Share on Facebook

Main News Page

ਕੈਨੇਡੀਅਨ ਸਿੱਖ ਖਿਡਾਰਨ ਨੇ ਸਿਰਜਿਆ ਇਤਿਹਾਸ

ਵੈਨਕੂਵਰ, 20 ਜੁਲਾਈ (ਗੁਰਵਿੰਦਰ ਸਿੰਘ ਧਾਲੀਵਾਲ) - ਕੈਨੇਡੀਅਨ ਵਸਦੇ ਸਿੱਖ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਦੀਆਂ ਪ੍ਰਾਪਤੀਆਂ ਵਿਚ ਉਸ ਵੇਲੇ ਹੋਰ ਪੰਨਾ ਜੁੜ ਗਿਆ, ਜਦੋਂ ਸਰੀ ਦੀ ਜੰਮਪਲ ਹਰਲੀਨ ਕੌਰ ਸਿੱਧੂ ਬਿ੍ਟਿਸ਼ ਕੋਲੰਬੀਆ ਯੂਨੀਵਰਸਿਟੀ ਦੀ 'ਥੰਡਰ ਵਰਡਜ਼ ਵੂਮੈਨ' ਬਾਸਕਟਬਾਲ ਟੀਮ ਲਈ ਚੁਣੀ ਗਈ |

20 ਸਾਲਾ ਸਿੱਧੂ ਨੈਬਰਸਕਾ ਲਈ ਚਾਰ ਸਾਲ ਤੋਂ ਖੇਡਦਿਆਂ ਇਕੋ ਮੈਚ 'ਚ 69 ਅੰਕ ਲੈ ਕੇ ਨਾਮਣਾ ਖੱਟ ਚੁੱਕੀ ਹੈ ਅਤੇ ਉਹ ਸਾਲ 2008 ਵਿਚ ਸਕੂਲੀ ਪੱਧਰ 'ਤੇ ਬਿ੍ਟਿਸ਼ ਕੋਲੰਬੀਆ ਦੀ ਬਿਹਤਰੀਨ ਖਿਡਾਰਨ ਰਹੀ ਹੈ | ਪੰਜਾਬ ਦੇ ਜ਼ਿਲ੍ਹਾ ਕਪੂਰਥਲਾ 'ਚ ਪੈਂਦੇ ਪਿੰਡ ਖੁਸਰੋਪੁਰ ਨਾਲ ਸੰਬੰਧਿਤ ਉੱਘੇ ਸਿੱਖ ਆਗੂ ਅਤੇ ਸਰੀ ਤੋਂ ਪ੍ਰਕਾਸ਼ਿਤ ਹੁੰਦੇ ਇਕ ਹਫ਼ਤਾਵਾਰੀ ਪੰਜਾਬੀ ਅਖ਼ਬਾਰ ਦੇ ਬਾਨੀ ਸ: ਜੋਗਿੰਦਰ ਸਿੰਘ ਸਿੱਧੂ ਦੀ ਪੋਤਰੀ ਨੇ, ਮੁੱਢਲੀ ਸਿੱ ਖਿਆ ਖ਼ਾਲਸਾ ਸਕੂਲ ਸਰੀ ਤੋਂ ਪ੍ਰਾਪਤ ਕੀਤੀ ਤੇ ਕੋਚ ਪਿਤਾ ਜਗਜੀਤ ਸਿੰਘ ਦੀ ਅਗਵਾਈ ਹੇਠ ਬਾਸਕਟਬਾਲ 'ਚ ਮੱਲਾਂ ਮਾਰੀਆਂ |


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top