Share on Facebook

Main News Page

ਥਾਲੀ ਦੇ ਬੈਂਗਣ
-
ਖ਼ਾਲਸਾ ਨਿਊਜ਼ ਟੀਮ

ਇਹ ਲੇਖ ਲਿਖਣ ਦੀ ਜ਼ਰੂਰਤ ਤਾਂ ਪਈ, ਕਿਉਂਕਿ ਕੁੱਝ ਲੋਕ ਆਪਣੀ ਖਰਮਸਤੀਆਂ ਤੋਂ ਬਾਜ ਨਹੀਂ ਆਉਂਦੇ। ਸਾਨੂੰ ਇਨ੍ਹਾਂ ਦੀਆਂ ਕਾਰਵਾਈਆਂ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਆਮ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ, ਖਰੇ ਇਹ ਲੋਕ ਸੱਚ ਬੋਲਦੇ ਹਨ।

ਡਾ. ਹਰਜਿੰਦਰ ਸਿੰਘ ਦਿਲਗੀਰ ਇਕ ਇਤਿਹਾਸਕਾਰ ਹਨ, ਜਿਨ੍ਹਾਂ ਦੀ ਅਸੀਂ ਇੱਜ਼ਤ ਕਰਦੇ ਹਾਂ। ਜਦੋਂ ਤਾਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹੋ ਤਾਂ ਇਹ ਲਗਦਾ ਹੈ ਕਿ ਇਹ ਕਿਸੇ ਵਿਦਵਾਨ ਦੀ ਲਿਖਤ ਹੈ, ਜੋ ਬਹੁਤ ਹੀ ਸੁਲਝਿਆ ਹੋਇਆ ਹੈ। ਪਰ ਅਸਲੀਯਤ ਉਦੋਂ ਪਤਾ ਚਲਦੀ ਹੈ, ਜਦੋਂ ਕੋਈ ਉਨ੍ਹਾਂ ਦੀ ਕਹੀ ਗੱਲ ਨੂੰ ਨਾ ਮੰਨੇ। ਫਿਰ ਬਾਹਰ ਆਉਂਦਾ ਹੈ ਅਸਲੀ ਰੂਪ, ਜਿਹੜਾ ਫੇਸਬੁੱਕ 'ਤੇ ਆਉਣ ਵਾਲੇ ਸੱਜਣਾਂ ਨੂੰ ਪਤਾ ਹੈ ਕਿ ਉਹ ਕਿਸ ਨੀਵੇਂ ਪੱਧਰ ਤੱਕ ਚਲੇ ਜਾਂਦੇ ਹਨ। ਖੈਰ ਇਹ ਉਨ੍ਹਾਂ ਦੀ ਆਪਣੀ ਨੀਜੀ ਸਮੱਸਿਆ ਹੈ।

ਅਖੌਤੀ "ਗੁਰਮਤਿ ਟਕਸਾਲ" ਕੈਲੰਡਰ ਵਿੱਚ ਬਿਨਾਂ ਕਿਸੇ ਦੀ ਰਜ਼ਾਮੰਦੀ ਤੋਂ ਅਨੇਕਾਂ ਹੀ ਨਾਮ ਛਾਪ ਕੇ, ਕੈਲੰਡਰ ਤਿਆਰ ਕੀਤਾ ਗਿਆ। ਜਦੋਂ ਉਸ ਕੈਲੰਡਰ ਦੇ ਵਿੱਚ ਪਾਏ ਗਏ ਨਾਵਾਂ 'ਤੇ ਉਨ੍ਹਾਂ ਸੱਜਣਾਂ ਵਲੋਂ ਇਤਰਾਜ਼ ਹੋਇਆ ਤਾਂ, ਦਿਲਗੀਰ ਜੀ ਨੇ ਕਿਹਾ ਕਿ ਇਹ ਕੈਲੰਡਰ ਕੁਲਵਿੰਦਰ ਸਿੰਘ ਜਾਡਲਾ ਨੇ ਛਾਪਿਆ ਹੈ। ਫਿਰ ਕੁਲਵਿੰਦਰ ਸਿੰਘ ਜਾਡਲਾ ਦਾ ਬਿਆਨ ਆਇਆ ਜੋ ਕਿ ਥੱਲੇ ਦਿੱਤਾ ਗਿਆ ਹੈ, ਕਿ ਹਰਜਿੰਦਰ ਸਿੰਘ ਦਿਲਗੀਰ "ਗੁਰਮਤਿ ਟਕਸਾਲ" ਦੇ ਸਰਪ੍ਰਸਤ ਹਨ। ਸਾਰੇ ਨਾਮ ਉਨ੍ਹਾਂ ਨੇ ਕੁਲਵਿੰਦਰ ਸਿੰਘ ਨੂੰ ਦਿੱਤੇ ਅਤੇ ਕੁਲਵਿੰਦਰ ਸਿੰਘ ਨੇ ਛਾਪ ਦਿੱਤੇ। ਨਿੱਕੇ ਨਿਆਣਿਆਂ ਵਾਂਗ, ਇਹ ਦੋਨੋਂ ਹੁਣ ਇਕ ਦੂਜੇ ਦਾ ਨਾਮ ਲਗਾਈ ਜਾ ਰਹੇ ਨੇ।

