Share on Facebook

Main News Page

ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ (ਜਰਮਨੀ) ਵਿਖੇ ਗੁਰਦੁਆਰੇ ਦੀ ਗੋਲਕ ਤੋੜੀ

ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥1॥
ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥1॥
ਰਹਾਉ

ਦੁਨੀਆਂ ਭਰ ਦੀ ਸਾਧਸੰਗਤ ਜੀੳ:

ਅਜ ਆਪ ਤਕ ਇਹੋ ਜਈ ਖਬਰ ਤੇ ਇਹੋ ਜਏ ਬੰਦਿਆਂ ਦੀ ਖਬਰ ਆਪ ਤਕ ਪੁਜਦੀ ਕਰ ਰਹੇਂ ਹਾਂ ਜਿਸਦੀ ਇਕੋ ਇਕ ਮਿਸਾਲ ਜਰਮਨ ਵਿਚ ਬਣ ਗਈ ਇਸ ਖਬਰ ਨੂੰ ਪੜ ਕੇ ਤੁਸੀਂ ਹੈਰਾਨ ਹੋਵੋਗੇ। ਜਰਮਨ ਦੇ ਸ਼ਹਿਰ ਕਲੋਨ ਵਿਚ ਵਾਪਰੀ ਇਹ ਵਾਰਦਾਤ ਜਿਸਦਾ ਮੇਨ ਸਿਹਰਾ ਪ੍ਰਧਾਨ ਸਤਨਾਮ ਸਿੰਘ ਬਬਰ, ਸਕਤਰ ਹਰਪਾਲ ਸਿੰਘ ਅਤੇ ਇਨ੍ਹਾਂ ਦੇ ਆਕੇ ਸੁਰਜੀਤ ਸਿੰਘ ਨੰਦਾ ਕਲੋਨ,(2003 ਤੋ 2008) ਦੀ ਕਮੇਟੀ ਦਾ ਪ੍ਰਧਾਨ ਸ਼ਰਦੂਲ਼ ਸਿੰਘ ਸ਼ੇਖੋਂ (ਡਯੁਰਨ) ਜਤੀਦੰਰਵੀਰ ਸਿੰਘ ਕਲੋਨ ਅਤੇ ਤਿਰਲੋਕ ਸਿੰਘ ਬਬਰ ਤੋਤਾ} ਇਨ੍ਹਾਂ ਸਾਰਿਆਂ ਨੇ ਰਲ ਕੇ ਗੁਰੂ ਦੀ ਹਜ਼ੂਰੀ ਵਿਚ ਗੁਰਦੁਆਰੇ ਦੀ ਗੋਲਕ ਤੋੜ ਕੇ ਕੀਤਾ ਇਨਸਾਨਿਯਤ ਨੂੰ ਸ਼ਰਮਸ਼ਾਰ ਅਤੇ ਸੰਗਤਾਂ ਦੇ ਵਿਸ਼ਵਾਸ਼ ਨੂੰ ਵਲੂੰਧਰ ਕੇ ਰਖ ਦਿਤਾ। ਆਪ ਸਭ ਨੂੰ ਇਹ ਦਸਣਾ ਜ਼ਰੂੁਰੀ ਹੈ ਕਿ ਇਸ ਸਤਨਾਮ ਸਿੰਘ ਬਬਰ ੳਤੇ ਪਹਿਲਾਂ ਵੀ ਇਕ ਕੇਸ 5000 ਯੂਰੋ ਦਾ ਗਲਤ ਤਰੀਕੇ ਨਾਲ ਬੈਂਕ ਤੋਂ ਪੈਸੇ ਕਢਾਉਣ ਦਾ ਅਦਾਲਤ ਵਿਚ ਚਲ ਰਿਹਾ ਹੈ! ਕੁਝ ਆਪ ਦੀ ਜਾਣਕਾਰੀ ਲ਼ਈ ਵੇਰਵਾ ਗੁਰਦੁਆਰਾ ਦਸ਼ਮੇਸ਼ ਸਿਘ ਸਭਾ ਕਲੋਨ ਵਿਚ 6 ਮੈਂਬਰੀ ਕਮੇਟੀ ਹੈ। ਇਸ ਕਮੇਟੀ ਵਿਚ ਸ਼ੁਰੂ ਤੋਂ ਹੀ ਸਤਨਾਮ ਸਿੰਘ ਬਬਰ ਦੀ ਕਿਸੇ ਮੈਂਬਰ ਨਾਲ ਬਨੀ ਨਹੀਂ ਇਸ ਕਰਕੇ ਹਰਪਾਲ ਸਿੰਘ ਨੁੰ ਕਿਸੇ ਲਾਲਚ ਵਿਚ ਲੈ ਕੇ ਅਪਣੇ ਵਲ ਕਰ ਲਿਆ ਇਸ ਤਰੀਕੇ ਨਾਲ ਇਹ ਦੋ ਮੈਂਬਰ ਅਲਗ ਅਤੇ 4 ਮੈਂਬਰ ਅਲਗ ਹੋ ਗਏ, ਇਸ ਢੰਗ ਨਾਲ ਗੁਰੂਘਰ ਵਿਚ ਦੋ ਧੜੇ ਬਨਾ ਦਿਤੇ ਗਏ।

