Share on Facebook

Main News Page

ਸਿੱਖ ਸੰਗਤਾਂ ਵੱਲੋਂ ਕਾਹਨ ਸਿੰਘ ਪੰਨੂੰ, ਡਾਇਰੈਕਟਰ ਐਜੂਕੇਸ਼ਨ ਪੰਜਾਬ, ਨੂੰ ਕੁਟਾਪਾ

ਖ਼ਾਲਸਾ ਨਿਊਜ਼ ਨੂੰ ਜਿਸ ਤਰ੍ਹਾਂ ਖਬਰ ਮਿਲੀ ਸੀ, ਉਸੇ ਤਰ੍ਹਾਂ ਪੋਸਟ ਕੀਤੀ ਗਈ। ਖ਼ਾਲਸਾ ਨਿਊਜ਼, ਕਿਸੇ ਵਲੋਂ ਵੀ ਇਸ ਤਰ੍ਹਾਂ ਦੇ ਮਾਰ ਕੁਟਾਈ ਵਾਲੇ ਵਰਤਾਵੇ ਦੇ ਹੱਕ 'ਚ ਨਹੀਂ, ਖਾਸ ਕਰਕੇ ਜਦੋਂ ਕਿਸੇ ਦੀ ਦਸਤਾਰ ਨੂੰ ਹੱਥ ਪਾਇਆ ਜਾਵੇ। ਸਾਨੂੰ ਜਦੋਂ ਵੀ ਇਸ ਮਾਮਲੇ 'ਚ ਕੋਈ ਹੋਰ ਅਪਡੇਟ ਮਿਲੇਗੀ, ਜ਼ਰੂਰ ਪਾਵਾਂਗੇ।

ਕੁਮੈਂਟਸ ਤਾਂ ਹਟਾਏ ਗਏ ਹਨ ਕਿ, ਸਾਨੂੰ ਹਾਲੇ ਵੀ ਗਲਬਾਤ ਕਰਨ ਦਾ ਸਲੀਕਾ ਨਹੀਂ ਆਇਆ, ਵਿਸ਼ੇ ਤੋਂ ਹੱਟ ਕੇ ਹੋਰ ਹੀ ਪਾਸੇ ਨੂੰ ਤੁਰ ਪੈਂਦੇ ਹਾਂ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਤਰਾਖੰਡ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਜਨਰਲ ਸਕੂਲ਼ ਸਿੱਖਿਆ ਬੋਰਡ ਕਾਹਨ ਸਿੰਘ ਪੰਨੂੰ ਨੂੰ ਪਿਛਲੇ ਦਿਨੀ ਭੇਜ਼ਿਆ ਸੀ ਜੋ ਪੰਜਾਬ ਸਰਕਾਰ ਨੂੰ ਉਥੋਂ ਦੀ ਰਿਪੋਟ ਦੇ ਰਹੇ ਸਨ ਪਰ ਅਚਾਨਕ ਹੀ ਫੇਸਬੁੱਕ ਤੇ ਦੇਰ ਸਾਮ ਪਈਆਂ ਪੋਸਟਾਂ ਨੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਜਿਸ ਵਿੱਚ ਦੱਸਿਆ ਗਿਆ ਕਿ ਉਤਰਾਖੰਡ ਵਿੱਚ ਸਿੱਖ ਸੰਗਤਾਂ ਨੇ ਕਾਹਨ ਸਿੰਘ ਪੰਨੂੰ ਨਾਲ ਰੱਜ਼ ਕੇ ਕੁੱਟਮਾਰ ਕਰ ਉਸ ਦੀ ਪੱਗ ਉਤਾਰ ਦਿੱਤੀ। ਫੇਸਬੁੱਕ ਤੇ ਪਈ 7 ਮਿੰਟ 19 ਸੈਕਿੰਡ ਦੀ ਵੀਡੀਓ ਵਿੱਚ ਸਿੱਖ ਸੰਗਤਾਂ ਪਹਿਲਾਂ ਕਾਹਨ ਸਿੰਘ ਪੰਨੂ ਨਾਲ ਗੁਰੂ ਗੋਬਿੰਦ ਸਿੰਘ ਪ੍ਰਤੀ ਗੰਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲਗਾ ਬਹਿਸ ਕਰ ਰਹੇ ਸਨ ਤੇ ਪੰਜਬ ਸਰਕਾਰ ਤੇ ਪੰਨੂੰ ਖਿਲਾਫ ਨਾਹਰੇਬਾਜ਼ੀ ਕੀਤੀ ਤੇ ਹੌਲੀ ਇਹ ਬਹਿਸ ਧੱਕੇ ਮੁੱਕੀ ਵਿੱਚ ਬਦਲ ਗਈ ਤੇ ਸਿੱਖ ਸੰਗਤਾਂ ਨੇ ਪੰਨੂੰ ਤੇ ਗਾਲਾਂ ਦੀ ਝੜੀ ਲਾ ਦਿੱਤੀ।

