Share on Facebook

Main News Page

ਸਤਨਾਮ ਸਿੰਘ ਬੱਬਰ ਜਰਮਨੀ 'ਤੇ ਗੁਰਦੁਆਰੇ ਦੀ ਗੋਲਕ ਚੋਰੀ ਕਰਨ ਦਾ ਪਰਚਾ ਦਰਜ

ਪ੍ਰਧਾਨ ਸਤਨਾਮ ਸਿੰਘ ਬਬਰ ਨੇ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਦੇ ਗੁਰਦੁਆਰਾ ਦੀ ਗੋਲਕ ਚੋਰੀ ਡਰਿਲਮਸ਼ੀਨ ਨਾਲ ਤੋੜਕੇ, ਉਸ ਵਿਚੋ ਹਜਾਰਾਂ ਯੂਰੋ ਕੱਢ ਲਏ ਗਏ। ਚੋਰੀ ਦਾ ਕੇਸ ਦਰਜ

ਜ਼ਿਕਰਯੋਗ ਹੈ ਕਿ ਜਰਮਨ ਵਿਚ ਦੋ ਬੱਬਰ ਖਾਲਸਾ ਨਾਮ ਦੀਆਂ ਜਥੇਬੰਦੀਆਂ ਹਨ। ਇੱਕ ਬੱਬਰ ਖਾਲਸਾ ਜਰਮਨੀ ਅਤੇ ਦੂਜੀ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਸਤਨਾਮ ਸਿੰਘ ਬੱਬਰ ਬੱਬਰ ਖਾਲਸਾ ਜਰਮਨੀ ਨਾਲ ਸੰਬੰਧ ਰੱਖਦੇ ਹਨ।

ਜਰਮਨ (28ਜੁਲਾਈ , ਮਨਮੋਹਣ ਸਿੰਘ ਜਰਮਨੀ) ਅਜ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਗੁਰਦੁਆਰਾ ਸ੍ਰੀ ਦੇਸਮੇਸ਼ ਸਿੰਘ ਸਭਾ ਕਲੋਨ ਦੇ (ਕਮੇਟੀ ਮੈਂਬਰ) ਮੀਤ ਪ੍ਰਧਾਨ ਸਵਰਣ ਸਿੰਘ ਖਾਲਸਾ, ਮੀਤ ਸਕਤਰ ਦਿਲਬਾਗ ਸਿੰਘ, ਖਜ਼ਾਨਚੀ ਤ੍ਰਿਲੋਚਨ ਸਿੰਘ, ਮੀਤ ਖਜ਼ਾਨਚੀ ਸਤਪਾਲ ਸਿੰਘ ਭਸੀਨ ਦਸਿਆ ਕਿ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਇਹ ਖਬਰ ਪੜਕੇ ਹੈਰਾਨ ਹੋਵੋਗੀ ਕਿ ਗੁਰਦੁਆਰਾ ਕਲੋਨ ਵਿਚ ਵਾਪਰੀ ਇਸ ਘਟਨਾਂ ਨਾਲ ਇਲਾਕੇ ਦੀਆਂ ਸਿੱਖ ਸੰਗਤਾਂ ਬਹੁਤ ਦੁਖੀ ਹਨ।ਖਬਰ ਜਾਰੀ ਕਰਦਿਆਂ ਕਮੇਟੀ ਮੈਂਬਰਾ ਨੇ ਦਸਿਆ ਕਿ ਪਿਛਲੇ ਸਮੇਂ ਵਿਚ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਦੇ ਬਣਾਏ ਪ੍ਰਧਾਨ ਸਤਨਾਮ ਸਿੰਘ ਬਬਰ ਨੇ ਅਪਣੀ ਮਰਜੀ ਨਾਲ ਬਿਨਾਂ ਕਿਸੇ ਨੂੰ ਦਸਿਆਂ ਗੁਰਦੁਆਰਾ ਦੇ ਅਕਾਉਂਟ ਵਿਚੋ ਚੋਰੀ 5000 ਪੰਜ ਹਜਾਰ ਯੂਰੋ ਬੈਂਕ ਵਿਚੋਂ ਗਲਤ ਤਰੀਕੇ ਨਾਲ ਕਢਵਾ ਲਏ ਸਨ। ਇਸ ਬਾਰੇ ਜਦੋਂ ਬਾਕੀ ਦੇ ਪ੍ਰਬਧਕ ਕਮੇਟੀ ਨੇ ਪ੍ਰਧਾਨ ਸਤਨਾਮ ਸਿੰਘ ਬੱਬਰ ਨੂੰ ਪੰਜ ਹਜਾਰ ਯੂਰੋ ਬਾਰੇ ਪੁਛਿਆ ਤਾਂ ਉਹਨਾਂ ਵਲੋਂ ਸਹੀ ਜਵਾਬ ਨਹੀਂ ਦਿਤਾ ਗਿਆ ਜਿਸ ਤੋਂ ਬਾਦ ਚੋਰੀ ਦਾ ਕੇਸ ਕਰ ਦਿਤਾ ਗਿਆ ਜਿਸ ਦਾ ਕੇਸ ਅਦਾਲਤ ਵਿਚ ਚਲ ਰਿਹਾ ਹੈ।

ਇਹੋ ਕਾਰਨਾਂ ਕਰਕੇ ਸਤਨਾਮ ਸਿੰਘ ਬੱਬਰ ਨਾਲ ਕਿਸੇ ਵੀ ਮੈਂਬਰ ਨਾਲ ਨਹੀਂ ਬਣ ਸਕੀ ਜਿਸ ਕਾਰਨ ਇਕ ਪਾਸੇ ਦੋ ਅਤੇ ਇਕ ਪਾਸੇ ਚਾਰ ਮੈਂਬਰ ਅਤੇ 65% ਪ੍ਰਤੀਸ਼ਤ ਸਿੱਖ ਸੰਗਤਾਂ ਸਤਨਾਮ ਸਿੰਘ ਨੂੰ ਮੰਨਣ ਤੋਂ ਇਨਕਾਰੀ ਹਨ। ਹਰਪਾਲ ਸਿੰਘ ਨੁੰ ਕਿਸੇ ਲਾਲਚ ਵਿਚ ਲੈ ਕੇ ਅਪਣੇ ਵਲ ਕਰ ਲਿਆ ਇਸ ਤਰੀਕੇ ਨਾਲ ਇਹ ਦੋ ਮੈਂਬਰ ਅਲਗ ਅਤੇ ਚਾਰ ਮੈਂਬਰ ਅਲਗ ਹੋ ਗਏ ਇਸ ਢੰਗ ਨਾਲ ਗੁਰੂਘਰ ਵਿਚ ਦੋ ਧੜੇ ਬਣਾ ਦਿਤੇ ਗਏੇ। ਸੰਗਤਾਂ ਦੇ ਕਹਿਣ 'ਤੇ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਦੋ ਜਿੰਦਰੇ ਲਾ ਦਿਤੇ ਗਏ ਤਾਂ ਜੋ ਇਹੋ ਜਿਹੀ ਘਟਨਾਂ ਫਿਰ ਨਾ ਵਾਪਰੇ ਜਿਸ ਦੀ ਇਕ ਚਾਬੀ ਦੂਸਰੇ ਧੱੜੇ ਕੋਲ ਅਤੇ ਇਕ ਚਾਬੀ ਦੂਸਰੇ ਧੱੜੇ ਕੋਲ ਹੈ।

