Share on Facebook

Main News Page

ਪ੍ਰੋ. ਹਰਭਜਨ ਸਿੰਘ, ਯੂਨੀਵਰਸਿਟੀ ਪਟਿਆਲਾ ਦੇ ਝੂਠਾਂ ਕਰਕੇ, ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਤੇ ਦਸਮ ਗ੍ਰੰਥ ਦਾ ਆਦਰ

ਦਸਮ ਗ੍ਰੰਥ ਦੇ ਵਿਰੋਧੀਆਂ ਦੀਆਂ ਗਤੀ-ਵਿਧੀਆਂ ਤਾਂ ਦੇਖਣ ਨੂੰ ਨਾ ਮਾਤਰ ਹੀ ਹਨ, ਪਰ ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਇਸਦਾ ਕਾਰਣ ਕੀ ਹੈ?

ਕਿਸੇ ਵੀ ਝੂਠੀ ਸਰਕਾਰ ਨੇ ਲੰਬੇ ਸਮੇਂ ਲਈ ਲੋਕਾਂ ਤੇ ਕਾਬਜ਼ ਰਹਿਣਾ ਹੈ ਤਾਂ ਉਸ ਨੂੰ ਝੂਠ ਦਾ ਪ੍ਰਚਾਰ ਕਰਨਾ ਹੀ ਪੈਣਾ ਹੈ ਤੇ ਜੇ ਕਿਤੇ ਕਿਸੇ ਗੁਰੂ ਪੀਰ ਨੇ ਸੱਚ ਦੀ ਅਵਾਜ਼ ਬੁਲੰਦ ਕੀਤੀ ਹੈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾ ਉਸਨੂੰ ਬੰਦ ਕਰ ਦਿੱਤਾ ਗਿਆ ਹੈ ਜਾਂ ਮਾਰ ਦਿੱਤਾ ਗਿਆ ਹੈ। ਐਸਾ ਸਾਡੇ ਨਾਲ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤਕ ਹੋਇਆ ਹੈ ਤੇ ਉਨ੍ਹਾਂ ਤੋਂ ਬਾਅਦ ਮਿਸਲਾਂ ਤਕ ਸਿੱਖਾਂ ਦੇ ਸਿਰਾਂ ਦੇ ਮੁਲ ਵੀ ਪਾਏ ਗਏ। ਸਿੱਖ ਫਿਰ ਵੀ ਖਤਮ ਨਹੀਂ ਹੋਏ। ਆਖਰ ਨੂੰ ਸਿੱਖਾਂ ਨੇ ਸਿੱਖ ਰਾਜ ਕਾਇਮ ਕੀਤਾ ਤਾਂ ਪ੍ਰੋਹਤ ਜੀ ਨੇ ਆਪਣਾ ਪੈਂਤੜਾ ਬਦਲ ਕੇ ਸਿੱਖ ਰਾਜ ਦੇ ਮਹਿਲੀਂ ਜਾ ਡੇਰਾ ਲਾਇਆ। ਰਾਜੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਪਣਾ ਮੰਦਰ ਬਣਾ ਲੈਣਾ ਤੇ ਧਿਆਨ ਚੰਦ ਅਤੇ ਬਾਕੀ ਦੇ ਡੋਗਰਿਆਂ ਦੇ ਰੂਪ ਵਿੱਚ ਫਿਰ ਪ੍ਰੋਹਤ ਜੀ ਰਾਜੇ ਦੇ ਸਲਾਹਕਾਰ ਦੇ ਰੂਪ ਵਿੱਚ ਸੱਜੇ ਪਾਸੇ ਬੈਠ ਕੇ ਸਿੱਖ ਰਾਜ ਅਤੇ ਸਿੱਖਾਂ ਨੂੰ ਖਤਮ ਕਰਨ ਦੀਆਂ ਵਿਉਂਤਾਂ ਬਣਾਉਣ ਲੱਗੇ। ਇਹੋ ਕੁੱਝ ਹੋਇਆ। ਆਖਰ ਨੂੰ ਇਹੋ ਸਲਾਹਕਾਰ ਅੰਗਰੇਜ਼ਾਂ ਕੋਲ ਵਿਕ ਗਏ, ਸਿੱਖ ਰਾਜ ਨੂੰ ਖਤਮ ਕਰ ਗਏ ਅਤੇ ਕਸ਼ਮੀਰ ਦਾ ਰਾਜਭਾਗ ਲੈ ਕੇ ਸੁਖ ਦਾ ਸਾਹ ਲੈਣ ਲੱਗੇ।

ਹੁਣ ਅੰਗਰੇਜ਼ਾਂ ਦੇ ਸਾਹਮਣੇ ਇੱਕ ਸਵਾਲ ਸੀ ਕੇ ਮੁਗਲੀਆ ਸਰਕਾਰ ਜੋ ਪਿਛਲੇ ਕਈ ਸੌ ਸਾਲਾਂ ਤੋਂ ਭਾਰਤ 'ਤੇ ਰਾਜ ਕਰ ਰਹੀ ਸੀ, ਇਸਨੂੰ ਕਿਸ ਨੇ ਹਿਲਾਇਆ? ਇਸਦਾ ਜਵਾਬ ਮਿਲਦਿਆਂ ਸਾਰ ਹੀ ਅੰਗਰੇਜਾਂ, ਜੋ ਏਸ਼ੀਆਈ ਸਭਿਅਤਾ ਨਾਲੋਂ ਕੁੱਝ ਸਭਿਅਕ ਹਨ, ਨੇ ਸਿੱਖਾਂ ਨੂੰ ਮਾਰ ਕੇ ਨਹੀਂ ਸਗੋਂ ਇਖਲਾਕੀ ਤੌਰ 'ਤੇ ਖਤਮ ਕਰਨ ਦਾ ਫੈਸਲਾ ਕੀਤਾ। ਪਰ ਇਹ ਫੈਸਲਾ ਸਾਡੇ ਵਾਸਤੇ ਸਾਨੂੰ ਜਾਨੋਂ ਮਾਰਣ ਨਾਲੋਂ ਵੀ ਘਾਤਕ ਸਿੱਧ ਹੋਇਆ ਹੈ। ਅੱਜ ਅਸੀਂ ਮਿੱਟੀ ਦੇ ਮਾਧੋ ਹਾਂ ਸਿੱਖ ਨਹੀਂ। ਇਸੇ ਸਕੀਮ ਦੇ ਅਧੀਨ ਹੀ ਚਾਰੋਂ ਸਾਖੀਆਂ, ਗੁਰ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਦਸਵੀਂ, ਬੂਟੇ ਸ਼ਾਹ ਦਾ ਲਿਖਿਆ ਸਿੱਖ ਇਤਹਾਸ, ਦਸਮ ਗ੍ਰੰਥ ਅਤੇ ਹੋਰ ਸਾਰੀਆਂ ਸਿੱਖ ਧਰਮ ਨਾਲ ਸਬੰਧਿਤ ਗੁਮ-ਨਾਮ ਪੁਸਤਕਾਂ ਬਜ਼ਾਰ ਵਿੱਚ ਲਿਖ ਕੇ ਰੱਖ ਦਿੱਤੀਆਂ ਗਈਆਂ। ਉਦੋਂ ਤੋਂ ਹੀ ਸਿੱਖ ਇਖਲਾਕੀ ਤੌਰ ਤੇ ਖਤਮ ਹੁੰਦੇ ਹੁੰਦੇ ਅੱਜ ਵੇਦਾਂਤੀ, ਐਸ. ਐਸ ਪੀ. ਸੰਧੂ ਅਤੇ ਪੀ ਕੇ ਗਿੱਲ ਦੇ ਰੂਪ ਵਿੱਚ ਬਾਕੀ ਬੱਚੇ ਹਨ। ਅਹਿ ਜੋ ਯੂਨੀਵਰਸਿਟੀਆਂ ਦੇ ਪ੍ਰੌਫੈਸਰਾਂ ਦੇ ਰੂਪ ` ਜਾਂ ਡਾ. ਮਹਿੰਦਰ ਕੌਰ ਗਿੱਲ ਦੇ ਰੂਪ ਵਿੱਚ ਜੋ ਅਖਾਉਤੀ ਸਿੱਖ ਬਾਕੀ ਬਚੇ ਹਨ ਇਨ੍ਹਾਂ ਦੀ ਝੋਲੀ ਵਿੱਚ ਤਾਂ ਬਾਬੇ ਵਿਰਸਾ ਸਿੰਘ ਨੇ ਆਪਣੀ ਭੱਠੀ ਦੇ ਦਾਣੇ ਪਾਏ ਹੋਏ ਹਨ। ਇਨ੍ਹਾਂ ਲੋਕਾਂ ਦੀ ਆਪਣੀ ਬੋਲੀ ਤਾਂ ਕੋਈ ਹੈ ਹੀ ਨਹੀਂ। ਇਹ ਤਾਂ ਬਾਬਾ ਜੀ ਦੇ ਦਾਣਿਆਂ ਦੇ ਸਵਾਦ ਨੂੰ ਉਗਲ ਉਗਲ ਕੇ ਬਾਹਰ ਕੱਢ ਰਹੇ ਹਨ।

