Share on Facebook

Main News Page

ਸਿੱਖ ਹੀ ਕਰ ਰਹੇ ਹਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਵਿਰੋਧ
-:
ਸਤਿਨਾਮ ਸਿੰਘ ਮੌਂਟਰੀਅਲ  514-219-2525

ਹਜਾਰਾਂ ਸਾਲਾਂ ਤੋਂ ਬ੍ਰਹਾਮਣ (ਅੱਜ ਦਾ ਅਖੌਤੀ ਸਾਧ ਲਾਣਾਂ) ਮਨੁੱਖਤਾ ਨੂੰ ਠੱਗਦਾ ਰਿਹਾ ਸੀ ਤੇ ਹੈ, ਮੱਨੁਖਤਾ ਨੂੰ ਠੱਗਣ ਦਾ ਇੱਕ ਬਹੁਤ ਸਫਲ ਤਰੀਕਾ ਹੈ ਕਿ ਪਹਿਲਾਂ ਮੱਨੁਖਤਾ ਨੂੰ ਇਕ ਅੱਖਰ  (ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਜਾ ਕੋਈ ਹੋਰ) ਦੇ ਅਖੌਤੀ ਨਾਮ ਜਪਣ (ਰਟਣ) ਤੇ ਲਾਕੇ ਅਗਿਆਨਤਾ ਦੇ ਘੁਪ ਹਨੇਰੇ ਵਿਚ ਧੱਕ ਦਿਓ, ਫੇਰ ਅਗਲੇ ਪਿਛਲੇ ਜਨਮਾਂ ਦੇ ਡਰਾਵੇ ਦੇ ਕੇ ਮੁਕਤੀ ਦਾ ਲਾਰਾ ਲਾ ਕੇ ਰੱਜ ਕੇ ਠੱਗ ਲਓ ( ਅੱਜਕੱਲ ਤਾਂ ਪੰਜ ਅੱਖਰਾਂ ਦਾ ਵੀ ਨਾਮ ਵੀ ਚੱਲਦਾ ਹੈ, ਗੁਰਬਾਣੀ ਵੀ ਗਿਣਤੀ ਮਿਣਤੀ ਦੇ ਰੱਟੇ ਲਾਕੇ ਪੜੀ ਜਾ ਰਹੀ ਹੈ )

ਜਿਉਂ ਹੀ 1469 ਨੂੰ ਸੱਚ ਦਾ ਸੂਰਜ ਊਦੇ ਹੋਇਆ, ਲੋਕ ਸਦੀਆਂ ਦੇ ਅਗਿਆਨਤਾ ਦੇ ਹਨੇਰੇ ਪਿਛੋਂ ਰੌਸ਼ਨੀ ਦਾ ਅਨੰਦ ਮਾਨਣ ਲੱਗੇ, ਸਦੀਆਂ ਪਿਛੋਂ ਮਾਨਸਿਕ ਗੁਲਾਮੀ ਦੇ ਸੰਗਲ ਟੁੱਟਣ ਲੱਗੇ, ਮਨੁੱਖ , ਮਨੁੱਖ ਦੀ ਗੁਲਾਮੀ ਤੋਂ ਅਜਾਦ ਹੋਣ ਲੱਗੇ, ਸਵੈਮਾਣ ਨਾਲ ਜਿੰਦਗੀ ਜਿਉਣ ਲੱਗੇ, ਗੁਰੂ ਜੀ ਨੇ ਜਾਤਪਾਤ ਦੇ ਬੰਧਨ ਤੋੜ ਸੁਟੇ, ਕਰਮਕਾਂਡਾਂ ਦੇ ਬੰਧਨ ਤੋੜ ਸੁਟੇ, ਕੋਈ ਮੱਨੁਖ ਉਚਾ ਨੀਵਾਂ ਨਹੀਂ ਹੈ ਦਾ ਹੋਕਾ ਦਿਤਾ, ਗੁਰੁਆਂ ਨੇ ਮਨੁੱਖਤਾ ਨੂੰ ਹਰ ਇੱਕ ਪੱਖ ਤੋਂ ਅਜਾਦ ਕੀਤਾ, ਪੁਜਾਰੀਆਂ ਦਾ ਘੜਿਆ ਹੋਇਆ ਰੱਬ (ਕਾਲਿਪਤ ਰੱਬ) ਜਿਸ ਰੱਬ ਨੂੰ ਨਾਸਤਿਕ ਲੋਕ ਅੱਜ ਮੰਨਣ ਤੋਂ ਇਨਕਾਰ ਕਰ ਰਹੇ ਹਨ ਅਤੇ ਰੱਦ ਕਰ ਰਹੇ ਹਨ, ਗੁਰੂ ਨਾਨਕ ਜੀ ਨੇ ਤਾਂ 500 ਸੌ ਸਾਲ ਪਹਿਲ਼ਾਂ ਹੀ ਉਸ ਰੱਬ ਨੂੰ ਰੱਦ ਕੱਰ ਦਿਤਾ ਸੀ |