ਫੈਸਲਾ ਇਹ ਹੋਇਆ ਕਿ ਜਦੋਂ ਵੀ ਗੋਲਕ ਖੋਲੀ ਜਾਵੇਗੀ ਉਸ ਵਕਤ ਸਾਰੀ ਸੰਗਤ ਵਿਚ ਦੋਨੋ ਧੱੜੇ ਬੈਠਕੇ ਗੋਲਕ ਦੀ ਗਿਣਤੀ ਕਰਨਗੇ ਤਾਂ ਜੋ ਗੁਰਦੁਆਰਾ ਦੀ ਮਾਇਆ ਦੀ ਗਲਤ ਵਰਤੋ ਨਾ ਕੀਤੀ ਜਾਵੇ, ਪਰ ਹੈਰਾਨੀ ਦੀ ਕੋਈ ਹਦ ਨਹੀਂ ਰਹੀ ਜਦੋਂ ਐਤਵਾਰ ਮਿਤੀ 14 ਜੁਲਾਈ ਨੂੰ ਭੋਗ ਪੈਣ ਉਪਰੰਤ ਜਦੋਂ ਸੰਗਤਾਂ ਅਪਣੇ ਅਪਣੇ ਘਰ ਵਾਪਿਸ ਜਾ ਰਹੀਆਂ ਸਨ ਤਾਂ ਉਸ ਵਕਤ ਪ੍ਰਧਾਨ ਸਤਨਾਮ ਸਿੰਘ ਬੱਬਰ,ਸਕਤਰ ਹਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਨੇ ਬਾਕੀ ਪ੍ਰਬੰਧਕ ਮੈਂਬਰ ਕਮੇਟੀ ਦੀ ਸਹਿਮਤੀ ਤੋਂ ਬਿਨਾਂ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਡਰਿਲਮਸ਼ੀਨ ਨਾਲ ਤੌੜਕੇ ਉਸ ਵਿਚੋ 11491ਯੂਰੋ ਦੇ ਤਕਰੀਬਨ ਦਸੇ ਗਏ ਯੂਰੋ ਸਨ ਕੱਢ ਲਏ ਗਏ। ਇਸ ਤੋਂ ਇਲਾਵਾ ਲਕੜ ਦੀ ਗੋਲਕ ਸ਼ਹੀਦੀ ਫੰਡ ਲਈ ਰੱਖੀ ਗੋਲਕ ਵੀ ਤੋੜਕੇ ਵਿਚੋਂ 3850 ਦੇ ਤਕਰੀਬਨ ਦਸੇ ਗਏ ਯੂਰੋ ਸਨ ਵੀ ਕੱਢ ਲਏ ਗਏ ਹਨ।ਇਹ ਉਸ ਵਕਤ ਕੀਤਾ ਗਿਆ ਜਦੋਂ ਇਸ ਦਿਨ ਬਾਕੀ ਦੇ ਪ੍ਰਬੰਧਕ ਕਮੇਟੀ ਮੈਂਬਰ ਡਿਊਸਬਰਗ ਵਿਖੇ ਕਬੱਡੀ ਟੂਰਨਾਂਮੈਂਟ ਵਿਚ ਗਏ ਹੋਏ ਸਨ।ਇਸ ਘਟਨਾਂ ਬਾਰੇ ਜਦੋਂ ਸਿੱਖ ਸੰਗਤਾਂ ਨੇ ਚਾਰੇ ਪ੍ਰਬੰਧਕ ਕਮੇਟੀ ਮੈਂਬਰਾ ਨੂੰ ਦਸਿਆ ਤਾਂ ਸਤਨਾਮ ਸਿੰਘ ਬਬਰ ਨੇ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿਤਾ ਕਿ ਇਹ ਕਿਉ ਕੀਤਾ ਗਿਆ ਅਤੇ ਕਿਹੜੀ ਜਰੂਰੀ ਸੀ ਕਿ ਗੁਰਦੁਆਰਾ ਦੀ ਗੋਲਕ ਚੋਰੀ ਤੋੜਨ ਤਕ ਨੋਬਤ ਆ ਗਈ।

ਇਹ ਅਗਲੇ ਦਿਨ ਸਤਨਾਮ ਸਿੰਘ ਬਬਰ ਅਤੇ ਸਾਥੀਆਂ ਵਲੋਂ ਨੋਟਿਸ ਬੋਰਡ ਤੇ ਲਿਖਕੇ ਲਾ ਦਿਤੇ ਸਨ ਕਿ ਇੰਨੇ ਯੂਰੋ ਗੋਲਕ ਵਿਚੋਂ ਨਿਕਲੇ ਹਨ ਜਦੋਂ ਕਿ ਸੰਗਤਾਂ ਵਿਚੋਂ ਕਿਸੇ ਵੀ ਮੈਂਬਰ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਕਿੰਨੇ ਯੂਰੋ ਨਿਕਲੇ ਹਨ ਜਦੋ ਕਿ ਸੰਗਤਾਂ ਦੇ ਕਹਿਣ ਮੁਤਾਬਿਕ ਤਿੰਨ ਮਹੀਨੇ ਤੋਂ ਗੋਲਕ ਨਹੀਂ ਖੋਲੀ ਗਈ ਸੀ। ਸੁਰੂ ਤੋਂ ਹੀ ਸਤਨਾਮ ਸਿੰਘ ਬਬਰ ਵਲੋਂ ਗੁਰਦੁਆਰਾ ਦੀ ਗੋਲਕ ਦੀ ਗਲਤ ਵਰਤੋ ਕਰਕੇ ਸੰਗਤਾਂ ਨੇ ਸਤਨਾਮ ਸਿੰਘ ਨੂੰ ਕਮੇਟੀ ਪ੍ਰਧਾਨਗੀ ਤੋਂ ਲਾਭੇ ਕੀਤਾ ਹੋਇਆ ਦੇ ਬਾਵਜੂਦ ਵੀ ਬਾਰ ਬਾਰ ਗੁਰਦੁਆਰੇ ਤੇ ਕਾਬਜ ਹੋਣ ਲਈ ਗਲਤ ਹੱਥਕੰਢੇ ਵਰਤੇ ਜਾ ਰਹੇ ਹਨ। ਦੂਸਰੇ ਪਾਸੇ ਸਿੱਖ ਸੰਗਤਾਂ ਗੁਰਦੁਆਰਾ ਨੂੰ ਸਹੀ ਅਤੇ ਸਾਫ ਸੁਥਰੇ ਤਰੀਕੇ ਨਾਲ ਚੜਦੀ ਕਲਾ ਵਿਚ ਲਿਜਾਕੇ ਕੰਮ ਕਰਨਾਂ ਚਾਹੁੰਦੇ ਹਨ ਅਤੇ ਕਿਸੇ ਤਰੀਕੇ ਦੀ ਲੜਾਈ ਨਾ ਹੋਵੇ ਜਿਸ ਨਾਲ ਸਿੱਖ ਕੌਮ ਦਾ ਨੁਕਸਾਨ ਹੋਵੇ ਪਰ ਇਹ ਦੋਨੋ ਮੈਂਬਰ ਪੰਥ ਨੂੰ ਢਾਹ ਲਾਉਣ ਤੋਂ ਬਿਨਾਂ ਪਿਛੇ ਨਹੀਂ ਹਟਨਗੇ ਇਸ ਬਾਰੇ ਸਿਖ ਸੰਗਤਾਂ ਨੂੰ ਸੰਕਾ ਪੈਦਾ ਹੋ ਰਿਹਾ ਹੈ।ਇਸ ਤੋੜੀ ਗਈ ਗੋਲਕ ਦੀ ਪ੍ਰਬਧੰਕ ਕਮੇਟੀ ਵਲੋਂ ਚੋਰੀ ਦਾ ਕੇਸ ਦਰਜ ਕਰਵਾ ਦਿਤਾ ਹੈ ਜਿਸ ਦਾ ਫੈਸਲਾ ਅਦਾਲਤ ਦੇਵੇਗੀ ਪਰ ਸਵਾਲ ਇਹ ਹੈ ਕਿ ਜੇਕਰ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਦੀ ਸਿੱਖ ਸੰਗਤਾਂ ਅਤੇ ਬਹੁਮਤ ਕਮੇਟੀ ਮੈਂਬਰ ਸਤਨਾਮ ਸਿੰਘ ਬਬਰ ਨੂੰ ਕਮੇਟੀ ਵਿਚੋ ਬਾਹਰ ਕਰ ਰਹੀ ਹੈ ਤਾਂ ਬਾਰ ਬਾਰ ਗੁਰਦੁਆਰਾ ਦੀ ਗੋਲਕ ਵਿਚੋ ਹੁੰਦੀ ਜਾ ਰਹੀ ਪੈਸੇ ਦੀ ਗਲਤ ਵਰਤੋ ਨੂੰ ਕਿਸ ਤਰੀਕੇ ਰੋਕਿਆ ਜਾ ਸਕਦਾ ਹੈ। ਜਰਮਨ ਅਤੇ ਯੂਰਪ ਭਰ ਸਮੇਤ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਇਸ ਬਾਰੇ ਅਪਣੇ ਵਿਚਾਰ ਦੇਣ ਕਿ ਪੰਥ ਦੇ ਬਣੇ ਲੀਡਰ ਗੁਰਦੁਆਰਾ ਦੀ ਗੋਲਕ ਦਾ ਇਸਤੇਮਾਲ ਕਿਸ ਮਕਸਦ ਨਾਲ ਅਤੇ ਕਦੋਂ ਤਕ ਕਰਦੇ ਰਹਿਣਗੇ। ਜਦੋਂ ਕਿ ਗੁਰਦੁਆਰਾ ਦੀ ਮਾਇਆ ਹੜਪਣ ਤੋਂ ਇਲਾਵਾ ਪ੍ਰਧਾਨ ਦਾ ਹੋਰ ਕੋਈ ਕੰਮ ਨਹੀਂ ਹੈ।