ਆਓ, ਹੁਣ ਆਪਾਂ ਪ੍ਰੋ. ਹਰਭਜਨ ਸਿੰਘ ਪਟਿਆਲਾ ਯੁਨੀਵਰਸਿਟੀ ਦੇ ਝੂਠਾਂ ਨੂੰ ਨੰਗਾ ਕਰੀਏ

ਬਚਿਤ੍ਰ ਨਾਟਕ ਅਧਿਆਇ ਛੇਵਾਂ। ਜਿਉ ਜਿਉ ਪ੍ਰਭ ਹਮ ਕੋ ਸਮਝਾਯੋ॥ ਇਮ ਕਹਿ ਕੈ ਇਹ ਲੋਕ ਪਠਾਯੋ॥ 5 ਅਤੇ, ਤਪ ਸਾਧਤ ਹਰਿ ਮੋਹਿ ਬੁਲਾਯੋ॥ ਇਮ ਕਹਿਕੈ ਇਹ ਲੋਕ ਪਠਾਯੋ॥ 28 ਦਸਮ ਗ੍ਰੰਥ ਪੰਨਾ 55 ਅਤੇ 56 ਪ੍ਰਕਾਸ਼ਕ, ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ। ਇਸ ਅਧਿਆਇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਹ ਅਖਵਾਇਆ ਗਿਆ ਹੈ ਕਿ ਮੈਂ ਜਿਥੇ ਹੇਮਕੁੰਟ ਪ੍ਰਬਤ ਹੈ ਉਥੇ ਬੈਠ ਕੇ ਤਪ ਕਰ ਰਿਹਾ ਸੀ। ਇਸੇ ਥਾਂ ਤੇ ਕਦੀ ਪਾਂਡਵਾਂ ਨੇ ਵੀ ਤਪ ਕੀਤਾ ਸੀ। ਮੈਨੂੰ ਪ੍ਰਮਾਤਮਾ ਨੇ ਕੋਲ ਬਲਾ ਕੇ ਇਸ ਲੋਕ (ਮਾਤ ਲੋਕ) ਵਿੱਚ ਜਾਣ ਲਈ ਕਿਹਾ। ਪ੍ਰੋ. ਹਰਭਜਨ ਸਿੰਘ ਜੀ ਇਹ ਦੱਸੋ ਕਿ ਹੇਮਕੁੰਟ ਪ੍ਰਬਤ ਕਿਸੇ ਹੋਰ ਲੋਕ ਵਿੱਚ ਹੈ? ਤੁਸੀਂ ਤਾਂ ਉਤਰ ਦੇਣ ਦੇ ਕਾਬਲ ਹੀ ਨਹੀਂ ਹੋ ਇਸ ਕਰਕੇ ਇਸਦਾ ਜਵਾਬ ਮੈਂ ਹੀ ਦੇ ਦਿੰਦਾ ਹਾਂ। ਹੇਮਕੁੰਟ ਪ੍ਰਬਤ ਤਾਂ ਇਸੇ ਮਾਤ ਲੋਕ ਵਿੱਚ ਹੈ। ਯੂ. ਪੀ. ਦੀਆਂ ਪਹਾੜੀਆਂ ਵੀ ਇਸ ਲੋਕ ਵਿੱਚ ਹੀ ਹਨ। ਫਿਰ ਇਹ ਦੱਸੋ ਕਿ ਦਸਮ ਗ੍ਰੰਥ ਦਾ ਰੱਬ ਝੂਠ ਕਿਉਂ ਬੋਲ ਰਿਹਾ ਹੈ? ਇਸੇ ਹੀ ਅਧਿਆਇ ਦੇ ਬੰਦ 25 ਅਤੇ 26 ਵਿੱਚ ਰਾਮਾਨੰਦ ਤੇ ਮਹਾਦੀਨ ਦੇ ਇਸ ਮਾਤ ਲੋਕ ਵਿੱਚ ਆਉਣ ਦਾ ਜਿਕਰ ਹੈ ਤੇ ਦਸਮ ਗ੍ਰੰਥ ਦੇ ਰੱਬ ਜੀ ਫਿਰ ਭੁੱਲ ਗਏ ਕਿ ਉਸਨੇ ਰਾਮਾਨੰਦ ਨੂੰ ਪਹਿਲਾਂ ਭੇਜਿਆ ਸੀ ਜਾਂ ਮਹਾਦੀਨ ਨੂੰ। ਇਸ ਕਰਕੇ ਇਸ ਗ੍ਰੰਥ ਦਾ ਲਿਖਾਰੀ ਕੋਈ ਝੂਠਾ ਹੀ ਹੈ। ਗੁਰੂ ਗੋਬਿੰਦ ਸਿੰਘ ਜੀ ਵਰਗਾ ਸੱਚਾ ਸੁਚਾ ਮਹਾਨ ਯੋਧਾ, ਜਿਸਦੇ ਪਿਤਾ ਸ਼ਹੀਦ, ਮਾਤਾ ਸਿੱਖ ਧਰਮ ਦੀ ਪਹਿਲੀ ਸ਼ਹੀਦ ਔਰਤ, ਜਿਸਦੇ ਚਾਰੋ ਬੱਚੇ ਸ਼ਹੀਦ, ਦਾਦਾ ਸ਼ਹੀਦ ਤੇ ਪੜਦਾਦਾ ਵੀ ਸ਼ਹੀਦ, ਲਿਖਾਰੀ ਨਹੀਂ ਹੋ ਗੁਰੂ ਨਾਨਕ ਪਾਤਸ਼ਾਹ ਦੇ ਹੁਕਮਾਂ ਮੁਤਾਬਕ ਤਾਂ ਕੋਈ ਵੀ ਮਨੁੱਖ ਇਹ ਨਹੀਂ ਦੱਸ ਸਕਦਾ ਕਿ ਉਹ ਪਿਛਲੇ ਜਨਮ ਵਿੱਚ ਕੀ ਕਰਦਾ ਸੀ, ਕਿਥੇ ਸੀ ਆਦਿ। ਗਉੜੀ ਚੇਤੀ ਮਹਲਾ 1 ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ 1 ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਜਾਨੀ ਅਉਗਣ ਮੇਰੇ॥ 1 ਰਹਾਉ॥ ਪੰਨਾ 156 ਗੁਰੂ ਸਾਹਿਬ ਦਾ ਫੁਰਮਾਣ ਹੈ ਕਿ ਭਾਈ ਮੈਨੂੰ ਕੀ ਪਤਾ ਕਿ ਪਹਿਲਾਂ ਮੇਰੀ ਮਾਂ ਕੌਣ ਸੀ ਪਿਤਾ ਕੌਣ ਸੀ ਤੇ ਮੈਂ ਕਿਹੜੀ ਕਿਹੜੀ ਜੂਨ ਵਿਚੋਂ ਹੁੰਦਾ ਹੋਇਆ ਇਸ ਦੁਨੀਆ ਵਿੱਚ ਆਇਆ ਹਾਂ ਤੇ ਹੁਣ ਮੇਰੇ ਪਿਤਾ ਮਾਤਾ ਨੇ ਆਪਣੇ ਵੀਰਜ਼ ਤੋਂ ਮੈਂਨੂੰ ਕਿਹੜੇ ਕੰਮ ਲਈ ਪੈਦਾ ਕੀਤਾ ਹੈ? ਇਨ੍ਹਾਂ ਹੁਕਮਾਂ ਦੇ ਬਾਵਜੂਦ ਵੀ ਅਸੀਂ ਇਹ ਕਿਵੇਂ ਮੰਨ ਲਈਏ ਕਿ ਦਸਮ ਗ੍ਰੰਥ ਸੱਚ ਬੋਲ ਰਿਹਾ ਹੈ? ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਪੰਨਾ 415 ਜੇ ਇਹ ਮਨ ਪੰਚ ਤੱਤ ਤੇ ਪੈਦਾ (ਜਨਮਾ) ਹੁੰਦਾ ਹੈ ਤਾਂ ਜਦੋਂ ਪੰਜ ਤੱਤ ਮਰਨ ਵੇਲੇ ਖਤਮ ਹੋਏ ਤਾਂ ਮਨ ਵੀ ਖਤਮ ਹੋ ਗਿਆ। ਕਿਸੇ ਹੋਰ ਜਨਮ ਵੇਲੇ ਇਹ ਮਨ ਰਿਹਾ ਹੀ ਨਾ ਤਾ ਇਹ ਦੱਸੋ ਕਿ ਹੇਮ ਕੁੰਟ ਪ੍ਰਬਤ ਤੇ ਤਪ ਕਰਨ ਵਾਲੇ ਗੋਬਿੰਦ ਜੀ ਜਦੋ ਮਾਤਾ ਗੁਜਰੀ ਦੇ ਕੁਖੋਂ ਪੈਦਾ ਹੋਏ ਤੇ ਗਬਿੰਦ ਰਾਇ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਆਏ ਉਹ ਕਿਹੜੇ ਦਿਮਾਗ ਦੀ ਕਿਹੜੀ ਯਾਦ ਸ਼ਕਤੀ ਨਾਲ ਲੈ ਕੇ ਆਏ ਸਨ?

