Share on Facebook

Main News Page

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਜ਼ਿਲੇ ਵਿਚ ਕਾਨਫਰੰਸ ਕਰਨ ਉਪਰੰਤ, ਝੂਠੇ ਪੁਲਿਸ ਮੁਕਾਬਲਿਆਂ ਦੀ ਛਾਣਬੀਣ ਕਰਵਾਉਣ ਹਿੱਤ ਤਰਨਤਾਰਨ ਵਿਖੇ ਵੱਡੀ ਰੈਲੀ ਕਰੇਗਾ
-: ਸਿਮਰਨਜੀਤ ਸਿੰਘ ਮਾਨ

ਅੰਮ੍ਰਿਤਸਰ 17 ਜੁਲਾਈ (ਜਸਬੀਰ ਸਿੰਘ) ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਰਾਜਸੀ ਮਾਮਲਿਆਂ ਦੀ ਹੋਈ ਮੀਟਿੰਗ ਵਿਚ ਇਕ ਵਿਸ਼ੇਸ਼ ਮਤੇ ਰਾਹੀ ਇਸ ਗੱਲ ਤੇ ਡੂੰਘਾਂ ਦੁੱਖ ਅਤੇ ਅਫ਼ੋਸਸ ਪ੍ਰਗਟ ਕੀਤਾ ਗਿਆ ਕਿ ਐਸ.ਪੀ.ਓ ਕੁਲਦੀਪ ਸਿੰਘ ਬਚੜਾ, ਸਤਵੰਤ ਸਿੰਘ ਮਾਣਕ ਕਾਂਸਟੇਬਲ ਅਤੇ ਸੁਰਜੀਤ ਸਿੰਘ ਥਾਣੇਦਾਰ ਤਿੰਨ ਪੁਲਿਸ ਮੁਲਾਜ਼ਮਾਂ ਵੱਲੋਂ ਬੀਤੇ ਕੁਝ ਸਮੇਂ ਤੋਂ ਝੂਠੇ ਪੁਲਿਸ ਮੁਕਾਬਲਿਆ ਦੇ ਸੱਚ ਨੂੰ ਸਾਹਮਣੇ ਲਿਆਉਣ ਉਪਰੰਤ ਵੀ ਬਾਦਲ-ਬੀ.ਜੇ.ਪੀ ਹਕੂਮਤ ਨਿਰਪੱਖਤਾ ਨਾਲ ਸਿੱਖ ਨੌਜ਼ਵਾਨਾਂ ਦੇ ਹੋਏ ਇਹਨਾਂ ਕਤਲਾ ਦੀ ਛਾਣਬੀਣ ਕਰਵਾਉਣ ਦੀ ਜਿੰਮੇਵਾਰੀ ਤੋਂ ਭੱਜ ਰਹੀ ਹੈ । ਜਦੋ ਕਿ ਵੱਖ-ਵੱਖ ਸਿਆਸੀ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਕਤਲਾ ਤੋਂ ਪੀੜਿਤ ਪਰਿਵਾਰਾਂ ਅਤੇ ਸਿੱਖ ਕੌਮ ਵੱਲੋਂ ਇਸ ਸੰਬੰਧੀ ਛਾਣਬੀਣ ਕਰਵਾਉਣ ਦੀ ਨਿਰੰਤਰ ਮੰਗ ਉੱਠ ਰਹੀ ਹੈ।’’

