Share on Facebook

Main News Page

ਹਰ ਹਿੰਦੂ ਅਤਵਾਦੀ ਨਹੀਂ ਹੁੰਦਾ.. ਪਰ ਹਰ ਅਤਵਾਦੀ ਖਾਖੀ ਕਛੇ ਵਾਲਾ (ਆਰ.ਐਸ.ਐਸ) ਵਾਲਾ ਹੁੰਦਾ ਹੈ, ਪਰ ਬਦਨਾਮ ਕੌਣ ਹੁੰਦਾ ਹੈ, ਘੱਟ ਗਿਣਤੀਆਂ ਵਾਲਾ ਮੁਸਲਮਾਨ ਜਾਂ ਸਿੱਖ
-: ਦਲਜੀਤ ਸਿੰਘ ਇੰਡਿਆਨਾ
  1. ਮਾਲੇਗਾਓੁਂ ਦਾ ਬੰਬ ਧਮਾਕਾ ....ਕੀਤਾ ਕਿਸ ਨੇ . .ਕਰਨਲ ਸ਼੍ਰੀ ਕਾੰਤ .. ਸਾਧਵੀ ਪ੍ਰਗਿਆ ਠਾਕੁਰ .. ਆਰ.ਐਸ.ਐਸ
  2. ਅਜਮੇਰ ਦਰਗਾਹ ਦਾ ਬੰਬ ਫਿਸ੍ਫੋਟ ...ਸਵਾਮੀ ਅਸੀਮਾ ਨੰਦ, ਇੰਦ੍ਰੇਸ਼ ਕੁਮਾਰ (ਆਰ.ਐਸ.ਐਸ) ਦਾ ਨੇਤਾ, ਦੇਵੇਂਦ੍ਰ ਗੁਪਤਾ, ਸਾਧਵੀ ਪ੍ਰਗਿਆ, ਸੁਨੀਲ ਜੋਸ਼ੀ, ਸੰਦੀਪ ਡਾਂਗੋ, ਰਾਮ ਚੰਦਰ ਕਲ ਸੰਗਰਾ ਉਰਫ ਰਾਮ ਜੀ, ਸ਼ਿਵਮ ਧਾਕੜ, ਲੋਕੇਸ਼ ਸ਼ਰਮਾ, ਯੋਗੀ ਆਦਿਤਿਆ ਨਾਥ
  3. ਮੱਕਾ ਮਸਜਿਦ ਦਾ ਵਿਸਫੋਟ .........ਸਵਾਮੀ ਅਮੀਨਾ ਨੰਦ ਏੰਡ ਕਪਨੀ
  4. ਸਮਝੌਤਾ ਏਕ੍ਸਪ੍ਰੇਸ ਦਾ ਬੰਬ ਵਿਸਫੋਟ ........ਸਵਾਮੀ ਅਸੀਮਾ ਨੰਦ
  5. ਨਾਦੇੜ ਬੰਬ ਵਿਸਫੋਟ ..............ਸੰਘ ਦਾ ਮੈਬਰ ਰਾਜਕੋੜਵਾਰ
  6. ਗੋਰਖਪੁਰ ਦੇ ਲੜੀਵਾਰ ਬੰਬ ਧਮਾਕੇ ....ਕੋਈ ਫੜਿਆ ਨਹੀਂ ਗਿਆ ਲੇਕਿਨ ਇਕ ਮੁਸਲਾਮਨ ਆਲਮ ਅੰਸਾਰੀ ਨੂੰ ਫੜਿਆ ਸੀ ਜੋ ਬਾਹਦ ਵਿਚ ਰਿਹਾ ਹੋ ਗਿਆ
  7. ਕਾਨਪੁਰ ਬੰਬ ਧਮਾਕਾ .... ਬਜਰੰਗ ਦਲ ਦੇ ਮੈਬਰ ਭੁਪਿੰਦਰ ਸਿੰਘ ਛਾਬੜਾ ਅਤੇ ਰਾਜੀਵ ਮਿਸ਼੍ਰਾ