ਪ੍ਰੰਪਰਾਵਾਂ ਬਦਲੀਆਂ ਜਾ ਸਕਦੀਆ ਹਨ ਕਿਉਂਕਿ ਇਹ ਸਿੱਖ ਜਗਤ ਨੇ ਘੜੀਆਂ ਹਨ ਪਰ ਸਿੱਖ ਸਿਧਾਂਤ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਉਹ ਨਹੀਂ ਬਦਲੇ ਜਾ ਸਕਦੇ। ਇਸ ਕਰਕੇ ਹੀ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਬਚਿਤ੍ਰ ਨਾਟਕ ਦਾ ਵਿਰੋਧ ਕੀਤਾ ਹੈ ਤੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਕੰਜਰ ਕਵਿਤਾ ਪੜ੍ਹ ਕੇ ਅੰਮ੍ਰਿਤ ਨਹੀਂ ਬਣਾਇਆ ਜਾ ਸਕਦਾ। ਇਹ ਵੀ ਸੱਚ ਹੈ ਕਿ ਗੁਰਬਾਣੀ, ਜੋ ਗੁਰੂ ਗੰਥ ਸਾਹਿਬ ਵਿੱਚ ਦਰਜ ਹੈ, ਇਸ ਤਰ੍ਹਾਂ ਦੇ ਅੰਮ੍ਰਿਤ ਨੂੰ ਨਹੀਂ ਮੰਨਦੀ। ਇਹ ਤਾਂ ਖੰਡੇ ਬਾਟੇ ਦੀ ਪਾਹੁਲ ਹੈ। ਫਿਰ ਇਹ ਵੀ ਦੱਸਣਾ ਕਿ ਖੰਡੇ-ਬਾਟੇ ਦੀ ਪਹੁਲ ਅੰਮ੍ਰਿਤ ਕਦੋਂ ਤੇ ਕਿਵੇਂ ਬਣੀ?

ਤੁਸੀਂ ਆਪਣੇ ਭਾਸ਼ਣ ਵਿੱਚ ਇਹ ਕਹਿ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਪੜ੍ਹਨ ਨਾਲ ਮਨੁੱਖ ਸੰਤ ਬਣਦਾ ਹੈ ਤੇ ਕਿਤੇ ਆਪਣੀ ਸਮਾਧੀ ਵਿੱਚ ਹੀ ਨਾ ਲੀਨ ਰਹਿ ਜਾਏ, ਇਸ ਕਰਕੇ ਦਸਮ ਗ੍ਰੰਥ ਪੜ੍ਹ ਕੇ ਮਨੁੱਖ ਸਿਪਾਹੀ ਬਣਦਾ ਹੈ। ਇਸ ਤਰ੍ਹਾਂ ਕਰਕੇ ਇਨ੍ਹਾਂ ਦੋਹਾ ਗ੍ਰੰਥ ਦੇ ਸੁਮੇਲ ਤੋਂ ਹੀ ਮਨੁੱਖ ਸੰਤ-ਸਿਪਾਹੀ ਬਣ ਸਕਦਾ ਹੈ। ਇਸ ਬਾਰੇ ਤੁਹਾਨੂੰ ਕੁੱਝ ਸਵਾਲ:

