Share on Facebook

Main News Page

ਗਿਆਨੀ ਮੱਲ ਸਿੰਘ ਨੂੰ ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਥਾਪਣ ਦੀ ਚਰਚਾ

ਬੀ.ਐਸ.ਚਾਨਾ, ਆਨੰਦਪੁਰ ਸਾਹਿਬ, 4 ਅਗਸਤ: ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਮੱਲ ਸਿੰਘ ਨੂੰ ਤਖਤ ਕੇਸਗੜ੍ਹ ਸਾਹਿਬ ਦਾ ਨਵਾਂ ਜਥੇਦਾਰ ਥਾਪੇ ਜਾਣ ਦੀ ਸੰਭਾਵਨਾ ਬਣ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਅਨੁਸਾਰ ਭਾਵੇਂ ਨਵਾਂ ਜਥੇਦਾਰ ਲਗਾਉਣ ਦਾ ਫੈਸਲਾ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਹੀ ਹੋਣਾ ਹੈ ਪਰ ਗਿਆਨੀ ਮੱਲ ਸਿੰਘ ਨੂੰ ਗਿਆਨੀ ਤਰਲੋਚਨ ਸਿੰਘ ਦੇ ਬਦਲ ਵੱਜੋਂ ਚੁਣਿਆ ਜਾ ਚੁੱਕਿਆ ਹੈ। ਇਸ ’ਤੇ ਸਾਰੀਆਂ ਧਿਰਾਂ ਦੀ ਸਹਿਮਤੀ ਬਣੀ ਹੋਈ ਹੈ। ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਕਾਰਜਭਾਗ ਇੱਥੋਂ ਦੇ ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਵੇਖ ਰਹੇ ਹਨ, ਪਰ ਨਵਾਂ ਜਥੇਦਾਰ ਬਣਨ ਲਈ ਸਿੱਖ ਪੰਥ ਦੇ ਵਿਦਵਾਨਾਂ ਵਿੱਚੋਂ ਜਿੱਥੇ ਕਈ ਨਾਮ ਸਾਹਮਣੇ ਆ ਰਹੇ ਹਨ, ਉੱਥੇ ਕਈਆਂ ਨੇ ਜ਼ੋਰ-ਅਜ਼ਮਾਇਸ਼ ਵੀ ਸ਼ੁਰੂ ਕੀਤੀ ਹੋਈ ਹੈ। ਹੋਰ ਤਾਂ ਹੋਰ ਸਿਆਸੀ ਆਗੂ ਵੀ ਇਸ ਅਹੁਦੇ ਲਈ ਦੌੜ ਵਿੱਚ ਸ਼ਾਮਲ ਹਨ। ਸੂਤਰਾਂ ਅਨੁਸਾਰ ਜਥੇਦਾਰ ਦੇ ਅਹੁਦੇ ਲਈ ਕਈ ਨਾਮ ਚਰਚਾ ਵਿੱਚ ਹਨ ਪਰ ਗਿਆਨੀ ਮੱਲ ਸਿੰਘ, ਗਿਆਨੀ ਰਣਜੀਤ ਸਿੰਘ, ਗਿਆਨੀ ਜਗਤਾਰ ਸਿੰਘ, ਗਿਆਨੀ ਸੁਖਵਿੰਦਰ ਸਿੰਘ ਅਤੇ ਗਿਆਨੀ ਮਾਨ ਸਿੰਘ ਦੇ ਨਾਮ ਮੁੱਖ ਹਨ।