ਪ੍ਰਧਾਨ ਸ: ਸਤਨਾਮ ਸਿੰਘ ਬੱਬਰ ਪੁਲਿਸ ਦੇ ਸਾਹਮਣੇ ਅਪਣੀ ਛਾਤੀ ਤੇ ਹੱਥ ਮਾਰ ਮਾਰਕੇ ਕਹਿ ਰਹੇ ਸੀ ਕਿ ਹਾਂ ਅਸੀਂ ਗੋਲਕ ਤੋੜੀ ਹੈ ਤੁਸੀ ਜੋ ਮਰਜੀ ਕਰ ਲਵੋਂ – ਪ੍ਰਧਾਨ ਜੇਕਰ ਸੱਚਾ ਹੁੰਦਾ ਤਾਂ ਗੋਲਕ ਨੂੰ ਤੋੜਨ ਦੀ ਸੰਗਤਾਂ ਕੋਲੋ ਮੁਆਫੀ ਮੰਗਦਾ !

ਜਰਮਨ (28ਜੁਲਾਈ, ਮਨਮੋਹਣ ਸਿੰਘ ਜਰਮਨੀ) - ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕਲੋਨ ਦੇ ਚਾਰ ਮੈਂਬਰਾ ਮੀਤ ਪ੍ਰਧਾਨ ਸਵਰਣ ਸਿੰਘ ਖਾਲਸਾ,ਮੀਤ ਸਕਤਰ ਦਿਲਬਾਗ ਸਿੰਘ,ਖਜ਼ਾਨਚੀ ਤ੍ਰਿਲੋਚਨ ਸਿੰਘ,ਮੀਤ ਖਜ਼ਾਨਚੀ ਸਤਪਾਲ ਸਿੰਘ ਭਸੀਨ ਨੇ ਮੀਡੀਆ ਨੂੰ ਭੇਜੇ 4 ਸਫਿਆਂ ਦੀ ਚਿੱਠੀ ਵਿਚ ਇਸ ਗਲ ਦਾ ਦੁੱਖ ਪ੍ਰਗਟ ਕੀਤਾ ਹੈ ਕਿ ਸਾਡੇ ਵਲੋਂ ਕਿਸੇ ਤਰੀਕੇ ਨਾਲ ਵੀ ਸਤਨਾਮ ਸਿੰਘ ਬੱਬਰ ਨੂੰ ਕਿਸੇ ਨੇ ਚੋਰ ਲੁਟੇਰਾ ਜਾਂ ਡਾਕੂ ਨਹੀਂ ਕਿਹਾ ਅਸੀ ਤਾਂ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ 2 ਨੂੰ ਗੁਰਦੁਆਰਾ ਦਸਮੇਸ਼ ਸਿੰਘ ਸਭਾ ਸਾਹਿਬ ਕਲੋਨ ਦੀ ਤੋੜੀ ਗੋਲਕ ਬਾਰੇ ਪੁਛਿਆ ਸੀ ਕਿ ਐਨੀ ਕਿਹੜੀ ਜਰੂਰਤ ਪੈ ਗਈ ਸੀ ਕਿ ਇਕ ਦਿਨ ਹੋਰ ਇੰਤਜਾਰ ਕਰ ਲੈਂਦੇ ਜਦੋਂ ਕਿ ਇਹਨਾਂ ਨੂੰ ਪਤਾ ਸੀ ਕੇ ਮੀਤ ਖਜਾਨਚੀ ਇੰਡੀਆ ਤੋਂ 14 ਜੁਲਾਈ ਰਾਤ ਨੂੰ ਆ ਰਹੇ ਹਨ ਆਕੇ ਸਾਰਾ ਹਿਸਾਬ ਕਰ ਲੈਣਗੇ ਪਰ ਪਤਾ ਨਹੀਂ ਇਹਨਾਂ ਦੇ ਦਿਮਾਗ ਵਿਚ ਕਿਹੜੀ ਸੋਚ ਸੀ ਕਿ ਇਹਨਾਂ ਨੇ ਇਕ ਦਿਨ ਪਹਿਲਾਂ ਹੀ ਗੋਲਕ ਨੂੰ ਤੋੜ ਦਿਤਾ। ਮੈ ਇਹ ਪੂਛਣਾਂ ਚਹੁੰਣਾਂ ਕਿ ਜੇਕਰ ਤਿੰਨ ਮਹੀਨੇ ਗੋਲਕ ਨਹੀਂ ਖੋਲੀ ਤਾਂ ਇਸ ਵਿਚ ਕਿਹੜੀ ਗੱਲ ਸੀ ਕੇ ਇਕ ਦਿਨ ਹੋਰ ਇੰਤਜਾਰ ਨਹੀਂ ਕਰ ਸਕੇ। ਇਸ ਵਿਚ ਸਾਨੂੰ ਕੁਝ ਹੋਰ ਹੀ ਨਹੀਂ ਨਜਰ ਆ ਰਿਹਾ ਹੈ ਜੋ ਆਉਦੇ ਦਿਨਾਂ ਵਿਚ ਸੰਗਤਾਂ ਦੀ ਕਚਿਹਰੀ ਵਿਚ ਸਭ ਸੱਚ ਆ ਜਾਵੇਗਾ। ਜਰਮਨ ਸਮੇਤ ਹੋਰ ਕਈ ਦੇਸ਼ਾਂ ਵਿਚ ਜੇਕਰ ਕਿਸੇ ਦੇ ਘਰ ਦੀ ਚਾਬੀ ਗੁਆਚ ਜਾਵੇ ਜਾਂ ਤਾਲਾ ਖਰਾਬ ਹੋ ਜਾਵੇ ਤਾਂ ਉਹ ਖੁਦ ਮਾਲਕ ਹੋਕੇ ਵੀ ਅਪਣੇ ਘਰ ਦਾ ਤਾਲਾ ਨਹੀਂ ਤੋੜ ਸਕਦਾ।ਇਹ ਇਸ ਕਰਕੇ ਕਿ ਇਹਨਾਂ ਦੇਸ਼ਾਂ ਵਿਚ ਕਾਨੂੰਨੀ ਤੌਰ ਤੇ ਅੇਮਰਜੈਂਸੀ ਚਾਬੀਆਂ ਖੋਲਣ ਵਾਲੀਆਂ ਦੁਕਾਨਾਂ ਹਨ ਜਿਹੜੇ ਘਰ ਵਾਲਿਆਂ ਕੋਲੋ ਸਨਾਖੱਤੀ ਪੇਪਰ ਦੇਖਕੇ ਉਸ ਦਰਵਾਜੇ ਜਾਂ ਤਾਲੇ ਨੂੰ ਖੋਲਦਾ ਹੈ ਜਿਸ ਦੀ ਉਹ ਲਿਖਤੀ ਜਾਣਕਾਰੀ ਵੀ ਦਿੰਦਾ ਹੈ।

