Share on Facebook

Main News Page

ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ (ਜਰਮਨੀ) ਵਿਖੇ ਗੁਰਦੁਆਰੇ ਦੀ ਗੋਲਕ ਤੋੜੀ ਬਾਰੇ ਸਪਸ਼ਟੀਕਰਣ
-: ਸਤਨਾਮ ਸਿੰਘ ਬੱਬਰ, ਹਰਪਾਲ ਸਿੰਘ ਜਰਮਨੀ

ਗੁਰੂ ਪਿਆਰੀ ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਅੱਜ ਮਿਤੀ 14.07.2013 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀਆਂ ਦੋ ਗੋਲਕਾਂ ਖੋਲ੍ਹੀਆਂ ਗਈਆਂ ਜਿਸਦਾ ਹਿਸਾਬ ਸੰਗਤਾਂ ਦੀ ਜਾਣਕਾਰੀ ਲਈ ਹੇਠ ਲਿਖੇ ਅਨੁਸਾਰ ਦਿੱਤਾ ਜਾ ਰਿਹਾ ਹੈ :-

ਨੋਟਾਂ ਦੀ ਗਿਣਤੀ
100,00 € ਣ 1 = 100,00 €
50,00 € ਣ 10 = 500,00 €
20,00 € ਣ 34 = 680,00 €
10,00 € ਣ 218 = 2.180,00 €
5,00 € ਣ 940 = 4.700,00 €

ਭਾਨ ਦੀ ਗਿਣਤੀ
2,00 € ਣ 864 = 1.728,00 €
1,00 € ਣ 1488 = 1.488,00 €
0,50 € ਣ 150 = 75,00 €
ਨੋਟਾਂ ਅਤੇ ਭਾਨ ਦਾ ਕੁੱਲ ਜੋੜ = 11.451,00 €
ਬਾਕੀ ਭਾਨ 0,50 €, 0,20 €, 0,10 €, 0,05 €, 0,02 € ਅਤੇ 0,01 € ਦੀਆਂ 4 ਥੈਲੀਆਂ ਬੈਂਕ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ ।

ਸ਼ਹੀਦੀ ਫੰਡ ਵਾਲੀ ਗੋਲਕ ਦਾ ਕੁੱਲ ਜੋੜ = 3.843,50 €
ਸ਼ਹੀਦੀ ਫੰਡ ਵਾਲੀ ਗੋਲਕ ਦੀ ਰਕਮ ਸ੍ਰ: ਹਰਪਾਲ ਸਿੰਘ ਜਨਰਲ ਸਕੱਤਰ ਪਾਸ ਹੈ, ਜੋ ਸੰਗਤ ਦੀ ਮਨਜ਼ੂਰੀ ਨਾਲ ਖਰਚੀ ਜਾਵੇਗੀ ।

ਹੋਏ ਖਰਚੇ ਜੋ ਤਾਰੇ ਗਏ ਹਨ:

ਸ੍ਰ: ਪ੍ਰਮਜੀਤ ਸਿੰਘ ਪੋਰਸ ਵਾਲੇ - 750,00 €
ਗੁਰਦੁਆਰਾ ਸਾਹਿਬ ਦਾ ਫੁਟਕਲ ਖਰਚਾ - (ਗ) 2.500,00 €
ਗੁਰੂਘਰ ਦੇ ਜ਼ੁਰਮਾਨੇ ਦੀਆਂ ਤਾਰੀਆਂ ਜਾ ਰਹੀਆਂ ਕਿਸ਼ਤਾਂ ਸ੍ਰ: ਸਰਦੂਲ ਸਿੰਘ ਨੂੰ ਦਿੱਤੇ - 800,00 €
ਸ੍ਰ: ਜਤਿੰਦਰਬੀਰ ਸਿੰਘ ਨੂੰ ਬੱਸਾਂ ਦੇ ਕਿਰਾਏ ਦੇ ਦਿੱਤੇ - 3.105,00 €
(ਰਸੀਦਾਂ ਸ੍ਰ: ਹਰਪਾਲ ਸਿੰਘ ਜਨਰਲ ਸਕੱਤਰ ਪਾਸ)
ਹੋਏ ਖਰਚਿਆਂ ਦਾ ਕੁੱਲ ਜੋੜ - 7.155,00 €
ਗੋਲਕ ਦੀ ਕੁੱਲ ਆਮਦਨ 11.451,- € (ਯੂਰੋ) ਵਿੱਚੋਂ 7.155,00 € (ਯੂਰੋ) ਦੇ ਖਰਚੇ ਕੱਢਕੇ ਬਕਾਇਆ ਰਕਮ 4.296,00 € (ਯੂਰੋ) ਭਾਨ ਦੀਆਂ ਥੈਲੀਆਂ ਸਮੇਤ ਗੁਰਦੁਆਰਾ ਸਾਹਿਬ ਦੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਕਰਵਾਏ ਜਾਣਗੇ ।

ਗੁਰੂ ਪੰਥ ਦੇ ਦਾਸਰੇ
ਸਤਨਾਮ ਸਿੰਘ ਬੱਬਰ (ਪ੍ਰਧਾਨ)
ਹਰਪਾਲ ਸਿੰਘ (ਜਨਰਲ ਸਕੱਤਰ)