ਇਹ 6 ਕਮੇਟੀ ਮੈਂਬਰਾਂ ਦੇ ਨਾਮ:
ਪਰਧਾਨ ਸਤਨਾਮ ਸਿੰਘ ਬਬਰ,
ਮੀਤ ਪ੍ਰਧਾਨ ਸ. ਸਵਰਣ ਸਿੰਘ ਖਾਲਸਾ,
ਸਕਤਰ ਹਰਪਾਲ ਸਿੰਘ, ਮੀਤ ਸਕਤਰ ਸ:ਦਿਲਬਾਗ ਸਿੰਘ,
ਹੈਡ ਕੈਸ਼ੀਯਰ ਤਿਰਲੋਚਣ ਸਿੰਘ, ਮੀਤ ਕੈਸ਼ੀਅਰ ਸਤਪਾਲ ਸਿੰਘ ਭਸੀਨ

ਧੱਕੇ ਨਾਲ ਚਲ ਰਹੇ ਪਰਧਾਨ ਸਤਨਾਮ ਸਿੰਘ ਬਬਰ ਅਤੇ ਹਰਪਾਲ ਸਿੰਘ ਦੋਨਾ ਨੇ ਅਪਣੇ ਹਿਮੈਤੀਆਂ ਨਾਲ ਰਲਕੇ ਬਾਰ 2 ਗੁਰਦੁਆਰਾ ਸਾਹਿਬ ਜੀ ਤੇ ਕਾਬਜ਼ ਹੋਣ ਦੀ ਕੋਸ਼ੀਸ਼ ਕਰ ਰਹੇ ਹਨ! ਬਾਕੀ 4 ਮੈਂਬਰਾਂ ਨੂੰ 65% ਤੋ ਜਿਆਦਾ ਸੰਗਤਾਂ ਦੀ ਹਿਮਾਇਤ ਹਾਸਲ ਹੈ, ਇਹ 4 ਮੈਂਬਰ ਗੁਰਦੁਆਰੇ ਦੇ ਪੈਸੇ ਨੂੰ ਸਹੀ ਤਰੀਕੇ ਨਾਲ ਗੁਰਦੁਆਰੇ ਦੀ ਚੜਦੀਕਲਾ ਲ਼ਈ ਲ਼ਾਉਣਾ ਚਾਹੁੰਦੇ ਹਨ, ਪਰ ਸਤਨਾਮ ਸਿੰਘ ਐਂਡ ਪਾਰਟੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ ਹਿਸਾਬ ਮੰਗਣ 'ਤੇ ਟਾਲ ਮਟੋਲ ਕਰੀ ਜਾਂਦੇ ਹਨ, ਹਿਸਾਬ ਨਾ ਦੇਣ ਦੀ ਵਜ੍ਹਾ ਕਰਕੇ ਸੰਗਤਾਂ ਨੇ ਇਹ ਫੈਸ਼ਲ਼ਾ ਕੀਤਾ, ਜਿੰਨੀ ਦੇਰ ਹਿਸਾਬ ਨਹੀਂ ਦੇਂਦੇ, ਅਸੀਂ ਗੋਲਕ ਨਹੀਂ ਖੁਲਣ ਦੇਣੀ। ਸੰਗਤਾਂ ਨੇ ਗੋਲਕ ਨੂੰ ਟੇਪ ਨਾਲ ਬੰਨ ਕੇ ਰੱਖ ਦਿਤੀ, ਤਾਂ ਕਿ ਇਸ ਨੂੰ ਕੋਈ ਖੋਲ ਨਾ ਸਕੇ। ਫਿਰ ਇਨ੍ਹਾਂ ਨੇ ਇਕ ਹੋਰ ਲਕੜ ਦੀ ਗੋਲਕ ਰੱਖ ਦਿਤੀ ਜਿਸਦਾ ਕੋਈ ਤਾਲਾ ਨਹੀਂ ਸੀ, ਜੋ ਗੁਰਦੁਆਰਾ ਸਾਹਿਬ ਵਿਚ ਸ਼ਹੀਦਫੰਡ ਲਈ ਵਰਤੀ ਜਾਂਦੀ ਹੈ। ਉਹ ਗੋਲਕ ਤਕਰੀਬਨ 2 ਹਫਤੇ ਪਹਿਲਾਂ ਰਖੀ ਸੀ।

