Share on Facebook

Main News Page

ਪੰਜਾਬ ਦੇ ਵਾਰਿਸੋ ! ਪੰਜਾਬ ਦੇ ਕਿਸਾਨੋ !
-: ਇੰਦਰਜੀਤ ਸਿੰਘ, ਕਾਨਪੁਰ

ਅਪਣਾਂ ਢਿੱਡ ਭੁੱਖਾ ਰੱਖ ਕੇ, ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਿਉ ! ਤੁਸੀਂ ਗੁਜਰਾਤ ਦੀਆਂ ਜਮੀਨਾਂ ਨੂੰ ਛੱਡ ਕੇ ਪੰਜਾਬ ਵਾਪਿਸ ਚੱਲੇ ਜਾਉ, ਕਿਉਂਕਿ ਤੁਸੀਂ ਗੁਜਰਾਤੀ ਨਹੀਂ, ਭਾਰਤੀ ਤਾਂ ਤੁਸੀਂ ਕਦੀ ਵੀ ਨਹੀਂ ਅਖਵਾਏ।

ਹਿੰਦੂ ਮੀਡੀਆ, ਕਾਲੀ, ਟਕਸਾਲੀ ਅਤੇ ਅਕਾਲ ਤਖਤ ਦੇ ਬੁਰਛਾਗਰਦਾਂ ਨੇ ਮੋਦੀ ਦੇ ਇਸ ਫੁਰਮਾਨ ਤੋਂ ਬਾਅਦ ਚੁੱਪ ਧਾਰ ਲਈ ਹੈ, ਕਿਉਂਕਿ ਉਨਾਂ ਨੂੰ ਆਰ. ਐਸ. ਐਸ. ਦੀ ਬਖਸ਼ੀ “ਕੁਰਸੀ” ਪਿਆਰੀ ਹੈ, ਪੰਜਾਬ ਦਾ ਕਿਸਾਨ ਨਹੀਂ। ਇਨ੍ਹਾਂ ਨੂੰ ਵੋਟ ਦੇ ਕੇ ਜਿਤਾਉਣ ਦਾ ਇਹ ਖਮਿਆਜ਼ਾ, ਤਾਂ ਹੁਣ ਭੁਗਤਣਾਂ ਹੀ ਪੈਣਾਂ ਹੈ।

ਪੰਜਾਬ ਦੇ ਵਾਰਿਸੋ! ਤੁਸੀਂ ਭਾਂਵੇ ਗੁਜਰਾਤ ਵਿਚੋਂ ਖਦੇੜੇ ਜਾ ਰਹੇ ਹੋ, ਪਰ ਪੰਜਾਬ ਵਿੱਚ ਵੀ ਤੁਹਾਡੀਆਂ ਜ਼ਮੀਨਾਂ ਅਤੇ ਹੱਕਾਂ 'ਤੇ ਪ੍ਰਵਾਸੀ ਮਜਦੂਰ ਹੀ ਕਾਸ਼ਤਕਾਰੀ ਕਰਣਗੇ। ਤੁਹਾਨੂੰ ਨਾ ਪੰਜਾਬ ਜੋਗਾ ਰਹਿਣ ਦੇਣਾ ਹੈ ਇਨ੍ਹਾਂ ਸਿਆਸਤਦਾਨਾਂ ਨੇ, ਅਤੇ ਨਾ ਹੀ ਭਾਰਤ ਦੇ ਕਿਸੇ ਹੋਰ ਸੂਬੇ ਜੋਗਾ। ਅਪਣੀ ਅਾਵਾਜ਼ ਬੁਲੰਦ ਕਰੋ। ਅਪਣੇ ਅਧਿਕਾਰਾਂ ਦੀ ਰਖਿਆ ਆਪ ਕਰੋ, ਨਹੀਂ ਤਾਂ ਉੱਜੜ ਜਾਉਗੇ ! ਤੁਹਾਡਾ ਕੋਈ ਸਕਾ ਨਹੀਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top