ਗੁਰੂ ਜੀ ਨੇ ਆਖਿਆ ਸੀ ਕਿ ਇਸ ਬਹ੍ਰਿਮੰਡ ਤੋਂ ਬਾਹਰ ਦੁਨੀਆਂ ਤੋਂ ਬੱਖਰਾ ਐਸਾ ਕੋਈ ਰੱਬ ਨਹੀਂ ਬੈਠਾ, ਗੁਰੂ ਜੀ ਨੇ ਰੱਬ ਦੀ ਇਕ ਵੱਖਰੀ ਹੀ ਪਹਿਚਾਣ ਦੱਸੀ, ਇੱਕ ਤੋਂ ਅਨੇਕ ਹੈ, ਨਿਰੰਕਾਰ ਤੋਂ ਅਕਾਰ ਹੈ, ਸੂਖਮ ਤੋਂ ਅਸਥੂਲ ਹੈ, ਗੁਪਤ ਤੋਂ ਪਰਗਟ ਹੈ | ਨਿਰੰਕਾਰ ਦੇ ਦਰਸ਼ਨ ਕਰਨ ਲਈ ਅੱਖਾਂ ਮੀਟਣ ਦੀ ਲੋੜ ਨਹੀਂ ਹੈ, ਘਰ ਪਰਿਵਾਰ ਛੱਡਣ ਦੀ ਵੀ ਲੋੜ ਨਹੀਂ ਹੈ, ਕਿਸੇ ਖਾਸ ਅੱਖਰ ਨੂੰ ਵਾਰ ਵਾਰ ਪ੍ਹੜਨ ਦੀ ਵੀ ਲੋੜ ਨਹੀਂ ਹੈ | ਇਕ ਨੂੰ ਅਨੇਕ ਵਿਚ ਦੇਖੋ, ਨਿਰੰਕਾਰ ਨੂੰ ਅਕਾਰਾਂ ਵਿਚ ਦੇਖੋ, ਸੂਖਮ ਨੂੰ ਅਸਥੂਲ ਵਿਚ ਦੇਖੋ, ਗੁਪਤ ਨੂੰ ਪਰਗਟਤਾ ਵਿਚ ਦੇਖੋ |

ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ 250||

ਜਬ ਦੇਖਉ ਤਬ ਸਭੁ ਕਿਛੁ ਮੂਲੁ ਨਾਨਕ ਸੋ ਸੂਖਮੁ ਸੋਈ ਅਸਥੂਲੁ 5281|| 

ਗੁਪਤੁ ਪਰਗਟੁ ਤੂੰ ਸਭਨੀ ਥਾਈ ਗੁਰ ਪਰਸਾਦੀ ਮਿਲਿ ਸੋਝੀ ਪਾਈ 124||

ਗੁਰੂ ਜੀ ਨੇ ਦੇਖਿਆ ਕਿ ਮੱਨੁਖਤਾ ਨੂੰ ਲੋੜ ਹੈ ਸਿਰਫ ਗਿਆਨ ਦੀ, ਗੁਰੂਆਂ ਨੇ ਕਰੜੀ ਘਾਲਣਾ ਤੋ ਬਾਦ ਮੱਨੁਖਤਾ ਨੂੰ ਗਿਆਨ ਦਾ ਖਜਾਨਾ ਬਖਸ਼ਿਆ , ਉਹ ਖਜਾਨਾ ਹੈ ! ਸ੍ਰੀ ਗੁਰੂ ਗਰੰਥ ਸਾਹਿਬ ਜੀ ( ਇਹ ਗੱਲ ਵਖਰੀ ਹੈ ਕਿ ਅਸੀਂ ਗੁਰੂ ਨਾਨਕ ਜੀ ਦਾ ਦਿੱਤਾ ਹੋਇਆ ਗਿਆਨ ਦਾ ਖਜਾਨਾ ਨਾ ਆਪ ਵਰਤ ਸਕੇ ਨਾ ਦੁਨੀਆ ਨੂੰ ਹੀ ਦੱਸ ਸਕੇ) |

ਜਿਉਂ ਹੀ ਸੱਚ ਦਾ ਸੂਰਜ ਚੜਿਆ, ਬਸ ਉਦੋਂ ਹੀ ਬ੍ਰਹਮਣ (ਪੁਜਾਰੀ ਵਰਗ) ਦਾ ਮੱਥਾ ਵੀ ਠਣਕ ਗਿਆ, ਇਸ ਨੂੰ ਆਪਣਾ ਸਦੀਆਂ ਦਾ ਰਾਜ ਖੁਸਦਾ ਦਿਸਿਆ, ਜਿਨ੍ਹਾਂ ਵਿਹਲੜਾਂ ਦੇ ਪੇਟ ਦੂਜੇ ਦੀਆਂ ਖੀਰਾਂ ਤੇ ਪਲ਼ਦੇ ਸੀ, ਉਸ ਨੂੰ ਉਹ ਪੇਟ ਭੁਖ ਨਾਲ ਤੜਫ ਦੇ ਦਿਸਣ ਲੱਗੇ, ਲੋਕਾਂ ਨੂੰ ਸਵਰਗਾਂ ਨੂੰ ਤੋਰਨ ਵਾਲ਼ਿਆਂ ਨੂੰ ਜਿਉਂਦੇ ਜੀਅ ਹੀ ਨਰਕ ਦਿਸਣ ਲੱਗੇ, ਬ੍ਰਹਮਣ ਦੇਵਤੇ ਨੇ ਚੁੱਕੇ ਆਪਣੇ ਪੁਰਾਣੇ ਸ਼ਸ਼ਤਰ ( ਚਾਣਕਿਆ ਰਾਜਨੀਤੀ ਦੇ ਗਰੰਥ ਜਿਨਾਂ ਨਾਲ ਕਦੇ ਬੁਧ ਧਰਮ ਦਾ ਖਾਤਮਾ ਕੀਤਾ ਸੀ ) ਕੀਤੀਆਂ ਆਪਣੇ ਵਡੇਰਿਆਂ ਦੇ ਨਾਲ ਮੀਟਿੰਗਾਂ, ਇਸ ਬ੍ਰਹਮਣ ਨੂੰ ਇਸ ਦੇ ਵਡੇਰੇਆਂ ਨੇ ਦੱਸਿਆ ਕਿ ਜੇ ਤੂੰ ਸਿੱਖਾਂ ਨੂੰ ਆਪਣੇ ਵਿਚ ਜਬਤ ਕਰਨਾ ਚਾਹੁੰਦਾ ਹੈ, ਤਾਂ ਫਿਰ ਧਾਰ ਲੈ ਸਿੱਖਾਂ ਵਾਲਾ ਸਰੂਪ, ਵੜਜਾ ਇਹਨਾਂ ਸਿੱਖਾਂ ਦੇ ਵਿੱਚ , ਜੇ ਸਿੱਖ ਇੱਕ ਬਾਰ ਆਪਣੇ ਗੁਰੂ ਨੂੰ ਮੱਥਾ ਟੇਕਦੇ ਹਨ ਤੂੰ ਸੱਤ ਸੱਤ ਵਾਰ ਮੱਥੇ ਟੇਕ, ਜੇ ਸਿਖ ਸੋਹਣਾ ਰੁਮਾਲਾ ਗੁਰੂ ਜੀ ਨੂੰ ਸਤਕਾਰ ਵਜੋਂ ਭੇਟ ਕਰਦੇ ਹਨ, ਤੂੰ ਗੁਰੂ ਗਰੰਥ ਸਾਹਿਬ ਨੂੰ ਸਿਰ ਤੇ ਚੁਕ ਕੇ ਧੁੱਪ ਲਗਵਾਣੀ ਸੁਰੂ ਕਰਦੇ, ਬਿਸਕੁਟ ਚਾਹਾਂ ਦੇ ਭੋਗ ਲਗਵਾਣੇ ਸੁਰੂ ਕਰਦੇ………….. ਪਰ ਯਾਦ ਰੱਖੀ ਹਰ ਹਾਲਤ ਵਿਚ ਸਿੱਖਾਂ  ਨੂੰ ਗੁਰਬਾਣੀ ਦੇ ਸਿਧਾਂਤ ਨਾਲੋਂ, ਗੁਰਬਾਣੀ ਦੀ ਵਿਚਾਰ ਨਾਲੋਂ , ਗੁਰਬਾਣੀ ਦੇ ਗਿਆਨ ਨਾਲੋਂ ਤੋੜਨਾ ਹੋਵੇਗਾ,