ਇਹ ਇਸ ਕਰਕੇ ਕਿ ਜੇਕਰ ਕਲ ਨੂੰ ਕੋਈ ਕਾਨੂੰਨੀ ਅੜਚਣ ਆਵੇਗੀ ਤਾਂ ਮੈਂ ਅਪਣੇ ਤੌਰ ਤੇ ਦਸ ਸਕਦਾ ਹਾਂ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹੋ ਜਿਹੇ ਚਾਬੀਆਂ ਅਤੇ ਜੰਦਰੇ ਖੋਲਣ ਵਾਲੇ ਲੋਕ ਕਿਸੇ ਧਾਰਮਿਕ ਸੰਸਥਾਂ ਦੀ ਪੈਸਿਆਂ ਵਾਲੀ ਗੋਲਕ ਨਹੀਂ ਖੋਲ ਸਕਦੇ ਕਿਉ ਕਿ ਇਹ ਇਕ ਧਾਰਮਿਕ ਸੰਸਥਾ ਇਕ ਵਿਅਕਤੀ ਨਾਲ ਨਹੀਂ ਸਮੂੱਚੇ ਧਰਮ ਨਾਲ ਜੁੜੇ ਲੋਕਾਂ ਦੀ ਸ਼ਾਂਝੀ ਹੁੰਦੀ ਹੈ। ਇਸ ਲਈ ਜੇਕਰ ਇਹਨਾਂ ਦੇਸ਼ਾਂ ਵਿਚ ਇਹ ਕਾਨੂੰਨੀ ਤੋਂਰ ਤੇ ਕੰਮ ਨਹੀਂ ਕਰ ਸਕਦੇ ਤਾਂ ਇਹਨਾਂ ਦੋ ਮੈਂਬਰਾਂ ਨੂੰ ਗੁਰਦੁਆਰਾ ਦੀ ਗੋਲਕ ਤੋੜਨ ਦੀ ਇਜਾਜਤ ਕਿਸ ਨੇ ਦਿਤੀ। ਇਸ ਕਰਕੇ ਮੋਜੂਦਾ ਖਜਾਨਚੀ ਅਤੇ ਮੀਤ ਖਜਾਨਚੀ ਨੇ ਪੁਲਿਸ ਕੋਲ ਚੋਰੀ ਦਾ ਕੇਸ ਕਰ ਦਿਤਾ ਹੈ। ਯਾਦ ਰਹੇ ਕਿ ਇਹ ਪ੍ਰਧਾਨ ਦੇ ਕਾਰਜਕਾਲ ਵਿਚ ਦੋ ਚੋਰੀ ਦੇ ਕੇਸ ਦਰਜ ਹੋਏ ਹਨ ਜਿੰਨਾਂ ਵਿਚੋ ਇਕ ਅਦਾਲਤ ਵਿਚ ਚਲ ਰਿਹਾ ਹੈ ਅਤੇ ਦੂਸਰੇ ਦੀ ਕਾਰਵਾਈ ਚਲ ਰਹੀ ਹੈ। ਪ੍ਰਬੰਧਕ ਮੈਬਰਾਂ ਨੇ ਕਿਹਾ ਕਿ ਅਸੀਂ ਇਕ ਵਾਰੀ ਵੀ ਪ੍ਰਧਾਨ ਨੂੰ ਚੋਰ ਡਾਕੂ ਲੂਟੇਰਾ ਨਹੀਂ ਕਿਹਾ ਇਹ ਲਫਜ ਪ੍ਰਧਾਨ ਖੁਦ ਆਪ ਲਿਖ ਰਿਹਾ ਹੈ ਜਿਸ ਦਾ ਨਿਪਟਾਰਾ ਸੰਗਤਾਂ ਨੇ ਕਰਨਾਂ ਹੈ ਅਸ਼ੀਂ ਨਹੀਂ।

