Share on Facebook

Main News Page

ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਨੂੰ ਅਕਾਲ ਪੁਰਖ ਵਲੋਂ ਬਖਸ਼ੀ ਹੋਈ ਬਿਬੇਕ-ਬੁੱਧ ਤੋਂ ਕੰਮ ਲੈਣਾ ਚਾਹੀਦਾ ਹੈ, ਨਾ ਕਿ ਲਕੀਰ ਦੇ ਫਕੀਰ ਬਣੇ ਰਹੀਏ
-: ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਸਿੱਖ ਕੌਮ ਦੇ ਸ਼ੁੱਭ-ਚਿੰਤਕ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਸਾਰਾ ਸਿੱਖ ਜਗਤ “ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ” ਦੇ ਓਪਦੇਸ਼ਾਂ ਬਾਰੇ ਭਲੀ-ਪ੍ਰਕਾਰ ਜਾਣਕਾਰੀ ਰੱਖਦਾ ਹੈ । ਸਾਨੂੰ ਹਰ ਰੋਜ਼ ਯਾਦ ਕਰਵਾਇਆ ਜਾਂਦਾ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। ਜਿਸ ਦਾ ਭਾਵ ਹੈ ਕਿ ਭਾਵੇਂ “ਅਸੰਖ ਗਰੰਥ” ਹੋਣ (ਦੇਖੋ: ਜਪੁ ਪਉੜੀ 17, ਪੰਨਾ 3), ਪਰ ਸਿੱਖਾਂ ਨੇ “ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ” ਅਨੁਸਾਰ ਹੀ ਜ਼ਿੰਦਗੀ ਬਤੀਤ ਕਰਨੀ ਹੈ; “ੴ ਸਤਿ ਨਾਮੁ ... ਤੋਂ ਲੈ ਕੇ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥” (ਪੰਨੇ 1-1429)

“ਨਿੱਤਨੇਮ” ਦੀਆਂ ਬਾਣੀਆਂ ਭੀ ਗੁਰੂ ਗਰੰਥ ਸਾਹਿਬ ਵਿਖੇ ਅੰਕਿਤ ਕੀਤੀਆਂ ਹੋਈਆਂ ਹਨ, ਦੇਖੋ ਪੰਨੇ 1-13 ॥ ਇਸ ਤੋਂ ਇਲਾਵਾ ਹਰੇਕ ਸਿੱਖ ਨੂੰ ਸਾਧਾਰਨ ਪਾਠ ਤਾਂ ਸਾਰੇ ਗੁਰੂ ਗਰੰਥ ਸਾਹਿਬ ਦਾ ਕਰਦੇ ਰਹਿਣਾ ਚਾਹੀਦਾ ਹੈ। ਪਰ, ਜੇ “ਖੰਡੇ ਦੀ ਪਾਹੁਲ” ਗ੍ਰਹਿਣ ਕਰਨ ਸਮੇਂ, ਪੰਜ ਬਾਣੀਆਂ ਪੜ੍ਹਣੀਆਂ ਲਾਜ਼ਮੀ ਹਨ ਤਾਂ ਦੋ ਹੋਰ ਬਾਣੀਆਂ: ਆਸਾ ਕੀ ਵਾਰ (ਪੰਨੇ 462-475) ਅਤੇ ਅਨੰਦੁ (ਪੰਨੇ 917-922) ਦਾ ਵੀ ਪਾਠ ਕੀਤਾ ਜਾ ਸਕਦਾ ਹੈ। ਬਾਹਰਲੇ ਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਇੰਜ ਹੀ ਕਰਨਾ ਚਾਹੀਦਾ ਹੈ ਕਿਉਂਕਿ.....

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਖੇ ਵੱਸਦੇ ਸਿੱਖਾਂ ਦੀ ਬਣਾਈ ਹੋਈ ਹੈ, ਜਿਸ ਦਾ ਬਾਹਰ ਰਹਿੰਦੇ ਸਿੱਖਾਂ ਨਾਲ ਕੋਈ ਵਾਸਤਾ ਨਹੀਂ ਹੈ; ਦੇਖੋ:

The Sikh Gurdwaras Act 1925, as amended.  Under the said Act, there is neither any mention of Dasam Granth nor any power accorded to the Head Ministers except Elected and Nominated Members of SGPC. Moreover, SGPC was established with a view to perform duties in accordance with the Teachings of Guru Granth Sahib as well as to manage the Historical Gurduaras. And if they don’t do so, they could be  suspended or dismissed under Section 134 (g) ibid.

Subsequently, Guidelines in the form of Sikh Reht Maryada 1945 were framed but it is regretted  that SGPC Committee Members had exceeded their prescribed limit.

ਜਿਵੇਂ ਸਿੱਖ ਰਹਿਤ ਮਰਿਆਦਾ 1945 ਦੇ ਪਹਿਲੇ ਪੰਨੇ ਤੋਂ ਵੀ ਜ਼ਾਹਰ ਹੈ: “ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ 3-2-45 ਦੇ ਮਤਾ ਨੰਬਰ 97 ਰਾਹੀਂ ਦਿੱਤੀ” । ਪਰ, ਇਸ ਵਿਚ ਕਈ ਅੰਕਿਤ ਵਿਚਾਰ ਨਾ ਤਾਂ ਗੁਰੂ ਗਰੰਥ ਸਾਹਿਬ ਅਨੁਸਾਰ ਹਨ ਅਤੇ ਨਾ ਹੀ 1925 “ਦੀ ਸਿੱਖ ਗੁਰਦੁਆਰਾ ਐਕਟ” ਦੇ ਮੁਤਾਬਿਕ ਹਨ ! ਵੈਸੇ ਵੀ, ਇਸ ਵਿਚ ਕਈ ਵਾਰ ਤਬਦੀਲੀ ਕੀਤੀ ਗਈ ਹੈ !

ਇਸ ਲਈ, ਬੇਨਤੀ ਹੈ ਕਿ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਨੂੰ ਅਕਾਲ ਪੁਰਖ ਵਲੋਂ ਬਖਸ਼ੀ ਹੋਈ ਬਿਬੇਕ-ਬੁੱਧ ਤੋਂ ਕੰਮ ਲੈਣਾ ਚਾਹੀਦਾ ਹੈ, ਨਾ ਕਿ ਲਕੀਰ ਦੇ ਫਕੀਰ ਬਣੇ ਰਹੀਏ !

ਖਿਮਾ ਦਾ ਜਾਚਕ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top