Share on Facebook

Main News Page

ਸਿੱਖ ਜਥੇਬੰਦੀ ਨੇ ਸੋਨੀਆਂ ਦੀ ਕੋਠੀ ਦੇ ਬਾਹਰ ਦਿੱਤਾ ਧਰਨਾ

ਅੰਮ੍ਰਿਤਸਰ 4 ਅਗਸਤ (ਜਸਬੀਰ ਸਿੰਘ) ਦੇਸ ਦੀ ਘੱਟ ਗਿਣਤੀ ਤੇ ਵਿਸ਼ੇਸ਼ ਕਰਕੇ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਯੂਨਾਈਟਿਡ ਸਿੱਖ ਮੂਵਮੇਂਟ ਨੇ ਸਿੱਖ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕਾਂਗਰਸ ਦੀ ਕੌਂਮੀ ਪ੍ਰਧਾਨ ਬੀਬੀ ਸੋਨੀਆਂ ਗਾਂਧੀ ਦੀ ਰਿਹਾਇਸ਼ 10 ਜਨਪੱਥ ਦੇ ਬਾਹਰ ਰੋਸ ਧਰਨਾ ਦਿੱਤਾ ਤੇ ਆਂਪਣੀਆਂ ਮੰਗਾਂ ਦਾ ਇੱਕ ਪੱਤਰ ਵੀ ਮੌਕੇ ਤੇ ਆਏ ਅਧਿਕਾਰੀਆਂ ਨੂੰ ਦਿੱਤਾ।

ਯੂਨਾਈਟਿਡ ਸਿੱਖ ਮੂਵਮੈਂਟ ਦੇ ਆਂਗੂਆਂ ਤੇ ਵਰਕਰਾਂ ਦਾ ਇੱਕ ਜੱਥਾ ਗੁਰੂਦੁਆਂਰਾ ਬੰਗਲਾ ਸਾਹਿਬ ਤੋ ਖਾਲਸਾਈ ਨਾਅਰੇ ਮਾਰਦਾ ਹੋਇਆਂ ਬੀਬੀ ਸੋਨੀਆਂ ਗਾਂਧੀ ਦੀ ਰਿਹਾਇਸ਼ ਵੱਲ ਵਧਿਆਂ ਪਰ ਪੁਲੀਸ ਨੇ ਇਸ ਜਥੇ ਨੂੰ ਰਸਤੇ ਵਿੱਚ ਹੀ ਰੋਕ ਲਿਆਂ। ਉਸੇ ਜਗਾ 'ਤੇ ਬੈਠ ਕੇ ਵਰਕਰਾਂ ਨੇ ਧਰਨਾ ਲੱਗਾ ਦਿੱਤਾ ਤੇ ਜੰਮ ਕੇ ਨਾਅਰੇਬਾਜੀ ਕੀਤੀ।

ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਧਰਨਾਕਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ ਦੀ ਅਜਾਦੀ ਸਮੇਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ ਗਏ ਅਤੇ ਨਾ ਹੀ ਵਾਅਦੇ ਮੁਤਾਬਕ ਪੰਜਾਬ ਵਿੱਚ ਲੋੜੀਦੀ ਸੰਘੀ ਪ੍ਰਣਾਲੀ ਨੂੰ ਲਾਗੂ ਕੀਤਾ ਗਿਆਂ ਹੈ। ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣਾ ਦਾ ਵੀ ਵਾਅਦਾ ਕੀਤਾ ਗਿਆਂ ਸੀ ਜਿਹੜਾ ਅੱਜ ਤੱਕ ਵਫਾ ਨਹੀ ਹੋ ਸਕਿਆਂ। ਇਸੇ ਤਰਾ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ ਜਿਹਨਾਂ ਵਿੱਚ ਮਰਹੂਮ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਕਤਲ ਕੇਸ ਕਾਂਡ ਨਾਲ ਸਬੰਧਿਤ ਜੇਲ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਕੈਦੀ ਸ਼ਾਮਲ ਹਨ।