ਸ: ਸਤਨਾਮ ਸਿੰਘ ਬੱਬਰ ਹੁਣਾਂ ਨੇ ਕਿਹਾ ਹੈ ਕਿ ਪੰਜ ਮਹੀਨੇ ਦੀ ਗ੍ਰੰਥੀ ਸਿੰਘ ਦੀ ਤਨਖਾਹ ਦੇਣੀ ਸੀ ਜਦੋਂ ਕਿ ਤਿੰਨ ਮਹੀਨੇ ਪਹਿਲਾਂ ਜਦੋਂ ਗੋਲਕ ਖੋਲੀ ਸੀ 13900 ਯੂਰੋ (ਤੇਰਾਂ ਹਜਾਰ ਨੋ ਸੋ) ਸੀ ਉਹ ਪੈਸੇ ਕਿਥੇ ਗਏ ਹਨ। ਇਹ ਹਿਸਾਬ ਮੁਤਾਬਿਕ ਪਿਛਲੀ ਵਾਰੀ ਗ੍ਰੰਥੀ ਸਿੰਘ ਨੂੰ ਤਨਖਾਹ ਅਤੇ ਸ:ਜਤਿੰਦਰਵੀਰ ਸਿੰਘ ਦੇ ਇਕ ਸਾਲ ਦੇ ਪੈਸੇ ਕਿਉ ਰੋਕੇ ਹੋਏ ਸਨ ਜਦੋਂ ਕਿ ਉਹਨਾਂ ਨੇ ਪੰਥਕ ਕਾਰਜਾਂ ਲਈ ਦਿਤੇ ਹੋਏ ਸਨ। ਹਰ ਮਹੀਨੇ ਕਿੰਨੀਆਂ ਸਿੱਖ ਸੰਗਤਾਂ ਆਉਂਦੀਆਂ ਹਨ ਉਹਨਾਂ ਵਲੋਂ ਪ੍ਰਸਾਦਿ ਦੀ ਅਰਦਾਸ ਦੇ ਦਿਤੇ ਜਾਂਦੀ ਮਾਇਆ ਹੈ ਉਹ ਕਿਥੇ ਹੈ ਇਹਨਾਂ ਪਿਛਲੇ ਪੈਸਿਆਂ ਦਾ ਹਿਸਾਬ ਪ੍ਰਧਾਨ ਨੇ ਕਿਉ ਨਹੀਂ ਸੰਗਤਾਂ ਨੂੰ ਦਸਿਆ। ਦੂਸਰੀ ਗਲ ਜਦੋਂ ਵੀ ਰੋਸ ਮੁਜਾਹਰਿਆਂ ਵਿਚ ਬੱਸ ਕਰਾਏ ਤੇ ਲੈਕੇ ਜਾਂਦੇ ਹਨ ਉਸ ਲਈ ਸੰਗਤਾਂ ਵਿਚ ਕਿਹਾ ਜਾਂਦਾ ਹੈ ਕਿ ਸਾਧ ਸੰਗਤ ਜੀ ਜਿਹੜੇ ਵੀ ਸੇਵਾਦਾਰ ਮੁਜਾਹਰੇ ਦੀ ਬੱਸ ਕਰਾਏ ਲਈ ਸੇਵਾ ਦੇਣੀ ਚਾਹੁੰਦੇ ਹਨ ਉਹ ਦੇ ਦੇਣ। ਉਸ ਵਕਤ ਸੰਗਤਾਂ ਭਾਵੇ ਅਠ ਸੋ ਦੇਣ ਚਾਹੇ ਹਜਾਰ ਚਾਹੇ ਪੰਜ ਸੋ ਯੂਰੋ ਉਹ ਪੈਸੇ ਜੇਕਰ ਘਟ ਜਾਂਦੇ ਹਨ ਤਾਂ ਗੁਰਦੁਆਰਾ ਦੇ ਖਾਤੇ ਵਿਚੋਂ ਜੇਕਰ ਵੱਧ ਜਾਣ ਤਾਂ ਉਹ ਗੁਰਦੁਆਰੇ ਦੇ ਖਾਤੇ ਵਿਚ ਚਲੇ ਜਾਂਦੇ ਹਨ। ਮੈ ਇਹ ਪੂਛਣਾਂ ਚਹੁੰਣਾਂ ਕਿ ਜੇਕਰ ਇਕ ਸਾਲ ਦੇ ਪੈਸੈ 3190 ਯੂਰੋ ਇਸ ਵਾਰ ਦਿਤੇ ਗਏ ਫਿਰ ਉਹ ਪੈਸੇ ਕਿਥੇ ਗਏ ਜਿਹੜੀ ਸੰਗਤ ਫੰਡ ਦਿੰਦੀ ਸੀ?। ਇਸ ਤੋਂ ਇਲਾਵਾ ਹੋਰ ਵੀ ਕਈ ਹਿਸਾਬ ਹਨ ਜਿਹੜੇ ਅਜੇ ਤਕ ਨਹੀਂ ਦਿਤੇ ਗਏ ਪਰ ਗੋਲਕ ਖੋਲਣ ਦਾ ਬਣਾਇਆ ਬਹਾਨਾਂ ਸਾਨੂੰ ਅਤੇ ਸਾਡੇ ਸਾਥੀਆਂ ਨੂੰ ਸੰਗਤਾਂ ਵਿਚ ਬਦਨਾਮ ਕਰਨ ਲਈ ਕੀਤਾ ਗਿਆ ਸੀ ਜਿਹੜਾ ਪ੍ਰਧਾਨ ਦੇ ਉਲਟ ਪੈ ਗਿਆ। ਅਸੀਂ ਕਿਸੇ ਦੂਸਰੇ ਵਿਅਕਤੀਆਂ ਦੇ ਖਿਲਾਫ ਨਹੀਂ ਹਾਂ ਪਰ ਸਿਰਫ ਅਪਣੀ ਕੁਰਸੀ ਬਚਾਉਣ ਲਈ ਦੁਸਰਿਆਂ ਨੂੰ ਬਦਨਾਮ ਕਰਨ ਦਾ ਬਹਾਨਾ ਬਣਾਕੇ ਉਹਨਾਂ ਨੂੰ ਨਿਸ਼ਾਨਾ ਬਣਾ ਲਿਆ। ਪ੍ਰਧਾਨ ਸਾਹਿਬ ਜੀ ਜਦੋਂ ਪਿਛਲੀ ਵਾਰੀ ਗੋਲਕ ਖੋਲਕੇ ਵਿਚੋ ਪੈਸੇ ਕੱਢੇ ਸਨ ਉਸ ਵਕਤ ਸਾਰੇ 13900 ਯੂਰੋ ਤੁਹਾਡੇ ਹੱਥ ਵਿਚ ਸਨ ਤੁਸੀ ਗ੍ਰੰਥੀ ਸਿੰਘ ਨੂੰ ਪੁਛਿਆ ਸੀ ਕੇ ਬਾਬਾ ਜੀ ਤੁਹਾਨੂੰ ਤਨਖਾਹ ਤੇ ਨਹੀਂ ਚਾਹੀਦੀ ਤਾਂ ਉਸ ਵਕਤ ਤੁਹਾਨੂੰ ਗੰਰਥੀ ਸਿੰਘ ਨੇ ਕਿਹਾ ਸੀ ਕਿ ਹਾ ਜੀ ਮੈਂ ਇੰਡੀਆ ਵੀ ਜਾਕੇ ਆਇਆਂ ਹਾਂ ਪੈਸੇ ਤਾਂ ਚਾਹੀਦੇ ਹੀ ਹਨ ਪਰ ਤੁਸੀ ਸਿਰਫ ਪੁਛਣਾਂ ਹੀ ਫਰਜ ਸਮਝਿਆ ਪੈਸੇ ਦਿਤੇ ਨਹੀਂ ਕਿਉ ਜਦੋਂ ਕਿ ਪੈਸੇ ਤੁਹਾਡੇ ਹੱਥ ਵਿਚ ਸਨ? ਕਿਥੇ ਹਨ ਉਹ ਸਾਰੇ ਪੈਸੇ ਫਿਰ ਵੀ ਤੁਹਾਡੀ ਨਜਰ ਇਸ ਗੋਲਕ ਵਿਚ ਸੀ ਕਿ ਇਸ ਵਾਰ ਪੈਸੇ ਦਿਤੇ ਤਾਂ ਅਗਲੀ ਵਾਰੀ ਕਿਹੜਾ ਬਹਾਨਾਂ ਬਣਾਕੇ ਗੋਲਕ ਵਿਚੋ ਪੈਸੇ ਕੱਢਣੇ ਹਨ। ਸਤ ਜੁਲਾਈ ਨੂੰ ਗੋਲਕ ਤੋੜਨ ਵਾਸਤੇ ਨਹੀਂ ਸੀ ਕਿਹਾ ਇਹ ਕਿਹਾ ਸੀ ਕਿ ਅਗਲੇ ਹਫਤੇ ਗੋਲਕ ਖੋਲਣੀ ਹੈ। ਜਿਹੜਾ ਵੀ ਤੁਹਾਡੇ ਸਾਹਮਣੇ ਤੁਹਾਡੇ ਖਿਲਾਫ ਬੋਲਦਾ ਹੈ ਤੁਸੀ ਉਸ ਨੂੰ ਡਰਾਉਣ ਧਮਕਾਉਣ ਲਈ ਗੁੰਡਿਆਂ ਦਾ ਇਸਤੇਮਾਲ ਕਰਦੇ ਹੋ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਪੰਥ ਦਰਦੀਆਂ ਨੇ ਗੋਲਕ ਤੋੜਨ ਤੋਂ ਰੋਕਿਆ ਪਰ ਤੁਹਾਨੂੰ ਐਨੀ ਸਰਮ ਕਿਥੇ ਸੀ। ਤੁਸੀ ਕਿਹਾ ਕਿ ਉਸ ਦਿਨ 20-25 ਸੰਗਤਾਂ ਨੇ ਗੋਲਕ ਦੀ ਮਾਇਆ ਗਿਣੀ ਹੈ। ਇਹ ਸਾਰੇ ਤੁਹਾਡੇ ਹਮਾਇਤੀ ਲੋਕ ਸਨ ਆਮ ਸੰਗਤਾਂ ਵਿਚ ਕਿਸੇ ਨੇ ਮਾਇਆ ਨੂੰ ਹੱਥ ਨਹੀਂ ਲਾਇਆ। ਉਸ ਦਿਨ ਗੋਲਕ ਦੀ ਮਾਇਆ ਦੇ ਪੈਸੇ (ਨੋਟ) ਫੜਦਿਆਂ ਇਸ ਤਰੀਕੇ ਹਸਦੇ ਸਨ ਜਿਵੇਂ ਇਹਨਾਂ ਨੂੰ ਅਲਾਦੀਨ ਦਾ ਚਰਾਗ ਦਾ ਖਜਾਨਾਂ ਲਭ ਗਿਆ ਹੋਵੇ।

