Share on Facebook

Main News Page

ਸਿੱਖ ਕਿਸਾਨਾਂ ਨੂੰ ਉਜਾੜ ਰਹੀ ਹੈ ਮੋਦੀ ਸਰਕਾਰ

ਟਿੱਪਣੀ: ਹੋਰ ਦੇਖੋ ਬਾਦਲ ਤੇ ਮੋਦੀ ਦੀ ਯਾਰੀ ਦੇ ਰੰਗ... ਆਗੇ ਆਗੇ ਦੇਖੀਏ ਹੋਤਾ ਹੈ ਕਿਆ... ਹੋਰ ਪਾਉ ਵੋਟਾਂ ਬਾਦਲ ਨੂੰ...

ਨਵੀਂ ਦਿੱਲੀ, 31 ਜੁਲਾਈ (ਅਮਨਦੀਪ ਸਿੰਘ): ਲਗਭਗ ਪੰਜ ਦਹਾਕੇ ਪਹਿਲਾਂ ਗੁਜਰਾਤ ਦੇ ਕੱਛ ਇਲਾਕੇ ਵਿਚ ਜਾ ਕੇ ਵੱਸੇ ਸਿੱਖ ਕਿਸਾਨਾਂ ਨੂੰ ਉਥੋਂ ਦੀ ਮੋਦੀ ਸਰਕਾਰ ਉਜਾੜਨ 'ਤੇ ਅੜੀ ਹੋਈ ਹੈ। ਇਸ ਮਾਮਲੇ 'ਤੇ ਗੁਜਰਾਤ ਹਾਈ ਕੋਰਟ ਵਲੋਂ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰਨ ਤੋਂ ਬਾਅਦ ਗੁਜਰਾਤ ਸਰਕਾਰ ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਹੈ।

ਇਸ ਮਾਮਲੇ 'ਤੇ 27 ਅਗੱਸਤ ਨੂੰ ਸੁਣਵਾਈ ਸ਼ੁਰੂ ਹੋਵੇਗੀ।

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਕਿਹਾ ਹੈ ਕਿ ਗੁਜਰਾਤ ਦੀ ਮੋਦੀ ਸਰਕਾਰ ਵਲੋਂ ਪ੍ਰਤੱਖ ਤੌਰ 'ਤੇ ਐਕਟ ਰਾਹੀ ਆਰਡਰ ਜਾਰੀ ਕਰ ਕੇ 500 ਸਿੱਖ ਕਿਸਾਨਾਂ ਨੂੰ ਕਿਹਾ ਹੈ ਕਿ ਅਪਣੀਆਂ ਜ਼ਮੀਨਾਂ ਵੇਚੋ ਅਤੇ ਵਾਪਸ ਪੰਜਾਬ ਚਲੇ ਜਾਉ ਕਿਉਂਕਿ ਤੁਸੀ ਗੁਜਰਾਤੀ ਨਹੀਂ ਹੋ। ਭਾਰਤੀ ਘੱਟ ਗਿਣਤੀ ਕਮਿਸ਼ਨ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ ਕਿਉਂਕਿ ਕਮਿਸ਼ਨ ਕੋਲ ਉਪਰੋਕਤ ਸਿੱਖ ਕਿਸਾਨਾਂ ਨੇ ਅਪੀਲ ਕੀਤੀ ਸੀ। ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਜਾਇਬ ਸਿੰਘ ਨੇ 24 ਤੋਂ 28 ਜੂਨ ਤਕ ਗੁਜਰਾਤ ਦੇ ਕੱਛ ਇਲਾਕੇ ਦਾ ਦੌਰਾ ਕੀਤਾ, ਜਿਥੇ ਉਪਰੋਕਤ ਕਿਸਾਨ ਰਹਿੰਦੇ ਹਨ। ਇਸ ਦੌਰੇ ਤੋਂ ਬਾਅਦ ਸ. ਅਜਾਇਬ ਸਿੰਘ ਨੇ ਅਪਣੀ ਰੀਪੋਰਟ ਵਿਚ ਸਪੱਸ਼ਟ ਕੀਤਾ ਕਿ ਇਹ ਨੰਗਾ ਚਿੱਟਾ ਭੇਦਭਾਵ ਹੈ ਜੋ ਕਿ ਗੁਜਰਾਤ ਦੀ ਨਰਿੰਦਰ ਮੋਦੀ ਸਰਕਾਰ ਸਿੱਖਾਂ ਨਾਲ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਨੂੰ ਘੱਟ ਗਿਣਤੀ ਲੋਕਾਂ ਨੂੰ ਧਮਕਾਉਣ ਦੀ ਆਦਤ ਪੈ ਗਈ ਹੈ ਤੇ ਇਸ ਵਾਰ ਮੋਦੀ ਨੇ ਸਿੱਖ ਕਿਸਾਨਾਂ ਨੂੰ ਅਪਣਾ ਨਿਸ਼ਾਨਾ ਬਣਾਇਆ ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਸਿੱਖ ਕਿਸਾਨ ਅਪਣੇ ਕੇਸ ਨੂੰ ਹਾਈ ਕੋਰਟ ਵਿਚ ਲੈ ਕੇ ਗਏ, ਜਿਥੋ ਹਾਈ ਕੋਰਟ ਨੇ ਉਨ੍ਹਾਂ ਦੇ ਹੱਕ ਵਿਚ ਫ਼ੈਸਲਾ ਦਿਤਾ ਪਰ ਗੁਜਰਾਤ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਵਿਚ ਚਲੀ ਗਈ।

