Share on Facebook

Main News Page

ਨਿਊਜ਼ੀਲੈਂਡ ਵਿਚ ਹੋਣਾ ਹੈ ਪੱਕਾ.. : 22 ਸਾਲਾ ਪੰਜਾਬੀ ਮੁੰਡੇ ਨੇ 59 ਸਾਲਾਂ ਦੀ ਜੀਵਨ ਸਾਥਣ ਲੱਭੀ

ਔਕਲੈਂਡ 5 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) - ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਦੇ ਵਿਚ ਇਹ ਖਬਰ ਅੱਜ ਮੁੱਖ ਪੰਨੇ ਉਤੇ ਛਾਈ ਰਹੀ ਕਿ ਇਕ 22 ਸਾਲਾ ਭਾਰਤੀ ਮੁੰਡੇ ਬਲਵਿੰਦਰ ਸਿੰਘ ਨੇ 59 ਸਾਲਾਂ ਦੀ ਗੋਰੀ ਜੀਵਨ ਸਾਥਣ (ਨਾਂਅ ਗਲਿਨ ਕੇਸੈੱਲ) ਲੱਭੀ ਹੈ ਅਤੇ ਉਹ ਵਿਆਹ ਕਰਵਾ ਕੇ ਪੱਕਾ ਹੋਣਾ ਚਾਹੁੰਦਾ ਹੈ। ਪਰ ਇਹ ਗੱਲ ਇਥੇ ਦੇ ਇਮੀਗ੍ਰੇਸ਼ਨ ਨੂੰ ਨਹੀਂ ਪੱਚ ਰਹੀ ਅਤੇ ਮਾਮਲਾ ਗੁੰਝਲਦਾਰ ਹੋ ਕੇ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਇਮੀਗ੍ਰੇਸ਼ਨ ਵਿਭਾਗ ਵਿਚ ਬਹਿਸ ਦਾ ਵਿਸ਼ਾ ਬਣ ਗਿਆ ਹੈ। ਇਹ 22 ਸਾਲਾ ਬਲਵਿੰਦਰ ਸਿੰਘ ਇਸ ਪਿਛਲੇ ਸਾਲ ਔਰਤ ਨੂੰ ਇਕ ਵਾਲ ਕੱਟਣ ਵਾਲੀ ਦੁਕਾਨ ਉਤੇ ਮਿਲਿਆ ਸੀ ਅਤੇ ਤਿੰਨ ਕੁ ਹਫਤਿਆਂ ਦੇ ਵਿਚ ਇਨ੍ਹਾਂ ਦਾ ਰਿਸ਼ਤਾ ਐਨਾ ਨੇੜੇ ਹੋ ਗਿਆ ਤਿੰਨ ਮਹੀਨਿਆਂ ਦੇ ਅੰਦਰ ਇਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ।

ਵਿਆਹ ਤੋਂ ਬਾਅਦ ਮੁੰਡੇ ਨੇ ਪੱਕੇ ਹੋਣ ਦੀ ਅਰਜ਼ੀ ਲਾਈ। ਇਮੀਗ੍ਰੇਸ਼ਨ ਨੇ ਮਾਮਲਾ ਸ਼ੱਕੀ ਹੋਣ ਕਰਕੇ ਅਤੇ ਇਨ੍ਹਾਂ ਦੀਆਂ ਤਜ਼ਵੀਜਾਂ ਰੱਦ ਕਰਦੇ ਹੋਏ ਸਾਫ ਨਾਂਹ ਕਰ ਦਿੱਤੀ। ਇਮੀਗ੍ਰੇਸ਼ਨ ਨੇ ਇਸ 59 ਸਾਲਾਂ ਦੀ ਜੀਵਨ ਸਾਥਣ ਨੂੰ ਪੁਛਿਆ ਕਿ ਮੰਨ ਲਓ ਇਹ ਵਿਆਹ ਹੋ ਜਾਂਦਾ ਹੈ ਤਾਂ ਤੁਹਾਡੇ ਸੱਸ ਸਹੁਰਾ ਜੋ ਕਿ 45-46 ਸਾਲ ਦੇ ਹਨ ਤਾਂ ਉਹ ਆਪਣੀ 59 ਸਾਲਾ ਦੀ ਬਹੂ ਨੂੰ ਵੇਖ ਕੇ ਕੀ ਸੋਚਣਗੇ? ਤਾਂ ਇਸ ਔਰਤ ਨੇ ਕਿਹਾ ਕਿ ਮੇਰਾ ਮਨ 21 ਸਾਲਾਂ ਦਾ ਹੈ ਅਤੇ ਉਮਰ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ। ਇਸ ਔਰਤ ਦਾ ਇਕ 37 ਸਾਲਾ ਪੁੱਤਰ ਵੀ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਦੋ ਵੱਖਰੀਆਂ-ਵੱਖਰੀਆਂ ਟੀਮਾਂ ਦੀ ਰਾਏ ਲੈ ਕੇ ਇਸ ਭਾਰਤੀ ਨੌਜਵਾਨ ਨੂੰ ਪੱਕਿਆਂ ਕਰਨ ਤੋਂ ਅਜੇ ਤੱਕ ਨਾਂਹ ਕੀਤੀ ਹੋਈ ਹੈ ਪਰ ਇਸ ਮਾਮਲੇ ਨੂੰ ਨਸਲਵਾਦ ਦਾ ਆਖ ਕੇ ਦੁਬਾਰਾ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਹ ਮਾਮਲਾ ਜੇਕਰ ਇਮੀਗੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਕੋਲ ਵੀ ਰਹਿ ਜਾਂਦਾ ਹੈ ਤਾਂ ਇਸ ਮੁੰਡੇ ਨੂੰ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ। ਇਸ ਮੁੰਡੇ ਨੇ ਕਿਹਾ ਹੈ ਕਿ ਉਸਦਾ ਪਿਆਰ ਸੱਚਾ ਹੈ ਅਤੇ ਉਹ ਇਹ ਸਭ ਪੱਕਾ ਹੋਣ ਵਾਸਤੇ ਨਹੀਂ ਕਰ ਰਿਹਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top