ਜਾਰੀ ਇੱਕ ਬਿਆਨ ਰਾਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਪਰੋਕਤ ਵਿਚਾਰਾ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪਾਰਟੀ ਪਰਧਾਨ ਨੇ ਪਾਰਟੀ ਦੀ ਰਾਜਸੀ ਮਾਮਲਿਆ ਦੀ ਹੋਈ ਇਕੱਤਰਤਾ ਵਿਚ ਆਉਣ ਵਾਲੇ ਸਮੇਂ ਵਿਚ ਉਲੀਕੇ ਗਏ ਪ੍ਰੋਗਰਾਮਾਂ ਦਾ ਵੇਰਵਾ ਦਿੰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਡੈਲੀਗੇਟਸ ਦੀ ਭਰਤੀ ਮੁਕੰਮਲ ਹੋਣ ਦੇ ਨਾਲ ਲੋਕ ਹਿੱਤਾ ਨੂੰ ਮੁੱਖ ਰੱਖਕੇ ਅਤੇ ਪੰਜਾਬ ਦੇ ਨਿਵਾਸੀਆਂ, ਮਜਦੂਰਾਂ, ਜਿੰਮੀਦਾਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਔਰਤ ਵਰਗ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀ ਭਾਵਨਾ ਨਾਲ ਜ਼ਿਲੇਵਾਰ ਕਾਨਫਰੰਸਾਂ ਕੀਤੀਆਂ ਜਾਣਗੀਆਂ, ਉਪਰੰਤ ਮਾਝੇ, ਮਾਲਵਾ ਅਤੇ ਦੋਆਬੇ ਵਿਚ ਵੱਡੀਆਂ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਕਿ ਲੋਕ ਸਭਾ ਚੋਣਾਂ ਤੱਕ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਹੀ ਸੋਚ ‘ਤੇ ਪਹਿਰਾ ਦੇਣ ਲਈ ਲਾਮਬੰਦ ਕੀਤਾ ਜਾ ਸਕੇ । ਅਖੀਰ ਵਿਚ ਲੋਕ ਸਭਾ ਚੋਣਾਂ ਤੋਂ ਪਹਿਲੇ, ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਕਾਤਲ ਅਫ਼ਸਰਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਹਿੱਤ ਤਰਨਤਾਰਨ ਵਿਖੇ ਸੂਬੇ ਪੱਧਰ ਦੀ ਵੱਡੀ ਰੈਲੀ ਕੀਤੀ ਜਾਵੇਗੀ । ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਪਾਰਟੀ ਦੇ ਸੈਟਰਲ ਅਹੁਦੇਦਾਰਾਂ ਨੂੰ ਵੰਡਕੇ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ।

ਸ. ਮਾਨ ਨੇ ਇਹ ਦਾਅਵਾ ਕੀਤਾ ਕਿ ਸਾਡੀ ਡੈਲੀਗੇਸ਼ਨ ਭਰਤੀ ਮੁਹਿੰਮ ਅਤੇ ਜ਼ਿਲੇਵਾਰ ਕਾਨਫਰੰਸਾਂ ਸੰਪੂਰਨ ਹੋਣ ਉਪਰੰਤ ਦੁਆਬੇ, ਮਾਲਵੇ ਅਤੇ ਮਾਝੇ ਵਿਚ ਰਿਕਾਰਡ ਤੋਂੜ ਇੱਕਠ ਹੋਣਗੇ ਅਤੇ ਤਰਨਤਾਰਨ ਦੀ ਰੈਲੀ ਹੋਣ ਉਪਰੰਤ ਪੰਜਾਬ ਦੇ ਨਿਵਾਸੀ ਖੁਦ-ਬਾ-ਖੁਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ, ਮਨੁੱਖਤਾ ਪੱਖੀ ਨੀਤੀਆਂ ਅਤੇ ਹਰ ਤਰਾਂ ਦੀ ਸਮਾਜਿਕ ਬੁਰਾਈ ਵਿਰੁੱਧ ਦ੍ਰਿੜਤਾ ਨਾਲ ਸੰਘਰਸ਼ ਕਰਨ ਦੀ ਗੱਲ ਨੂੰ ਸਮਝਕੇ ਸਹਿਯੋਗ ਦੇਣ ਲਈ ਅੱਗੇ ਆਉਣਗੇ ਅਤੇ ਪਾਰਟੀ ਸਮੁੱਚੀਆਂ ਪੰਥਕ ਅਤੇ ਸਮਾਜਿਕ ਧਿਰਾਂ ਨੂੰ ਨਾਲ ਲੈ ਕੇ ਬਾਦਲ-ਬੀ ਜੇ ਪੀ ਹਕੂਮਤ ਨੂੰ ਪੰਜਾਬ ਵਿਚੋਂ ਚੱਲਦਾ ਕਰਨ ਲਈ ਇਹ ਪ੍ਰੋਗਰਾਮ ਮੀਲ-ਪੱਥਰ ਸਾਬਤ ਹੋਣਗੇ । ਸ. ਮਾਨ ਨੇ ਸਮੁਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਪਾਰਟੀ ਵੱਲੋਂ ਉਲੀਕੇ ਪ੍ਰੋਗਰਾਮਾਂ ਵਿਚ ਸੰਜ਼ੀਦਗੀ ਨਾਲ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤਾਂ ਕਿ ਇਥੇ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਤੇ ਉਸ ਠਹਲੀਮੀ ਰਾਜਠ ਦੀ ਸਥਾਪਤੀ ਕੀਤੀ ਜਾ ਸਕੇ, ਜਿਥੇ ਕਿਸੇ ਨਾਲ ਵੀ ਕਿਸੇ ਵੀ ਖੇਤਰ ਵਿਚ ਕੋਈ ਰਤੀ ਭਰ ਵੀ ਬੇਇਨਸਾਫ਼ੀ ਨਾ ਹੋਵੇ ਅਤੇ ਸਭ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਹੋਣ ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top