Share on Facebook

Main News Page

ਰਾਜਸੀ ਤੇ ਧਾਰਮਿਕ ਬੇਰੁੱਖੀ ਦਾ ਸ਼ਿਕਾਰ ਦਸਤਾਰ ਸਜਾਓ ਲਹਿਰ ਦਾ ਸਿਰਜਕ "ਤੇਜਿੰਦਰ ਸਿੰਘ ਖਾਲਸਾ"
-: ਬਲਵੀਰ ਸਿੰਘ ਸੱਗੂ 94171 70515

ਭਾਵੇਂ ਪੱਛਮੀ ਸੱਭਿਆਚਾਰ ਵੱਲੋਂ ਆਈ ਹਨੇਰੀ ਦੇ ਕਾਰਨ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਸਿੱਖੀ ਤੋਂ ਬੇਮੁੱਖ ਹੋ ਕੇ ਪਤਿਤਪੁਣੇ ਦੇ ਰਾਹ ਚੱਲ ਪਏ ਹਨ, ਪਰ ਕੁੱਝ ਅਜਿਹੇ ਨੌਜਵਾਨ ਵੀ ਹਨ, ਜੋ ਸਿੱਖ ਧਰਮ ਦੇ ਪ੍ਰਚਾਰ ਹਿੱਤ ਤਨ ਮਨ ਨਾਲ ਧਾਰਮਿਕ ਕਾਰਜਾਂ ਵਿੱਚ ਲੱਗੇ ਹੋਏ ਹਨ। ਅਜਿਹੇ ਹੀ ਇੱਕ ਨੌਜਵਾਨ ਦਾ ਨਾਮ ਹੈ - ਤੇਜਿੰਦਰ ਸਿੰਘ ਖਾਲਸਾ।

ਪੱਗੜੀ ਬੰਨ੍ਹਣ ਦੀ ਚੇਤਨਤਾ ਪੈਦਾ ਕਰਨ ਲਈ ਦਸਤਾਰ ਸਿਖਲਾਈ ਦੀ ਸ਼ੁਰੂਆਤ 2003 ਵਿੱਚ ਕੀਤੀ। ਤੇਜਿੰਦਰ ਦੱਸਦਾ ਹੈ ਕਿ ਜਦੋਂ ਉਹ ਸ਼ਹਿਰ ਅੰਦਰ ਧਾਰਮਿਕ ਕਾਰਜਾਂ ਵਿੱਚ ਨੌਜਵਾਨਾ ਨੂੰ ਬਿਨਾ ਦਸਤਾਰਾਂ ਤੋਂ ਦੇਖਦਾ ਸੀ ਤਾਂ ਉਸ ਸਮੇਂ ਉਸ ਨੂੰ ਬਹੁਤ ਦੁੱਖ ਹੁੰਦਾ ਸੀ ਇਸੇ ਮਿਸ਼ਨ ਨੂੰ ਪੂਰਾ ਕਰਨ ਲਈ ਤੇਜਿੰਦਰ ਨੇ ਸ਼ਹਿਰ ਅੰਦਰ ਨੌਜਵਾਨਾਂ ਦੇ ਇੱਕ ਜੱਥੇ ਸਰਬੰਸਦਾਨੀ ਨੌਜਵਾਨ ਸੇਵਕ ਜਥੇ ਦੀ ਨੀਂਹ ਰੱਖੀ, ਜਿਸ ਦਾ ਤੇਜਿੰਦਰ ਸੰਸਥਾਪਕ ਤੇ ਪ੍ਰਧਾਨ ਵੀ ਹੈ ਇਸ ਤੋਂ ਉਪਰੰਤ ਉਸ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਫਰੀ ਦਸਤਾਰ ਦੀ ਸਿਖਲ਼ਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਸਾਬਤ ਸੂਰਤ ਨੌਜਵਾਨਾਂ ਦਾ ਕਾਫਲਾ ਤਿਆਰ ਕੀਤਾ। ਇਸੇ ਸੇਵਕ ਜੱਥੇ ਦੇ ਨਾਮ ਹੇਠ ਹਰ ਸਾਲ ਸ਼ਹਿਰ ਅੰਦਰ ਨਗਰ ਕੀਰਤਨ ਦੌਰਾਨ ਦਸਤਾਰ ਦੀ ਚੇਤਨਤਾ ਪੈਦਾ ਕਰਨ ਲਈ ਦਸਤਾਰ ਸਜਾਓ ਮਾਰਚ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ ਤੇਜਿੰਦਰ ਹੁਣ ਤੱਕ ਸੰਗਰੂਰ, ਬਰਨਾਲਾ, ਬਠਿੰਡਾ ਜ਼ਿਲ੍ਹਿਆਂ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਵਿੱਚ 150 ਦੇ ਕਰੀਬ ਨਿਸ਼ਕਾਮ ਦਸਤਾਰ ਸਿਖਲਾਈ ਕੈਂਪ ਲਗਾ ਚੁੱਕਾ ਹੈ।