ਇਹ ਹਾਲ ਹੈ ਆਪਣੇ ਭਾਰਤ ਦਾ ਲੋਕ ਤੰਤਰ ਦਾ ਜਿਹਤੇ ਬਹੁਗਿਣਤੀ ਲੋਕ ਘਟ ਗਿਣਤੀਆਂ ਨੂੰ ਬਦਨਾਮ ਕਰਨ ਅਤੇ ਖਤਮ ਕਰਨ ਵਿਚ ਕਿਨਾਂ ਜੋਰ ਲਾ ਰਹੇ ਹਨ। ਗੁਜਰਾਤ ਵਿੱਚ ਮੁਸਲਮਾਨਾਂ ਨੂ ਹਜਾਰਾਂ ਦੀ ਗਿਣਤੀ ਵਿਚ ਮਾਰਿਆ ਗਿਆ ਅਤੇ ਮੁਖ ਦੋਸ਼ੀ ਨਰਿੰਦਰ ਮੋਦੀ ਅਜ ਗੁਜਰਾਤ ਦਾ ਮੁਖ ਮੰਤਰੀ ਬਣਿਆ ਹੋਇਆ ਅਤੇ ਬਾਦਲ ਸਾਹਿਬ ਦਾ ਖਾਸ ਯਾਰ ਬਣਿਆ ਹੋਇਆ ਅਤੇ ਇਸ ਨੂੰ ਆਉਣ ਵਾਲਾ ਪ੍ਰਧਾਨ ਮੰਤਰੀ ਵੀ ਬਨਾਉਣ ਬਾਰੇ ਜੋਰ ਲੱਗ ਰਿਹਾ ਹੈ। ਇਹ ਮੋਦੀ ਆਰ.ਐਸ.ਐਸ ਦੇ ਇਸ਼ਾਰੇ 'ਤੇ ਕੰਮ ਕਰਦਾ ਹੈ, ਇਹ ਆਰ.ਐਸ.ਐਸ ਮੁਸਲਮਾਨਾਂ ਨੂੰ ਜਾਂ ਤਾਂ ਮਾਰ ਰਹੀ ਹੈ, ਜਾਂ ਸਾਰੇ ਮੁਸਲਮਾਨਾਂ ਨੂੰ ਅੱਤਵਾਦੀ ਬਣਾਉਣ 'ਤੇ ਲੱਗੀ ਹੋਈ ਹੈ, ਕਿਓਂਕਿ ਮੁਸਲਮਾਨਾਂ ਦੇ ਧਰਮ ਵਿੱਚ ਘੁਸਪੈਠ ਨਹੀਂ ਕੀਤੀ ਜਾ ਸਕਦੀ।

ਇਹੀ ਆਰ.ਐਸ.ਐਸ ਸਿੱਖਾਂ ਨੂੰ ਸਿੱਧਾ ਨਹੀਂ ਮਾਰ ਰਹੀ, ਇਹ ਸਿੱਖ ਧਰਮ ਵਿੱਚ ਘੁਸਪੈਠ ਕਰਕੇ, ਸਿੱਖੀ ਨੂੰ ਖਤਮ ਕਰਨ ਵਾਸਤੇ ਜੋਰ ਲਾ ਰਹੀ ਹੈ। ਜਿਹੜਾ ਪੰਜਾਬ ਵਿੱਚ ਐਨਾ ਡੇਰਾਵਾਦ ਅਤੇ ਸਾਧ ਲਾਣਾ ਜਿਸ ਨੇ ਸਿਖ ਕੌਮ ਨੂੰ ਬੁਰੀ ਤਰਾਂ ਘੇਰਿਆ ਹੋਇਆ ਹੈ, ਇਸ ਸਭ ਦੇ ਪਿਛੇ ਆਰ.ਐਸ.