. ਇਹ ਗੱਲ ਕਰਕੇ ਤੁਸੀਂ ਸਰਕਾਰੀ ਬੋਲੀ ਬੋਲਣ ਦੀ ਪੁਸ਼ਟੀ ਆਪਣੇ ਆਪ ਕਰ ਦਿੱਤੀ। ਇਨ੍ਹਾਂ ਲਫਜ਼ਾਂ ਨਾਲ ਤੁਸੀਂ ਗੁਰੂ ਗਰੰਥ ਸਾਹਿਬ ਜੀ ਨੂੰ ਅਧੂਰਾ ਸਾਬਤ ਕਰ ਦਿੱਤਾ। ਇਸ ਕਰਕੇ ਹੀ ਦਮਦਮੀ ਟਕਸਾਲ, ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਕੇ ਚੌਕ ਮਹਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ (ਬਰਾਬਰ) ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੀ ਹੈ। ਇਹ ਸਿੱਖੀ ਨਾਲ ਪੂਰਣ ਰੂਪ ਵਿੱਚ ਧਰੋਹ ਹੈ.

. ਅਹਿ ਦਸਮ ਗ੍ਰੰਥ 1760 ਤੋਂ 1780 ਤਕ ਅੰਗਰੇਜ਼ਾਂ ਨੇ ਲਿਖਵਾਇਆ। ਉਦੋਂ ਤੇ ਹੁਣ ਤੁਹਾਡੇ ਰਾਂਹੀ ਸਿੱਖੀ ਨੂੰ ਖਤਮ ਕਰਨ ਲਈ, ਗੁਰੂ ਸਿਧਾਂਤ ਨੂੰ ਖਤਮ ਕਰਨ ਲਈ, ਬ੍ਰਾਹਮਣ ਦੀ ਮੰਜੀ ਜਿਉਂਦੀ ਰੱਖਣ ਲਈ ਹੀਲੇ ਵਸੀਲੇ ਉਪਰਾਲਾ ਕੀਤਾ ਜਾ ਰਿਹਾ ਹੈ।

- ਤੁਹਾਡੇ ਮੁਤਾਬਕ ਜੇ ਇਹ ਗ੍ਰੰਥ ਦਸਵੇਂ ਗੁਰੂ ਨੇ ਲਿਖਿਆ ਵੀ ਹੈ ਤਾਂ ਇਹ ਦੱਸੋ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ਸੰਤ-ਸਿਪਾਹੀ ਬਣਨ ਲਈ ?

- ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ਸੰਤ-ਸਿਪਾਹੀ ਬਣਨ ਲਈ ?

- ਇਸੇ ਹੀ ਤਰ੍ਹਾਂ ਗੁਰੂ ਹਰਿ ਰਾਇ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਪਿਤਾ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ, ਚਾਰੋਂ ਸਾਹਿਬਜਾਦੇ, ਭਾਈ ਦਿਆਲਾ, ਭਾਈ ਸਤੀ ਦਾਸ, ਭਾਈ ਮਤੀ ਦਾਸ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ਸੰਤ-ਸਿਪਾਹੀ ਬਣਨ ਲ ?

- ਭਾਈ ਬਿਧੀ ਚੰਦ ਜੀ ਤੇ ਹੋਰ ਅਨੇਕਾਂ ਸਿੰਘ-ਸਿੰਘਣੀਆ ਜੋ ਸਿੱਖ ਧਰਮ ਦੀ ਰਾਖੀ ਕਰਨ ਹਿਤ ਆਪਣੀ ਜਾਨਾਂ ਵਾਰ ਗਏ, ਆਪਣੇ ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿੱਚ ਹਾਰ ਪੁਆ ਗਏ, ਪਰ ਸੀ ਨਹੀਂ ਕੀਤੀ, ਧਰਮ ਤੋਂ ਨਹੀਂ ਹਾਰੇ ਉਨ੍ਹਾਂ ਕਿਹੜੇ ਦਸਮ ਗ੍ਰੰਥ ਦਾ ਮੁਆਇਨਾ ਕੀਤਾ ਸੀ?

. ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਾਧੀਆਂ ਲਾ ਕੇ ਭਗਤੀ ਕਰਨ ਦੇ ਸਿਧਾਂਤ ਦੀ ਜੜ੍ਹ ਪੁੱਟਦੀ ਹੈ। ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਣ ਧਾਰਨ ਕਰਨੇ ਹੀ ਭਗਤੀ ਹੈ ਹੋਰ ਕੋਈ ਭਗਤੀ ਨਹੀਂ:

ਚੁਪੈ ਚੁਪ ਹੋਵਈ ਜੇ ਲਾਇ ਰਹਾ ਲਿਵ ਤਾਰ॥ {ਪੰਨਾ 1}

ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਹੋਇ॥ {ਪੰਨਾ 4}

ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਹੋਈ ਰਾਮ॥ {ਪੰਨਾ 768}

ਹੁਣ ਅਸੀਂ ਜਾਗ ਚੁੱਕੇ ਹਾਂ। ਹੁਣ ਤੁਸੀਂ ਤੀਜੇ ਪਾਤਸ਼ਾਹ ਦੇ ਕੇਸ ਕਿਲੀ ਨਾਲ ਬੰਨ ਕੇ ਭਗਤੀ ਕਰਨ ਦੀ ਕਹਾਣੀ ਸਾਨੂੰ ਨਹੀਂ ਸੁਣਾ ਪਾਓਗੇ। ਓਹ ਵੇਲਾ ਬੀਤ ਚੁਕਿਆ ਹੈ।

ਪ੍ਰੋ. ਹਰਭਜਨ ਸਿੰਘ ਜੀ ਕਿਤੇ ਮੇਰੇ ਚਿਤ ਵਿੱਚ ਭੁਲੇਖਾ ਹੀ ਨਾ ਰਹਿ ਜਾਵੇ ਪਹਿਲਾਂ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਤੁਸੀਂ ਜਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਕਦੀ ਪੜ੍ਹਿਆ ਵੀ ਹੈ? ਵਿਚਾਰਨ ਦੀ ਗੱਲ ਬਾਅਦ ਵਿੱਚ ਆਵੇਗੀ।

ਭਾਈ ਮਨੀ ਸਿੰਘ ਜੀ ਬਾਰੇ ਜੋ ਸੂਚਨਾ ਤੁਸੀਂ ਦੇ ਰਹੇ ਹੋ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਰੂਪ ਵਿਗਾੜ ਦਿੱਤਾ, ਜੋ ਸਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਿੱਤਾ ਸੀ। ਇਹ ਸੂਚਨਾ ਤੁਸੀਂ ਕਿਸ ਪੁਰਾਣੇ ਠੀਕ ਮੰਨੇ ਜਾ ਰਹੇ ਗ੍ਰੰਥ ਦੇ ਅਧਾਰ ਤੇ ਦੇ ਰਹੇ ਹੋ? ਦਸਮ ਗ੍ਰੰਥ ਦੀ ਬਾਣੀ ਦੋ ਗ੍ਰੰਥਾਂ ਦੇ ਰੂਪ ਵਿੱਚ ਸੀ ਪਰ ਭਾਈ ਮਨੀ ਸਿੰਘ ਜੀ ਨੇ ਇਨ੍ਹਾਂ ਦੋ ਗ੍ਰੰਥਾਂ, ਬਚਿਤ੍ਰ ਨਾਟਿਕ ਤੇ ਚਰਿਤ੍ਰੋਪਖਿਯਾਨ, ਨੂੰ ਮਿਲਾ ਕੇ ਇੱਕ ਗ੍ਰੰਥ ਬਣਾ ਦਿੱਤਾ। ਨਾ ਇਹ ਸੱਚ ਹੈ ਨਾ ਉਹ ਸੱਚ ਹੈ। ਤੁਸੀਂ ਇਹ ਸੂਚਨਾ ਕਿਥੋਂ ਹਾਸਲ ਕੀਤੀ?

