Share on Facebook

Main News Page

ਦਸਮ ਗਰੰਥ ਨਾ ਦਸਮ ਗੁਰੂ ਉਚਾਰਿਉ ਹੈ
-: ਜਾਗਰੂਕ ਸਿੰਘ ਖ਼ਾਲਸਾ

ਦਸਮ ਗਰੰਥ ਨਾ ਦਸਮ ਗੁਰੂ ਉਚਾਰਿਉ ਹੈ,
ਸ਼ਾਮ -ਰਾਮ ਕੀ ਲਿਖਤ ਗਰੂ ਸਿਰੇ ਮੜਿਉ ਹੈ।

ਗੁਰੂ ਐਸੀ ਬੋਲੀ ਕੋ ਦੇਵਤ ਨਾ ਮਾਨਤ ਹੈ
ਸਿੱਖ ਗੁਰੂ ਕੀ ਸੋਚ ਕਿਉ ਨਾ ਜਾਨਤ ਹੈ।

ਮਦਰਾ ਕਾ ਪਿਆਸਾ ਸ਼ਾਮ ਕਾ ਮਹਾਕਾਲ ਹੈ
ਰੂਪ ਦਿਖਾਵੇ ਭਿਆਨਕ ਬਿਕਰਾਲ ਹੈ।

ਐਸਾ ਗਰੰਥ ਪੜ ਨਾ ਸਕੇ ਵਿੱਚ ਪਰਵਾਰ ਵੋ
ਦਸਮ ਗਰੰਥ ਨਾ ਦਸਮ ਗੁਰੂ ਉਚਾਰਿਉ ਵੋ।

ਹਰ ਨਸ਼ਾ ਕਰਨ ਕੋ ਦੇਵੇ ਖੁਲ ਆਗਿਆ ਜੋ
ਮਾਂ ਭੈਣ ਧੀ ਕੇ ਰਿਸ਼ਤੇ ਕੋ ਸਦਾ ਕਰੇ ਤਿਆਗ ਜੋ।

ਸ਼ਰਮ ਕਰ ਸੀਸ ਸਭ ਪ੍ਰਾਣੀ ਕਾ ਝੁੱਕ ਜਾਇਉ ਜੋ,
ਕਾਮ -ਕੀੜਾ ਕਾ ਐਸੇ ਸਬਕ ਪੜਾਇਉ ਹੈ,
ਢੋਲ ਪਰ ਜੈਸੇ ਡਗਾ ਲਗਾਉਣ ਕਾ ਖੇਲ ਕਰਾਇਉ ਹੈ।

ਅੰਤਿਮ ਸਮਾਂ ਸ਼ਬਦ ਕੋ ਗੁਰੂ ਗੁਰਤਾ ਗੱਦੀ ਦੇਵਤ ਹੈ,
ਆਗਿਆ ਸ਼ਬਦ ਗੁਰੂ ਕੀ ਮੰਨਣਾ ਅਬਿ ਇਹੈ ਸਹਾਇਕ ਹੈ।

ਦਸਮ ਗਰੰਥ ਕੇ ਇੱਕ ਨਾਹਿ ਬਹੁਤ ਨਾਮ ਪ੍ਰਚਲਤ ਹੈ,
ਸਮੇ ਕੀ ਚਾਲ ਦੇਖਤ ਕਰਿ ਅਬਿ ਗੁਰੂ ਦਸਮ ਗ੍ਰੰਥ ਰਖਾਵਤ ਹੈ।

ਮਹਾਕਾਲ ਕੋ ਜੋ ਇਸ਼ਟ ਮਨਾਵੇ, ਵਰਿ ਸ਼ਿਵਾ ਸੇ ਮਾਂਗਤ ਹੈ,
ਐਸੀ ਬੋਲਿ ਲਿਖੇ ਜੋ ਕਦਾਚਿਤ ਸਮਾਜ ਕੋ ਨਾ ਪ੍ਰਵਾਨਤ ਹੈ।

ਸਦੀਆਂ ਸੋ ਹੀ ਬਿਪਰ ਪੰਥ ਖਾਲਸਾ ਕੋ ਖਾਤਮ ਰੱਖਣੇ ਕੋ ਚਾਹਤ ਹੈ,
ਗੁਰੂ ਗਰੰਥ ਹੈ ਖਾਲਸੇ ਕਾ, ਹੋਰ ਗੁਰੂ ਨਾ ਸਮਝਤ ਹੈ,
ਸਾਂਝੀਵਾਲਤਾ, ਸੁੱਚੇ ਜੀਵਨ ਕੀ ਸਿੱਖਿਆ ਦੇਵਤ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top