ਐਸ ਦਾ ਬਹੁਤ ਵੱਡਾ ਹਥ ਹੈ। ਜਿਸ ਤਰਾਂ ਨਾਨਕਸ਼ਾਹੀ ਕੈਲੰਡਰ ਦਾ ਕਤਲ, ਸਿੱਖਾਂ ਨੂੰ ਹਿੰਦੂਆਂ ਦਾ ਇਕ ਹਿੱਸਾ ਸਾਬਿਤ ਕਰਨ ਦੀ ਕੋਸ਼ਿਸ, ਸ੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਪ੍ਰਮੋਟ ਕਰਨਾ, ਇਸੇ ਲੜੀ ਦਾ ਹਿੱਸਾ ਹੈ । ਪਰ ਸਾਡੀ ਕੌਮ ਨੇ ਅੱਖਾਂ ਮੀਟੀਆਂ ਹੋਇਆ ਨੇ, ਜਿਹੜੇ ਗੁਰਦਵਾਰਿਆਂ ਵਿਚ ਜਿਵੇਂ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਇਹਨਾ 'ਤੇ ਪੂਰਨ ਤੌਰ 'ਤੇ ਆਰ.ਐਸ.ਐਸ ਦਾ ਕਬਜਾ ਹੈ । ਇਥੇ ਗੁਰੂ ਗਰੰਥ ਸਾਹਿਬ ਜੀ ਬਰਾਬਰ ਹੋਰ ਗਰੰਥ ਪ੍ਰਕਾਸ਼ ਕੀਤੇ ਹੋਏ ਹਨ ..ਪਰ ਸਾਡੇ ਭੁਲੜ ਲੋਕਾਂ ਨੂੰ ਪਤਾ ਹੀ ਨਹੀਂ, ਓਹ ਗੁਰੂ ਗਰੰਥ ਦੇ ਬਰਾਬਰ ਪ੍ਰਕਾਸ਼ ਹੋਰ ਗ੍ਰੰਥ ਨੂੰ ਮਥਾ ਟੇਕੀ ਜਾਂਦੇ ਹਨ । ਇਹਨਾਂ ਦੋ ਤਖਤਾਂ 'ਤੇ ਬਕਰੇ ਦੀ ਬਲੀ ਦਿੱਤੀ ਜਾਂਦੀ ਹੈ ਅਤੇ ਖੂਨ ਨਾਲ ਗੁਰੂ ਗਰੰਥ ਸਾਹਿਬ ਜੀ ਤਿਲਕ ਲਾਏ ਜਾਂਦੇ ਹਨ ਅਤੇ ਮੰਦਰਾਂ ਦੀ ਤਰਾਂ ਟੱਲੀਆਂ ਖੜਕਾਇਆ ਜਾਂਦੀਆ ਹਨ । ਇਸ ਆਰ.ਐਸ.ਐਸ ਨੇ ਸਾਡੇ ਧਾਰਮਿਕ ਅਸਥਾਨਾਂ ਜਿਵੇਂ ਅਕਾਲ ਤਖ਼ਤ 'ਤੇ ਅੰਦਰ ਖਾਤੇ ਪੂਰੀ ਤਰਾਂ ਕਬਜਾ ਕੀਤਾ ਹੋਇਆ ਹੈ । ਸੋ ਸਾਨੂੰ ਜਾਗਣ ਦੀ ਲੋੜ ਹੈ, ਜਿਹੜੇ ਗੁਰੂ ਸਾਹਿਬਾਨ ਨੇ ਸਿੱਖ ਇਕ ਵਖਰੀ ਕੌਮ ਬਣਾਈ ਸੀ, ਸਾਡੇ ਅਵੇਸਲੇ ਪੁਣੇ ਨਾਲ ਕਿਤੇ ਅਸੀਂ ਦੁਬਾਰਾ ਹਿੰਦੂ ਨਾ ਬਣ ਜਾਈਏ, ਜਾਗਣ ਦੀ ਲੋੜ ਹੈ, ਸਿੱਖੋ ਜਾਗਣ ਦੀ, ਸਾਨੂੰ ਹਰ ਪਲ ਚੁਨੌਤੀ ਹੈ, ਅੱਖਾਂ ਖੋਲ ਕੇ ਚਲੋ !!!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top