ਖ਼ਾਲਸਾ ਨਿਊਜ਼ ਵਿਚ ਪ੍ਰੋ. ਦਰਸ਼ਨ ਸਿੰਘ ਜੀ ਦੀ ਗੁਰਮਤਿ ਟਕਸਾਲ ਦੇ ਕੈਲੰਡਰ ਸਬੰਧੀ ਟਿੱਪਣੀ ਛਪੀ ਹੈ ਕਿ ਉਨ੍ਹਾਂ ਦਾ ਇਕ ਕੈਲੰਡਰ ਨਾਲ ਕੋਈ ਸਬੰਧ ਨਹੀਂ।

1. ਅਸੀਂ ਉਸ ਕੈਲੰਡਰ ਵਿਚ ਕਿਤੇ ਨਹੀਂ ਲਿਖਿਆ ਕਿ ਉਸ ਕੈਲੰਡਰ ਨਾਲ ਉਨ੍ਹਾਂ ਦਾ ਕੋਈ ਸਬੰਧ ਹੈ। ਉਸ ਵਿਚ ਤਾਂ ਗੁਰਮਤਿ ਸਬੰਧੀ ਪੰਥ ਨੂੰ ਕੋਈ ਦੇਣ ਦੇਣ ਵਾਲੇ 15 ਪੰਥਕ ਸੇਵਾਦਾਰਾਂ ਦੀਆਂ ਤਸਵੀਰਾਂ ਹਨ, ਜਿਸ ਦਾ ਅਰਥ ਇਹ ਨਹੀਂ ਬਣ ਜਾਂਦਾ ਕਿ ਉਹ ਕੈਲੰਡਰ ਨਾਲ ਸਬੰਧਤ ਹਨ। ਇਹ ਵੀ ਦਿਲਚਸਪ ਗੱਲ ਹੈ ਕਿ ਇਨ੍ਹਾਂ 15 ਵਿਚੋਂ 12 ਤਾਂ ਚੜ੍ਹਾਈ ਕਰ ਚੁਕੇ ਹਨ।

