Share on Facebook

Main News Page

ਮਿਸ਼ਨਰੀ ਜਸਵੰਤ ਸਿੰਘ ਦੀ ਯਾਦ ਨੂੰ ਸਮਰਪਤ ਗੁਰਮਤਿ ਸਮਾਗਮ ਹੋਵੇਗਾ 25 ਨੂੰ

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਪ੍ਰਿੰ: ਬਲਜੀਤ ਸਿੰਘ ਅਤੇ ਵਾਈਸ ਪ੍ਰਿੰ: ਹਰਿਭਜਨ ਸਿੰਘ ਕਰਨਗੇ ਗੁਰਮਤਿ ਵੀਚਾਰਾਂ

ਬਠਿੰਡਾ, 23 ਜੁਲਾਈ (ਕਿਰਪਾਲ ਸਿੰਘ): ਗੁਰਮਤਿ ਮਿਸ਼ਨਰੀ ਕਾਲਜ ਦੀ ਵੀਚਾਰਧਾਰਾ ਦਾ 32-33 ਸਾਲ ਤੋਂ ਨਿਸ਼ਕਾਮ ਤੌਰ ’ਤੇ ਪ੍ਰਚਾਰ ਕਰਦੇ ਆ ਰਹੇ ਭਾਈ ਜਸਵੰਤ ਸਿੰਘ ਮਿਸ਼ਨਰੀ, ਜਿਸ ਨੂੰ ਸਵਾ ਕੁ ਸਾਲ ਤੋਂ ਚਿੰਬੜੀ ਨਾਮੁਰਾਦ ਕੈਂਸਰ ਦੀ ਬੀਮਾਰੀ ਨੇ ਆਖਰ 15 ਜੁਲਾਈ ਨੂੰ ਪ੍ਰਵਾਰ ਅਤੇ ਕਾਲਜ ਤੋਂ ਸਦਾ ਲਈ ਖੋਹ ਲਿਆ ਸੀ ਦੀ ਅੰਤਿਮ ਅਰਦਾਸ ਅਤੇ ਗੁਰਮਤਿ ਸਮਾਗਮ 25 ਜੁਲਾਈ ਦਿਨ ਵੀਰਵਾਰ ਨੂੰ ਉਨ੍ਹਾਂ ਦੇ ਘਰ ਦੇ ਨਜ਼ਦੀਕ ਧਰਮਾਸ਼ਾਲਾ ਬਾਬਾ ਸੰਤੂ ਸਿੰਘ, ਅਜੀਤ ਰੋਡ ਗਲੀ ਨੂੰ 26/7 ਬਠਿੰਡਾ ਵਿਖੇ ਦੁਪਹਿਰ 11 ਤੋਂ 12.30 ਹੋਵੇਗਾ।

ਇਸ ਸਮਾਗਮ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਭਲਿਆਣ (ਰੋਪੜ) ਦੇ ਪ੍ਰਿੰ: ਬਲਜੀਤ ਸਿੰਘ ਅਤੇ ਵਾਈਸ ਪ੍ਰਿੰ: ਹਰਿਭਜਨ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚਣਗੇ ਜੋ ਸ਼ਬਦ ਗੁਰੂ ਤੋਂ ਸੇਧ ਲੈ ਕੇ ਗੁਰਮਤਿ ਵੀਚਾਰਾਂ ਕਰਨਗੇ। 28 ਅਪ੍ਰੈਲ ਤੱਕ ਸਰੀਰਕ ਤੌਰ ’ਤੇ ਅਤੇ 29 ਅਪ੍ਰੈਲ ਤੋਂ ਬਿਲਕੁਲ ਨਿਢਾਲ ਹੋ ਕੇ ਮੰਜੇ ’ਚ ਪੈਣ ਮਗਰੋਂ ਅੰਤਮ ਸਾਹ ਤੱਕ ਭਾਈ ਜਸਵੰਤ ਸਿੰਘ ਜੀ ਮਾਨਸਕ ਤੌਰ ’ਤੇ ਗੁਰਮਤਿ ਪ੍ਰਚਾਰ ਅਤੇ ਲਿਟ੍ਰੇਚਰ ਨੂੰ ਘਰ ਘਰ ਪਹੁੰਚਾਉਣ ਦੀ ਸੇਵਾ ਨਿਭਾਉਂਦੇ ਰਹੇ। ਇਸ ਲਈ ਪ੍ਰਵਾਰ ਅਤੇ ਮਿਸ਼ਨਰੀ ਕਾਲਜ ਦੇ ਸਮੂਹ ਵਰਕਰਾਂ ਤੇ ਅਹੁੱਦੇਦਾਰਾਂ ਨੇ ਇੱਕ ਰਾਇ ਹੋ ਕੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਸੱਚੀ ਸ਼੍ਰਧਾਂਜਲੀ ਇਹੋ ਹੋਵੇਗੀ ਕਿ ਉਨ੍ਹਾਂ ਦੀ ਅੰਤਮ ਅਰਦਾਸ ਨੂੰ ਕੇਵਲ ਰਸਮੀ ਭੋਗ ਸਮਾਗਮ ਨਾ ਰਹਿਣ ਦਿੱਤਾ ਜਾਵੇ, ਬਲਕਿ ਇਸ ਸਮੇਂ ਨੂੰ ਸ਼ਬਦ ਗੁਰੂ ਅਤੇ ਸਿੱਖ ਰਹਿਤ ਮਰਿਆਦਾ ਦੇ ਪ੍ਰਚਾਰ ਹਿੱਤ ਗੁਰਮਤਿ ਸਮਾਗਮ ਦੇ ਤੌਰ ’ਤੇ ਵਰਤਿਆ ਜਾਵੇ। ਇਸ ਲਈ ਪ੍ਰਵਾਰ ਅਤੇ ਮਿਸ਼ਨਰੀ ਕਾਲਜ ਵੱਲੋਂ ਸਮੁਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਸਿਰਫ ਰਸਮੀ ਤੌਰ ’ਤੇ ਮੱਥਾ ਟੇਕ ਕੇ ਹਾਜਰੀ ਲਵਾਉਣ ਤੱਕ ਸੀਮਤ ਨਾ ਰਹਿਣ ਬਲਕਿ ਸਮੇਂ ਸਿਰ ਪਹੁੰਚ ਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਦਵਾਨਾਂ ਦੀ ਰਸਨਾ ਤੋਂ ਗੁਰਮਤਿ ਵੀਚਾਰਾਂ ਸ੍ਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਨ ਅਤੇ ਧਰਮ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਉਣ ਜੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top