Share on Facebook

Main News Page

ਧਮਾਕਾ
ਹੁਣ ਸਵਾਲ ਪੁੱਛਣੇ ਬੰਦ ਕਰੋ ਅਤੇ ਜੁਵਾਬ ਦੇਣੇ ਸ਼ੁਰੂ ਕਰੋ
-: ਪੰਚ ਪ੍ਰਧਾਨੀ (ਟਾਈਗਰ ਜਥਾ ਯੂਕੇ), ਖ਼ਾਲਸਾ ਨਿਊਜ਼, ਸਿੰਘ ਸਭਾ ਯੂ ਐਸ ਏ

ਟਾਈਗਰ ਜਥਾ ਦਿੱਲੀ ਦੇ ਨੌਜਵਾਨ ਵੀਰ ਪੰਥਿਕ ਕਾਰਜਾਂ ਪ੍ਰਤੀ ਬੜੇ ਜਤਨਸ਼ੀਲ ਰਹਿੰਦੇ ਹਨ, ਭਾਵੇਂ ਉਹ ਗੁਰਦਵਾਰਿਆਂ ਰਾਹੀਂ ਛੋਟੇ-ਛੋਟੇ ਗੁਰਮਤਿ ਪ੍ਰੋਗਰਾਮ ਦੇ ਉਪਰਾਲੇ ਕਰਵਾਉਣਾ ਹੋਵੇ, ਪ੍ਰੋਜੈਕਟਰ ਰਾਹੀਂ ਧਾਰਮਿਕ ਫ਼ਿਲਮਾਂ ਦਿਖਾਉਣ ਦਾ ਕਾਰਜ ਹੋਵੇ, ਨਗਰ ਕੀਰਤਨਾਂ ਦੌਰਾਨ ਛੋਲੇ-ਪੂੜੀਆਂ ਦਾ ਸਟਾਲ ਲਾਉਣ ਦੀ ਬਜਾਏ, ਸਫਾਈ ਨੂੰ ਮੁਖ ਰਖਦੇ ਹੋਏ, ਲੋਕਾਂ ਦੇ ਸੜਕਾਂ ਤੇ ਖਿਲਾਰੇ ਹੋਏ ਡੂਨੇ ਚੁੱਕਣ ਦਾ ਕਾਰਜ ਹੋਵੇ, ਇਹ ਸਾਰੇ ਵੀਰ ਹਮੇਸ਼ਾ ਇੱਕ ਦੂਜੇ ਤੋ ਅੱਗੇ ਵਧ ਕੇ, ਇਸਨੂੰ ਸੇਵਾ ਸਮਝ ਕੇ ਨਹੀ ਸਗੋਂ ਸਿੱਖ ਹੋਣ ਦੀ ਜਿੰਮੇਵਾਰੀ ਸਮਝ ਕੇ ਨਿਭਾਉਂਦੇ ਹਨ।

ਹੁਣ ਮੈਂ ਆਪਣੀ ਇਸ ਸੂਚਨਾ ਦੇ ਟਾਈਟਲ ''ਧਮਾਕਾ'' ਵੱਲ ਆਵਾਂ, ਅੱਜ ਇਨ੍ਹਾਂ ਵੀਰਾਂ ਨੇ ਬੜਾ ਇਤਿਹਾਸਿਕ ਕਾਰਜ ਕੀਤਾ ਹੈ। ਜਿਹੜੇ 45 ਸਵਾਲ ਅਸੀਂ ਜਥੇਦਾਰਾਂ ਨੂੰ ਪੁੱਛਣ ਲਈ ਪਿਛੇ ਜਿਹੇ ਪ੍ਰੈੱਸ ਨੋਟ ਜਾਰੀ ਕੀਤਾ ਸੀ, ਜਿਹੜੇ ਕਿ ਸਾਰੀਆਂ ਪੰਥਿਕ ਵੈਬਸਾਇਟਾਂ 'ਤੇ ਵੀ ਲੱਗੇ ਸਨ, ਇਨ੍ਹਾਂ ਦੀ ਰੇਡਿਉ ਦਿਲ ਆਪਣਾ ਪੰਜਾਬੀ, ਰੇਡਿਉ ਮੀਡੀਆ ਪੰਜਾਬ ਜਰਮਨ ਅਤੇ ਪੰਥਿਕ ਵਿਚਾਰ ਰੇਡਿਉ ਨਿਊਜੀਲੈਂਡ ਉੱਤੇ ਭੀ ਵਿਚਾਰ ਚਰਚਾ ਹੋਈ ਸੀ, ਪਰ ਅਜੇ ਕਿਸੇ ਭੀ ਨਿਊਜ਼ ਪੇਪਰ ਵਿੱਚ ਨਹੀਂ ਲਗਾਏ ਗਏ ਸਨ ।

