Share on Facebook

Main News Page

‘ਡੇਅ ਐਂਡ ਨਾਈਟ’ ਟੀ.ਵੀ. ਚੈਨਲ ਬੰਦ ਕਰਨ ਦਾ ਐਲਾਨ

ਜਲੰਧਰ, 3 ਅਗਸਤ (ਮੇਜਰ ਸਿੰਘ) - 24 ਘੰਟੇ ਚੱਲਣ ਵਾਲੇ ਬਹੁਭਾਸ਼ਾਈ ਟੀ.ਵੀ. ਚੈਨਲ ਡੇਅ ਐਂਡ ਨਾਈਟ ਦੇ ਮੁਖੀ ਕੰਵਰ ਸੰਧੂ ਨੇ ਕੇਬਲ ਨੈਟਵਰਕ ’ਤੇ ਪੰਜਾਬ ਦੇ ਇਕ ਸ਼ਕਤੀਸ਼ਾਲੀ ਘਰਾਣੇ ਦੇ ਕਬਜ਼ੇ ਕਾਰਨ ਰੁਕਾਵਟਾਂ ਪੈਦਾ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਚੈਨਲ ਬੰਦ ਕਰਨ ਦਾ ਐਲਾਨ ਕੀਤਾ ਹੈ। ਚੈਨਲ ਉਪਰ ਆਪਣੇ ਆਖਰੀ ਪ੍ਰਸਾਰਨ ਵਿਚ ਕੰਵਰ ਸੰਧੂ ਨੇ ਦੱਸਿਆ ਕਿ ਚੈਨਲ ਦੇ ਸ਼ੁਰੂ ਹੋਣ ਦੇ ਦੋ ਮਹੀਨਿਆਂ ਬਾਅਦ ਹੀ ਕੇਬਲ ਨੈਟਵਰਕ ਉਪਰ ਕਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਣ ਲੱਗ ਪਈਆਂ ਸਨ। ਨੈਟਵਰਕ ਦੇ ਪ੍ਰਬੰਧਕਾਂ ਕੋਲ ਕਈ ਵਾਰ ਵਿਰੋਧ ਜਤਾਉਣ ਤੇ ਚਿੱਠੀ-ਪੱਤਰ ਕਰਨ ਤੋਂ ਬਾਅਦ ਉਲਟਾ ਪ੍ਰਬੰਧਕਾਂ ਨੇ ਡੇਅ ਐਂਡ ਨਾਈਟ ਨੂੰ ਕੇਬਲ ਨੈਟਵਰਕ ਤੋਂ ਬੰਦ ਹੀ ਕਰ ਦਿੱਤਾ।

ਸ: ਸੰਧੂ ਨੇ ਦੱਸਿਆ ਕਿ ਪੰਜਾਬ ਅੰਦਰ ਚੈਨਲ ਦੇਖਣ ਲਈ ਵੱਡੀ ਪੱਧਰ ’ਤੇ ਲੋਕ ਕੇਬਲ ਉਪਰ ਨਿਰਭਰ ਹਨ। ਡੇਅ ਐਂਡ ਨਾਈਟ ਕੇਬਲ ਨੈਟਵਰਕ ’ਚੋਂ ਹੀ ਬਾਹਰ ਕੱਢ ਦਿੱਤੇ ਜਾਣ ਕਾਰਨ ਸਾਨੂੰ ਵੱਡਾ ਵਿੱਤੀ ਨੁਕਸਾਨ ਸ਼ੁਰੂ ਹੋ ਗਿਆ। ਸ਼ੁਰੂ ਵਿਚ ਡੇਅ ਐਂਡ ਨਾਈਟ ਚੈਨਲ ਅੱਧੀ ਦਰਜਨ ਡੀ.ਟੀ.ਐਸ. ਪਲੇਟਫਾਰਮ ਉਪਰ ਆਉਂਦਾ ਸੀ, ਪਰ ਸਾਨੂੰ ਦੋ ਪਲੇਟਫਾਰਮਾਂ ਤੱਕ ਸੀਮਤ ਕਰ ਦਿੱਤਾ ਗਿਆ।

ਇਸ ਕਾਰਨ ਚੈਨਲ ਦੀ ਮਾਲੀ ਹਾਲਤ ਹੋਰ ਵਿਗੜ ਗਈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਅਸੀਂ ਹੁਣ ਕੇਬਲ ਦੇ ਨਾਲ ਡੀ.ਟੀ.ਐਚ. ਪਲੇਟਫਾਰਮਾਂ ਤੋਂ ਵੀ ਚੈਨਲ ਬੰਦ ਕਰ ਦਿੱਤਾ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੀਮਤ ਢੰਗ ਨਾਲ ਚੈਨਲ ਨੂੰ ਜਾਰੀ ਰੱਖਣਗੇ। ਸ: ਸੰਧੂ ਨੇ ਕਿਹਾ ਉਹ ਨਿਰਪੱਖ ਤੇ ਨਿਰਭੈ ਪੱਤਰਕਾਰੀ ਨੂੰ ਸਮਰਪਿਤ ਰਹਿਣਗੇ ਤੇ ਪ੍ਰੈਸ ਦੀ ਆਜ਼ਾਦੀ ਲਈ ਡਟੇ ਰਹਿਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top