ਸੰਗਤਾਂ ਨੇ ਤਾਂ ਇਹੀ ਸੋਚਿਆ ਸੀ, ਕਿ ਗੋਲਕ ਦੀਆਂ 2 ਚਾਬੀਆਂ ਹਨ, ਇਕ ਚਾਬੀ ਪ੍ਰਧਾਨ ਕੋਲ ਅਤੇ ਦੁਜੀ ਚਾਬੀ ਕੈਸ਼ੀਅਰ ਕੋਲ ਇਸ ਲਈ ਗੋਲਕ ਦੋਨਾ ਦੀ ਮਰਜੀ ਨਾਲ ਹੀ ਖੁਲੇਗੀ, ਜਿਸ ਤਰ੍ਹਾਂ ਅਗੇ ਹਮੇਸ਼ਾ ਖੁਲਦੀ ਹੀ ਹੈ, ਪਰ ਪਰਧਾਨ ਸਤਨਾਮ ਸਿੰਘ ਅਤੇ ਇਸ ਦੇ ਹਿਮੈਤੀਆਂ ਨੇ 14.7.2013 ਦਿਨ ਐਤਵਾਰ ਨੁੰ ਹੱਦ ਕਰ ਦਿਤੀ। ਜਦਕੇ ਦੂਜੇ ਧੜੇ ਦੇ ਤਕਰੀਬਨ ਸਾਰੇ ਮੈਂਬਰ ਐਤਵਾਰ ਦੇ ਪਹਿਲੇ ਭੋਗ ਤੱਕ ਮੌਜ਼ੂਦ ਸਨ। ਸਤਨਾਮ ਸਿੰਘ ਨੇ ਗੋਲਕ ਖੋਲਣ ਦੀ ਕੋਈ ਗਲ ਨਹੀਂ ਕੀਤੀ ਬਾਅਦ ਵਿਚ ਸਾਰੇ, ਉਸ ਦਿਨ ਡਿਯੁਸਬਰਗ ਸਭਿਆਚਾਰਕ ਮੇਲੇ 'ਤੇ ਚਲੇ ਗਏ। ਬਾਅਦ ਵਿਚ ਹਮੇਸ਼ਾਂ ਦੀ ਤਰਾਂ ਭੋਗ ਪਿਆ। ਅੱਧੀ ਨਾਲੋਂ ਜਿਆਦਾ ਸੰਗਤ ਚਲੀ ਗਈ, ਸਿਰਫ ਸਤਨਾਮ ਸਿੰਘ ਬਬਰ ਅਤੇ ਸਿਰਫ ਇਨਾਂ ਦੇ ਹਿਮਾਇਤੀ ਗੋਲਕ ਤੋੜਨ ਦੀ ਸਕੀਮ ਬਣਾ ਕੇ ਜੋ ਬੈਠੇ ਸੀ ਉਹੀ ਸਾਰੇ ਉਥੇ ਸੀ ਜਾਂ ਕੁਝ ਬਾਅਦ ਵਿਚ ਸੇਵਾ ਕਰਨ ਵਾਲੀਆਂ ਸੰਗਤਾਂ ਮੌਜੂਦ ਸਨ।

