Share on Facebook

Main News Page

ਗੁਰਬਾਣੀ ਦੇ ਸੱਚ ਸੁਣ ਕੇ ਸੰਗਤਾਂ ਸੰਜਮ ਰੱਖਣ
-: ਭਾਈ ਹਰਜਿੰਦਰ ਸਿੰਘ ਮਾਝੀ

ਬੱਧਨੀ ਕਲਾਂ (ਸੁਖਜੀਵਨ ਕੁੱਸਾ): ਅੱਜ ਦੇ ਡੇਰੇਦਾਰਾਂ ਵੱਲੋਂ ਸੰਗਤਾਂ ਨੂੰ ਹਨੇਰੇ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ ਗੁੰਮਰਾਹ ਅਤੇ ਗੁਰਬਾਣੀ ਦੀ ਅਸਲੀਅਤ ਤੋਂ ਦੂਰ ਕਰਕੇ ਬਣਾਇਆ ਜਾ ਰਿਹਾ ਹੈ ਮੋਹਰਾ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਰਦਿਆਂ ਕਿਹਾ, ਕਿ ਅੱਜ ਸਾਡੀ ਸਿੱਖ ਕੌਮ ਗੁਰਬਾਣੀ ਦੇ ਗਿਆਨ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਜਿਸ ਦਾ ਨਤੀਜਾ ਪੰਜਾਬ ਅੰਦਰ ਵੱਡੇ ਪੱਧਰ ਤੇ ਡੇਰਾਵਾਦ ਫੈਲ ਚੁੱਕਿਆ ਹੈ ਅਤੇ ਪੰਜਾਬ ਅੰਦਰ ਬਹੁਤ ਸਾਰੇ ਡੇਰਾਵਾਦੀ ਗੁਰਬਾਣੀ ਨਾਲੋਂ ਸਿੱਖ ਸੰਗਤਾਂ ਨੂੰ ਤੋੜ ਕੇ ਸਿੱਖਾਂ ਨੂੰ ਆਪਸ ਵਿੱਚ ਹੀ ਲੜਾਉਣਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਅਸੀਂ ਇਸ ਤਰਾਂ ਦੀ ਆਪਸੀ ਭਾਈਚਾਰਕ ਲੜਾਈ ਤੋਂ ਦੂਰ ਰਹਿ ਕੇ ਗੁਰਮਤਿ ਤੋਂ ਦੂਰ ਹੋ ਚੁੱਕੇ ਲੋਕਾਂ ਨੂੰ ਗੁਰਬਾਣੀ ਦੇ ਗਿਆਨ ਨਾਲ ਜੋੜਨਾਂ ਚਾਹੁੰਦੇ ਹਾਂ ਜਿਸ ਦਾ ਨਤੀਜਾ ਬਹੁਤ ਸਾਰੀਆਂ ਸਿੱਖ ਸੰਗਤਾਂ ਜਾਗਰੂਕ ਵੀ ਹੋ ਚੁੱਕੀਆਂ ਹਨ। ਉਹਨਾਂ ਕਿਹਾ ਪਿਛਲੇ ਦਿਨੀ ਪਿੰਡ ਲੋਪੋ ਵਿਖੇ ਇੱਕ ਸੰਪਰਦਾਇ ਦੇ ਸਮਰਥਕਾਂ ਵੱਲੋਂ ਸਾਡੇ ਵੱਲੋਂ ਕੀਤੀ ਜਾ ਰਹੀ ਗੁਰਬਾਣੀ ਦੀ ਕਥਾ ਮੌਕੇ ਜੋ ਹਮਲਾ ਸਾਡੇ ਉੱਪਰ ਕੀਤਾ ਗਿਆ ਹੈ ਅਤਿ ਘਟੀਆ ਕਿਸਮ ਦਾ ਆਪ ਹੁਦਰਾਪਣ ਹੈ।

ਪਰ ਆਪਣੇ ਆਪ ਨੂੰ ਥੋੜੇ ਚਿਰ ਲੋਕਲ ਤੌਰ 'ਤੇ ਚੱਲ ਰਹੀ ਪੰਥਕ ਕਹਾਉਣ ਵਾਲੀ ਅਖਬਾਰ ਨੇ ਪਿਛਲੇ ਦਿਨੀ ਜੋ ਖਬਰ ਪ੍ਰਕਾਸ਼ਤ ਕੀਤੀ ਗਈ ਹੈ, ਤੱਥਾਂ ਤੋ ਕੋਹਾਂ ਦੂਰ ਹੈ ਉਹਨਾਂ ਕਿਹਾ ਕਿ ਗੁਰੂ ਕੇ ਸਿੰਘ ਕਦੇ ਵੀ ਡਰਦੇ ਸਟੇਜਾਂ ਤੋਂ ਨਹੀਂ ਉਤਰਦੇ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵੱਜੋਂ ਸਾਨੂੰ ਸਟੇਜ ਤੋਂ ਪਾਸੇ ਹੋਣਾ ਪਿਆ। ਉਹਨਾਂ ਕਿਹਾ ਕਿ ਅਸੀਂ ਜਲਦੀ ਹੀ ਸਿੱਖ ਧਰਮ ਪ੍ਰਚਾਰ ਦੀ ਮੁਹਿੰਮ ਨਵੇਕਲੇ ਢੰਗ ਨਾਲ ਸ਼ੁਰੂ ਕਰਕੇ ਗੁਰਬਾਣੀ ਕਰਕੇ ਗੁਰਬਾਣੀ ਤੋਂ ਦੂਰ ਹੋ ਚੁੱਕੀਆਂ ਸਿੱਖ ਸੰਗਤਾਂ ਨੂੰ ਆਪਣੇ ਅਣਮੁੱਲੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਵਾਂਗੇ।

ਇਸ ਮੌਕੇ ਉਹਨਾਂ ਨਾਲ ਮਲਕੀਤ ਸਿੰਘ.ਜਗਸੀਰ ਸਿੰਘ, ਹਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ (ਅ) ਅੰਗਰੇਜ਼ ਸਿੰਘ, ਗੁਰਮੀਤ ਸਿੰਘ,ਜਗਸੀਰ ਸਿੰਘ,ਨਿਰਭੈ ਸਿੰਘ, ਗਿਆਨੀ ਅਵਤਾਰ ਸਿੰਘ, ਗੁਰਦੀਪ ਸਿੰਘ, ਗੁਰਮੇਲ ਸਿੰਘ, ਕਰਮਜੀਤ ਸਿੰਘ, ਗੁਰਤੇਜ ਸਿੰਘ, ਮੰਦਰ ਸਿੰਘ ਪੰਚ, ਮੈਂਬਰ ਜਸਵੰਤ ਸਿੰਘ, ਪਿ੍ਰਤਪਾਲ ਸਿੰਘ ਭਗਵਾਨ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top