Share on Facebook

Main News Page

ਪ੍ਰਿੰ: ਸੁਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਅਤੇ ਸੁਰਿੰਦਰ ਕੌਰ ਬਾਦਲ ਦੀਆਂ ਸਿਫਤਾਂ ਦੇ ਪੁਲ ਬੰਨੇ

* ਪਾਰਲੀਮੈਂਟ ਦੇ ਅੰਦਰ ਬੀਬੀ ਬਾਦਲ ਨੇ ਹੀ ਅਵਾਜ਼ ਬੁਲੰਦ ਕੀਤੀ - ਪ੍ਰਿੰ: ਸੁਰਿੰਦਰ ਸਿੰਘ
* ਬੀਬੀ ਬਾਦਲ ਜੀ! ਆਪਣੀ ‘ਸੱਸ ਮਾਤਾ’ ਵਲੋਂ ਅਰੰਭੇ ਧਰਮ ਪ੍ਰਚਾਰ ਦੇ ਕੰਮਾਂ ਵਿੱਚ ਆਈ ਖੜੋਤ ਵੀ ਤੁਸੀਂ ਹੀ ਦੂਰ ਕਰੋ - ਪ੍ਰਿੰ: ਸੁਰਿੰਦਰ ਸਿੰਘ

ਅਨੰਦਪੁਰ ਸਾਹਿਬ 5 ਅਗਸਤ (ਸੁਰਿੰਦਰ ਸਿੰਘ ਸੋਨੀ) ਇਤਿਹਾਸ ਗਵਾਹ ਹੈ ਕਿ ਸ:ਕਪੂਰ ਸਿੰਘ ਜੀ ਆਈ, ਏ. ਐਸ. ਤੋਂ ਬਾਅਦ ਪਾਰਲੀਮੈਂਟ ਦੇ ਅੰਦਰ ਬੀਬੀ ਹਰਿਸਿਮਰਤ ਕੌਰ ਬਾਦਲ ਨੇ ਨਿਧੱੜਕ ਹੋ ਕੇ ਲਾ-ਮਿਸਾਲ ਢੰਗ ਨਾਲ ਵੱਖ-ਵੱਖ ਸਿੱਖ ਮੁੱਦਿਆਂ ਵਾਰੇ ਅਵਾਜ਼ ਬੁਲੰਦ ਕਰਕੇ ਸਿੱਖ ਵਿਰੋਧੀਆਂ ਨੂੰ ਨਿਰ-ਉ¤ਤਰ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ੍ਰੋ: ਗੁ: ਪ੍ਰ: ਕਮੇਟੀ ਨੇ ਕੀਤਾ। ਉਹਨਾਂ ਕਿਹਾ ਕਿ ਬੀਬੀ ਹਰਿਸਿਮਰਤ ਕੌਰ ਬਾਦਲ ਸ੍ਰੋ: ਗੁ: ਪ੍ਰ: ਕਮੇਟੀ ਦੇ ਪਹਿਲੇ ਪ੍ਰਧਾਨ ਸ: ਸੁੰਦਰ ਸਿੰਘ ਮਜੀਠੀਆ ਦੀ ਪੜਪੋਤਰੀ ਹੋਣ ਕਾਰਨ ਸਿੱਖ ਜ਼ਜ਼ਬਾਤ ਉਸਦੀਆਂ ਰਗਾਂ ਵਿੱਚ ਭਰੇ ਹੋਏ ਹਨ ਤੇ ਜਦੋਂ ਵੀ ਕੋਈ ਮਸਲਾ ਪਾਰਲੀਮੈਂਟ ਹਾਊਸ ਵਿੱਚ ਆਉਂਦਾ ਹੈ ਉਹ ਭਾਵੇਂ ਚੌਰਾਸੀ ਦੇ ਨਸਲਕੁਸ਼ੀ ਦੇ ਕਾਤਲਾਂ ਨੂੰ ਫਾਹੇ ਟੰਗਾਉਣ ਲਈ ਹੋਵੇ, ਭਾਵੇਂ ਪੰਜਾਬ ਦੀਆ ਹੱਕੀ ਮੰਗਾਂ ਨਾਲ ਨਾਲ ਸਬੰਧਤ ਹੋਵੇ ਤੇ ਭਾਵੇਂ ਦੂਜੇ ਰਾਜਾਂ ਵਿੱਚ ਪੰਜਾਬੀ ਕਿਸਾਨਾਂ ਦੇ ਉਜਾੜੇ ਸਬੰਧੀ ਹੋਵੇ, ਬੀਬੀ ਬਾਦਲ ਨੇ ਬਾ-ਖੂਬੀ ਸਿੱਖ ਕੌਮ ਦਾ ਕੇਸ ਸੰਸਾਰ ਸਾਹਮਣੇ ਪੇਸ਼ ਕੀਤਾ ਹੈ।