ਇਸ ਸੰਬੰਧੀ ਟਾਈਗਰ ਜਥਾ ਯੂਕੇ ਵੱਲੋਂ ਪਹਿਰੇਦਾਰ ਅਖਬਾਰ ਅਤੇ ਰੋਜ਼ਾਨਾ ਸਪੋਕਸਮੈਨ ਦੋਵਾਂ ਅਖਬਾਰਾਂ ਨਾਲ ਗੱਲ ਬਾਤ ਕੀਤੀ ਗਈ ਅਤੇ ਪੋਸਟਰ ਲਵਾਉਣ ਲਈ ਪੈਸੇ ਭੀ ਦੇ ਦਿੱਤੇ ਗਏ, ਪਰ ਅਖੀਰ ਇੱਕ ਦਿਨ ਪੋਸਟਰ ਛਪਣ ਤੋਂ ਪਹਿਲਾਂ ਇਹ ਦੋਵੇਂ ਪੇਪਰਾਂ ਦੇ ਐਮ.ਡੀ ਪਿੱਠ ਵਿਖਾ ਗਏ।

ਅਖੀਰ, ਟਾਈਗਰ ਜਥਾ ਯੂਕੇ ਵੱਲੋਂ ਸਿੱਖ ਟਾਈਮ੍ਸ ਅਤੇ ਕੌਮੀ ਪਤ੍ਰਿਕਾ ਅਖਬਾਰ ਦੇ ਮਾਲਕ ਨਾਲ ਗੱਲ ਬਾਤ ਹੋਈ ਅਤੇ ਇਨ੍ਹਾਂ ਸ਼ੇਰਾਂ ਨੇ ਬਿਨਾ ਕੋਈ ਪਰਵਾਹ ਕੀਤੇ, ਇੰਨ੍ਹਾਂ ਸਵਾਲਾਂ ਸੰਬੰਧੀ ਪੋਸਟਰ ਲਾਉਣ ਦੀ ਸਹਿਮਤੀ ਦੇ ਦਿੱਤੀ ਅਤੇ ਅੱਜ ਦਾ ਦਿਨ ਪੋਸਟਰ ਛਾਪਣ ਲਈ ਮਿੱਥ ਲਿਆ ਗਿਆ। ਹੁਣ ਸਾਡੀ ਸਲਾਹ ਇਹ ਸੀ ਕਿ ਇਹ ਪੇਪਰ ਦਿੱਲੀ ਦੇ ਸਿੱਖਾਂ ਦੇ ਘਰ-ਘਰ ਪਹੁੰਚੇ, ਨਾ ਕਿ ਕੇਵੇਲ ਉਹ ਲੋਕ ਹੀ ਪੜਣ ਜੋ ਅਖਬਾਰ ਖਰੀਦਦੇ ਹਨ।

ਇਸ ਲਈ ਜੁਗਤੀ ਕੁੱਝ ਹੇਠ ਲਿਖੇ ਅਨੁਸਾਰ ਵਰਤੀ ਗਈ-

ਤਕਰੀਬਨ 5000 ਪੇਪਰ ਰੋਜ਼ਾਨਾ ਛਪਾਈ ਤੋਂ ਵੱਧ ਛਪਵਾਇਆ ਗਿਆ, ਜੋ ਕਿ ਪਹਿਲਾਂ ਬਣੀ ਯੋਜਨਾ ਅਨੁਸਾਰ ਟਾਈਗਰ ਜਥਾ ਦਿੱਲੀ ਵੱਲੋਂ ਆਪ ਵੰਡਿਆਂ ਜਾਣਾ ਸੀ।