ਗਿਆਨੀ ਮੱਲ ਸਿੰਘ ਮੌਜੂਦਾ ਸਮੇਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਹਨ। ਇਸ ਲਈ ਜਿੱਥੇ ਸੀਨੀਅਰ ਹੋਣ ਦੇ ਨਾਤੇ ਉਨ੍ਹਾਂ ਦਾ ਇਸ ਅਹੁਦੇ ਦਾ ਹੱਕ ਬਣਦਾ ਹੈ, ਉੱਥੇ ਉਨ੍ਹਾਂ ਨੂੰ ਧਰਮ ਦਾ ਗਿਆਨ ਹੋਣ ਦੇ ਨਾਲ ਨਾਲ ਉਹ ਵੀ ਵਿਵਾਦਾਂ ਤੋਂ ਦੂਰ ਹਨ। ਉਹ ਸਮੇਂ ਸਮੇਂ ’ਤੇ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਸ਼ਿਰਕਤ ਕਰਦੇ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਪਹਿਲੀ ਪਸੰਦ ਹੀ ਹਨ। ਉਨ੍ਹਾਂ ਦੇ ਨਾਮ ਬਾਰੇ ਜਿੱਥੇ ਅੰਤ੍ਰਿੰਗ ਕਮੇਟੀ ਦੇ ਪਹਿਲੀ ਪਸੰਦ ਕਤਾਰ ਦੇ ਆਗੂਆਂ ਦਰਮਿਆਨ ਚਰਚਾ ਹੋ ਚੁੱਕੀ ਹੈ, ਉੱਥੇ ਇਸ ਸਬੰਧੀ ‘ਹਾਈ ਕਮਾਂਡ’ ਦਾ ਵੀ ਇਸ਼ਾਰਾ ਮਿਲ ਚੁੱਕਿਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਨਵੇਂ ਜਥੇਦਾਰ ਦਾ ਨਾਮ ਗਿਆਨੀ ਤਰਲੋਚਨ ਸਿੰਘ ਦੀ ਅੰਤਿਮ ਅਰਦਾਸ, ਜੋ 10 ਅਗਸਤ ਨੂੰ ਹੋ ਰਹੀ ਹੈ, ਤੋਂ ਬਾਅਦ ਹੀ ਕੀਤਾ ਜਾਵੇਗਾ।

Source: http://punjabitribuneonline.com


ਟਿੱਪਣੀ:

ਹਾਲੇ ਦੋ ਕੁ ਦਿਨ ਪਹਿਲਾਂ ਹੀ ਖ਼ਾਲਸਾ ਨਿਊਜ਼ 'ਤੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿ "ਪੇਸ਼ ਹਨ ਪੱਪੂ ਬਣਨ ਦੀ ਤਿਆਰੀ 'ਚ ਗਿਆਨੀ ਮੱਲ ਸਿੰਘ ਵਲੋਂ ਲਿਖੀ ਕਿਤਾਬ ਦੇ ਕੁੱਝ ਕੁ ਹਿੱਸੇ, ਜਿਸ ਨੂੰ ਪੜ੍ਹ ਕੇ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਨੇ।" ਮੱਲ ਸਿੰਘ ਬੜੀ ਦੇਰ ਤੋਂ ਪੱਪੂ ਬਣਨ ਦੀ ਇੱਛਾ ਰਖਦੇ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰੁੱਧ ਲੂਣਹਰਾਮੀ ਦਾ ਸਬੂਤ ਉਹ ਆਪਣੀ ਕਿਤਾਬ "ਸ੍ਰੀ ਦਸਮ ਗ੍ਰੰਥ ਪ੍ਰਬੋਧ" ਰਾਹੀਂ ਦੇ ਚੁਕੇ ਹਨ, ਬੇਗੈਰਤੀ ਦਾ ਸਬੂਤ ਉਹ ਪੱਪੂ ਬਣਕੇ ਦੇਣਗੇ। ਇਹ ਚਾਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਕਿਨਾਰ ਕਰਕੇ, ਅਸ਼ਲੀਲਤਾ ਭਰੇ ਅਖੌਤੀ ਦਸਮ ਗ੍ਰੰਥ ਨੂੰ ਪ੍ਰੋਤਸਾਹਿਤ ਕਰਨ ਦੀਆਂ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top