Share on Facebook

Main News Page

ਜਨਵਰੀ 2014 ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਦਿੱਤੀ ਚਿਤਾਵਨੀ

ਬਠਿੰਡਾ, 3 ਅਗਸਤ (ਕਿਰਪਾਲ ਸਿੰਘ): ਨਾਨਕਸ਼ਾਹੀ ਕੈਲੰਡਰ ਵਿੱਚ ਮੁੜ ਸੋਧਾਂ ਦੀ ਉਠੀ ਮੰਗ ਪਿੱਛੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਦਿੱਤੇ ਨਾਂਹਵਾਚਕ ਅਤੇ ਗੈਰਵਾਜ਼ਬ ਬਿਆਨ; ਅਤੇ ਪ੍ਰਧਾਨ ਦੇ ਇਸ ਰਮਜ਼ੀ ਇਸ਼ਾਰੇ ੳਪ੍ਰੰਤ ਜਥੇਦਾਰ ਵੱਲੋਂ ਬਦਲੀ ਟੋਨ ਨਾਲ ਉਪਜੀ ਤਾਜ਼ਾ ਸਥਿਤੀ ’ਤੇ ਵੀਚਰ ਕਰਨ ਲਈ ਅੱਜ ਸ਼ਾਮ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ ਵਿਖੇ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਇੱਕ ਮਤੇ ਰਾਹੀਂ ਚਿਤਾਵਨੀ ਦਿੱਤੀ ਗਈ ਕਿ ਜੇ ਦਸੰਬਰ 2013 ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਸੋਧਾਂ ਨੂੰ ਰੱਦ ਕਰਕੇ ਮੁੜ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਕੋਈ ਕਾਰਵਾਈ ਆਰੰਭ ਕਰਦੀ ਨਜ਼ਰ ਨਾ ਆਈ ਤਾਂ 1 ਜਨਵਰੀ 2014 ਤੋਂ ਬਾਅਦ ਮਾਲਵੇ ਦੀਆਂ ਸਮੂਹ ਸਿੱਖ ਸੰਗਤਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਸ੍ਰਪਰਸਤੀ ਹੇਠ ਇਸ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਸੰਘਰਸ਼ ਕਰਨਗੀਆਂ।

ਮਤਾ ਪੇਸ਼ ਕਰਦਿਆਂ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਬਠਿੰਡਾ ਸ਼ਹਿਰ ਦੀਆਂ 40 ਤੋਂ ਵੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਕ ਜਥੇਬੰਦੀਆਂ ਵੱਲੋਂ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਹਾਲ ਕਰਵਾਉਣ ਲਈ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਮਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੇ ਜਾਣ ਪਿੱਛੋਂ ਉਨ੍ਹਾਂ ਵੱਲੋਂ ਦਿੱਤੇ ਉਸਾਰੂ ਬਿਆਨ ਪਿੱਛੋਂ ਆਸ ਬੱਝੀ ਸੀ ਕਿ ਕੌਮੀ ਭਾਵਨਾਵਾਂ ਨੂੰ ਮੁਖ ਰਖਦੇ ਹੋਏ 2010 ਵਿੱਚ ਕੀਤੀਆਂ ਗਈਆਂ ਸੋਧਾਂ ਵਾਪਸ ਲੈ ਕੇ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕੀਤਾ ਜਾਵੇਗਾ। ਪਰ ਉਸ ਪਿੱਛੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਦਿਤੇ ਬਿਆਨ ਸਦਕਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਆਪਣੀ ਸੁਰ ਬਦਲੇ ਜਾਣ ਕਾਰਣ ਸਿੱਖ ਸੰਗਤਾਂ ਦੇ ਮਨਾਂ ਵਿੱਚ ਖ਼ਦਸ਼ੇ ਪੈਦਾ ਹੋਏ ਹਨ ਕਿ ਲੋਕਤੰਤਰਕ ਢੰਗ ਨਾਲ ਕੀਤੀ ਸਾਡੀ ਬੇਨਤੀ ’ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ।

ਇਸ ਉਪਜੀ ਸਥਿਤੀ ਨਾਲ ਨਿਪਟਣ ਲਈ ਅੱਜ ਦੀ ਮੀਟਿੰਗ ਵਿੱਚ ਇਹ ਮਤਾ ਪੇਸ਼ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਸੰਬਰ 2013 ਤੱਕ ਵੀਚਾਰ ਕਰਕੇ ਕੈਲੰਡਰ ਦਾ ਮਸਲਾ ਹੱਲ ਕਰਨ ਲਈ ਸਮਾ ਦਿੱਤਾ ਜਾਵੇ। ਜੇ ਕਰ ਇਹ ਉਚ ਸੰਸਥਾਵਾਂ ਉਸ ਸਮੇਂ ਤੱਕ ਕੋਈ ਕਾਰਵਾਈ ਕਰਦੀਆਂ ਨਜ਼ਰ ਨਾ ਆਈਆਂ ਤਾਂ 1 ਜਨਵਰੀ 2014 ਤੋਂ ਬਾਅਦ ਮਾਲਵੇ ਦੀਆਂ ਸਮੂਹ ਸਿੱਖ ਸੰਗਤਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਸ੍ਰਪਰਸਤੀ ਹੇਠ ਇਸ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਸੰਘਰਸ਼ ਕਰਨਗੀਆਂ।