ਉਸ ਦਿਨ ਬਾਰੇ ਸੰਗਤਾਂ ਨੇ ਦਸਿਆ ਕਿ ਉਸ ਦਿਨ ਤੁਸੀ ਕੋਈ ਪੇਚਕਸ ਕੋਈ ਹੈਡ ਡਰਿਲ ਮਸ਼ੀਨ ਲੈਕੇ ਕਹਿ ਰਹੇ ਸਨ ਕਿ ਇਹ ਗੋਲਕ ਕੀ ਚੀਜ ਹੋਈ ਅਸੀਂ ਤਾਂ ਵੱਡੇ ਵੱਡੇ ਜਿੰਦਰੇ ਤੋੜਦੇ ਰਹੇ ਹਾਂ। ਗੁਰਦੁਆਰਾ ਸਾਹਿਬ ਦਾ ਹਾਲ ਇਸ ਤਰੀਕੇ ਲਗ ਰਿਹਾ ਸੀ ਜਿਵੇਂ ਇਥੇ ਕੋਈ ਪ੍ਰਧਾਨ ਨਹੀਂ ਕੋਈ ਮਦਾਰੀ ਕਰ ਰਿਹਾ ਹੈ। ਪ੍ਰਧਾਨ ਜੀ ਤੁਸੀ ਅਪਣੀ ਗਲਤੀ ਦਾ ਅਹਿਸਾਸ ਕਰਨ ਦੀ ਬਜਾਏ ਉਸ ਦਿਨ ਛਾਤੀ ਤੇ ਹੱਥ ਮਾਰ ਮਾਰਕੇ ਕਹਿ ਰਹੇ ਸੀ ਕਿ ਹਾਂ ਅਸੀਂ ਗੋਲਕ ਤੋੜੀ ਹੈ ਤੁਸੀ ਜੋ ਮਰਜੀ ਕਰ ਲਵੋਂ ਇਹ ਸਭ ਤੁਸੀ ਪੁਲਿਸ ਦੇ ਸਾਹਮਣੇ ਵੀ ਕਿਹਾ ਸੀ ਜਿਹੜਾ ਪੁਲਿਸ ਨੇ ਵੀ ਨੋਟ ਕੀਤਾ ਹੈ। ਬਾਕੀ ਜਿਹੜਾ ਤੁਸੀ ਸੰਤੋਖ ਸਿੰਘ ਅਤੇ ਅਵਤਾਰ ਸਿੰਘ ਔਲਖ ਬਾਰੇ ਕਿਹਾ ਹੈ ਕਿ ਇਹ ਦੋਨੋ ਪੁਆੜੇ ਦੀ ਜੜ ਹਨ ਅਤੇ ਗੁਰਸਿਖ ਵੀ ਨਹੀਂ। ਤੁਹਾਨੂੰ ਗੁਰਸਿੱਖ ਹੋਣ ਦਾ ਸੇਟੀਫਿਕੇਟ ਦੇਣ ਦੀ ਲੋੜ ਨਹੀਂ ਹੈ ਇਹ ਸਭ ਸੰਗਤ ਜਾਣਦੀ ਹੈ ਕਿ ਸਿੱਖ ਕੋਣ ਹੈ ਅਤੇ ਭੇਖੀ ਕੋਣ। ਬਾਕੀ ਮੈਂ ਇਹ ਦਸ ਦਿਆਂ ਕਿ ਇਹ ਦੋਨਾਂ ਦੀ ਖਾਤਿਰ ਗੁਰਦੁਆਰਾ ਸਾਹਿਬ ਦਾ ਬਚਾਉ ਹੈ ਨਹੀਂ ਤਾਂ ਆਪ ਵਰਗੇ ਗੁਰਦੁਆਰਾ ਨੂੰ ਕਦੋਂ ਦਾ ਵੇਚ ਗਏ ਹੁੰਦੇ। ਜਿਹੜੀ ਤੁਸੀ ਨਵੀਂ ਗੋਲਕ ਬਾਰੇ ਗੱਲ ਕੀਤੀ ਹੈ ਉਹ ਇਸ ਕਰਕੇ ਲਿਆਂਦੀ ਗਈ ਸੀ ਕਿਉ ਕਿ ਇਹ ਜਿਹੜੀ ਤੁਸੀ ਗੋਲਕ ਤੋੜੀ ਹੈ ਉਸ ਦੇ ਉਪਰ ਤਕ ਭਰ ਜਾਣ ਕਰਕੇ ਲਿਆਂਦੀ ਗਈ ਸੀ। ਤੁਸੀ ਹੰਕਾਰ ਵਿਚ ਕਿ ਇਹਨਾਂ ਦੋਨਾਂ ਵਲੋਂ ਭੇਟਾ ਕੀਤੀ ਗੋਲਕ ਨਾਲ ਸੰਗਤਾਂ ਵਿਚ ਸਤਿਕਾਰ ਬਣ ਜਾਣਾਂ ਹੈ ਇਸ ਲਈ ਇਹ ਗੋਲਕ ਇਕ ਹਫਤਾ ਰੱਖਕੇ ਪਿਛੇ ਰੱਖ ਦਿਤੀ ਗਈ ਅਜੇ ਕਿ ਇਸ ਨਵੀ ਗੋਲਕ ਵਿਚ ਇਕ ਹਫਤੇ ਦੀ ਮਾਇਆ ਅਜੇ ਵੀ ਪਈ ਹੈ ਜੇਕਰ ਇਹਨਾਂ ਨੂੰ ਇਤਰਾਜ ਸੀ ਤਾਂ ਇਕ ਹਫਤਾ ਇਸ ਗੋਲਕ ਨੂੰ ਗੁਰੂ ਸਾਹਿਬ ਦੇ ਅਗੇ ਕਿਉ ਰੱਖਿਆ ਗਿਆ ਉਸੇ ਦਿਨ ਹੀ ਸੰਗਤਾਂ ਦੇ ਸਾਹਮਣੇ ਕਿਉ ਨਹੀਂ ਦਸਿਆ ਗਿਆ ਕਿ ਇਹ ਨਹੀਂ ਰਖੀ ਜਾ ਸਕਦੀ ਜਾਂ ਅਸੀਂ ਇਸ ਨਵੀਂ ਗੋਲਕ ਨੂੰ ਸਵਿਕਾਰ ਨਹੀਂ ਕਰਦੇ।