2. "ਗੁਰਮਤਿ ਟਕਸਾਲ" ਦਾ ਆਪਣਾ ਸਿਧਾਂਤ ਹੈ ਤੇ ਇਹ ਕੈਲੰਡਰ ਉਸ ਅਨੁਸਾਰ ਹੀ ਹੈ। ਗੁਰਮਤਿ ਟਕਸਾਲ ਪੁਰੇਵਾਲ ਦੇ ਕੈਲੰਡਰ ਨੂੰ ਨਹੀਂ ਮੰਨਦੀ। ਗੁਰਮਤਿ ਟਕਸਾਲ ਦੀ ਪ੍ਰੋ. ਦਰਸ਼ਨ ਸਿੰਘ ਨਾਲ ਦਸਮਗ੍ਰੰਥ ਨੂੰ ਰੱਦ ਕਰਨ ਅਤੇ ਅਕਾਲ ਤਖ਼ਤ ਦੇ ਕਥਿਤ ਜਥੇਦਾਰ ਦੀ ਪਦਵੀ ਰੱਦ ਕਰਨ ਦੀ ਸਾਂਝ ਹੈ। ਬਾਕੀ ਗੱਲਾਂ ਵਿਚ ਅਸੀਂ ਸ਼ਾਇਦ ਵਖਰੀ ਵਿਚਾਰਧਾਰਾ ਰਖਦੇ ਹਾਂ। ਡਾ: ਹਰਜਿੰਦਰ ਸਿੰਘ ਸਾਡੇ ਸਰਪਰਸਤ ਹਨ ਤੇ ਅਸੀਂ ਕੈਲੰਡਰ ਉਨ੍ਹਾਂ ਦੇ ਵਿਚਾਰਾਂ ਨੂੰ ਮੁੱਖ ਰੱਖ ਕੇ ਹੀ ਬਣਾਇਆ ਹੈ। ਇਹ ਕੈਲੰਡਰ ਅਜ ਦਾ ਬਣਿਆ ਨਹੀਂ ਬਲਕਿ 1991 ਤੋਂ ਛਾਪਿਆ ਜਾ ਰਿਹਾ ਹੈ।

ਕੁਲਵਿੰਦਰ ਸਿੰਘ ਜਾਡਲਾ

Reply of Dr. Harjinder Singh Dilgeer in response to (Kirpal Singh Bathinda and Giani Jagtar SIngh Jachak's clarification) of our letter dt 11th Jan

Dear Kirpal Singh Ji,

1. I did not publish this calender; it is by Kulwinder Singh. I just gave him addresses and telephone numbers of the missionaries.

2. There is no indication in the calendar that you support the dates. Your names are there as Gurmat Companions; if you are not Gurmat companion, then tell me. I willl ask Kulwinder Singh not to include you in this list.

3. I have not published so there is no question of making any statement.

4. I have asked Kulwinder Singh not to publish your names among the Panthic companions.

Harjinder Singh Dilgeer

ਕੁੱਝ ਦਿਨਾਂ ਤੋਂ ਪਹਿਲਾਂ ਤੱਕ ਕੁਲਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਦਿਲਗੀਰ ਲਈ ਪ੍ਰੋ. ਦਰਸ਼ਨ ਸਿੰਘ ਕੌਮ ਦੇ ਹੀਰੇ ਸਨ, (ਪੜ੍ਹੋ ਕੁਲਵਿੰਦਰ ਸਿੰਘ ਜਾਡਲਾ ਦਾ ਲਿਖਿਆ ਹੋਇਆ ਲੇਖ "ਉਹ ਪੰਥਕ ਹੀਰੇ ਜਿਨ੍ਹਾਂ ਨੇ ਸਿੱਖੀ ਦੇ ਨਿਆਰਾਪਣ ਨੂੰ ਬਚਾਉਣ ਵਾਸਤੇ ਮਹੱਤਵਪੂਰਨ ਯੋਗਦਾਨ ਦਿੱਤਾ") ਪਰ ਇਨ੍ਹਾਂ ਦੇ ਕੈਲੰਡਰ ਦੀ ਵਿਰੋਧਤਾ ਕਰਨ ਕਾਰਣ ਪ੍ਰੋ. ਦਰਸ਼ਨ ਸਿੰਘ, ਸਰਬਜੀਤ ਸਿੰਘ ਧੂੰਦਾ ਅਤੇ ਗੁਰਜੰਟ ਸਿੰਘ ਰੁਪੋਵਾਲੀ, ਇਹ ਸਾਰੇ ਦੰਭੀ, ਝੂਠੇ, ਦੋਗਲੇ ਬੇਅਸੂਲੇ, ਫਰਾਡੀਏ ਹੋ ਗਏ।