ਬਾਅਦ ਵਿੱਚ ਸੰਗਤਾਂ ਨੇ ਪੰਨੂੰ ਨਾਲ ਕੁੱਟਮਾਰ ਸ਼ੁਰੂ ਕਰ ਉਸ ਦੀ ਪਹਿਨੀ ਲਾਲ ਪਗੜੀ ਉਤਾਰ ਦਿੱਤੇ ਵੀਡੀਓ ਵਿੱਚ ਪੰਨੂੰ ਸਿੱਖ ਸੰਗਤਾਂ ਦੇ ਪੈਰੀ ਹੱਥ ਲਾ ਹੱਥ ਜੌੜ ਮਾਅਫੀ ਮੰਗ ਰਹੇ ਸਨ। ਇਸ ਵੀਡੀਓ ਰਾਹੀ ਦੇਖਣ ਤੇ ਪਤਾ ਲਗਦਾ ਸੰਗਤਾਂ ਵਿੱਚ ਕਿੰਨਾਂ ਗੁੱਸਾ ਪਾਇਆ ਜਾ ਰਿਹਾ ਸੀ ਕੁੱਟਮਾਰ ਕਰਨ ਵਾਲਿਆਂ ਵਿੱਚ ਜਿਆਦਾਤਰ ਬਜੁਰਗ ਸਰਧਾਲੂ ਅਤੇ ਨੌਜਵਾਨ ਸਨ। ਪੰਨੂੰ ਵੱਲੋਂ ਵਾਰ ਵਾਰ ਭੱਜ਼ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ ਜਾਂਦਾ ਪਰ ਸਿੱਖ ਸੰਗਤਾਂ ਉਸ ਨੂੰ ਫੜ ਕੇ ਭੀੜ ਵਿੱਚ ਖਿੱਚ ਲਿਆਂਉਦੀਆਂ। ਕੁੱਟਮਾਰ ਦੌਰਾਨ ਕਾਹਨ ਸਿੰਘ ਪੰਨੂੰ ਵਾਰ ਵਾਰ ਹੱਥ ਜੋੜ ਸੰਗਤਾਂ ਤੋਂ ਮਾਅਫੀ ਮੰਗ ਰਹੇ ਸਨ। ਬਆਦ ਵਿੱਚ ਫੌਜ਼ ਦੇ ਜਵਾਨਾਂ ਨੇ ਕਾਹਨ ਸਿੰਘ ਪੰਨੂੰ ਨੂੰ ਉਥੋਂ ਬਹੁਤ ਮੁਸ਼ਕਿਲ ਨਾਲ ਕੱਡਿਆ, ਪਰ ਫੌਜ਼ ਦੇ ਰੋਕਣ ਦੇ ਵਾਵਜੂਦ ਵੀ ਇੱਕ ਸਰਧਾਲੂ ਕੋਲ ਫੜ ਝਾੜੂ ਨਾਲ ਪੰਨੂੰ ਤੇ ਕਈ ਵਾਰ ਕੀਤੇ ਗਏ। ਸੰਗਤਾਂ ਕਾਹਨ ਸਿੰਘ ਪੰਨੂੰ ਵੱਲੋਂ ਗਾਲ ਕੱਡਣ ਤੇ ਸੰਗਤਾਂ ਵੱਲੋਂ ਵਾਰ ਵਾਰ ਮੁਆਫੀ ਮੰਗਣ ਦੀ ਗੱਲ ਤੇ ਗਲਤੀ ਮੰਨਣ ਲਈ ਕਿਹਾ ਜਾ ਰਿਹਾ ਸੀ। ਫਿਲਹਾਲ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇ ਕਿ ਸ੍ਰ. ਕਾਹਨ ਸਿੰਘ ਇਸ ਸਬੰਧੀ ਪੰਜਾਬ ਆ ਆਪਣਾ ਕੀ ਪ੍ਰਤੀਕਰਮ ਦਿੰਦੇ ਹਨ।

 

ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ‘ਤੇ ਹਮਲਾ ਇੱਕ ਸਾਜਿਸ਼ ?