ਬਸ ਫਿਰ ਕੀ ਸੀ ਸਤਨਾਮ ਸਿੰਘ; ਸਕਤਰ ਹਰਪਾਲ ਸਿੰਘ; ਪਰਧਾਨ ਸ਼ਰਦੂਲ਼ ਸਿੰਘ ਸੇਖੋ (ਡਯੂਰਨ) ਸੁਰਜੀਤ ਸਿੰਘ ਨੰਦਾ (ਕਲੋਨ) ਅਤੇ ਤਿਰਲੋਕ ਸਿੰਘ ਤੋਤਾ (ਕਲੋਨ) ਅਤੇ ਜਤੀਦੰਰਵੀਰ ਸਿੰਘ {ਕਲੋਨ} ਅਤੇ ਇਨ੍ਹਾਂ ਦੇ ਹਿਮੈਇਤੀਆਂ ਨੇ ਮੌਕਾ ਵੇਖ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਹੀ ਡਰਿਲ ਮਸ਼ੀਨ ਨਾਲ ਗੋਲਕ ਦਾ ਤਾਲਾ ਤੋੜ ਦਿਤਾ। ਫੋਟੋ ਥਲੇ ਹੈ, ਅਤੇ ਨਾਲ ਹੀ ਬਿਨਾ ਤਾਲੇ ਦੀ ਲਕੜ ਵਾਲੀ ਗੋਲਕ ਵੀ ਖੋਲ ਦਿਤੀ। ਕੁੱਝ ਸੰਗਤਾਂ ਨੇ ਕਿਹਾ ਵੀ ਸਤਨਾਮ ਸਿੰਘ ਅਤੇ ਸੁਰਜੀਤ ਸਿੰਘ ਨੰਦੇ ਨੂੰ, ਕਈਆਂ ਨੇ ਸ਼ਰਦੂਲ਼ ਸਿੰਘ ਅਤੇ ਹਰਪਾਲ ਨੂੰ ਵੀ ਕਿਹਾ। ਇਸ ਤਰਾਂ ਕੈਸ਼ੀਅਰ ਦੀ ਅਤੇ ਦੂਜੇ ਕਮੇਟੀ ਮੈਂਬਰਾਂ ਦੀ ਗੈਰਹਾਜਰੀ ਵਿਚ ਗੋਲਕ ਤੋੜਨੀ ਨਹੀਂ ਚਾਹੀਦੀ ਸੀ, ਸਹਿਮਤੀ ਨਾਲ ਖੋਲਣੀ ਚਾਹੀਦੀ ਹੈ। ਪਰ ਕਿਸੇ ਨੇ ਇਕ ਨਾਂ ਸੁਣੀ ਸੰਗਤਾਂ ਇਸ ਗਲ ਦੀ ਗਵਾਹੀ ਦੇ ਰਹੀਆਂ ਹਨ। ਇਨ੍ਹਾਂ ਨੇ ਸੰਗਤਾਂ ਦੀ ਕੀ ਸੁਨਣੀ ਸੀ; ਇਨਾਂ ਉਸ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਰਖਿਆ। ਉਨ੍ਹਾਂ ਦੇ ਸਾਮ੍ਹਣੇ ਹੀ ਗੋਲਕ ਤੋੜੀ, ਜਿਸ ਦੇ ਅਗੇ ਮੱਥਾ ਟੇਕ ਕੇ ਸਾਰਾ ਸਿੱਖ ਜਗਤ ਸਾਰੀਆਂ ਖੁਸ਼ੀਆਂ ਮੰਗਦਾ ਹੈ।

ਸਾਧਸੰਗਤ ਜੀ ਹਿਸਾਬ ਤੁਸੀਂ ਆਪ ਲਾਉਣਾ ਹੈ ਕਿ ਗੋਲਕ ਇਨ੍ਹਾਂ ਕਿਉਂ ਤੋੜੀ। ਸ਼ਾਇਦ ਜੀਵੇਂ ਇਕ ਚੋਰ ਜਿਸ ਨੀਯਤ ਨਾਲ ਕਿਸੇ ਦੇ ਘਰ ਵਿਚ ਸੰਨ੍ਹ ਲਾੳਂੁਦਾ ਹੈ। ਦੇਖੋ ਇਨ੍ਹਾਂ ਦੀ ਚਲਾਕੀ ਗੋਲਕ ਤੋੜ ਕੇ ਅਗਲੇ ਦਿਨ ਨੋਟਿਸ ਬੋਰਡ 'ਤੇ ਖਰਚਿਆਂ ਦਾ ਵੇਰਵਾ ਵੀ ਲਗਾ ਦਿਤਾ। ਲਕੜ ਵਾਲੀ ਗੋਲਕ ਜੋ ਸਿਰਫ 2 ਹਫਤੇ ਤੋਂ ਰਖੀ ਗਈ, ਉਸ ਵਿਚੋਂ 3850 ਅਤੇ ਜੋ ਗੋਲਕ 3 ਮਹੀਨੇ ਤੋਂ ਨਹੀਂ ਸੀ ਖੁਲੀ, ਉਸ ਵਿਚੋਂ ਸਿਰਫ 11451 ਯੂਰੋ।