ਟਾਈਗਰ ਜਥਾ ਦੇ ਸਾਰੇ ਨੌਜਵਾਨ ਸੱਤ ਟੀਮਾਂ ਵਿਚ ਵੰਡੇ ਗਏ ।

  1. ਟੀਮ 1 - ਦਿੱਲੀ ਰੇਲਵੇ ਸਟੇਸ਼ਨ 'ਤੇ ਤਾਇਨਾਤ ਹੋਏ ਅਤੇ ਸਵੇਰ ਦੇ ਸਮੇ ਪੰਜਾਬ ਨੂੰ ਆਉਣ ਵਾਲੀਆਂ ਟ੍ਰੇਨਾਂ ਸ਼ਾਨੇ ਪੰਜਾਬ ਅਤੇ ਸ਼ਤਾਬਦੀ ਵਿੱਚ ਜਾ ਕੇ ਸਾਰੇ ਸਿੱਖ ਮੁਸਾਫਰਾਂ ਨੂੰ ਪੇਪਰ ਵੰਡੇ ਗਏ।
  2. ਟੀਮ 2 - ਕਸ਼ਮੀਰੀ ਗੇਟ ਬੱਸ ਅੱਡਾ 'ਤੇ ਪਹੁੰਚੇ ਸਾਰੀਆਂ ਸਵਾਰੀਆਂ ਅਤੇ ਡਰਾਵਿਰਾਂ ਨੂੰ ਪੇਪਰ ਮੁਹਈਆ ਕਰਵਾਏ ਗਏ।
  3. ਟੀਮ 3 - ਦਿੱਲੀ ਦੇ ਤਕਰੀਬਨ ਸਾਰੇ ਵੱਡੇ ਗੁਰਦਵਾਰਿਆਂ ਵਿਚ ਪਹੁੰਚ ਕੇ ਉਥ੍ਹੇ ਸੰਗਤਾਂ ਨੂੰ ਪੇਪਰ ਵੰਡਿਆ ਗਿਆ, ਇਸ ਦੌਰਾਨ ਟਾਈਗਰ ਜਥਾ ਦੇ ਇੱਕ ਦਲੇਰ ਨੌਜਵਾਨ ਨੇ ਉਂਕਾਰ ਸਿੰਘ ਥਾਪਰ ਦੇ ਹੱਥ ਵਿਚ ਭੀ ਪੇਪਰ ਦੀ ਇੱਕ ਕਾਪੀ ਫੜਾ ਦਿੱਤੀ ਅਤੇ ਨਾਲ ਹੀ ਕਹਿ ਦਿੱਤਾ ਕਿ ਪੋਸਟਰ ਜਰੂਰ ਪੜਿਉ..
  4. ਟੀਮ 4 - ਦਿੱਲੀ ਦੇ ਬਜ਼ਾਰਾਂ ਵਿੱਚ, ਜਿੱਥੇ-ਜਿੱਥੇ ਭੀ ਸਿੱਖਾਂ ਦੀਆਂ ਦੁਕਾਨਾਂ ਦੀ ਬਹੁਤਾਤ ਹੈ, ਉਥ੍ਹੇ ਉਨ੍ਹਾਂ ਤੱਕ ਪੇਪਰ ਪਹੁੰਚਾਇਆ ਗਿਆ ।
  5. ਟੀਮ 5 - ਇਕ ਟੀਮ ਮੇਟਰੋ ਟ੍ਰੈਨ ਸਟੇਸ਼ਨ 'ਤੇ ਸਵੇਰ ਦੇ ਸਮੇਂ ਦਫਤਰਾਂ ਨੂੰ ਜਾਂਦੇ ਹੋਏ ਲੋਕਾਂ ਪੇਪਰ ਮੁਹਈਆ ਕਰਵਾਉਣ ਲਈ ਪਹੁੰਚ ਗਈ ।
  6. ਟੀਮ 6 - ਦਿੱਲੀ ਦੇ ਕੁੱਝ ਮੁਹੱਲਿਆਂ ਵਿੱਚ, ਜਿੱਥੇ ਸਿੱਖਾਂ ਦੀ ਵੱਸੋਂ ਬਹੁਤੀ ਹੈ, ਉਥੇ ਘਰ-ਘਰ ਵਿੱਚ ਪੇਪਰ ਡਿਸਟ੍ਰੀਬਿਊਟ ਕੀਤਾ ਗਿਆ ।
  7. ਟੀਮ 7 - ਤਾਲਮੇਲ ਟੀਮ ਦੇ ਰੂਪ ਵਿਚ ਕੰਮ ਕਰਦੀ ਰਹੀ ਅੱਤੇ ਜਿਥੇ-ਜਿਥੇ ਭੀ ਇਹਨਾ ਛੇ ਟੀਮਾਂ ਕੋਈ ਮੁਸ਼ਕਲ ਆਉਂਦੀ ਰਹੀ, ਇਹ ਟੀਮ ਉਸਦੇ ਹੱਲ ਵਾਸਤੇ ਉਥੇ ਪਹੁੰਚਦੀ ਰਹੀ ।