ਮੈਨੂੰ ਤਾਂ ਇੰਜ ਲਗਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਜਾਣ ਬੁੱਝ ਕੇ ਨਾ ਵਾਕਫ ਬਣ ਰਹੇ ਹੋ। ਦੁਨੀਆ ਦਾ ਵਾਹਦ ਇਕੋ ਇੱਕ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਹੈ ਜੋ ਸਮੁੱਚੀ ਮਨੁੱਖਤਾ ਨੂੰ ਮਨੁੱਖਤਾ ਅਪਨਾਉਣ ਦੀ ਗੱਲ ਕਰਦਾ ਹੈ। ਤੁਹਾਡੇ ਬਚਨ ਹਨ: ਬੰਦਾ ਇਨਸਾਨੀਅਤ ਨਾ ਭੁੱਲ ਜਾਵੇ ਇਸ ਕਰਕੇ ਦਸਮ ਗ੍ਰੰਥ ਦੀ ਜਰੂਰਤ ਹੈ। ਆਓ ਹੁਣ ਦੇਖਦੇ ਹਾਂ ਦਸਮ ਗ੍ਰੰਥ ਦੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ:

ਸਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਤੇ ਅਧਿਕ ਦੁਖਤਿ ਤਹਿ ਕੀਯਾ॥ ਚਰਿਤ੍ਰ 378, ਅੰਕ 5

ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ?

ਸਕਲ ਜਗਤ ਮੈ ਜੋ ਪੁਰਖੁ ਤ੍ਰਿਯਾ ਕੋ ਕਰਤ ਬਿਸਵਾਸ॥ ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ॥ 11 ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿੱਤ॥ ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿੱਤ॥ 12 ਦਸਮ ਗ੍ਰੰਥ, ਪੰਨਾ 829 ਇਸ ਜਗਤ ਵਿੱਚ ਜਿਹੜਾ ਵੀ ਮਨੁੱਖ ਇਸਤਰੀ ਤੇ ਵਿਸ਼ਵਾਸ਼ ਕਰੇਗਾ ਉਸ ਦਾ ਸੱਤਾਂ ਦਿਨਾਂ ਦੇ ਅੰਦਰ ਅੰਦਰ ਨਾਸ ਹੋ ਜਾਵੇਗਾ ਅਤੇ ਜਿਹੜਾ ਆਪਣੇ ਦਿਲ ਦੀ ਗੱਲ ਔਰਤ ਨੂੰ ਦੱਸੇਗਾ ਉਸਦੀ ਇਸ ਜਗਤ ਵਿੱਚ ਹਰ ਰੋਜ ਖੁਆਰੀ ਹੋਵੇਗੀ। ਦੱਸੋ ਔਰਤਾਂ ਦਾ ਕੀ ਕਰੀਏ?

ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥ 11॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥ 12 ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱ੍ਰਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ 13 : ਗ੍ਰੰ: ਪੰਨਾ 967 ਚ੍ਰਿਤਰ 111

ਦੋਹਾਂ (ਪਿਆਰ ਕਰਨ ਵਾਲਿਆਂ) ਦੀ ਜੋੜੀ ਇਸ ਤਰ੍ਹਾਂ ਫੱਬ ਰਹੀ ਸੀ ਜਿਵੇਂ ਕ੍ਰਿਸ਼ਨ ਤੇ ਉਨ੍ਹਾਂ ਦੀ ਪਿਆਰੀ ਰਾਧਾ ਦੀ ਜੋੜੀ ਹੋਵੇ। ਦੋਹਾਂ ਹੱਥਾਂ ਨਾਲ ਮੁੰਮੇ ਇਉਂ ਮਰੋੜੇ ਜਾ ਰਹੇ ਸਨ, ਜਿਵੇ ਕੋਈ ਗਰੀਬ ਆਪਣਾ ਗਵਾਚਿਆ ਹੋਇਆ ਧਨ ਲੱਭ ਰਿਹਾ ਹੋਵੇ। ਉਹ ਬਾਰ ਬਾਰ ਔਰਤ ਨੂੰ ਗਲੇ ਗਲਾ ਰਿਹਾ ਸੀ ਤੇ ਲੱਤਾਂ ਮੋਢਿਆਂ ਤੇ ਰੱਖ ਕੇ ਕਾਮ ਕ੍ਰੀੜਾ (ਸੈਕਸ) ਕਰ ਰਹੇ ਸਨ। ਉਹ ਦੋਨੋ ਜਾਣੇ ਇੰਝ ਲੱਗ ਰਹੇ ਸਨ ਜਿਵੇ ਭੱਥੇ ਵਿੱਚ ਬੱਧੇ ਹੋਏ ਤੀਰ।

ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ 53 ਦਸਮ ਗ੍ਰੰਥ ਪੰਨਾ 42 ਹੁਣ ਦੇਖੋ ਪ੍ਰਭੂ ਜੀ ਮਦਰਾ ਪੀਕੇ ਆਪ ਕਿਵੇਂ ਜੰਗਲ ਵਿੱਚ ਬੜਕਾਂ ਮਾਰ ਰਹੇ ਹਨ॥

ਪ੍ਰੀਤ ਕਰੇ ਪ੍ਰਭੁ ਪਾਯਤ ਹੈ॥ ਕਿਰਪਾਲ ਭੀਜਤ ਲਾਂਡ ਕਟਾਏ॥

ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਭੈੜੀਆਂ ਉਦਾਹਰਣਾਂ ਦਸਮ ਗ੍ਰੰਥ ਵਿੱਚ ਮੌਜੂਦ ਹਨ।

ਜਦੋਂ ਕ੍ਰਿਸ਼ਨ ਤੇ ਗੋਪੀਆਂ ਨੂੰ ਦੂਤੀ ਮਿਲਾ ਦਿੰਦੀ ਹੈ, ਤਾਂ ਕਵੀ ਦਸਮ ਗ੍ਰੰਥ ਵਿੱਚ ਉਸਦਾ ਜ਼ਿਕਰ ਇੰਝ ਕਰਦਾ ਹੈ।