ਅੱਜ ਬ੍ਰਹਮਣ ਆਪਣੇ ਮਕਸਦ ਵਿਚ ਇਨਾ ਕਾਮਯਾਬ ਹੋਇਆ ਕਿ ਇਸ ਨੇ ਸਿੱਖਾਂ ਨੂੰ ਹੀ ਗੁਰੂ ਗਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਖੜੇ ਕਰ ਦਿਤਾ ਹੈ |

ਲਉ ਪੜ੍ਹੋ ਕਿਵੇਂ ਸਿੱਖ ਆਪਣੇ ਹੀ ਗੁਰੂ ਦੀ ਸਿੱਖਿਆ ਦਾ ਕੀ ਕੀ ਵਿਰੋਧ ਕਰ ਰਹੇ ਹਨ -

ਤੀਰਥ ਯਾਤਰਾ 'ਤੇ ਜਾਣਾ, ਮਾਲਾਂ ਫੇਰਨੀਆਂ, ਕਿਰਤ ਨਾ ਕਰਨੀ, ਵਿਆਹ ਨਾਂ ਕਰਵਾਣੇ, ਜਾਤਪਾਤ ਨੂੰ ਮੰਨਣਾ . ਵਾਹਿਗੁਰੂ ਵਹਿਗੁਰੂ ਦੇ ਰੱਟੇ ਲਾਉਣੇ, ਅਗਲੇ ਪਿਛਲੇ ਜਨਮ ਨੂੰ ਮੰਨਣਾ , ਗਿਣਤੀ ਮਿਣਤੀ ਦੇ ਪਾਠ ਕਰਨੇ, ਸੰਪਟ ਪਾਠ ਕਰਨੇ ਜਾ ਕਰਵਾਉਣੇ, ਭੋਰਿਆਂ ਵਿਚ ਬੈਠ ਕੇ ਅਖੌਤੀ ਤੱਪ ਕਰਨੇ, ਬਚਿਤ੍ਰ ਨਾਟਕ ਜਿਹੇ ਗਰੰਥ ਨੂੰ ਮੰਨਣਾ, 84 ਲੱਖ ਹੀ ਜੂਨਾਂ ਨੂੰ ਮੰਨਣਾ, ਅਖੌਤੀ ਬਾਬਿਆਂ ਅੱਗੇ ਸਿਰ ਝਕਾਉਣੇ, ਗੁਰੂਆਂ ਦੀਆਂ ਫੋਟੋਆਂ ਨੂੰ ਪੂਜਣਾ, ਗੁਰਬਾਣੀ ਨੂੰ ਵਿਚਾਰਕੇ ਨਾ ਪੜ੍ਹਨਾ, ਚਿਮਟੇ- ਛੈਣਿਆਂ ਨਾਲ ਗੁਰਬਾਣੀ ਨੂੰ ਤੋੜ ਮਰੋੜ ਕੇ ਗਾਉਣਾ, ਅਕਾਲ ਤਖਤ ਤੋਂ ਉਲਟ ਚਾਰ ਹੋਰ ਤਖਤਾਂ ਨੂੰ ਮਾਨਤਾ ਦੇਣੀ, ਸਰੋਵਰਾਂ ਬੇਰੀਆਂ ਨਾਲ ਕਰਾਮਾਤੀ ਕਹਾਣੀਆਂ ਜੋੜਨੀਆਂ, ਮੜੀਆਂ ਮਸਾਣੀਆਂ ਨੂੰ ਮੰਨਣਾ , ਕੱਚੀ ਲੱਸੀ ਨਾਲ ਫਰਸ਼  ਨਿਸ਼ਾਨ (ਸਾਹਿਬ) ਧੋਣੇ, ਮਰ ਚੁੱਕੇ ਇਨਸਾਨਾਂ ਦੀਆਂ ਬਰਸੀਆਂ ਮਨਾਉਣੀਆਂ………