ਉਪਰ ਦਿੱਤੇ ਲਿੰਕ 'ਚ ਲ਼ਿਖੇ ਲੇਖ 'ਚ ਨੰ 9 'ਤੇ ਕੁਲਵਿੰਦਰ ਸਿੰਘ ਜਾਡਲਾ ਲਿਖਦਾ ਹੈ "ਮੈਂ ਇਕੋ ਗੱਲ ਕਹਿ ਦਿਆਂ ਕਿ ਦਿਲਗੀਰ ਜੀ ਉਨ੍ਹਾਂ ਨੂੰ ਦੂਜਾ ਭਿੰਡਰਾਂਵਾਲਾ ਕਹਿੰਦੇ ਹਨ ਤੇ ਤੁਸੀਂ ਉਸ ਮਹਾਨ ਵਿਅਕਤੀ ਬਾਰੇ ਜੋ ਕਿਹਾ ਹੈ ਉਸ ਨੂੰ ਮੈਂ ਕੌਮ ਵਾਸਤੇ ਕੁਰਬਾਨੀ ਕਰਨ ਵਾਲੇ ਨਾਲ ਅਕਿਰਤਘਣਤਾ ਹੀ ਕਹਿ ਸਕਦਾ ਹਾਂ।" ਹੈ ਕੋਈ ਇਨ੍ਹਾਂ ਲੋਕਾਂ ਦਾ ਦੀਨ ਈਮਾਨ?

ਇਹ ਭਾਸ਼ਾ ਕੁਲਵਿੰਦਰ ਸਿੰਘ ਦੀ ਨਹੀਂ, ਡਾ.ਦਿਲਗੀਰ ਦੀ ਜਾਪਦੀ ਹੈ। ਇਨ੍ਹਾਂ ਚੋਂ ਕਿਸੇ ਦੀ ਵੀ ਹੋਵੇ, ਪਰ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਦੋਵੇਂ ਸ਼ਖਸ "ਇੱਕ ਗੁਰੂ ਤੇ ਦੂਜਾ ਚੇਲਾ" ਵਾਂਗ ਇਕ ਦੂਜੇ ਨਾਲ ਰੱਲ਼ ਕੇ ਪੰਥਕ ਸ਼ਖਸੀਅਤਾਂ 'ਤੇ ਚਿੱਕੜ ਸੁੱਟ ਰਹੇ ਨੇ।

ਅਸੀਂ ਫਿਰ ਸਾਫ ਕਰ ਦਈਏ ਕਿ ਖ਼ਾਲਸਾ ਨਿਊਜ਼, ਪ੍ਰੋ. ਦਰਸ਼ਨ ਸਿੰਘ ਜੀ ਦੀ ਵੈਬ ਸਾਈਟ ਨਹੀਂ। ਅਸੀਂ ਉਨ੍ਹਾਂ ਦੇ ਸਿੱਖ ਕੌਮ ਪ੍ਰਤੀ ਪ੍ਰੇਮ ਅਤੇ ਸਮਰਪਣ ਕਰਕੇ ਉਨ੍ਹਾਂ ਨਾਲ ਖੜੇ ਹਾਂ, ਅਤੇ ਹਰ ਉਸ ਪ੍ਰਚਾਰਕ, ਸਿੱਖ ਅਤੇ ਜਥੇਬੰਦੀ ਨਾਲ ਖੜੇ ਹਾਂ, ਜਿਹੜੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਉਸ ਵਿੱਚ ਦਰਸਾਏ ਗੁਰਮਤਿ ਅਸੂਲਾਂ 'ਤੇ ਚਲਦਾ ਹੈ। ਸਾਡਾ ਭਾਈ ਸਰਬਜੀਤ ਸਿੰਘ ਧੂੰਦਾ ਨਾਲ ਵੀ ਕੋਈ ਵਿਰੋਧ ਨਹੀਂ, ਉਹ ਇੱਕ ਵਧੀਆ ਪ੍ਰਚਾਰਕ ਹਨ। ਸਾਡਾ ਉਨ੍ਹਾਂ ਨਾਲ ਉਨ੍ਹਾਂ ਦੇ ਅਖੌਤੀ ਜਥੇਦਾਰਾਂ ਸਾਹਮਣੇ ਕਾਲ ਕੋਠੜੀ ਅੰਦਰ ਜਾਕੇ ਮੁਆਫੀਨਾਮਾ ਲਿਖਣ ਕਰਕੇ ਹੀ ਵਖਰੇਵਾਂ ਹੈ। ਉਨ੍ਹਾਂ ਬਾਰੇ ਅਤੇ ਹੋਰ ਗੁਰਮਤਿ ਪ੍ਰਚਾਰਕਾਂ ਬਾਰੇ ਕੋਈ ਊਲ ਜ਼ਲੂਲ ਲਿਖੇ, ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।