ਚਾਰ ਪ੍ਰਕਾਰ ਕੋ ਭੋਗ ਕੀਯੋ ਨਰ ਨਾਰ ਹੁਲਾਸ ਜੀਯੈ ਮੈ ਬਢੈਕੈ॥ ਆਸਨ ਕੋਕ ਕੇ ਬੀਚ ਜਿਤੇ ਕਬਿ ਭਾਖਤ ਹੈ ਸੁ ਸਭੈ ਇਨ ਕੈਕੈ॥ ਬਾਤ ਕਹੀ ਅਨਰੁੱਧ ਕਛੂ ਮਹਸਕਾਇ ਤ੍ਰੀਆ ਸੰਗ ਨੈਨ ਨਚੈਕੈ॥ ਜਿਉ ਹਮਰੀ ਤੁਮ ਹੋਇ ਰਹੀ ਸੁੰਦਰਿ ਤਿਉ ਹਮਹੂ ਤੁਮਰੇ ਰਹੇ ਹਵੈਕੈ॥ 2205 . ਗ੍ਰੰਥ ਪੰਨਾ 533. ਇਸਤਰੀ ਨਾਲ ਨੈਨ ਮਿਲਾ ਕੇ ਕੋਕ ਸ਼ਾਸ਼ਤਰ ਵਾਲੇ ਸਾਰੇ ਆਸਨਾਂ ਵਿਚੋਂ ਚਾਰ ਕਿਸਮ ਦੇ ਆਸਨ ਕਰਕੇ ਜਦੋਂ ਭੋਗ ਕੀਤਾ ਤਾਂ ਹੱਸ ਕੇ ਕ੍ਰਿਸਨ ਜੀ ਨੇ ਕਿਹਾ ਕਿ ਜੇ ਤੂੰ ਮੇਰੀ ਹੋ ਕੇ ਰਹੀ ਤਾਂ ਮੈਂ ਵੀ ਤੇਰਾ ਹੀ ਹੋ ਜਾਵਾਂਗਾ। ਕ੍ਰਿਸ਼ਨ ਅਵਤਾਰਾ ਵਿੱਚ ਵੀ ਕਵੀ ਕ੍ਰਿਸ਼ਨ ਭਗਵਾਨ ਨੂੰ ਕਾਮ ਵਾਸ਼ਨਾ ਵੱਸ ਹੋਣ ਤੋਂ ਸਿਵਾਏ ਹੋਰ ਕੁੱਝ ਨਹੀਂ ਦਿਖਾ ਰਿਹਾ।

ਕੈ ਜੜ ਪ੍ਰਾਨਨ ਕੀ ਆਸਾ ਤਜੁ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ॥ ਕੈ ਤੁਹਿ ਕਾਟਿ ਕਰੈ ਸਤ ਖੰਡਾ॥ ਕੈ ਦੈ ਮੋਰਿ ਭਗ ਬਿਖੈ ਲੰਡਾ॥ 11 . . ਪੰਨਾ 1267

ਸੁਭਰ ਸੇਜ ਊਪਰ ਬੈਠਾਯੋ॥ ਭਾਂਗ, ਅਫੀਮ, ਸ਼ਰਾਬ, ਮੰਗਾਯੋ॥ ਪ੍ਰਿਥਮ ਕਹਾ ਨ੍ਰਿਪ ਸੋਂ ਇਨ ਪੀਜੈ॥ ਬਹੁਰਿ ਮੁਝੈ ਮਦਨਾਕੁਸ਼ ਦੀਜੈ॥ 8 ਚਰਿਤ੍ਰ 402, . . ਪੰਨਾ 1356

ਦੁਹੂੰ ਖਾਟ ਪਰ ਬੈਠ ਚੜ੍ਹਾਈ॥ ਚਾਰਿ ਪਹਰ ਤਾ ਸੋਂ ਕਰਿ ਭੋਗਾ। ਭੇਦ ਲਖਾ ਦੂਸਰੇ ਲੋਗਾ॥ 1 ਇਹ ਬਿਧਿ ਤਾ ਕੋ ਰੋਜ਼ ਬੁਲਾਵੈ॥ ਕਾਮ ਭੋਗ ਕਰਿ, ਤਾਹਿ ਪਠਾਵੈ॥ 12 ਚਰਿਤ੍ਰ 357, 1313

ਦੋਹਾਂ ਨੇ ਮੰਜੇ ਤੇ ਬੈਠ ਕੇ ਮਦਰਾ ਪੀਤੀ, 12 ਘੰਟੇ ਭੋਗ ਕੀਤਾ, ਦੂਸਰਿਆਂ ਨੂੰ ਪਤਾ ਵੀ ਨਹੀਂ ਚੱਲਿਆ ਤੇ ਇਹ ਕੰਮ ਇਸ ਤਰ੍ਹਾਂ ਹਰ ਰੋਜ਼ ਹੁੰਦਾ ਰਿਹਾ।

ਪੋਸਤ ਭਾਂਗ ਅਫੀਮ ਮੰਗਾਵਹਿਂ॥ ਏਕ ਸੇਜਿ, ਦੋਊ ਬੈਠਿ ਚੜਹਾਵਹਿਂ॥ 7 ਕੈਫਹਿ ਹੋਤ ਰਸਮਸੇ ਜਬਹੀ॥ ਕ੍ਰੀੜਾ ਕਰਤ ਦੋਊ ਮਿਲਿ ਤਬ ਹੀ॥ ਭਾਤਿ ਭਾਤਿ ਤਨ ਆਸਨ ਲੈ ਕੈ॥ ਚੁੰਭਨ ਹੌਰ ਅਲਿੰਗਨ ਕੈ ਕੇ॥ 8 ਚਰਿਤ੍ਰ 3665, 1319 ਪੋਸਤ ਭੰਗ ਤੇ ਅਫੀਮ ਦੋਹਾਂ ਨੇ ਇਕੋ ਸੇਜ ਤੇ ਬੈਠ ਕੇ ਪੀਤੀ ਬਾਅਦ ਵਿੱਚ ਭਾਂਤ ਭਾਂਤ ਦੇ ਚੋਹਲ ਮੋਹਲ ਕਰਕੇ ਭੋਗ ਕਰਕੇ ਖੁਸ਼ੀ ਪ੍ਰਾਪੱਤ ਕੀਤੀ।

ਬੇਸ਼ਰਮੀ ਦੀਆਂ ਹੱਦਾਂ ਪਾਰ ਤੇ ਨੰਗੀ ਫਾਹਸ਼ ਬੋਲੀ

ਕੈਂ ਤੁਹਿ ਕਾਟਿ ਕਰੈ ਸਤ ਖੰਡਾ॥ ਕੈ ਦੈ ਮੋਰਿ ਭਗ ਬਿਖੈ ਲੰਡਾ॥ ਚਰਿਤ੍ਰ 312, 1267

ਲੀਨਾ ਸਖੀ ਪਠਾਇ ਤਿਸੈ ਘਰਿ॥ ਕਾੰ ਭੋਗ ਕਿਯੋ ਲਪਟਿ ਲਪਟਿ ਕਰਿ॥ ਏਕ ਤੁਰਨਿ ਅਰੁ ਭਾਂਗ ਚੜ੍ਹਾਈ॥ ਚਾਰਿ ਪਹਰ ਨਿਸਿ ਨਾਰਿ ਬਜਾਈ॥ 9 ਚਰਿਤ੍ਰ 350 1307 ਕਿਸੇ ਯਾਰ ਨੇ ਸਖੀ ਨੂੰ ਘਰ ਬੁਲਾਕੇ ਭੰਗ ਆਦਿ ਨਸ਼ਾ ਕਰਕੇ ਲਪਟ ਲਪਟ ਕੇ ਚਾਰ ਪਹਿਰ ਜਾਣੀ 12 ਘੰਟੇ ਔਰਤ ਨਾਲ ਭੋਗ ਕੀਤਾ॥