ਦਿੱਲੀ ਦੀ ਤਿਹਾੜ ਜੇਲ ਵਿੱਚ ਅੱਡੀਆਂ ਰਗੜ ਰਹੇ ਨਿਰਦੋਸ਼ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਉਸ ਨੂੰ ਦੋਹਰੇ ਮਾਪਦੰਡ ਅਪਨਾਉਦਿਆਂ ਨਿਰਦੋਸ਼ ਨੂੰ ਸਜਾ ਦੇ ਕੇ ਜਿਥੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆਂ ਹੈ ਉਥੇ ਵਿਦੇਸ਼ੀ ਸਰਕਾਰ ਨਾਲ ਵੀ ਵਾਅਦਾ ਖਿਲਾਫੀ ਕਰਕੇ ਦੇਸ ਦੀ ਅਜ਼ਮਤ ਨੂੰ ਦਾਅ ਤੇ ਲਗਾਇਆਂ ਗਿਆਂ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਬਣਾਈ ਗਈ ਕਾਲੀ ਸੂਚੀ ਨੂੰ ਵੀ ਖਤਮ ਕੀਤਾ ਜਾਵੇ ਅਤੇ ਸੂਚੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਦੇਸ ਵਾਪਸ ਆਂਉਣ ਲਈ ਵੀਜੇ ਦਿੱਤੇ ਜਾਣ ਤੇ ਉਹਨਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆਂ ਜਾਵੇ। ਪਿਛਲੇ ਸਮੇਂ ਜਿਹੜੇ ਪਰਿਵਾਰਾਂ ਦੇ ਮੈਬਰਾਂ ਨੂੰ ਪੁਲੀਸ ਮੁਕਾਬਲਿਆਂ ਵਿੱਚ ਮਾਰਿਆਂ ਗਿਆਂ ਹੈ ਉਹਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਸਰਕਾਰੀ ਗਰਾਂਟ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਘੱਟ ਗਿਣਤੀ ਕੌਂਮਾਂ ਦੀ ਸੁਰੱਖਿਆਂ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆਂ ਜਾਵੇ ਅਤੇ ਪਿਛਲੇ ਸਮੇਂ ਦੌਰਾਨ ਘੱਟ ਗਿਣਤੀਆਂ ਨਾਲ ਵਧੀਕੀਆਂ ਕਰਨ ਵਾਲਿਆਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਸਜਾਵਾ ਦਿੱਤੀਆਂ ਜਾਣ।

ਗੁਜਰਾਤ ਵਿੱਚ ਮੋਦੀ ਸਰਕਾਰ ਵੱਲੋ ਉਜਾੜੇ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਤੁਰੰਤ ਐਕਸ਼ਨ ਲਵੇ ਤੇ ਮੋਦੀ ਸਰਕਾਰ ਨੂੰ ਬਰਖਾਸਤ ਕਰਕੇ ਸਿੱਖ ਕਿਸਾਨਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆਂ ਜਾਵੇ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਸਰਕਾਰ ਵੱਲੋ ਉਹਨਾਂ ਦੀਆਂ ਮੰਗਾਂ ਨੂੰ ਅਮਲੀਜਾਮਾ ਨਹੀ ਪਹਿਨਾਇਆਂ ਜਾਂਦਾ ਉਨਾ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਧਰਨੇ ਨੂੰ ਭਾਈ ਮੋਹਕਮ ਸਿੰਘ ਤੇ ਜਥੇਬੰਦੀ ਦੇ ਸਕੱਤਰ ਜਨਰਲ ਸ੍ਰ. ਗੁਰਦੀਪ ਸਿੰਘ, ਸ੍ਰੀ ਕ੍ਰਿਸ਼ਨ ਚੰਦ ਆਂਹੂਜਾ, ਡਾਂ ਭਗਵੰਤ ਸਿੰਘ, ਹਮੀਦ ਮਸੀਹ, ਗਿਆਂਨ ਚੰਦ, ਡਾਂ. ਅਨਵਰ ਅਹਿਮਦ, ਜਾਤਿੰਦਰ ਸਿੰਘ ਈਸੜੂ, ਗੁਰਨਾਮ ਸਿੰਘ ਚੰਡੀਗੜ, ਸਰਬਜੀਤ ਸਿੰਘ ਮਲੋਵਾ, ਜਸਵਿੰਦਰ ਸਿੰਘ ਘੋਲੀਆਂ, ਸਤਨਾਮ ਸਿੰਘ ਮਨਾਵਾਂ, ਡਾ. ਗੁਰਜਿੰਦਰ ਸਿੰਘ, ਬਲਵੰਤ ਸਿੰਘ ਗੋਪਾਲਾ, ਕਮਲਜੀਤ ਸਿੰਘ ਅੰਬਾਲਾ, ਗੁਰਨਾਮ ਸਿੰਘ ਅੰਬਾਲਾ, ਗੁਰਦੀਪ ਸਿੰਘ ਸੇਖਾਂ, ਬਾਬਾ ਚਮਕੌਰ ਸਿੰਘ, ਬਾਬਾ ਬਲਕਾਰ ਸਿੰਘ ਬਲਵਿੰਦਰ ਸਿੰਘ ਜਲੰਧਰ, ਰਘੂਵੀਰ ਸਿੰਘ ਰਾਏਕੋਟ,ਬਾਬਾ ਮੇਜਰ ਸਿੰਘ ਮਾਨਸਾ, ਕੈਪਟਨ ਨਿਧਾਨ ਸਿੰਘ ਬਲਵਿੰਦਰ ਸਿੰਘ ਉਦੰਗ, ਜਸਵਿੰਦਰ ਸਿੰਘ ਬਰਾੜ, ਸੁਰਿੰਦਰ ਸਿੰਘ ਕਿਸ਼ਨਪੁਰਾ, ਜਸਵਿੰਦਰ ਸਿੰਘ ਕੋਠੇ ਕਮੋ ਕੇ, ਹਰਚੰਦ ਸਿੰਘ ਕੋਟਲਾ ਗੁਰੂ, ਜਸਵਿੰਦਰ ਸਿੰਘ ਸਿੱਧੂ ਅਤੇ ਰਾਜਵੀਰ ਸਿੰਘ ਰੌਂਤਾ ਨੇ ਵੀ ਸੰਬੋਧਨ ਕੀਤਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top