ਡਾ. ਦਿਲਗੀਰ ਅਤੇ ਕੁਲਵਿੰਦਰ ਸਿੰਘ ਦੀ ਜਿਊਣਵਾਲੇ ਨਾਲ ਨਹੀਂ ਬਣਦੀ, ਜੋ ਕਿ ਇਸ ਲਿੰਕ 'ਤੇ ਕਲਿੱਕ ਕਰਕੇ ਪੜਿਆ ਜਾ ਸਕਦਾ ਹੈ। ਪਰ, ਹੁਣ ਜਦੋਂ ਪ੍ਰੋ. ਦਰਸ਼ਨ ਸਿੰਘ ਨੇ ਡਾ. ਦਿਲਗੀਰ ਦੇ ਅਖੌਤੀ "ਗੁਰਮਤਿ ਟਕਸਾਲ" ਕੈਲੰਡਰ ਬਾਰੇ ਸਪਸ਼ਟੀਕਰਨ ਦਿੱਤਾ ਹੈ, ਉਨ੍ਹਾਂ ਨੇ ਜਿਊਣਵਾਲੇ ਵਲੋਂ ਲਿਖੇ ਊਲ ਜ਼ਲੂਲ ਨੂੰ ਫੇਸਬੁੱਕ 'ਤੇ Like ਲਾਈਕ ਕੀਤਾ ਹੈ, ਜਿਸ ਤੋਂ ਇਨ੍ਹਾਂ ਦੋਵਾਂ ਦੇ ਦਿਮਾਗੀ ਸੰਤੂਲਨ ਬਾਰੇ ਪਤਾ ਲੱਗਦਾ ਹੈ। ਸਿੱਖ ਜਿਥੇ ਇਨ੍ਹਾਂ ਪੈਸਾ ਇੱਕਠਾ ਕਰਕੇ ਗੁਰਦੁਆਰਿਆਂ 'ਤੇ ਲਾਉਂਦੇ ਹਨ, ਇਕ ਮਾਨਸਿਕ ਬਿਮਾਰੀਆਂ ਦੇ ਹਸਪਤਾਲ ਲਈ ਵੀ ਦਸਵੰਧ ਕੱਢਣਾ ਚਾਹੀਦਾ ਹੈ, ਜਿਥੇ ਇਹੋ ਜਿਹੇ ਅਖੌਤੀ ਵਿਦਵਾਨਾਂ ਦਾ ਇਲਾਜ ਹੋ ਸਕੇ, ਅਤੇ ਫਿਰ ਇਹ ਸਿੱਖ ਕੌਮ ਦੀ ਸੇਵਾ ਕਰ ਸਕਣ।

ਇਹ ਨਹੀਂ ਕਿ ਇਨ੍ਹਾਂ ਕੋਲ ਸਮਰੱਥਾ ਨਹੀਂ, ਸਮਰੱਥਾ ਬਹੁਤ ਹੈ, ਜਿੰਨਾਂ ਕੰਮ ਅਖੌਤੀ ਦਸਮ ਗ੍ਰੰਥ ਦੇ ਖਿਲਾਫ ਜਿਊਣਵਾਲਾ ਜੀ ਨੇ ਕੀਤਾ ਹੈ, ਡਾ. ਦਿਲਗੀਰ ਸਿੱਖ ਨੇ ਸਿੱਖ ਇਤੀਹਾਸ ਬਾਰੇ ਅਤੇ ਹੋਰ ਕਈ ਵਿਸ਼ਿਆਂ ਬਾਰੇ ਕੀਤਾ ਹੈ, ਹਰ ਕੋਈ ਨਹੀਂ ਕਰ ਸਕਦਾ, ਪਰ ਆਪਣੀ ਕੀਤੀ ਗਈ ਸਾਰੀ ਮਿਹਨਤ ਅਤੇ ਸਮਰੱਥਾ, ਇਹ ਮਾੜੀ ਆਪਣੀ ਬੋਲੀ, ਸ਼ਬਦਾਵਲੀ ਕਾਰਣ ਗਵਾ ਲੈਂਦੇ ਨੇ। ਇਓਂ ਕਹੀਏ ਕਿ ਕੜ੍ਹਾ ਬਣਾ ਕੇ ਉਪਰ ਸਵਾਹ ਪਾ ਲੈਂਦੇ ਨੇ।