ਹਾਜਰੀਨ ਨੇ ਉਕਤ ਮਤਾ ਹੂਬ-ਹੂ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਅਤੇ ਆਪਣੀ ਪ੍ਰਵਾਨਗੀ ਵਜੋਂ ਆਪਣੇ ਦਸਤਖ਼ਤ ਕਾਰਵਾਈ ਰਜਿਸਟਰ ਵਿੱਚ ਕੀਤੇ। ਦਸਤਖ਼ਤ ਕਰਨ ਵਾਲਿਆਂ ਵਿੱਚ ਮੁੱਖ ਤੌਰ ’ਤੇ ਹੇਠ ਲਿਖੇ ਅਹੁੱਦੇਦਾਰ ਅਤੇ ਪਤਵੰਤੇ ਸ਼ਾਮਲ ਸਨ।

1. ਰਜਿੰਦਰ ਸਿੰਘ ਸਿੱਧੂ ਪ੍ਰਧਾਨ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ
2. ਆਤਮਾ ਸਿੰਘ ਚਹਿਲ ਪ੍ਰਧਾਨ ਸੱਚਖੰਡ ਸ਼੍ਰੀ ਹਜੂਰ ਸਾਹਿਬ ਲੰਗਰ ਨੰਦੇੜ ਸੇਵਾ ਸੁਸਾਇਟੀ ਬਠਿੰਡਾ
3. ਬਿਕ੍ਰਮ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਭਾਈ ਮਤੀਦਾਸ ਨਗਰ ਬਠਿੰਡਾ
4. ਹਰਮਿੰਦਰ ਸਿੰਘ ਸਮਾਘ ਪ੍ਰਧਾਨ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ
5. ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਬਠਿੰਡਾ
6. ਕਿਰਪਾਲ ਸਿੰਘ, ਕੇਂਦਰੀ ਪੰਚਾਇਤ ਮੈਂਬਰ, ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਵਿਸ਼ਵ ਚੇਤਨਾ ਲਹਿਰ
7. ਕਿੱਕਰ ਸਿੰਘ, ਪ੍ਰਧਾਨ ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥਾ ਬਠਿੰਡਾ
8. ਰਣਜੀਤ ਸਿੰਘ, ਜਨਰਲ ਸਕੱਤਰ ਗੁਰਮਤਿ ਪ੍ਰਚਾਰ ਸਭਾ ਬਠਿੰਡਾ
9. ਸੁਖਦੇਵ ਸਿੰਘ ਚੇਅਰਮੈਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ
10. ਪਰਮਿੰਦਰ ਸਿੰਘ ਰੰਧਵਾ
11. ਪਰਮਿੰਦਰ ਸਿੰਘ ਬਾਲਿਆਂਵਾਲੀ ਜਿਲ੍ਹਾ ਪ੍ਰਧਾਨ ਸ਼੍ਰੋ. ਅ. ਦਲ (ਅ) ਬਠਿੰਡਾ
12. ਜੀਤ ਸਿੰਘ ਖ਼ਾਲਸਾ ਗੁਰਮਤਿ ਸੇਵਾ ਲਹਿਰ ਬਠਿੰਡਾ
13 ਮਹਿੰਦਰ ਸਿੰਘ ਖ਼ਾਲਸਾ ਜਿਲ੍ਹਾ ਪ੍ਰਧਾਨ ‘ਏਕਸ ਕੇ ਬਾਰਕ ਜਥੇਬੰਦੀ’ ਬਠਿੰਡਾ
14. ਹਰਦੇਵ ਸਿੰਘ ਸਕੱਤਰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਹਰਬੰਸ ਨਗਰ ਬਠਿੰਡਾ
15. ਭੂਰਾ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਲਾਲ ਸਿੰਘ ਬਸਤੀ ਬਠਿੰਡਾ
16. ਕੁਲਵੰਤ ਸਿੰਘ ਖਜਾਨਚੀ ----------- ਓਹੀ ----------------
17. ਗੁਰਚਰਨ ਸਿੰਘ ਖੁੱਬਨ ---------- ਓਹੀ ----------------
18. ਗੁਰਜੰਟ ਸਿੰਘ ਗੁਰਦੁਆਰ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ
19. ਸੋਹਣ ਸਿੰਘ -------------- ਓਹੀ ------------
20. ਗੁਚਰਨ ਸਿੰਘ -------------- ਓਹੀ -------------
21. ਅਵਤਾਰ ਸਿੰਘ ਸਕੱਤਰ -------- ਓਹੀ -------------
22. ਹਰਬਲਾਸ ਸਿੰਘ ਅਡੀਟਰ ------ ਓਹੀ -------------
23. ਮਨਜੀਤ ਸਿੰਘ ਢੇਲਵਾਂ
24. ਮਹਾਂ ਕੌਰ
25. ਗੁਰਨਾਮ ਸਿੰਘ ਖ਼ਾਲਸਾ ਖ਼ਾਲਸਾ ਗੁਰਦੁਆਰਾ ਪ੍ਰਬੰਧ ਸੁਧਾਰ ਜਥਾ ਬਠਿੰਡਾ
26. ਹਰਬੰਸ ਸਿੰਘ ਪੁੱਤਰ ਮੱਲ ਸਿੰਘ ਪਿੰਡ ਕਰਾਈ ਵਾਲਾ
27. ਅਵਤਾਰ ਸਿੰਘ ਪੁੱਤਰ ਹਰਦਮ ਸਿੰਘ ਬਾਬਾ ਦੀਪ ਸਿੰਘ ਨਗਰ
28. ਮਲਕੀਤ ਸਿੰਘ ਕਰਤਾਰ ਸਿੰਘ ਧੋਬੀਆਣਾ ਰੋਡ
29. ਬਲਦੇਵ ਸਿੰਘ ਹਜੂਰਾ ਸਿੰਘ ਕਪੂਰਾ ਸਿੰਘ ਕਲੋਨੀ ਬਠਿੰਡਾ
30. ਕਰਤਾਰ ਸਿੰਘ ਵੜੈਚ ਮਾਡਲ ਟਾਊਨ ਬਠਿੰਡਾ
31. ਜਗਸੀਰ ਸਿੰਘ ਬਸਤੀ ਲਾਲ ਸਿੰਘ ਨਗਰ
32. ਮਹਿੰਦਰ ਕੌਰ
33. ਸੁਰਿੰਦਰ ਕੌਰ
34. ਬਲਤੇਜ ਕੌਰ
35. ਤੇਜਾ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨਗਰ ਬਠਿੰਡਾ
36. ਪਰਵਿੰਦਰ ਸਿੰਘ ਪਿੰਡ ਗੁੜ੍ਹੀ ਸੰਘਰ
37. ਯਾਦਵਿੰਦਰ ਸਿੰਘ ਮਹਿਮਾ ਭਗਵਾਨਾ
38. ਰਾਮ ਸਿੰਘ ਗ੍ਰੰਥੀ ਗੁਰਦੁਆਰਾ ਮਾਡਲ ਟਾਊਨ ਬਠਿੰਡਾ
39. ਜਰਨੈਲ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਭਾਈ ਘਨਈਆ ਜੀ
40. ਜਸਵੰਤ ਸਿੰਘ
41. ਮੋਤਾ ਸਿੰਘ ਗੁਰਦੁਆਰਾ ਰੇਲਵੇ ਸਤ ਸੰਗ ਸਭਾ ਬਠਿੰਡਾ
42. ਹਰਭਜਨ ਸਿੰਘ --------- ਓਹੀ ----------
43. ਮੋਹਤਮ ਸਿੰਘ ਢਿੱਲੋਂ ਕਲੋਨੀ ਬਠਿੰਡਾ
44. ਜਸਵਿੰਦਰ ਸਿੰਘ ਮਾਡਲ ਟਾਊਨ ਬਠਿੰਡਾ
45. ਅਮਰਜੀਤ ਸਿੰਘ ਵਾਲੀਆ
46. ਸਿਮਰਨਜੋਤ ਸਿੰਘ ਖ਼ਾਲਸਾ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਬਠਿੰਡਾ
47. ਹਰਫੂਲ ਸਿੰਘ ਸ਼੍ਰੋ.ਅ.ਦਲ (ਅ) ਸ਼ਹਿਰੀ ਪ੍ਰਧਾਨ ਬਠਿੰਡਾ

ਸ਼ਮੇਤ ਅਨੇਕ ਹੋਰ ਜਥੇਬੰਦੀਆਂ ਦੇ ਅਹੁੱਦੇਦਾਰ ਅਤੇ ਪਤਵੰਤੇ ਸੱਜਣ ਸ਼ਾਮਲ ਸਨ।


ਟਿੱਪਣੀ:

ਮੱਕੜ ਨੂੰ ਹੁਣ ਇਹ ਵੀ ਦੋ ਚਾਰ ਜਣਿਆਂ ਦੇ ਨਾਮ ਲੱਗਣੇ ਹਨ, ਕ੍ਰਾਂਤੀ ਦਾ ਬਿਗੁਲ ਵੱਜ ਚੁਕਿਆ ਹੈ, 2003 ਵਾਲਾ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਹੋਣ ਤੋਂ ਬਹੁਤੀ ਦੇਰ ਨਹੀਂ ਲਗਣੀ, ਪਰ ਇੱਕ ਮੁੱਠ ਹੋਕੇ ਹੰਭਲਾ ਜਾਰੀ ਰੱਖਣਾ ਪਵੇਗਾ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top