ਜਦੋਂ ਪਹਿਲੀ ਗੋਲਕ ਭਰ ਗਈ ਤਾਂ ਇਸ ਨਵੀਂ ਗੋਲਕ ਨੂੰ ਅੰਦਰ ਅਪਣੇ ਕਬਜੇ ਵਿਚ ਰੱਖ ਲਈ ਗਈ। ਦੇਖੋ ਪ੍ਰਧਾਨ ਦੇ ਕੰਮ ਜੇਕਰ ਇਸ ਗੋਲਕ ਨੂੰ ਸਵਿਕਾਰ ਨਹੀਂ ਸੀ ਕਰਨਾਂ ਤਾਂ ਉਸੇ ਦਿਨ ਸੰਤੋਖ ਸਿੰਘ ਅਤੇ ਅਵਤਾਰ ਸਿੰਘ ਔਲਖ ਨੂੰ ਕਹਿੰਦੇ ਕਿ ਇਹ ਗੋਲਕ ਵਾਪਿਸ ਲੈ ਜਾਉ ਪਰ ਨਹੀਂ ਸਿਰਫ ਇਹਨਾਂ ਦੋਨਾਂ ਨੂੰ ਬਦਨਾਮ ਕਰਨ ਦੀ ਨਿਯਤ ਨਾਲ ਪੁਲਿਸ ਸਦਕੇ ਕਿਹਾ ਕਿ ਇਹ ਦੋ ਅਨਜਾਣ ਲੋਕਾਂ ਨੇ ਰਖੀ ਹੈ ਇਸ ਨੂੰ ਲੈ ਜਾਉ। ਸਾਧ ਸੰਗਤ ਨੂੰ ਅਸੀਂ ਬੇਨਤੀ ਕਰਕੇ ਪੁਛਦੇ ਹਾਂ ਕਿ ਇਸ ਨਵੀ ਗੋਲਕ ਵਿਚ ਬੰਬ ਪਾਏ ਹੋਏ ਸਨ ਕਿ ਪੁਲਿਸ ਸਦਕੇ ਉਹਨਾਂ ਨੂੰ ਸੰਗਤਾਂ ਵਿਚ ਬਦਨਾਮ ਕੀਤਾ ਗਿਆ। ਇਹ ਵੀ ਸਿਰਫ ਬਦਨਾਮ ਕਰਨ ਦੀ ਪ੍ਰਧਾਨ ਦੀ ਚਾਲ ਸੀ। ਸਾਧ ਸੰਗਤ ਜੀ ਅਜੇ ਤਕ ਲੱਖਾਂ ਸਰਧਾਲੂ ਸਿੱਖ ਜਾਂ ਦੂਸਰੇ ਧਰਮਾਂ ਵਿਚ ਹਨ ਜਿਹੜੇ ਲੱਖਾਂ ਕਰੌੜਾਂ ਦਾ ਸੋਨਾਂ ਜਾਂ ਗਡੀਆਂ ਦੇ ਕਾਗਜ ਅਤੇ ਨਗਦੀ ਅਤੇ ਜਮੀਂਨਾਂ ਦੀਆਂ ਰਜਿਸਟਰੀਆਂ ਗੁਰਦੁਆਰਾ ਜਾਂ ਉਸ ਸੰਸ਼ਥਾ ਦੇ ਨਾਮ ਕਰਕੇ ਪੇਪਰ ਗੋਲਕ ਵਿਚ ਜਾਂ ਗੁਰੂ ਦਰਬਾਰ ਵਿਚ ਰੱਖਕੇ ਚਲੇ ਜਾਂਦੇ ਹਨ ਉਹਨਾਂ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲਗਦਾ। ਇਥੇ ਵੀ ਲੋਕ ਅਪਣੀ ਸਰਧਾ ਮੁਤਾਬਿਕ ਖਾਣਪੀਣ ਦੀ ਰਸਦ ਰੱਖ ਜਾਂਦੇ ਹਨ ਕਿ ਉਹਨਾਂ ਨੂੰ ਪ੍ਰਬੰਧਕ ਕਮੇਟੀ ਜਾਂ ਪ੍ਰਧਾਨ ਪੁਲਿਸ ਸਦਕੇ ਇਹ ਕਹਿੰਦਾ ਹੈ ਕਿ ਇਹ ਗੁਰਸਿੱਖ ਨਹੀਂ ਹੈ ਜਾਂ ਇਹ ਇਸ ਗੁਰਦੁਆਰਾ ਨਾਲ ਸਬੰਧਤ ਨਹੀਂ ਹੈ। ਪਰ ਸਿਰਫ ਇਹਨਾਂ ਦੋਨਾਂ ਨੂੰ ਹੀ ਕਿਉ ਬਦਨਾਮ ਕੀਤਾ ਜਾ ਰਿਹਾ ਹੈ ਕੀ ਇਹ ਪ੍ਰਧਾਨ ਦੀ ਪੰਥਕ ਸੇਵਾ ਹੈ ਕਿ ਕਿਸੇ ਸਰਧਾਲੂ ਨੂੰ ਜਲੀਲ ਕੀਤਾ ਜਾਵੇ। ਇਹੋ ਜਿਹੇ ਪ੍ਰਬੰਧਕਾਂ ਕਰਕੇ ਹੀ ਸਾਡੀ ਨੋਜਵਾਨ ਪੀੜੀ ਸਿੱਖੀ ਤੋਂ ਦੂਰ ਜਾ ਰਹੀ ਹੈ। ਸੰਗਤਾਂ ਨਾਲ ਇਕ ਗਲ ਹੋਰ ਸਾਂਝੀ ਕਰਨਾਂ ਚਾਹੁੰਦੇ ਹਾਂ ਕਿ ਬਚਪਨ ਤੋਂ ਸਿੱਖੀ ਸਰੂਪ ਵਿਚ ਬੱਚਾ ਇਸ ਗੁਰਦੁਆਰਾ ਵਿਚ ਆ ਰਿਹਾ ਸੀ ਜਿਸ ਨੇ ਕੀਰਤਨ,ਤਪਲਾ ਵਜਾਉਣਾਂ ਅਤੇ ਸਬਦ ਕੀਰਤਨ ਸਿਖਿਆ ਸੀ। ਜਿਸਨੂੰ ਸਤਨਾਮ ਸਿੰਘ ਬੱਬਰ ਨੇ ਬੱਚੇ ਨਾਲ ਤਲਖੀ ਰਖਕੇ ਉਸ ਨੂੰ ਗੁਰਦੁਆਰੇ ਤਬਲਾ ਵਜਾਉਣਾਂ ਬੰਦ ਕਰਵਾ ਦਿਤਾ ਜਿਸ ਤੋਂ ਦੁਖੀ ਹੋਕੇ ਉਸ ਬੱਚੇ ਨੇ ਕੇਸ ਕਤਲ ਕਰਵਾ ਲਏ ਹਨ। ਇਹ ਇਸ ਕਰਕੇ ਕੀਤਾ ਗਿਆ ਕਿਉ ਕਿ ਉਸ ਦਾ ਬਾਪ ਇਸ ਦੀਆਂ ਗੁਰਦੁਆਰੇ ਵਿਚ ਹੁੰਦੀਆਂ ਬੇਹੁਦਰੀਆਂ ਦਾ ਵਿਰੋਧ ਕਰਦਾ ਸੀ, ਸਤਨਾਮ ਸਿੰਘ ਬਬਰ ਦਾ ਲੜਕਾ ਕਲੀਨਸੇਵ ਹੈ ਉਹ ਗੁਰਦੁਆਰੇ ਤਬਲਾ ਵਜਾ ਸਕਦਾ, ਪਰ ਕਿਸੇ ਹੋਰ ਦਾ ਬੱਚਾ ਨਹੀਂ। ਇਹ ਕਿਉ ਜੇਕਰ ਉਸ ਬੱਚੇ ਦੇ ਪਰਿਵਾਰ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ।

ਇਹੋ ਜਿਹੀਆਂ ਜਾਬਰ ਕੰਮ ਕਰਨ ਕਰਕੇ ਗੁਰਦੁਆਰਾ ਵਿਚ ਸੰਗਤਾਂ ਦਾ ਰੋਸ ਵਧਦਾ ਜਾ ਰਿਹਾ ਹੈ। ਬਾਕੀ ਮੈਂ ਸੰਗਤਾਂ ਦੀ ਜਾਣਕਾਰੀ ਲਈ ਦਸ ਦਿੰਦਾ ਹਾਂ ਕਿ ਬਾਰ ਬਾਰ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਅਸੀਂ ਪ੍ਰਬੰਧਕ ਹਾਂ ਜਦੋਂ ਕਿ ਇਹ ਕਮੇਟੀ ਦੀ ਮਿਆਦ 01-05-2012 ਤਕ ਸੀ ਖਤਮ ਹੋ ਗਈ ਹੈ ਜਿਸ ਦੀ ਕਾਪੀ ਅਦਾਲਤ ਦੀ ਮੀਡੀਆ ਦੀ ਜਾਣਕਾਰੀ ਲਈ ਨਾਲ ਭੇਜੀ ਜਾ ਰਹੀ ਹੈ। ਇਹ ਕਹਿਣਾਂ ਕਿ ਬਾਕੀ ਸਾਰੇ ਮੈਂਬਰਾਂ ਦੀ ਜੁਮੇਂਬਾਰੀ ਖਤਮ ਹੈ ਸਿਰਫ ਅਸੀਂ ਹੀ ਦੋਨੋ ਮੈਂਬਰ ਸਭ ਕੁਝ ਕਰ ਸਕਦੇ ਹਾਂ ਜਦੋਂ ਕਿ ਤਿੰਨ ਮੈਂਬਰਾਂ ਦਾ ਬਰਾਬਰ ਦਾ ਹੱਕ ਹੈ ਜਿਹੜੇ ਰਜਿਸਟਰ ਹਨ। ਇਸ ਲਈ ਇਹ ਦੋਨੋ ਅਪਣੀ ਮਨਮਰਜੀ ਕਰਦੇ ਹੋਏ ਬੇਹੁਦਰੀਆਂ ਕਰ ਰਹੇ ਹਨ। 01-05-2009 ਤੋਂ ਲੈਕੇ ਅਜ ਤਕ ਜਦੋਂ ਦੀ ਕਮੇਟੀ ਬਣੀ ਹੈ ਜਿਸ ਦੇ ਦੋਨੋ ਮੈਂਬਰ ਪ੍ਰਧਾਨ ਸਤਨਾਮ ਸਿੰਘ ਬਬਰ ਅਤੇ ਹਰਪਾਲ ਸਿੰਘ ਨੇ ਜੋ ਵੀ ਰੁਮਾਲਾ ਸਾਹਿਬ, ਲੰਗਰ ਦੀ ਭੇਟਾ ਅਤੇ ਭੇਟਾ ਦੀਆਂ ਪਰਚੀਆਂ ਕੱਟੀਆਂ ਹਨ ਦੇ ਹਿਸਾਬ ਨਾਲ ਤਕਰੀਬਨ ਤੀਹ ਹਜਾਰ ਯੂਰੋ 30000 ਯੂਰੋ ਤੋਂ ਉਪਰ ਦਾ ਹਿਸਾਬ ਹੈ ਨਹੀਂ ਦਿਤਾ ਜਾ ਰਿਹਾ। ਜਦੋਂ ਵੀ ਅਸੀਂ ਹਿਸਾਬ ਦੀ ਗੱਲ ਕਰਦੇ ਹਾਂ ਤਾਂ ਉਸੇ ਦਿਨ ਗੁੰਡੇ ਬੁਲਾਕੇ ਹੱਥੋਪਈ ਕਰਦੇ ਹਨ ਅਤੇ ਧਮਕੀਆਂ ਦਿਤੀਆਂ ਜਾਂਦੀਆਂ ਹਨ। ਕਹਿੰਦੇ ਹਨ ਕਿ ਇਥੇ ਕੋਈ ਨਾ ਕੋਈ ਬੰਦਾ ਮਰੇਗਾ( ਕਈਆਂ ਨੇ ਤਾਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਹਨ।