ਜਿਊਣਵਾਲਾ ਜੀ ਦਾ ਤਾਂ ਇਹ ਹਾਲ ਹੈ ਕਿ ਆਪਣੇ ਘਰ ਇਨ੍ਹਾਂ ਨੇ ਬਾਕੀ ਪੁਸਤਕਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਆਮ ਕਿਤਾਬਾਂ ਨਾਲ, ਬਿਨਾਂ ਰੁਮਾਲੇ ਤੋਂ ਰਖੇ ਹਨ, ਇਨ੍ਹਾਂ ਦਾ ਸਿੱਖੀ ਨਾ ਕੋਈ ਸਬੰਧ ਨਹੀਂ। ਇਹ ਸਰਸਾ ਨਦੀ ਵਾਲੇ ਇਤਿਹਾਸ ਨੂੰ ਨਹੀਂ ਮੰਨਦੇ, ਖੰਡੇ ਬਾਟੇ ਦੀ ਪਾਹੁਲ 'ਤੇ ਇਨ੍ਹਾਂ ਦਾ ਕੋਈ ਨਿਸ਼ਚਾ ਨਹੀਂ...

ਜਿਊਣਵਾਲਾ ਜੀ ਦੀ ਕਿਸੇ ਜਾਗਰੂਕ ਪ੍ਰਚਾਰਕ / ਸਿੱਖ / ਸੰਸਥਾ ਨਾਲ ਨਹੀਂ ਬਣਦੀ, ਜਿਵੇਂ ਪ੍ਰੋ. ਦਰਸ਼ਨ ਸਿੰਘ, ਵੀਰ ਭੁਪਿੰਦਰ ਸਿੰਘ, ਸ੍ਰ. ਪ੍ਰਭਦੀਪ ਸਿੰਘ ਟਾਈਗਰ ਜਥਾ, ਭਾਈ ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਸਭਰਾ, ਅਖੌਤੀ ਸੰਤਾਂ ਦੇ ਕੌਤਕ, ਹੋਰ ਤੇ ਹੋਰ ਸਿੱਖ ਮਾਰਗ ਵੈਬਸਾਈਟ, ਖ਼ਾਲਸਾ ਨਿਊਜ਼, ਟਾਈਗਰ ਜਥਾ, ਸਿੰਘ ਸਭਾ ਯੂ ਐਸ ਏ ਆਦਿ... ਇਨ੍ਹਾਂ ਨੂੰ ਕਿਹੜਾ ਚੰਗਾ ਲੱਗਦਾ ਹੈ... ਕੋਈ ਵੀ ਨਹੀਂ? ਹੁਣ ਸ਼ਾਇਦ ਭਾਈ ਸਰਬਜੀਤ ਸਿੰਘ ਧੂੰਦਾ ਦੀ ਵਾਰੀ ਹੈ। ਸਾਰੀ ਦੁਨੀਆ 'ਚ ਇਕੱਲਾ ਜਿਊਣਵਾਲਾ ਹੀ ਚੰਗਾ ਹੈ, ਬਾਕੀ ਸਭ ਬੇਕਾਰ...

