ਬਚਿਤ੍ਰ ਨਾਟਕ ਨੂੰ ਪੜਨ ਵਾਲਿਓ ਸਾਡਾ ਤੁਹਾਡੇ ਨਾਲ ਕੋਈ ਵੈਰ
ਨਹੀਂ ਹੈ, ਤੁਸੀਂ ਭਾਵੇਂ ਬਚਿਤ੍ਰ ਨਾਟਕ ਪੜੋ, ਕੋਕ ਸ਼ਾਸ਼ਤਰ ਪੜੋ, ਰਜਨੀਸ਼ ਦੀਆਂ ਕਾਮ
'ਤੇ ਲਿਖੀਆਂ ਕਿਤਾਬਾਂ ਪੜੋ, ਕਾਮ ਦੇ ਵਿਸ਼ੇ 'ਤੇ ਬਣ ਚੁਕੀਆਂ ਮੂਵੀਆਂ ਦੇਖੋ, ਦੁਨੀਆਂ
ਤੇ ਹਰ ਕਿਸੇ ਨੂੰ ਆਪਣੀ ਮਰਜੀ ਨਾਲ ਪੜ੍ਹਨ ਦਾ, ਦੇਖਣ ਦਾ, ਸੁਣਨ ਦਾ ਹੱਕ ਹੈ।
ਸਾਡੇ ਤਾਂ ਪੂਰੇ ਸਤਿਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਹੀ ਇਹ ਹੈ-
ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ
ਪਾਈ ॥1॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ
॥1॥1299॥
ਪਰ ਜਦੋਂ ਤੁਸੀਂ ਇੱਕ ਐਸੀ ਲਿਖਤ ਨੂੰ (ਜਿਸ ਲਿਖਤ ਦਾ ਸਿਰ ਪੈਰ ਕੋਈ ਨਹੀਂ ਹੈ, ਆਪਣਾ
ਸਿਧਾਂਤ ਕੋਈ ਨਹੀਂ ਹੈ, ਜਿਸ ਲਿਖਤ ਦੀ ਸ਼ਬਦਾਵਲੀ ਵੀ ਬਹੁਤ ਨੀਵੇਂ ਪੱਧਰ ਦੀ ਹੈ)
ਗੁਰੂ ਗੋਬਿੰਦ ਸਿੰਘ ਜੀ ਨਾਲ਼ ਜੋੜਦੇ ਹੋ, (ਜਿਸ ਗੁਰੂ ਨੇ ਆਪਣੇ ਲਹੂ ਦਾ ਕਤਰਾ ਕਤਰਾ
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਲਈ ਕੁਰਬਾਨ ਕੱਰ ਦਿੱਤਾ ਹੈ, ਗੁਰੂ ਜੀ ਨੇ
ਬੜੇ ਮਾਣ ਨਾਲ ਆਪਣੇ ਸਿੱਖਾਂ ਨੂੰ ਆਖਰੀ ਹੁਕਮ ਕੀਤਾ ਸੀ, ਕਿ, ‘ਆਗਿਆ ਭਈ ਅਕਾਲ ਕੀ
ਤਬੈ ਚਲਾਇਓ ਪੰਥ, ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ’) ਫਿਰ ਮਨ ਨੂੰ
ਬਹੁਤ ਸੱਟ ਵੱਜਦੀ ਹੈ,
ਸਰਬ ਕਲਾ ਸਮਰੱਥ, ਹੱਰ ਪੱਖ ਤੋ ਪੂਰੇ ਸਤਗੁਰੂ, ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ
ਦਾ ਫੈਸਲਾ ਹੈ-
ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ
॥269॥
ਅੱਗੇ ਪੜੋ ਬਚਿਤ੍ਰ ਨਾਟਕ ਦੇ ਲਿਖਾਰੀ ਦੀ ਮੂਰਖਤਾ (ਜਿਸ ਨੂੰ ਬਚਿਤ੍ਰੀ ਲੋਕ ਗੁਰੂ