ਤੇਜਿੰਦਰ ਨੂੰ ਸਿੱਖ ਪੰਥ ਦੀਆਂ ਇੰਨ੍ਹਾ ਮਹਾਨ ਸੇਵਾਵਾਂ, ਦਸਤਾਰ ਮੁਕਾਬਲਿਆਂ ਵਿੱਚ ਵੱਖ ਵੱਖ ਥਾਂਵਾਂ ਤੇ ਨਿਰੀਖਕ ਦੇ ਤੌਰ ‘ਤੇ ਨਿਭਾਈ ਭੂਮਿਕਾ ਕਰਕੇ ਵੱਖ-ਵੱਖ ਜੱਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਸਰਪੰਚਾਂ-ਪੰਚਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਸ਼ਹਿਰ ਅੰਦਰ ਹੋਏ ਮਿਸਟਰ ਸਿੰਘ ਮੁਕਾਬਲੇ ਵਿੱਚ ਤੇਜਿੰਦਰ ਨੂੰ ਪਿਛਲੇ 10 ਸਾਲਾਂ ਦੌਰਾਨ ਦਸਤਾਰ ਸਿਖਲਾਈ ਵਜੋਂ ਨਿਭਾਈ ਸੇਵਾਵਾਂ ਬਦਲੇ ਸ਼ਾਨ-ਏ-ਦਸਤਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਤੇਜਿੰਦਰ ਨੇ ਸ਼ਹਿਰ ਅੰਦਰ ਗੁਰੁ ਗੋਬਿੰਦ ਸਿੰਘ ਅਕੈਡਮੀ ਦੀ ਸਥਾਪਨਾ ਕੀਤੀ ਹੈ ਜਿਸ ਵਿੱਚ ਉਹ ਹਰ ਐਤਵਾਰ ਬੱਚਿਆਂ ਦੀਆਂ ਲੈਕਚਰ, ਸ਼ੁੱਧ ਗੁਰਬਾਣੀ ਉਚਾਰਨ, ਦਸਤਾਰ ਸਿਖਲਾਈ ਅਤੇ ਸੁੰਦਰ ਲਿਖਾਈ ਦੀਆਂ ਕਲਾਸਾਂ ਲਗਾਉਂਦਾ ਹੈ। ਗੁਰਪੁਰਬ ਸਮੇਂ ਉਹ ਬੱਚਿਆਂ ਦੇ ਹਫਤਾਵਰੀ ਕੈਂਪ ਵੀ ਲਗਾਉਂਦਾ ਹੈ ਨਾਲੋ ਨਾਲ ਆਪਣੇ ਨਿਵਾਸ ਵਿਖੇ ਗੁਰਮਤਿ ਲਾਇਬ੍ਰੇਰੀ ਵੀ ਖੋਲ੍ਹੀ ਹੈ ਜਿਸ ਦਾ ਨੋਜਵਾਨ ਲਾਹਾ ਲੈਂਦੇ ਹਨ। ਤੇਜਿੰਦਰ ਹੁਣ ਤੱਕ 12 ਵਾਰ ਖੁਨ ਦਾਨ ਕਰ ਚੁੱਕਾ ਹੈ, ਤੇਜਿੰਦਰ ਨੇ ਕਦੇ ਵੀ ਦਸਤਾਰ ਸਿਖਲਾਈ ਨੂੰ ਬਿਜਨਸ ਦਾ ਰੂਪ ਨਾ ਦੇ ਕੇ ਦੇ ਸਾਰੇ ਕੈਂਪ ਆਪਣੇ ਖਰਚ ਤੇ ਕੀਤੇ ਹਨ.. ਅਤੇ ਜੇਕਰ ਕਿਸੇ ਵੀ ਸੰਸਥਾ ਨੇ ਦਸਤਾਰ ਸਿਖਲਾਈ ਕੈਂਪ ਲਗਵਾਉਣਾ ਹੋਵੇ ਤਾਂ ਉਹ ਉਸ ਨਾਲ 73073-50150 'ਤੇ ਬੇਝਿਜਕ ਸੰਪਰਕ ਕਰ ਸਕਦੇ ਹਨ।

ਤੇਜਿੰਦਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੇ ਇਨ੍ਹਾ ਕਾਰਜਾਂ ਦੀ ਕਦੇ ਕੋਈ ਸਾਰ ਨਹੀਂ ਲਈ। ਤੇਜਿੰਦਰ ਦਾ ਮੰਨਣਾ ਹੈ ਕਿ ਜੇਕਰ ਕਮੇਟੀ ਉਸ ਨੂੰ ਕੋਈ ਜਿੰਮੇਂਵਾਰੀ ਸੌਪਦੀ ਤਾਂ ਉਹ ਇਸ ਦੀ ਤਨੋ ਮਨੋ ਸੇਵਾ ਕਰੇਗਾ। ਅੱਜ ਲੋੜ ਹੈ ਤੇਜਿੰਦਰ ਜਿਹੇ ਨੋਜਵਾਨਾਂ ਦੇ ਕਾਰਜਾਂ ਦਾ ਹੁੰਗਾਰਾ ਦੇਣ ਦੀ ਤਾਂ ਕਿ ਅਸੀਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਪਤਿਤਪੁਣੇ ਤੋਂ ਬਚਾ ਕੇ ਇੱਕ ਨਵੀਂ ਸੇਧ ਦੇ ਸਕੀਏ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top