ਪਰ ਵੰਡੇ ਜਾਣ ਤੋਂ ਬਾਅਦ ਦਾ ਪ੍ਰਭਾਵ -

ਕੌਮੀ ਪਤ੍ਰਿਕਾ ਦੇ ਐਡੀਟਰ ਨੂੰ ਤਕਰੀਬਨ ੫੦ ਫੋਨ ਇੱਦਾਂ ਦੇ ਆਏ ਕਿ ਅੱਜ ਦਾ ਪੋਸਟਰ ਬਹੁਤ ਅੱਖਾਂ ਖੋਲਣ ਵਾਲਾ ਸੀ ਅਤੇ ਕਈਆਂ ਨੇ ਤਾਂ ਹੈਰਾਨ ਹੋ ਕੇ ਇਹ ਭੀ ਆਖਿਆ, ਕਿ ਸਾਨੂੰ ਪਹਿਲੀ ਬਾਰ ਪਤਾ ਲੱਗਾ ਹੈ ਕਿ ਜਥੇਦਾਰਾਂ ਤੋਂ ਭੀ ਸਵਾਲ ਪੁਛੇ ਜਾ ਸਕਦੇ ਹਨ, ਅਤੇ ਕਈਆਂ ਤਾਂ ਇੱਥੋਂ ਤੱਕ ਭੀ ਕਹਿ ਦਿੱਤਾ ਕਿ ਇੰਨੇ ਅਨਸੁਲਝੇ ਮਸਲਿਆਂ ਵਾਲੇ ਸਾਡੇ ਜਥੇਦਾਰ ਕਿਵੇਂ ਹੋ ਸਕਦੇ ਹਨ !

ਨੋਟ : ਹੁਣ ਅਗਲੀ ਕਾਰਵਾਈ ਇਹਨਾ ਸਵਾਲਾਂ ਦੇ ਛੋਟੇ-ਛੋਟੇ ਪੋਸਟਰ ਬਣਾ ਕੇ ਸਾਰੇ ਪੰਜਾਬ ਵਿਚ ਵੰਡਣ ਸੰਬੰਧੀ ਹੋਵੇਗੀ। ਅਸੀਂ ਸੋਚ ਰਹੇ ਹਾਂ ਕਿ ਤਕਰੀਬਨ 3-4 ਲੱਖ ਛੋਟੇ ਪੋਸਟਰ ਪੰਜਾਬ ਦੇ ਹਰ ਜਿਲੇ ਵਿਚ ਵੰਡੇ ਜਾਣ, ਇਸ ਕਾਰਜ ਲਈ ਸਾਨੂੰ ਕਾਫੀ ਜੁਝਾਰੂ ਵੀਰਾਂ ਦੀ ਲੋੜ ਹੋਵੇਗੀ, ਜੋ ਕਿ ਟਾਈਗਰ ਜਥਾ ਦਿੱਲੀ ਵਾੰਗੂ ਬੜੇ ਯੋਝਨਾਬਧ ਤਰੀਕੇ ਨਾਲ, ਇਸਨੂੰ ਨੇਪਰੇ ਚਾੜ ਸਕੇ। ਕਿਰਪਾ ਕਰਕੇ ਜਿਹੜਾ ਭੀ ਇਸਨੂੰ ਆਪਣੀ ਪੰਥਿਕ ਜਿਮੇਵਾਰੀ ਸਮਝ ਕੇ ਅੱਗੇ ਆਉਣਾ ਚਾਹੇ, ਸਾਨੂੰ ਈ-ਮੇਲ ਕਰਕੇ ਸੰਪਰਕ ਕਰ ਲਵੇ।

ਅਖੀਰ 'ਤੇ ਟਾਈਗਰ ਜਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ ਯੂ ਐਸ ਏ ਵੱਲੋ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ, ਜਿੰਨ੍ਹਾਂ ਨੇ ਨਿਡਰਤਾ ਦਾ ਸਬੂਤ ਦਿੰਦਿਆਂ ਹੋਇਆਂ, ਇਸ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ।

ਦਿੱਲੀ ਵਿੱਚ ਸਵਾਲਾਂ ਦੇ ਪੋਸਟਰ ਵਾਲੇ ਪੰਜਾਬੀ ਅਤੇ ਅੰਗ੍ਰੇਜ਼ੀ ਅਖਬਾਰ ਵੰਡਦੇ ਹੋਏ ਅਤੇ ਪੜ੍ਹਦੇ ਹੋਏ ਸਿੱਖ।

   

ਰੋਜ਼ਾਨਾ ਕੌਮੀ ਪਤ੍ਰਿਕਾ ਦਿੱਲੀ

The Sikh Times, New Delhi


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top