ਗੋਬਿੰਦ ਜੀ ਦੀ ਲਿਖਤ ਆਖ ਕੇ, ਗੁਰੂ ਜੀ ਨੂੰ ਕਹਿਣੀ ਤੇ ਕਰਨੀ ਦਾ ਅਧੂਰਾ ਗੁਰੂ
ਸਿੱਧ ਕਰ ਰਹੇ ਹਨ )
ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਯਾਨ
ਲਗਾਇਓ।
ਨ੍ਹਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ।
ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ।
ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।
ਅਰਥ- ਕੀ ਹੋ ਗਿਆ ਜੇ ਕੋਈ ਅੱਖਾਂ ਮੀਟ ਕੇ ਬਗਲੇ ਦੀ ਸਮਾਧੀ ਲਾਕੇ ਬੈਠਾ ਰਹੇ, ਕੀ
ਹੋਗਿਆ ਕਿ ਜੇ ਕੋਈ ਸੱਤਾਂ ਸਮੁੰਦਰਾ ਤੇ ਨਹਾਉਂਦਾ ਫਿਰੇ, ਉਸ ਨੇ ਆਪਣੇ ਲੋਕ ਪ੍ਰਲੋਕ
ਦੋਨੋ ਹੀ ਗਵਾ ਲਏ, ਕੀ ਹੋ ਗਿਆ ਜੇ ਕੋਈ ਜੰਗਲ਼ਾ ਵਿਚ ਜਾਕੇ ਰੱਬ ਦਾ ਵਖਿਆਨ ਕਰੇ, ਜੇ
ਸਾਰੀ ਉਮਰ ਵੀ ਐਸੇ ਬਿਤਾ ਲਵੇ, ਪਰ ਮੈ ਸੱਚ ਕਹਿ ਰਿਹਾ ਹਾਂ ਸਾਰੇ ਸੁਣੋ, ਜਿਸ ਨੇ
ਰੱਬ ਨਾਲ ਪਿਆਰ ਕਰ ਲਿਆ, ਉਸ ਨੇ ਰੱਬ ਨੂੰ ਪਾ ਲਿਆ॥
ਇਥੇ ਲਿਖਾਰੀ, ਅੱਖਾਂ ਮੀਟਣ ਨੂੰ, ਸਮਾਂਧੀਆਂ ਲਾਉਣ ਨੂੰ ਤੀਰਥਾਂ 'ਤੇ ਨਹਾਉਣ ਨੂੰ,
ਜੰਗਲਾਂ ਵਿਚ ਬੈਠ ਕੇ ਰੱਬ ਨੂੰ ਯਾਦ ਕਰਨ ਨੂੰ, ਬਿਲਕੁਲ ਰੱਦ ਕਰ ਰਿਹਾ ਹੈ, ਐਸੇ
ਕਰਮਕਾਂਡਾਂ ਨਾਲ ਲੋਕ ਪਰਲੋਕ ਨੂੰ ਗਵਾਣਾ ਦੱਸ ਰਿਹਾ ਹੈ,
ਹੁਣ ਅੱਗੇ ਪੜੋ ਲਿਖਾਰੀ ਨੇ ਆਪਣੇ ਹੀ ਲਿਖੇ ਦੀਆਂ ਕਿਵੇਂ ਧੱਜੀਆਂ ਉਡਾਈਆਂ-
ਅਬ ਮੈ ਅਪਨੀ ਕਥਾ ਬਖਾਨੋ। ਤਪ ਸਾਧਤ ਜਿਹ ਬਿਧਿ ਮੁਹਿ ਆਨੋ।
ਹੇਮ ਕੁੰਟ ਪਰਬਤ ਹੈ ਜਹਾਂ। ਸਪਤ ਸਰਿੰਗ ਸੋਭਿਤ ਹੈ ਤਹਾਂ।1।
ਸਪਤਸਰਿੰਗ ਤਿਹ ਨਾਮੁ ਕਹਾਵਾ। ਪੰਡੁ ਰਾਜ ਜਹ ਜੋਗੁ ਕਮਾਵਾ।
ਤਹ ਹਮ ਅਧਿਕ ਤਪਸਿਆ ਸਾਧੀ।ਮਹਾਕਾਲ ਕਾਲਕਾ ਅਰਾਧੀ।2।
ਅਰਥ- ਹੁਣ ਮੈਂ ਆਪਣੀ ਕਥਾ
ਵਖਿਆਨ ਕਰਦਾ ਹਾਂ, ਜਿਸ ਤਰਾਂ ਤੱਪ ਕਰਦੇ ਨੂੰ ਭੇਜਿਆ ਗਿਆ, ਜਿਥੇ ਇਕ ਹੇਮ ਕੁੰਟ