ਸੰਗਤਾਂ ਦੀ ਜਾਣਕਾਰੀ ਲਈ, ਬੈਂਕ ਅਕਾਊਂਟ ਵਿੱਚ ਪੈਸੇ ਜਮ੍ਹਾਂ ਕਰਵਾਏ ਦੀ ਰਸੀਦ

ਤਿੰਨਾਂ ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਦੇ ਖਰਚਿਆਂ ਨੂੰ ਰੋਕਿਆ ਗਿਆ ਸੀ ਅਤੇ ਗ੍ਰੰਥੀ ਸਿੰਘ ਦੀ ਸੇਵਾ ਵੀ ਨਹੀਂ ਦਿੱਤੀ ਗਈ ਸੀ, ਗੁਰੂ ਘਰ ਦੇ ਲੰਗਰਾਂ ਦੇ ਖਰਚਿਆਂ ਨੂੰ ਵੀ ਰੋਕਿਆ ਗਿਆ ਸੀ ।

ਪਿਛਲੇ ਹਫਤੇ 7 ਜੁਲਾਈ 2013 ਦਿਨ ਐਤਵਾਰ ਨੂੰ ਸੰਗਤ ਵਿੱਚ ਅਨਾਊਂਸ ਕੀਤਾ ਗਿਆ ਸੀ ਕਿ ਅਗਲੇ ਹਫਤੇ ਗੋਲਕ ਹਰ ਹਾਲਤ ਵਿੱਚ ਖੋਲ੍ਹੀ ਜਾਵੇਗੀ ਤੇ ਇਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਚਾਬੀ ਲੈ ਕੇ ਆਉਣ । ਇਨ੍ਹਾਂ ਬਹਾਨਾ ਇਹ ਬਣਾਇਆ ਕਿ ਮੀਤ ਖਜ਼ਾਨਚੀ ਸ੍ਰ: ਸਤਪਾਲ ਸਿੰਘ ਭਸੀਨ ਜੋ 14 ਅਪ੍ਰੈਲ 2013 ਤੋਂ ਇੰਡੀਆ ਗਏ ਹੋਏ ਹਨ, ਉਹ ਆਉਣਗੇ ਤਾਂ ਉਨ੍ਹਾਂ ਨਾਲ ਹੀ ਗੋਲਕ ਖੋਲ੍ਹੀ ਜਾਵੇਗੀ ।

ਉਪ੍ਰੋਕਤ ਲਿਖੇ ਖਰਚਿਆਂ ਦੇ ਵੇਰਵਿਆਂ 'ਚ ਕੋਈ ਇੱਕ ਵੀ ਸੈਂਟ ਇਹ ਸਾਬਤ ਕਰ ਦੇਣ ਕਿ ਸਤਨਾਮ ਸਿੰਘ ਬੱਬਰ ਜਾਂ ਹਰਪਾਲ ਸਿੰਘ ਨੇ Misuse (ਗਲਤ ਇਸਤੇਮਾਲ) ਕੀਤਾ ਹੈ, ਅਸੀਂ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੀਆਂ ਸੰਗਤਾਂ ਦੇ ਦੇਣਦਾਰ ਹੋਵਾਂਗੇ । ਹਾਂ, ਆਉਣ ਵਾਲੇ ਦਿਨਾਂ ਵਿੱਚ ਇੱਕ – ਇੱਕ ਗੱਲ ਦਾ ਜਵਾਬ ਹੁਣ ਮੀਡੀਏ ਸਾਹਮਣੇ ਹੀ ਸਪੱਸ਼ਟ ਕੀਤਾ ਜਾਵੇਗਾ । ਮੀਡੀਏ ਵਾਲਿਆਂ ਨੂੰ ਸਾਡੀ ਬੇਨਤੀ ਹੈ ਅਗਰ ਕੋਈ ਵੀ ਏਹੋ ਜਿਹੀ ਬੇਤੁੱਕੀ, ਬੇਦਲੀਲੀ ਜਾਂ ਗੈਰ – ਇਖਲਾਕੀ ਢੰਗ ਨਾਲ ਕੀਤੀ ਗੱਲ ਨੂੰ ਨਾ ਉਭਾਰਿਆ ਜਾਵੇ, ਸਗੋਂ ਵਧੀਆ ਇਹ ਹੋਵੇ ਕਿ ਉਹ ਦੂਸਰੀ ਧਿਰ ਤੋਂ ਵੀ ਜਾਣਕਾਰੀ ਲੈ ਕੇ ਸਚਾਈ ਨੂੰ ਛਾਪੇ । ਝੂਠੀਆਂ ਅਤੇ ਅਣਹੋਈਆਂ ਅਫਵਾਹਾਂ ਨਾਲ ਸ੍ਰਕਾਰੀ ਏਜੰਸੀਆਂ ਦੇ ਹੱਥਾਂ ਵਿੱਚ ਨਾ ਖੇਡਿਆ ਜਾਵੇ ।

ਗੁਰੂ ਪੰਥ ਦੇ ਦਾਸਰੇ
ਸਤਨਾਮ ਸਿੰਘ ਬੱਬਰ ਜਰਮਨੀ
ਹਰਪਾਲ ਸਿੰਘ
21.07.2013


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top