ਅੱਜ ਸਿੱਖੀ ਵਿੱਚ ਬਹੁਤ ਸਾਰੇ ਐਸੇ ਲੋਕ ਤੁਰੇ ਫਿਰਦੇ ਹਨ ਜਿਨ੍ਹਾਂ ਨੇ ਚੋਲੇ ਵੀ ਗਿਟਿਆਂ ਤੱਕ ਪਾਏ ਹੋਏ ਹਨ, ਕਛਿਹਰੇ ਗੋਡਿਆਂ ਤੱਕ ਹਨ, ਸਿਰ ਤੇ ਗੋਲ ਪੱਗਾਂ ਵੀ ਹਨ, ਲੇਵਲ ਸਿਖ ਧਰਮ ਦਾ ਹੈ, ਪਰ ਕਰਮਕਾਂਡ ਬ੍ਰਹਮਣਾਂ ਤੋਂ ਵੀ ਘਟੀਆ ਹਨ, ਬਦਕਿਸਮਤੀ ਇਹ ਹੈ ਕਿ ਸਿੱਖ ਐਸੇ ਲੋਕਾਂ ਨੂੰ ਪਹਿਚਾਣ ਹੀ ਨਹੀਂ ਰਹੇ, ਪਹਿਚਾਨਣ ਵੀ ਕਿਵੇਂ ? ਜਿਸ ਗੁਰੂ ਨੇ ਸਿੱਖ ਦੀ ਬਿਰਤੀ ਹੰਸ ਵਾਲੀ ਬਣਾਉਣੀ ਸੀ, ਤਾਂ ਕਿ ਦੁੱਧ ਦਾ ਦੁੱਧ  ਪਾਣੀ ਦਾ ਪਾਣੀ ਛਾਂਟ ਸਕਦੇ, ਪਰ ਸਿੱਖ ਤਾਂ ਅੱਜ ਉਸ ਗੁਰੂ ਦਾ ਪਾਠ ਵੀ ਮੁੱਲ ਕਰਵਾ ਰਹੇ ਹਨ

ਜਾਗੋ ਸਿਖੋ ਜਾਗੋ, ਆਪ ਗੁਰਬਾਣੀ ਪ੍ਹੜੋ, ਆਪ ਵਿਚਾਰੋ, ਤਾਂ ਹੀ ਅਸੀਂ  ਕਰਮਕਾਂਡ ਤੋ ਅਜਾਦ ਹੋ ਸਕਦੇ ਹਾਂ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top