ਜਿਊਣਵਾਲਾ ਜੀ ਵਲੋਂ ਪ੍ਰੋ. ਦਰਸ਼ਨ ਸਿੰਘ ਖਿਲਾਫ ਦੂਸ਼ਣਬਾਜ਼ੀ, ਉਨ੍ਹਾਂ ਦੀ ਸੌੜੀ ਸੋਚ ਦਾ ਨਤੀਜ਼ਾ ਹੈ। ਪ੍ਰੋ. ਦਰਸ਼ਨ ਸਿੰਘ ਢਲਦੀ ਉਮਰ ਅਤੇ ਸਿਹਤ ਨਾ ਠੀਕ ਹੋਣ ਉਪਰੰਤ ਵੀ ਹਾਲੇ ਤੱਕ ਦੂਰ ਦਰਾਡੇ ਇਲਾਕਿਆਂ 'ਚ ਗੁਰਮਤਿ ਪ੍ਰਚਾਰ ਕਰ ਰਹੇ ਨੇ। ਜਿਊਣਵਾਲਾ ਜੀ ਦਾ ਇਹ ਕਹਿਣਾ ਕਿ ਭਾਈ ਸਰਬਜੀਤ ਸਿੰਘ ਧੂੰਦਾ ਦੇ ਖੱਚਾ ਖੱਚ ਭਰੇ ਹਾਲ ਵੇਖਕੇ ਖ਼ਾਲਸਾ ਨਿਊਜ਼ ਨੇ ਉਨ੍ਹਾਂ ਨਾਲ ਸਟੇਜ ਸਾਂਝੀ ਕਰਨ ਦਾ ਸੁਝਾਅ ਦਿੱਤਾ ਹੈ, ਤਾਂ ਇਹ ਇਕ ਬਹੁਤ ਵੱਡਾ ਭੁਲੇਖਾ ਹੈ। ਸਟੇਜਾਂ ਦੀ ਭੁੱਖ ਉਨ੍ਹਾਂ ਨੂੰ ਹੁੰਦੀ ਹੈ, ਜਿਨ੍ਹਾਂ ਨੇ ਹਾਲੇ ਇਹ ਕੰਮ ਸ਼ੁਰੂ ਕੀਤਾ ਹੋਵੇ, ਜਾ ਕੇ ਵੇਖੋ ਭਾਰਤ ਵਿੱਚ ਅਜੇ ਵੀ ਉਨ੍ਹੀ ਹੀ ਸੰਗਤ ਦਾ ਹੱੜ ਹੈ ਜਿੰਨੀ ਪਹਿਲਾਂ ਹੁੰਦੀ ਸੀ।

ਸਟੇਜਾਂ ਦਾ ਜੇ ਜਿਕਰ ਕਰੀਏ ਤਾਂ ਬੰਗਲਾ ਸਹਿਬ ਦੀ ਸਟੇਜ ਜਿੱਦਣ ਤੱਕ ਪਰਮਜੀਤ ਸਿੰਘ ਸਰਨਾ ਦੇ ਹੱਥ 'ਚ ਹੈ, ਉਦੋਂ ਤੱਕ ਇਹ ਜਾਗਰੂਕ ਅਖਵਾਉਣ ਵਾਲੇ ਉਥੇ ਕਥਾ ਕਰ ਸਕਦੇ ਹਨ। ਜਦੋਂ ਬਾਦਲ ਦਾ ਕਬਜ਼ਾ ਹੋ ਗਿਆ ਫਿਰ ਉਥੇ ਹਰੀ ਪ੍ਰਸਾਦ ਰੰਧਾਵੇ ਵਾਲਾ, ਪਿੰਦਰਪਾਲ ਸਿੰਘ, ਗਪੌੜੀ ਠਾਕੁਰ ਸਿੰਘ ਆਦਿ ਨੇ ਹੀ ਲੱਗਣਾ ਹੈ। ਯਾਦ ਰੱਖਿਓ, ਸਟੇਜਾਂ ਕਿਸੇ ਦੀਆਂ ਸਕੀਆਂ ਨਹੀਂ... ਸਟੇਜਾਂ ਦੇ ਭਰੋਸੇ ਰਹਿ ਕੇ ਪ੍ਰਚਾਰ ਨਹੀਂ ਹੁੰਦਾ, ਸਿਧਾਂਤ 'ਤੇ ਖੜੋ ਕੇ ਹੁੰਦਾ ਹੈ।