ਆਚਰਨ-ਹੀਣਤ ਦਾ ਸ਼ਰਮਨਾਕ ਪ੍ਰਚਾਰ

ਵਾ ਸੁੰਦਰਿ ਕੋ, ਕਛੂ ਬਸਾਯੋ। ਮੁਲਾਂ ਕੇ ਸੰਗਿ, ਭੋਗ ਕਮਾਯੋ। ਬੀਤੀ ਰੈਨਿ, ਭੋਰੈ ਜਬ ਭਣੋ। ਤਿਹ ਪਹੁਚਾਇ, ਤਹੀ ਤਿਨ ਦਯੋ॥ 9 ਐਸੀ ਬਿਧਿ ਤਿਹ ਰੋਜ਼ ਬੁਲਾਵੈ॥ ਹੋਤ ਉਦੋਤ ਫਿਰੰਗ ਪਠਾਵੈ॥ ਮਨ ਮਾਨਤ ਕੇ ਕੇਲਨ ਕਰੈ॥ ਭਾਤਿ ਭਾਤਿ ਕੇ ਭੋਗਨ ਕਰੈ॥ ਚਰਿਤ੍ਰ 135, 1011 ਉਸਦੇ ਆਦਮੀ ਨੂੰ ਕੋਈ ਪਤਾ ਹੀ ਨਹੀਂ ਚੱਲਿਆ ਤੇ ਉਹ ਹਰ ਰੋਜ ਮੁਲਾਂ ਦੇ ਨਾਲ ਸਾਰੀ ਸਾਰੀ ਰਾਤ ਭੋਗ ਕਰਦੀ ਰਹੀ ਤੇ ਦਿਨ ਚੜ੍ਹਨ ਤੇ ਵਾਪਸ ਭੇਜ ਦਿੱਤੀ ਜਾਂਦੀ। ਰਾਜਾ ਪਿਯਤ ਅਮਲ ਸਭ ਭਾਰੀ॥ ਭਾਤਿ ਭਾਤਿ ਸੋਂ, ਭੋਗਤ ਨਾਰੀ॥ ਪੋਸਤ ਭਾਂਗ ਅਫੀਮ ਚੜ੍ਹਾਵੈ॥ ਪਣਾਲੇ ਪੀ ਪਚਾਸ ਕੁ ਜਾਵੈ॥ 3 ਚਾਰਿ ਪਹਰ ਰਤਿ ਕਰੈ ਅਧਿਕ ਸੁਖ ਪਾਇ ਕੈ॥ ਹੋ, ਜੋ ਰਾਨੀ ਤਿਹ ਰਮੈ, ਰਹੈ ਉਰਝਾਇ ਕੈ॥ 4 ਚਰਿਤ੍ਰ 245, 1159 ਰਾਜਾ ਬਹੁਤ ਸਾਰਾ ਨਸ਼ਾ ਕਰਕੇ ਭਾਂਤ ਭਾਂਤ ਦੀ ਔਰਤ ਨਾਲ ਭੋਗ ਕਰਦਾ ਤੇ ਜਿਹੜੀ ਵੀ ਰਾਣੀ ਦੀ ਵਾਰੀ ਆਉਂਦੀ ਉਹ ਬਹੁਤ ਸੁਖ ਪਾਉਂਦੀ ਕਿਉਂਕਿ ਰਾਜੇ ਦੇ 50 ਕੁ ਪਿਆਲੇ ਪੀਤੇ ਹੁੰਦੇ। ਕਾਮ ਕ੍ਰਿਯਾਵਾਂ ਦੀ ਸਾਕਤੀ ਟਰੇਨਿੰਗ।

ਜਬ ਮਦਿ ਕਰਿ ਮਤਵਾਰਾ ਕੀਯੋ॥ ਭੁਜ ਤੇ ਪਕਰਿ ਸੇਜ ਪਰ ਦੀਯੋ॥ ਅਧਿਕ ਮਾਨਿ ਰੁਚਿ ਗਰੇ ਲਗਾਣੋ॥ ਉਛਰਿ ਉਛਰਿ ਕਰਿ, ਭੋਗ ਕਮਾਯੋ॥ ਭੋਗ ਕਰਤ ਤਰੁਨੀ ਬਸਿ ਭਈ॥ ਪਰ ਕੀ ਤੇਂ ਵਾਕੀ ਹਵੈ ਗਈ॥ ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠਿ ਚੜ੍ਹਾਵੈ॥ ਹਸਿ ਹਸਿ ਕਰਿ ਦੋਊ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥ 14 ਚਰਿਤ੍ਰ 290, 1235

ਬਜ਼ਾਰ ਵਿਚੋਂ ਲਿਜਾਈ ਜਾ ਰਹੀ ਪਾਲਕੀ ` ਬੈਠ ਕੇ ਖੇਹ ਖਾਣੀ

ਬੀਚ ਬਜ਼ਾਰ ਪਾਲਕੀ ਗਈ॥ ਪਰਦਨ ਪਾਂਤਿ ਛੋਰ ਕੈ ਦਈ॥ ਤੇ ਕਾਹੂੰ ਕੋ ਦ੍ਰਿਸ਼ਟਿ ਨ ਆਵੈ। ਕੇਲ ਕਮਾਵਤ ਚਲੇ ਦੋਊ ਜਾਵੈਂ॥ 16 ਅਸਟ ਕਹਾਰਨ ਕੇ ਕੰਧ ਊਪਰ॥ ਜਾਂਘੈ ਲਈ ਮੀਤ ਭੁਜ ਦੂਪਰ॥ 17॥ ਜਯੋਂ ਜਯੋਂ ਚਲੀ ਪਾਲਕੀ ਜਾਵੈ॥ ਤਣੋਂ ਪ੍ਰੀਤਮ ਚਟਕੇ ਚਟਕਾਵੈ॥ ਲਹੈਂ ਕਹਾਰ ਪਾਲਕੀ ਚਰਕੈ॥ ਤਯੋਂ ਤਯੋਂ ਗਹੈ ਕੰਧ ਦ੍ਰਿੜ੍ਹ ਕਰਿ ਕੋ॥ 18 ਲਿਖਿ ਪਤਿਯਾ ਡੋਰੀ ਮਹਿ ਧਰੀ॥ ਮਾਤ ਪਿਤਾ ਤਨ ਇਹੈ ਉਚਰੀ॥ ਨਰ ਸੁੰਦਰ ਮੋਕਹ ਯਹ ਭਾਯੋ॥ ਤਾ ਤੇ ਮੈਂ ਯਹ ਚਰਿਤ ਬਨਾਯੋ॥ 20 ਚਰਿਤ੍ਰ 119, 984 ਇਕ ਔਰਤ ਨੇ ਆਪਣੇ ਯਾਰ ਨੂੰ ਆਪਣੇ ਨਾਲ, ਪਾਲਕੀ ਦੇ ਪਰਦੇ ਕਰਕੇ, ਬਿਠਾ ਲਿਆ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ। ਪਾਲਕੀ ਅੱਠ ਕੁਹਾਰਾਂ ਦੇ ਮੋਢਿਆਂ ਤੇ ਉਠਾਈ ਹੋਈ ਸੀ ਤੇ ਉਹ ਆਪਣੇ ਯਾਰ ਨਾਲ ਖੁਸ਼ ਹੋ ਕੇ ਘੱਸੇ ਤੇ ਘੱਸਾ ਲਾ ਰਹੀ ਸੀ। ਔਰਤ ਨੇ ਆਪਣੇ ਮਾਤਾ ਪਿਤਾ ਨੂੰ ਇੱਕ ਚਿੱਠੀ ਲਿਖ ਦਿੱਤੀ ਕਿ ਇਹ ਸੁੰਦਰ ਪੁਰਸ਼ ਮੇਰੇ ਮਨ ਨੂੰ ਭਾਇਆ ਹੈ ਇਸ ਕਰਕੇ ਮੈਂ ਇਹ ਚਰਿਤ੍ਰ ਬਣਾਇਆ ਹੈ।