ਨਾਮ ਦਾ ਪਹਾੜ ਹੈ, ਉਥੇ ਸੱਤ ਉਚੀਆਂ ਚੋਟੀਆਂ ਸੋਭ ਰਹੀਆਂ ਹਨ, ਉਸ ਅਸਥਾਨ ਦਾ ਨਾਮ
ਸੱਤ ਚੋਟੀਆਂ ਵਾਲਾ ਕਿਹਾ ਜਾਣ ਲੱਗਾ, ਜਿਥੇ ਪਾੰਡਵਾਂ ਨੇ ਰਾਜ ਜੋਗ ਲਈ ਸਾਧਨਾ ਕੀਤੀ
ਸੀ, ਉਥੇ ਮੈਂ ਬਹੁਤ ਹੀ ਕਰੜੀ ਤਪਸਿਆ ਕੀਤੀ, ਮਹਾਕਾਲ ‘ਕਾਲਕਾ ਦੀ ਅਰਾਧਨਾ ਕੀਤੀ॥
ਉਪਰ ਲਿਖੇ ਬਿਲਕੁਲ ਵੱਖਰੇ ਵੱਖਰੇ ਦੋ ਸਿਧਾਂਤ ਹਨ, ਜੋ ਇਕ ਦੂਜੇ ਨਾਲ ਮੇਲ ਹੀ ਨਹੀਂ
ਖਾ ਰਹੇ, ਬੱਲਕੇ ਇਕ ਦੂਜੇ ਨੂੰ ਕੱਟ ਰਹੇ ਹਨ, ਇੱਕ ਵਿਚ
ਕਿਹਾ ਗਿਆ ਹੈ ਕਿ ਜ਼ੰਗਲ਼ਾਂ ਵਿਚ ਤਪਸਿਆ ਕਰਨ ਵਾਲੇ ਮਨੁੱਖ, ਲੋਕ ਪ੍ਰਲੋਕ ਦੋਨੋ ਹੀ
ਗਵਾ ਲੈਂਦੇ ਹਨ, ਦੂਜੇ ਵਿਚ ਕਿਹਾ ਗਿਆ ਹੈ ਕਿ
ਮੈਂ ਆਪ ਜ਼ੰਗਲਾਂ ਵਿਚ ਬੈਠ ਕੇ ਲੰਬੀ ਤੇ ਕਰੜੀ ਤਪਸਿਆ ਕੀਤੀ।
ਕਿੰਨੀ ਮੂਰਖਤਾ ਵਾਲ਼ੀ ਗੱਲ ਹੈ ਕਿ, ਇਕ ਨੂੰ ਸਿੱਖ ਰੋਜ਼ ਨਿਤਨੇਮ ਵਿੱਚ ਪ੍ਹੜ ਰਹੇ ਹਨ,
ਅਤੇ ਦੂਜੇ ਨੂੰ ਤੀਰਥ ਮੰਨਕੇ ਯਾਤਰਾ ਲਈ ਜਾਂਦੇ ਹਨ।
ਜੇ ਤਾਂ ਨਿਤਨੇਮ ਵਾਲੀ ਰਚਨਾਂ ਨੂੰ ਮਨਿਆਂ ਜਾਵੇ, ਫਿਰ ਹੇਮਕੁੰਟ ਵਾਲਾ ਅਸਥਾਨ
ਬਿਲਕੁਲ ਝੂਠਾ ਹੈ, ਸਿੱਖਾਂ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਜੇ ਹੇਮਕੁੰਟ
ਵਾਲੀ ਰਚਨਾਂ ਨੂੰ ਸਹੀ ਮਨਿਆ ਜਾਵੇ, ਫਿਰ ਨਿਤਨੇਮ ਵਿਚ, ਆਪਣੇ ਗੁਰੂ (ਸ੍ਰੀ ਗਰੰਥ
ਸਾਹਿਬ ਜੀ ਦੀ ਬਾਣੀ) ਨੂੰ ਛੱਡ ਕੇ, ਬਚਿਤ੍ਰ ਨਾਟਕ ਜਿਹੇ ਘਟੀਆਂ ਗਰੰਥ ਦੀਆਂ ਰਚਨਾਂ
ਪੜਨ ਦਾ ਕੀ ਫਾਇਦਾ??
ਐ ਬਚਿਤ੍ਰ ਨਾਟਕ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਣ ਵਾਲਿਓ, ਜਵਾਬ
ਦਿਓ, ਕੀ ਇਹੋ ਜਿਹਾ ਊਲ ਜਲੂਲ, ਦਸਮ ਪਾਤਸ਼ਾਹ ਲਿਖ ਸਕਦਾ ਹੈ????????
ਬੇਨਤੀ ਹੈ ਕਿ, ਜੇ ਕਿਸੇ ਨੇ ਜਵਾਬ ਦੇਣਾ ਹੈ ਤਾਂ ਲਿਖਤ ਨੂੰ
ਪੜ੍ਹ ਕੇ, ਉਸ ਹਿਸਾਬ ਨਾਲ ਜਵਾਬ ਦਿੱਤਾ ਜਾਵੇ, ਨਾ ਕਿ ਵਿਅਕਤੀਗਤ ਦੂਸ਼ਣਬਾਜੀਆਂ
ਕੀਤੀਆਂ ਜਾਣ।... ਸੰਪਾਦਕ ਖ਼ਾਲਸਾ ਨਿਊਜ਼