ਜਿਸ ਤਰ੍ਹਾਂ ਇਕ ਅਖਾਣ ਹੈ ਕਿ "ਬੇਵਕੂਫ ਮਿੱਤਰ ਨਾਲੋਂ ਸਮਝਦਾਰ ਦੁਸ਼ਮਨ ਚੰਗਾ", ਇਸ ਕਰਕੇ ਸਾਰੇ ਜਾਗਰੂਕ ਵੀਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਅਖੌਤੀ ਵਿਦਵਾਨਾਂ ਕੁਤਿਹਾਸਕਾਰਾਂ ਕੋਲ਼ੋਂ ਬੱਚ ਕੇ, ਅਪਣਾ ਕੰਮ ਕਰੀ ਚੱਲੋ, ਜਿਸ ਨਾਲ ਜਾਗਰੂਕਤਾ ਲਹਿਰ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ, ਜਿਵੇਂ ਕਿ ਅੱਗੇ ਕਈ ਵਾਰੀ ਕਰਨਾ ਪਿਆ ਹੈ।

ਇੱਕ ਗੱਲ ਹੋਰ ਕਹਿ ਦਈਏ, ਜੇ ਇਸ ਲੇਖ ਦਾ ਜਵਾਬ ਦੇਣਾ ਹੈ ਤਾਂ ਖ਼ਾਲਸਾ ਨਿਊਜ਼ ਨੂੰ ਦੇਵੋ, ਸਾਡੇ ਵਿਰੁੱਧ ਲਿਖੋ, ਨਾ ਕਿ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਿੱਰੁਧ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿਓ। ਉਨ੍ਹਾਂ ਨੇ ਜਵਾਬ ਨਹੀਂ ਦੇਣਾ, ਤੇ ਅਸੀਂ ਦਿਆਂਗੇ...।

ਸਾਡੀ ਇਹ ਬੇਨਤੀ ਹੈ ਦੋਵਾਂ ਅੱਗੇ ਕਿ, ਫਾਲਤੂ ਦੀ ਖਹਿਬਾਜੀ 'ਚ ਆਪਣਾ ਸਮਾਂ ਬਰਬਾਦ ਨਾ ਕਰੋ, ਦੂਜਿਆਂ 'ਤੇ ਚਿੱਕੜ ਨਾ ਸੁਟੋ, ਬੰਦਿਆਂ ਵਾਲੇ ਕੰਮ ਕਰੋ, ਜਿਸ ਨਾਲ ਕੌਮ ਨੂੰ, ਇਸ ਸੰਘਰਸ਼ ਨੂੰ ਕੋਈ ਲਾਭ ਹੋ ਸਕੇ।

ਨਿਸ਼ਕਾਮ ਨਿਮਰਤਾ ਸਹਿਤ ਹੋਈ ਭੁਲ ਚੁੱਕ ਲਈ ਖਿਮਾ ਬਖਸ਼ਣੀ ਜੀ


ਨੋਟ:
ਥੱਲੇ ਦਿੱਤੇ ਲੇਖ ਕੁਲਵਿੰਦਰ ਸਿੰਘ ਜਾਡਲਾ ਵਲੋਂ ਲਿਖੇ ਗਏ ਹਨ, ਸਿਰਫ ਇਹ ਦੱਸਣ ਲਈ ਕਿ ਇਨ੍ਹਾਂ ਵਰਗੇ ਲੋਕ ਕਿਸ ਤਰ੍ਹਾਂ ਆਪਣਾ ਸਟੈਂਡ ਬਦਲ ਲੈਂਦੇ ਨੇ।

  1. ਉਹ ਪੰਥਕ ਹੀਰੇ ਜਿਨ੍ਹਾਂ ਨੇ ਸਿੱਖੀ ਦੇ ਨਿਆਰਾਪਣ ਨੂੰ ਬਚਾਉਣ ਵਾਸਤੇ ਮਹੱਤਵਪੂਰਨ ਯੋਗਦਾਨ ਦਿੱਤਾ: ਕੁਲਵਿੰਦਰ ਸਿੰਘ ਜਾਡਲਾ, ਸਪੇਨ

  2. ਗੁਰਚਰਨ ਸਿੰਘ ਜੀ ਜਿਊਣਵਾਲਾ ਨੂੰ ਜਵਾਬ: ਕੁਲਵਿੰਦਰ ਸਿੰਘ ਜਾਡਲਾ, ਸਪੇਨ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top