Share on Facebook

Main News Page

ਅਖੌਤੀ ਜੱਥੇਦਾਰਾਂ ਦੀ ਪੀਪਲੀ ਵਾਲੇ ਨੀਲਧਾਰੀ ਨਾਲ ਸਾਂਠਗਾਂਠ ਦੇਖੋ

ਕੀ ਅਖੌਤੀ ਜਥੇਦਾਰਾਂ ਨੂੰ ਜਦੋਂ ਨੀਲਧਾਰੀਆਂ ਦੇ ਨਿਰਮਲ ਮਹਿਲ ਗਏ, ਤਾਂ ਉੱਥੇ ਲੱਗੀਆਂ ਇਹ ਤਸਵੀਰਾਂ ਨਹੀਂ ਦੇਖੀਆਂ?

ਨਿਰਮਲ ਮਹਿਲ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਵਿਚ ਸੋਫੇ ਲਾਏ ਹਨ, ਕੁਰਸੀਆਂ ਲਾਈਆਂ, ਡਾਈਨਿੰਗ ਟੇਬਲ ਅਤੇ ਨਾਮਧਾਰੀਆਂ ਅਤੇ ਬਾਕੀ ਸਾਧਾਂ ਦੀਆਂ ਫੋਟੋ ਲਾਈਆਂ ਹੋਇਆ ਹਨ। ਇਹ ਲਾਈਵ ਚੜਦੀ ਕਲਾ ਟੀਵੀ 'ਤੇ ਆਇਆ ਸੀ।

ਨੀਲਧਾਰੀਆਂ ਦੇ ਬੈਕਾਂਕ ਵਿਖੇ ਵੱਡੇ ਵੱਡੇ ਕੀਰਤਨੀਆਂ ਅਤੇ ਅਖੌਤੀ ਜਥੇਦਾਰ ਵੀ ਇਸ ਜਗ੍ਹਾ 'ਤੇ ਜਾ ਆਏ ਹਨ। ਕੀ ਉਨ੍ਹਾਂ ਨੇ ਇਸ ਗਲ੍ਹ 'ਤੇ ਗੌਰ ਨਹੀਂ ਕੀਤੀ। ਸੰਗਤਾਂ ਆਪ ਹੀ ਇਸ ਗਲ੍ਹ ਦਾ ਅੰਦਾਜ਼ਾ ਲਾ ਸਕਦੀਆਂ ਕਿ ਇਕ ਨਿਰਮਲ ਮਹਿਲ ਨਾਮਕ ਪ੍ਰਾਈਵੇਟ ਮਹਿਲ ਵਿਚ ਅਖੌਤੀ ਜਥੇਦਾਰਾਂ ਦੀ ਹਾਜ਼ਰੀ, ਜਿੱਥੇ ਦੇਹਧਾਰੀ ਅਖੌਤੀ ਸੰਤਾਂ ਦੀਆਂ ਤਸਵੀਰਾ ਲੱਗੀਆਂ ਹਨ, ਜੋ ਸਮੇਂ ਸਮੇਂ 'ਤੇ ਗੁਰੂ ਸਾਹਿਬਾਨ ਵਲੋਂ ਦਿੱਤੇ ਗੁਰਮਤਿ ਸਿਧਾਂਤਾਂ ਦਾ ਘਾਣ ਕਰਦੇ ਰਹੇ ਹਨ, ਉਨ੍ਹਾਂ ਨਾਲ ਇਸ ਤਰ੍ਹਾਂ ਦਾ ਮੇਲਜੋਲ ਠੀਕ ਹੈ। ਬੈਂਕਾਕਾ ਵਿਚ ਹੋਏ ਸਮਾਗਮ ਦਾ ਇੱਕ ਟੀਵੀ ਚੈਨਲ 'ਤੇ ਸਿੱਧਾ ਪ੍ਰਸਾਰਣ ਹੋਇਆ ਸੀ। ਨਾਮਧਾਰੀ ਸਿੱਖ ਪੰਥ ਮੁੱਖ ਧਾਰਾ ਵਿਚ ਨਹੀਂ ਹਨ, ਪਰ ਦੇਖੋ ਪਿੱਛੇ ਨਾਮਧਾਰੀਆਂ ਦੀ ਵੀ ਫੋਟੋ ਲੱਗੀ ਹੋਈ ਹੈ।

ਵੇਖੋ ਜੀ ਪੰਥ ਵਿਚੋਂ ਛੇਕੇ ਹੋਏ ਨਾਮਧਾਰੀਆਂ ਨਾਲ ਸਟੇਜ ਸਾਂਝੀ ਕਰਦੇ ਹੋਏ ਅਖੌਤੀ ਜਥੇਦਾਰ, ਹਜ਼ੂਰ ਸਾਹਿਬ ਦਾ ਮੈਨੇਜਰ ਜੋ ਕੇ ਆਰ.ਐਸ.ਐਸ ਦਾ ਚੇਲਾ ਹੈ, ਵੀ ਉੱਥੇ ਹਾਜ਼ਰੀ ਭਰ ਰਿਹਾ ਹੈ।

ਇਨ੍ਹਾਂ ਸਭ ਕੁੱਝ ਦੇਖ ਕੇ ਵੀ ਕੁੱਝ ਲੋਕ ਹਾਲੇ ਵੀ ਇਨ੍ਹਾਂ ਨੂੰ ਜਥੇਦਾਰ ਸਾਹਿਬ, ਸਿੰਘ ਸਾਹਿਬ ਕਹੀ ਜਾਂਦੇ ਹੈ। ਲੱਖ ਲਾਹਨਤ ਇਨ੍ਹਾਂ ਪੱਪੂਆਂ 'ਤੇ ਅਤੇ ਇਨ੍ਹਾਂ ਨੂੰ ਇੱਜ਼ਤ ਦੇਣ ਵਾਲਿਆਂ 'ਤੇ।

ਫੋਟੋ ਦੇਖੋ ਜੀ ਸਾਰੀਆਂ –


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top