ਸਾਧਸੰਗਤ ਜੀ, ਆਪਜੀ ਦੀ ਕਚਹਰੀ ਵਿਚ ਇਹ ਕੇਸ ਹੈ, ਜਿਸ ਤਰਾਂ ਵੀ ਤੁਸੀਂ ਫੈਸਲਾ ਕਰੋ, ਤੁਸੀਂ ਹੀ ਦਸੋ ਇਨ੍ਹਾਂ ਨੇ ਗੁਰਦੁਆਰੇ ਦੀ ਗੋਲਕ ਤੋੜ ਕੇ ਠੀਕ ਕੀਤਾ ਹੈ ਕਿ ਗਲਤ? ਜੇ ਤੁਸੀਂ ਇਸਨੂੰ ਗਲਤ ਸਮਝਦੇ ਹੋ, ਤਾਂ ਜਿਹੜੀ ਵੀ ਅਖਬਾਰ ਵਿਚ ਪੜੋ, ਉਸ ਅਖਬਾਰ ਨੂੰ ਅਪਣੀ ਰਾਏ ਜਰੂਰ ਭੇਜੋ, ਤਾਂ ਕਿ ਅਗੋਂ ਵਾਸਤੇ ਇਹੋ ਜਿਆ ਪਾਪ ਕੋਈ ਹੋਰ "ਸਤਨਾਮ ਸਿੰਘ" ਬਨ ਕੇ ਨਾ ਕਰ ਸਕੇ।

ਸਾਧ ਸੰਗਤ ਜੀ, ਇਹ ਲੋਕ ਅਪਣੇ ਆਪ ਨੂੰ ਪੰਥ ਦਰਦੀ ਅਤੇ ਗੁਰਦੁਅਰਿਆਂ ਦੇ ਸੇਵਾ ਸੰਭਾਲ ਕਰਨ ਵਾਲੇ ਅਖਾੳਂੁਦੇ ਹਨ। {ਉਲਟੀ ਬਾੜ ਖੇਤ ਕੋ ਖਾਵੇ} ਅਸੀਂ ਇਸ ਖਬਰ ਰਾਂਹੀਂ ਸੰਗਤਾਂ ਨੂੰ ਜਾਣਕਾਰੀ ਦੇਣੀ ਜਰੂਰੀ ਸਮਝਦੇ ਹਾਂ, ਨਹੀਂ ਤਾਂ ਅਸੀਂ ਵੀ ਗੁਰੂ ਮਹਾਰਾਜ ਜੀ ਦੇ ਦੋਸ਼ੀ ਕਹਲਾਵਾਂਗੇ ਨਾਲੇ ਲੋਕ ਭੁਲੇਖੇ ਵਿਚ ਹੀ ਇਹੋ ਜਿਹਾਂ ਦਾ ਪਹਰਾਵਾ ਵੇਖ ਕੇ ਗੁਰੂ ਫਤਿਹ ਬੁਲਾਈ ਜਾਂਦੇ ਹਨ।
 

ਆਪ ਜੀ ਦੇ ਦਾਸ (ਕਮੇਟੀ ਮੈਂਬਰ)
ਮੀਤ ਪ੍ਰਧਾਨ ਸਵਰਣ ਸਿੰਘ ਖਾਲਸਾ
ਮੀਤ ਸਕਤਰ ਦਿਲਬਾਗ ਸਿੰਘ
ਖਜ਼ਾਨਚੀ ਤ੍ਰਿਲੋਚਨ ਸਿੰਘ
ਮੀਤ ਖਜਾਨਚੀ ਸਤਪਾਲ ਸਿੰਘ ਭਸੀਨ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top