ਜਾਣਕਾਰੀ ਮੁਤਾਬਕ ਘੱਟ ਗਿਣਤੀ ਕਮਿਸ਼ਨ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਸੁਪਰੀਮ ਕੋਰਟ ਵਿਚੋਂ ਉਪਰੋਕਤ ਕੇਸ ਵਾਪਸ ਲੈਣ ਅਤੇ ਕਿਸਾਨਾਂ ਨੂੰ ਅਰਾਮ ਨਾਲ ਰਹਿਣ ਦੇਣ ਲਈ ਅਪੀਲ ਕੀਤੀ ਪਰ ਗੁਜਰਾਤ ਸਰਕਾਰ ਉਤੇ ਇਸ ਦਾ ਕੋਈ ਅਸਰ ਨਾ ਹੋਇਆ। ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਮਸਲੇ ਵਿਚ ਦਖ਼ਲ ਦੇਣ ਲਈ ਚਿੱਠੀ ਲਿਖੀ ਹੈ। ਬਾਦਲਾਂ ਦਾ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਬਣਿਆ ਹੋਇਆ ਹੈ, ਪਰ ਜਿਸ ਨਰਿੰਦਰ ਮੋਦੀ ਨੂੰ ਉਹ ਪ੍ਰਧਾਨ ਮੰਤਰੀ ਅਹੁਦੇ ਦਾ ਯੋਗ ਉਮੀਦਵਾਰ ਮੰਨ ਕੇ ਹਮਾਇਤ ਕਰ ਰਹੀ ਹੈ, ਉਸ ਮੋਦੀ ਨੂੰ ਗੁਜਰਾਤ ਅੰਦਰ ਸਿੱਖ ਕਿਸਾਨ ਚੰਗੇ ਨਹੀ ਲੱਗ ਰਹੇ ਤੇ ਇਸ ਦਾ ਸਪਸ਼ਟੀਕਰਨ ਬਿਨਾਂ ਕਿਸੇ ਦੇਰੀ ਤੋਂ ਪ੍ਰਾਪਤ ਕੀਤੇ ਜਾਣ ਦੀ ਮੰਗ ਜ਼ੋਰ ਫੜ ਰਹੀ ਹੈ। ਯਾਦ ਰਹੇ ਕਿ ਕੱਛ ਇਲਾਕੇ ਵਿਚ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸ਼ਤਰੀ ਨੇ ਨਿੱਜੀ ਦਿਲਚਸਪੀ ਲੈ ਕੇ ਉਪਰੋਕਤ ਕਿਸਾਨਾਂ ਨੂੰ ਕੱਛ ਇਲਾਕੇ ਵਿਚ ਵਸਾਇਆ ਸੀ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top