ਪ੍ਰਿੰ: ਸੁਰਿੰਦਰ ਸਿੰਘ ਨੇ ਬੀਬੀ ਬਾਦਲ ਨੂੰ ਅਪੀਲ ਕੀਤੀ ਕਿ ਤੁਸੀਂ ਰੁੱਖ ਅਤੇ ਕੁੱਖ ਦੀ ਸੰਭਾਲ ਲਈ ਜੋ ਸੰਘਰਸ਼ ਕੀਤਾ ਹੈ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਸਮਰਪਿਤ ਹੈ, ਕਿਉਂ ਕਿ ਗੁਰੂ ਜੀ ਨੇ ਵਾਤਾਵਰਨ ਦੀ ਸੰਭਾਲ ਸਬੰਧੀ "ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ" ਅਤੇ "ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ" ਦਾ ਸਿਧਾਂਤ ਬਾਣੀ ਵਿੱਚ ਦਿੱਤਾ ਹੈ। ਹੁਣ ਇਸੇ ਤਰਾਂ ਹੀ ਬੀਬੀ ਬਾਦਲ ਨੂੰ ਆਪਣੀ ‘ਸੱਸ ਮਾਤਾ’ ਬੀਬੀ ਸੁਰਿੰਦਰ ਕੌਰ ਬਾਦਲ ਵਲੋਂ ਅਰੰਭ ਕੀਤੀਆਂ ਧਰਮ ਪ੍ਰਚਾਰ ਸਰਗਰਮੀਆਂ ਵਿੱਚ ਆਈ ਖੜੋਤ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਜਿਵੇਂ ਉਹਨਾਂ ਨੇ ਕੀਰਤਨ ਦਰਬਾਰਾਂ ਤੇ ਗੁਰਮਤਿ ਸਮਾਗਮਾਂ ਵਿੱਚ ਭਾਈ ਹਰਜਿੰਦਰ ਸਿੰਘ ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਵਰਗੇ ਵਿਦਵਾਨਾਂ ਦੀਆਂ ਸੇਵਾਵਾਂ ਪ੍ਰਾਪਤ ਕਰਕੇ ਧਰਮ ਪ੍ਰਚਾਰ ਲਹਿਰ ਅਰੰਭ ਕੀਤੀ ਅਤੇ ਮਾਲਵੇ ਦੀ ਧਰਤੀ ਤੇ ਸਿੱਖੀ ਦੀ ਸੁਗੰਧੀ ਫੈਲਾਉਣ ਦਾ ਯਤਨ ਕੀਤਾ ਅਤੇ ਨਾਲ ਹੀ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਲੰਗਰ ਦੀ ਸੇਵਾ ਲਈ ਪੰਜਾਬ ਪੱਧਰ ਤੇ ਅਕਾਲੀ ਆਗੂਆਂ ਦੀ ਡਿਊਟੀਆਂ ਲਾ ਕੇ, ਜਿਥੇ ਲੰਗਰ ਦੀ ਸੇਵਾ ਵਾਰੇ ਸੁਚੇਤ ਕੀਤਾ, ਉਥੇ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਵੀ ਜੋੜਿਆ।

ਉਸੇ ਤਰਾਂ ਬੀਬੀ ਬਾਦਲ ਜੀ ਨੂੰ ਉਹ ਸਰਗਰਮੀਆਂ ਮੁੜ ਤੋਂ ਅਰੰਭ ਕਰਨੀਆਂ ਚਾਹੀਦੀਆਂ ਹਨ। ਕਿਉਂ ਕਿ "ਰਾਜ ਬਿਨਾ ਨਹੀ ਧਰਮ ਚਲੇ ਹੈ" ਦੇ ਕਥਨ ਅਨੁਸਾਰ ਜਦ ਤੱਕ ਰਾਜਨੀਤਕ ਤੌਰ 'ਤੇ ਧਰਮ ਪ੍ਰਚਾਰ ਦੇ ਯਤਨ ਅਰੰਭ ਨਹੀਂ ਕੀਤੇ ਜਾਂਦੇ ਪੰਜਾਬ ਵਿੱਚ ਨਸ਼ਿਆਂ, ਪਤਿਤਪੁਣਾ, ਭਰੂਣ ਹੱਤਿਆ, ਦਾਜ ਦਹੇਜ, ਜਾਤ-ਪਾਤ ਤੇ ਉਚ ਨੀਚ ਦੇ ਵਿਤਕਰਿਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਰਾਜਨੀਤਕ ਤੌਰ 'ਤੇ ਸੇਵਾ ਨਿਭਾ ਰਹੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਸੱਸ ਮਾਤਾ ਸੁਰਿੰਦਰ ਕੌਰ ਦੇ ਅਰੰਭ ਕੀਤੇ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਆਈ ਖੜੋਤ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਤਾਂ ਕਿ ਪੰਜਾਬ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕੇ।

Source: Punjab Spectrum


ਟਿੱਪਣ:

ਲਗਦਾ ਹੈ ਪ੍ਰਿੰਸੀਪਲ ਸਾਹਿਬ ਨੂੰ ਪੱਪੂ ਬਣਨ ਦੀ ਲਾਲਸਾ ਜਾਗ ਪਈ ਹੈ, ਇਸੇ ਲਈ ਪ੍ਰਿੰਸੀਪਲ ਸਾਹਿਬ ਪੱਪੂ ਬਣਨ ਦੀ ਤਿਆਰੀ ਕਰ ਰਹੇ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਚਾਪਲੂਸੀ ਦੀ, ਫਿਰ ਬੇਗੈਰਤੀ ਦੀ ਅਤੇ ਹੋਰ ਕਈ ਵਿਸ਼ੇਸ਼ਤਾਵਾਂ ਦੀ ਜ਼ਰੂਰਤ ਹੈ, ਪਰ ਇਹ ਕੰਮ ਔਖਾ ਨਹੀਂ, ਆਪਣੀ ਜ਼ਮੀਰ ਨੂੰ ਮਾਰੋ, ਤੇ ਪੱਪੂ ਤਿਆਰ

ਸ਼ਾਬਾਸ਼ ਪ੍ਰਿੰਸੀਪਲ ਸਾਹਿਬ, ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਪਿੰਦਰਪਾਲ ਸਿੰਘ ਵਰਗਿਆਂ ਦੀ ਲਾਈਨ 'ਚ ਖੜੇ ਹੋਣ ਲਈ ਹੋ ਜਾਓ ਤਿਆਰ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top