Share on Facebook

Main News Page

ਜਿਤਨੀ ਲੁੱਟ ਮੁਗਲਾਂ ਤੇ ਅੰਗਰੇਜਾਂ ਨੇ 6 ਸਦੀਆਂ ’ਚ ਕੀਤੀ, ਭਾਰਤੀ ਲੀਡਰਾਂ ਨੇ 6 ਦਹਾਕਿਆਂ ਵਿੱਚ ਹੀ ਰਿਕਾਰਡ ਤੋੜੇ
-: ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

ਬਠਿੰਡਾ, 2 ਅਗਸਤ (ਤੁੰਗਵਾਲੀ) : ਬਾਬਾ ਫਰੀਦ ਨਗਰ ਵਿਖੇ ਪੰਥ ਪ੍ਰਸਿੱਧ ਤੇ ਨਿਸ਼ਕਾਮ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦੁਆਰਾ 3 ਦਿਨਾ ਸਮਾਗਮ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਅੱਜ ਸ਼ੁਰੂ ਹੋ ਗਏ। ਭਾਵੇਂ ਮੀਂਹ ਪੈਣ ਨਾਲ ਪਹਿਲਾਂ ਸੰਗਤਾਂ ਘਟਣ ਦੀ ਸ਼ੰਕਾ ਸੀ ਪਰ ਬਾਵਜ਼ੂਦ ਮੀਂਹ ਦੇ ਸੰਗਤਾਂ ਦਾ ਬੇਮਿਸਾਲ ਇੱਕਠ ਹੋਇਆ। ਅੱਜ ਭਾਈ ਪੰਥਪ੍ਰੀਤ ਸਿੰਘ ਨੇ ਰਾਜਨੀਤਿਕ ਲੋਕਾਂ ਦੁਆਰਾ ਵੋਟ ਰਾਜਨੀਤੀ ਕਰਕੇ ਧਰਮ ਨੂੰ ਪਾਸੇ ਕਰਨ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਪਿਛਲੇ ਇਤਿਹਾਸ ਤੋਂ ਸ਼ੁਰੂ ਕਰਕੇ ਅਜੋਕੇ ਸਮੇਂ ਦੇ ਹਾਕਮਾਂ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਮਹੁੰਮਦ ਗੌਰੀ ਤੋਂ 1947 ਤੱਕ ਬਾਹਰੀ ਰਾਜਿਆਂ ਅਤੇ ਅੰਗਰੇਜਾਂ ਨੇ ਪਿਛਲੇ 600 ਸਾਲਾਂ ਵਿੱਚ ਉਤਨੀ ਲੁੱਟ ਨਹੀਂ ਮਚਾਈ ਜਿਤਨੀ ਅੱਜ 60 ਸਾਲਾਂ ਵਿੱਚ ਭਾਰਤੀ ਹੁਕਮਰਾਨਾਂ ਨੇ ਮਚਾਈ ਹੈ।

ਕਲਯੁਗ ਦੀ ਹੋਂਦ ਬਾਰੇ ਉਨ੍ਹਾਂ ਗੁਰਬਾਣੀ ਦੇ ਪ੍ਰਮਾਣ ਦਿੰਦਿਆਂ ਕਿਹਾ ਕਿ ਚੰਦ, ਸੂਰਜ, ਤਾਰੇ, ਬਨਸਪਤੀ, ਪਸ਼ੂ, ਪੰਛੀ ਆਦਿਕ ਉਹੀ ਹਨ ਜੋ ਸਦੀਆਂ ਪਹਿਲਾਂ ਸੀ। ਇਸ ਲਈ ਕੁੱਝ ਵੀ ਨਹੀਂ ਬਦਲਿਆ, ਜਦ ਇਨਸਾਨ ਦੀ ਸੋਚ ਬਦਲ ਕੇ ਹੇਠਲੇ ਨੀਵੇਂ ਪੱਧਰ ਉੱਪਰ ਆ ਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਕਲਯੁਗ ਵਰਤ ਰਿਹਾ ਹੈ। ਉਨ੍ਹਾਂ ਹੱਕ ਸੱਚ ਦੀ ਗੱਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇੱਕ ਬਿਮਾਰ ਵਿਅਕਤੀ ਨੂੰ ਮਿੱਠਾ ਦੁੱਧ ਕੌੜਾ ਲਗਦਾ ਹੈ ਇਸੇ ਤਰ੍ਹਾਂ ਮਾਨਸਿਕ ਅਤੇ ਧਾਰਮਿਕ ਤੌਰ ’ਤੇ ਬਿਮਾਰ ਵਿਅਕਤੀ ਨੂੰ ਵੀ ਸੱਚ ਕੌੜਾ ਲਗਦਾ ਹੈ। ਜੇਕਰ ਉਹ ਬਾਣੀ ਸੁਣਨ ਲੱਗ ਪਵੇ ਤਾਂ ਉਸਦਾ ਮਾਨਸਿਕ ਪੱਧਰ ਠੀਕ ਹੋ ਸਕਦਾ ਹੈ ਤੇ ਫਿਰ ਸੱਚ ਵੀ ਮਿੱਠਾ ਲੱਗਣ ਲਗ ਪਵੇਗਾ। ਗੁਰੂ ਦੇ ਦਰਸ਼ਨਾਂ ਦੀ ਪ੍ਰੀਭਾਸ਼ਾ ਦਸਦਿਆਂ ਉਨ੍ਹਾਂ ਕਿਹਾ ਕਿ ਮਾਤਰ ਰੁਮਾਲਾ ਚੁੱਕ ਲੈਣ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੋ ਜਾਂਦੇ, ਬਲਕਿ ਗੁਰੂ ਸ਼ਬਦ ਦੀ ਵਿਚਾਰ ਅਤੇ ਗੁਰਬਾਣੀ ਸੁਣਨ ਨਾਲ ਗੁਰੂ ਦੇ ਦਰਸ਼ਨ ਹੁੰਦੇ ਹਨ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਭਾਈ ਪੰਥਪ੍ਰੀਤ ਸਿੰਘ ਦੇ ਇਹ ਸਮਾਗਮ ਅਗਲੇ 2 ਦਿਨ ਹੋਰ ਜਾਰੀ ਰਹਿਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top