ਬਦ-ਇਖਲਾਕ ਦੀ ਇੰਤਹਾ- ਬਨਾਵਟੀ ਲਿੰਗ ਦੀ ਸ਼ਰਮਨਾਕ ਵਰਤੋਂ

ਕੰਜਰ ਕਵਿਤਾ ਨਾਲ ਭਰੀ ਇਸ ਗੁਰਮਤਿ-ਘਾਤੀ ਪੁਸਤਕ ਵਿੱਚ ਕਾਮ-ਮਾਰੀਆਂ ਤੀਵੀਆਂ ਵਲੋਂ ਸਿਕੇ ਜੋੜਕੇ ਬਣਾਏ ਗਏ ਬਨਾਵਟੀ (Artificial) ਮਰਦ ਗੁਪਤ ਅੰਗ ਚਪਟੀ ਤੇ ਮਾਰੂ ਜ਼ਹਿਰ ਲਗਾ ਕੇ ਪੁਨੀਂ ਦੀ ਰਾਣੀ ਨੂੰ ਖੇਹ ਖਾਣ ਦੀ ਕ੍ਰਿਯਾ ਰਾਹੀਂ ਮੌਤ ਦੇ ਘਾਟ ਉਤਾਰਦਿਆਂ ਦਸਿਆ ਗਿਆ ਹੈ।

ਟਕਿਯਨ ਕੀ ਚਪਟੀ ਉਰਬਸੀ॥ ਮੋਮ ਮਾਰਿ ਆਸਨ ਸੌ ਕਸੀ॥ 52 ਬਿਖ ਕੋ ਲੇਪ ਤਵਨ ਮੌ ਕੀਯੋ॥ ਸਿਵਹਿ ਰਿਝਾਇ ਮਾਗ ਕਰ ਲੀਯੋ॥ 53 ਤਾਕੋ ਭੇਦ ਕਛੂ ਨਹਿ ਜਨਾਯੋ॥ ਉਰਬਸਿ ਕੌ ਕਰਿ ਪੁਰਖ ਪਛਾਨਯੋ॥ ਚਰਿਤ੍ਰ 109, 964

ਪ੍ਰੋ. ਹਰਭਜਨ ਸਿੰਘ ਜੀਬੋਲੋ ਜੀ ਵਾਹਿਗੁਰੂ ਆਖੋ ਜੀਸਤਿਨਾਮ ਵਾਹਿਗੁਰ ਹੁਣ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਦਸਮ ਗ੍ਰੰਥ ਵਿਚੋਂ ਕਿਹੜੀ ਇਨਸਾਨੀਅਤ ਝਲਕਾਂ ਮਾਰਦੀ ਹੈ?

ਦਸਮ ਗ੍ਰੰਥ ਬਾਰੇ ਭੱਦੇ ਲਫਜ਼ ਅਸੀਂ ਨਹੀਂ ਵਰਤਦੇ, ਸਗੋਂ ਦਸਮ ਗ੍ਰੰਥ ਸਾਨੂੰ ਭੱਦੇ ਲਫਜ਼ ਸਿਖਾ ਰਿਹਾ ਹੈ। ਕੀ ਤੁਸੀਂ ਆਪਣੀ ਕੁੜੀ ਕੋਲ ਇਸ ਬਾਣੀ ਨੂੰ ਕਦੀ ਪੜ੍ਹਿਆ ਹੈ? ਜੇ ਨਹੀਂ ਤਾਂ ਕਿਉਂ ਨਹੀਂ? ਇਸ ਬਾਣੀ ਦੇ ਅਰਥ ਕਰਕੇ ਆਪਣੀਆਂ ਬਹੂ-ਬੇਟੀਆਂ ਨੂੰ ਸਿਖਾਓ। ਹਿੰਦੀ ਫਿਲਮਾਂ ਵੇਖਣ ਦੀ ਫਿਰ ਜਰੂਰਤ ਹੀ ਮੁਕ ਜਵੇਗੀ ਨਾਲੇ ਤੁਹਾਡੇ ਸਾਰੇ ਰਿਸ਼ਤੇ ਨਾਤੇ ਟੁੱਟ ਜਾਣਗੇ, ਇਨਸਾਨੀਅਤ ਖਤਮ ਹੋ ਜਾਵੇਗੀ। ਦਸਮ ਗ੍ਰੰਥ ਦੇ ਉਪਾਸ਼ਕਾਂ ਨੂੰ ਗੁਰ ਫਤਿਹ ਬੁਲਾਈ ਪ੍ਰਵਾਨ ਹੋਵੇ ਜੀ।

ਗੁਰੂ ਪੰਥ ਦੇ ਦਾਸ,

ਅਸੀਂ ਹਾਂ - ਸ੍ਰ.ਕਾਰਜ ਸਿੰਘ ਸੰਧੂ ਫਿਲਾਡੈਲਫੀਆ, ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ), ਸ੍ਰ. ਗੁਰਚਰਨ ਸਿੰਘ (ਜਿਉਣਵਾਲਾ ਕਨੇਡਾ), ਗਿਆਨੀ ਹਰਜਿੰਦਰ ਸਿੰਘ ਲੁਧਿਆਣਾ (ਕੈਨੇਡਾ), ਗਿ. ਅੰਮ੍ਰਿਤਪਾਲ ਸਿੰਘ ਸੈਲਮਾਂ (USA) ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਡਾ. ਗੁਰਮੀਤ ਸਿੰਘ ਬਰਸਾਲ ਸੈਨਹੋਜੇ, ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਰੋਪੜ, ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖ਼ਾਲਸਾ (USA)


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top