ਚੰਡੀਗੜ੍ਹ- ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਜਿਨ੍ਹਾਂ ਨੂੰ ਰਾਜ ਸਰਕਾਰ ਨੇ ਉੱਤਰਾਖੰਡ ਵਿੱਚੋਂ ਪੀੜਤਾਂ ਨੂੰ ਕੱਢਣ ਦੀ ਕਮਾਨ ਸੌਂਪੀ ਹੋਈ ਹੈ, ਨੇ ਆਪਣੇ ਨਾਲ ਹੋਈ ਬਦਸਲੂਕੀ ਦੀ ਪੁਸ਼ਟੀ ਕੀਤੀ ਹੈ। ਉੱਤਰਾਖੰਡ ਦੇ ਜੋਸ਼ੀ ਮੱਠ ਤੋਂ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ’ਤੇ ਯਕਦਮ ਹੱਲਾ ਬੋਲ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਪਗੜੀ ਵੀ ਉਤਰ ਗਈ ਤੇ ਕਾਫੀ ਧੱਕਾਮੁੱਕੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵਾਕਿਆ ਐਤਵਾਰ ਦੁਪਹਿਰ ਦੋ ਕੁ ਵਜੇ ਦਾ ਹੈ ਅਤੇ ਇਸ ਘਟਨਾ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੁੱਖ ਸਕੱਤਰ ਰਾਕੇਸ਼ ਸਿੰਘ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਅਧਿਕਾਰੀ ਨੇ ਕਿਸੇ ਵਿਰੁੱਧ ਮਾੜੀ ਸ਼ਬਦਾਵਲੀ ਵਰਤਣ ਜਾਂ ਕੋਈ ਅਪਸ਼ਬਦ ਬੋਲਣ ਦਾ ਖੰਡਨ ਕਰਦਿਆਂ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਉਹ ਕਈ ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਮੇਤ ਬਚਾਅ ਕਾਰਜਾਂ ਵਿੱਚ ਰੁੱਝੇ ਹੋਏ ਹਨ।

ਕਾਹਨ ਸਿੰਘ ਪੰਨੂ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀ ਗੋਬਿੰਦ ਘਾਟ ਤੋਂ ਪਹਿਲ ਦੇ ਆਧਾਰ ’ਤੇ ਹੈਲੀਕਾਪਟਰ ਵਿੱਚ ਸਵਾਰ ਹੋਣਾ ਚਾਹੁੰਦੇ ਸਨ ਪਰ ਭਾਰਤੀ ਸੈਨਾ ਦੇ ਕਰਨਲ ਅਮੀਤ ਸਿੰਘ ਅਤੇ ਪੰਜਾਬ ਤੋਂ ਆਈ ਟੀਮ ਨੇ ਪਹਿਲਾਂ ਬਜ਼ੁਰਗਾਂ, ਫਿਰ ਔਰਤਾਂ, ਉਸ ਤੋਂ ਬਾਅਦ ਬੱਚਿਆਂ ਤੇ ਸਭ ਤੋਂ ਬਾਅਦ ਜਵਾਨਾਂ ਨੂੰ ਕੱਢਣ ਦੀ ਯੋਜਨਾ ਬਣਾਈ ਹੋਈ ਹੈ। ਕੁਝ ਵਿਅਕਤੀਆਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਝੂਠੇ ਦੋਸ਼ ਵੀ ਲਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਸ੍ਰੀ ਪੰਨੂ ਨੇ ਦੱਸਿਆ ਕਿ ਗੋਬਿੰਦ ਘਾਟ ਤੋਂ ਸਾਰੇ ਸ਼ਰਧਾਲੂਆਂ ਨੂੰ ਕੱਢ ਲਿਆਂਦਾ ਹੈ ਤੇ ਉਹ ਇਸ ਸਮੇਂ ਜੋਸ਼ੀ ਮੱਠ ਵਿੱਚ ਹਨ। ਬਚਾਅ ਕਾਰਜ ਇਕ ਦੋ ਦਿਨ ਵਿੱਚ ਹੀ ਖ਼ਤਮ ਹੋ ਜਾਣਗੇ। ਘਟਨਾ ਦੇ ਸਮੇਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਕਮਲਜੀਤ ਸਿੰਘ ਸੰਘਾ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ। ਪੰਜਾਬ ਪੁਲੀਸ ਦਾ ਕੋਈ ਮੁਲਾਜ਼ਮ ਜਾਂ ਅਧਿਕਾਰੀ ਤਾਇਨਾਤ ਨਹੀਂ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top