸਾਬਿਤ ਕਰ ਦਿਤਾ ਹੈ ਕਿ ਹੁਣ ਸਿੱਖ ਅੱਖਾਂ ਬੰਦ ਕਰਕੇ ਨਹੀਂ ਤੁਰਦਾ ਬਲਕਿ ਜਾਗ੍ਹ ਪਿਆ ਹੈ ਇਸ ਗੱਲ ਦਾ ਅਹਿਸਾਸ ਉਨ੍ਹਾਂ ਲੋਕਾਂ ਨੂੰ ਵੀ ਹੋ ਗਿਆ ਹੋਵੇਗਾ। ਗੁਰੂ ਬਖਸ਼ਿਸ਼ ਕਰੇ ਸਾਡੇ ਵਿੱਚ ਹਿੰਮਤ, ਪਿਆਰ ਅਤੇ ਉਦਮ ਬਖਸ਼ੇ ਤੇ ਗੁਬਾਣੀ ਦੀ ਰੌਸ਼ਨੀ ਵਿੱਚ ਨਿਸ਼ਚਿਤ ਕੀਤੇ ਜੱਥੇਬੰਦੀ ਏਜੰਡੇ ਤੇ ਸਫਲਤਾ ਪੂਰਵਕ ਅੱਗੇ ਵੱਧਣ ਲਈ ਇਕ ਸ਼ਕਤੀ ਦੇਵੇ, ਤਾਂ ਕਿ ਅਸੀਂ ਕੌਮ ਦੇ ਹਰ ਬਸ਼ਰ ਨੂੰ ਜਗ੍ਹਾ ਕੇ ਉਸਦੇ ਆਪਣੇ ਜੀਵਨ ਦੇ ਸਹੀ ਰਾਹ ਅਤੇ ਮੰਜ਼ਿਲ ਵੱਲ, ਲੈ ਜਾ ਸਕੀਏ। ਇਹ ਹੀ ਸਾਡੀ ਜੱਥੇਬੰਦੀ ਦਾ ਸੰਦੇਸ਼ ਹੈ। ਕਿ ਇਹ ਜੱਥੇਬੰਦੀ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਚਾਹੁੰਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਮਨੁੱਖ ਨੂੰ ਹੀ ਖਾਲਸਾ ਪੰਥ ਸਮਝਦੀ ਹੈ, ਜੋ ਸਮੁੱਚੇ ਸੰਸਾਰ ਦਾ ਭਲਾ ਲੋਚਦਾ ਹੈ।

ਗੁਰੂ ਗ੍ਰੰਥ ਦਾ ਖਾਲਸਾ ਪੰਥ ਜੱਥੇਬੰਦੀ ਵਿੱਚ ਕੋਈ ਵੀ ਵਿਅਕਤੀ ਜਾਂ ਸੰਸਥਾ ਸ਼ਾਮਲ ਹੋ ਸਕਦੀ ਹੈ ਪਰ ਜੱਥੇਬੰਦੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਅਤੇ ਸੰਸਥਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ’ਤੇ ਕੇਂਦਰਤ ਇਸ ਜੱਥੇਬੰਦੀ ਦਾ ਏਜੰਡਾ ਲਾਜ਼ਮੀ ਤੌਰ ਤੇ ਮੰਨਣ ਲਈ ਪਾਬੰਦ ਹੋਣਾ ਪਏਗਾ। ਜੱਥੇਬੰਦੀ ਦੀ ਮੈਂਬਰਸ਼ਿਪ ਹਾਸਿਲ ਕਰਨ ਲਈ ਜੱਥੇਬੰਦੀ ਦਾ ਏਜੰਡਾ ਨਾਲ ਨੱਥੀ ਕੀਤਾ ਜਾ ਰਿਹਾ ਹੈ, ਜੋ ਵਿਅਕਤੀ ਜਾਂ ਸੰਸਥਾ ਇਸਦੇ ਮੈਂਬਰ ਬਣਨਾ ਚਾਹੁੰਣ ਉਹ ਇਸ ਏਜੰਡੇ ਨੂੰ ਡਾਉਨਲੋਡ ਕਰਕੇ ਉਸ ਉਪਰ ਆਪਣੇ ਦਸਤਖਤ ਕਰਕੇ ਜੱਥੇਬੰਦੀ ਦੇ ਪੱਤੇ ਉਪਰ ਭੇਜ ਸਕਦੇ ਹਨ ਜਾਂ ਜੱਥੇਬੰਦੀ ਦੇ ਆਫਿਸ ਸਕੱਤਰ ਕੋਲੋਂ ਪ੍ਰਾਪਤ ਕਰ ਸਕਦੇ ਹਨ।

>> Click here to download Membership form  OR  Fill up Online Form


Chandigarh, the 7th January, 2013. During a Press Conference, Professor Darshan Singh Khalsa, former Jathedar of Sri Akal Takhat, formally declared here today, the formation of a new Panthic Organization, named Guru Granth Da Khalsa panth.

About the reasons for the formation of the this Organization, he told the Press Conference that the Jagat Guru, Guru Nanak Sahib, spent more than two and a quarter centuries, in ten physical forms, and had taken the humankind out of the morass of ritualism and freed it from polytheism and worship of the created. But the anti- Panthic forces have been active on a large scale, in mixing up the Gurmat ideology with other non-Sikh ideologies. And now many so-called Panthic Organizations, having Sikh appearance, are also, knowingly or unknowingly, doing the same thing and are straining every nerve to shake the faith of all those who follow the Gurmat and have implicit faith in Sri Guru Granth Sahib. Things have come to such a pass that in contravention of the last commandment of Sri Guru Gobind Singh about Sri Guru Granth Sahib –‘All the Sikhs are ordained to follow the Granth as their Guru’ – a book called “bachittar Natak (the so-called Dasam Granth), which is anti-Gurmat and full of obscene compositions, is being projected as the rival to Sri Guru Granth Sahib.

In section ‘e’ of the sub-heading “Gurduara”, in the Sikh Rahit Maryada, it is written: “No book should be installed like and at par with the Guru Granth.” But ignoring this directive, the so-called Dasam Granth is being installed like and at par with Sri Guru Granth Sahib at two Takhats outside the Punjab and at some ‘Deras’ also. Therefore, it is imperative that the Sikh Nation should be cautioned about such nefarious efforts and every endeavour should be made to check them effectively.

He further said that Sri Akal Takhat Sahib is the symbol of Sikh polity based on true justice and we all bow our heads before it. But, the Sikh world is being misled to believe that the Jathedar himself is the Akal Takhat whereas the Jathedar is not the Akal Takhat but an employee of the SGPC. Appointed by a politicalparty, the Jathedars who are occupying the Akal Takhat, are issuing anti-Gurmat, unjust, and self-willed edicts. Such edicts can not be obeyed, because obedience to such edicts would be tantamount to strengthening the hands of the anti-Panthic forces, which are bent upon entangling us into the snare of such books that advocate the worship of Mahakal-Kalka, and to annihilate thereby the independent and unique principles of the Gurmat.

Hence, it is necessary to free Sri Akal Takhat from the clutches of the political and the anti-Panthic forces. This organization shall alert the Sikh Nation about such important issues, get necessary authentic literature prepared for this purpose, and undertake other requisite activities in this direction. The activities of this organization will be run by a ‘Kendari Panchyat’. Prof. Darshan Singh has been elected as its first President. Sardar Gurtej Singh, ex-IAS, and Sardar Rajinder Singh will be its first vice-Presidents. This Organization will have its Branches throughout the world.

Office-in-Charge

Guru granth Da Khalsa Panth
Global Renaissance Movement


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top