ਸਾਧ ਸੰਗਤ ਜੀ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਗੁਰਦੁਆਰਾ ਸਾਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਗੁਰੂ ਦਾ ਕਾਰਜ ਹੈ ਇਸ ਨੂੰ ਹਲ ਕਰਨ ਲਈ ਸਾਡਾ ਸਹਿਯੋਗ ਨਹੀਂ ਸਿੱਖ ਸੰਗਤਾਂ ਦਾ ਸਹਿਯੋਗ ਦਿਉ ਜਿਹੜਾ ਵੀ ਗਲਤ ਹੈ ਉਹਨਾਂ ਨੂੰ ਕਹੋ ਪਰ ਦੇਖਸੁਣਕੇ ਪੰਥ ਦੇ ਭਲੇ ਲਈ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਸਾਂਝੇ ਤੌਰ ਤੇ ਬੈਠਕੇ ਹਲ ਕਰਨ ਲਈ ਆਉ। ਸਚੀ ਗੱਲ ਇਹ ਹੈ ਕਿ ਪ੍ਰਧਾਨ ਸਤਨਾਮ ਸਿੰਘ ਬਬਰ ਅਪਣੀ ਪ੍ਰਧਾਨਗੀ ਨੂੰ ਬਰਕਰਾਰ ਰੱਖਣ ਲਈ ਅਦਾਲਤੀ ਉਲਝਣਾਂ ਵਿਚ ਪਾਕੇ ਲੰਮਾ ਸਮਾਂ ਰਹਿਕੇ ਗੁਰਦੁਆਰਾ ਦਾ ਨੁਕਸਾਨ ਕਰਨਾਂ ਚਾਹੁੰਦੇ ਹਨ ਇਸ ਲਈ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਲਝਾਈ ਰਖੋ ਅਤੇ ਤਮਾਸ਼ਾ ਦੇਖਦੇ ਰਹੋ। ਅਸੀਂ ਗੁਰੂ ਦੇ ਹਾਜਰ ਨਾਜਰ ਹੋਕੇ ਇਸ ਗੁਰਦੁਆਰਾ ਦੇ ਪ੍ਰਬੰਧ ਨੂੰ ਸਹੀ ਕਰਨ ਦੇ ਚਾਹਵਾਨ ਹਾਂ ।

ਮੀਡੀਆ ਨੂੰ ਬੇਨਤੀ

ਅਖੀਰ ਵਿਚ ਮੈਂ ਬੇਨਤੀ ਕਰਦਾ ਹਾਂ ਕਿ ਮੀਡੀਆ ਨੂੰ ਬਦਨਾਮ ਕਰਨ ਦੀਆਂ ਧਮਕੀਆਂ ਦੇਕੇ ਪ੍ਰੈਸ ਅਤੇ ਪਤਰਕਾਰਾਂ ਨੂੰ ਬਲੈਕਮੇਲ ਕਰਨਾਂ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਜਦੋਂ ਕਿ ਮੀਡੀਆ ਸੱਚ ਤੇ ਪਹਿਰਾ ਦੇ ਰਿਹਾ ਹੈ ਸਾਡੀ ਮੀਡੀਆ ਅਤੇ ਪਤਰਕਾਰਾਂ ਨੂੰ ਬੇਨਤੀ ਹੈ ਕਿ ਸਾਡੀ ਉਹੀ ਗੱਲ ਲਿਖੋ ਜਿਹੜੀ ਅਸੀਂ ਲਿਖਕੇ ਦਿੰਦੇ ਹਾਂ ਕਿਉ ਕਿ ਸਾਡੀ ਲਿਖੀ ਦੇ ਅਸੀ ਜੁਮੇਂਵਾਰ ਹਾਂ ਅਤੇ ਜਿਹੜੀ ਤੁਸੀ ਮੀਡੀਏ ਦੀ ਮਰਿਯਾਦਾ ਵਿਚ ਸਬਦ ਨਹੀਂ ਲਿਖ ਸਕਦੇ ਉਸ ਲਈ ਅਸੀ ਆਪ ਜੀ ਦੇ ਨਾਲ ਸਹਿਮਤੀ ਵੀ ਕਰਦੇ ਹਾਂ। ਜਿਹੜੀ ਜਾਣਕਾਰੀ ਮੀਡੀਆ ਅਪਣੀ ਜਾਣਕਾਰੀ ਮੁਤਾਬਿਕ ਦੇਖਕੇ ਸੁਣਕੇ ਲਿਖਦਾ ਹੈ ਉਸ ਵਿਚ ਭਾਵੇਂ ਅਸੀਂ ਵੀ ਗਲਤ ਹਾਂ ਤਾ ਸਾਡੇ ਬਾਰੇ ਵੀ ਉਹੋ ਸੱਚ ਲਿਖਿਆ ਜਾਵੇ ਜੇਕਰ ਅਸੀਂ ਗਲਤ ਹੋਵਾਂਗੇ ਤਾਂ ਸੰਗਤਾਂ ਵਿਚ ਸਾਨੂੰ ਲਿਆਂਦਾ ਜਾਵੇ ਸਾਡੇ ਵਲੋਂ ਕਿਸੇ ਪ੍ਰਕਾਰ ਦੀ ਦਖਲ ਅੰਦਾਜੀ ਨਹੀਂ ਦਿਤੀ ਜਾਵੇਗੀ। ਅਸੀਂ ਮੀਡੀਆ ਦਾ ਸਤਿਕਾਰ ਕਰਦੇ ਹੋਏ ਬੇਨਤੀ ਕਰਦੇ ਹਾਂ ਜੀ। ਧੰਨਵਾਦ

ਭੁੱਲਾਂ ਚੁੱਕਾਂ ਦੀ ਖਿਮਾਂ

ਗੁਰੂ ਪੰਥ ਦੇ ਦਾਸ

ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕਲੋਨ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਅਤੇ ਚਾਰ ਮੈਂਬਰ ਮੀਤ ਪ੍ਰਧਾਨ ਸਵਰਣ ਸਿੰਘ ਖਾਲਸਾ, ਮੀਤ ਸਕਤਰ ਦਿਲਬਾਗ ਸਿੰਘ, ਖਜ਼ਾਨਚੀ ਤ੍ਰਿਲੋਚਨ ਸਿੰਘ, ਮੀਤ ਖਜ਼ਾਨਚੀ ਸਤਪਾਲ ਸਿੰਘ ਭਸੀਨ

Source: http://www.punjabspectrum.com/2013/07/16528


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top