Share on Facebook

Main News Page

ਹਨੀ ਸਿੰਘ ਦੇ ਵੰਡਰਲੈਂਡ ਵਿਖੇ ਹੋਣ ਵਾਲੇ ਪ੍ਰੋਗ੍ਰਾਮ ਨੂੰ ਰੋਕਣ ਲਈ ਪਟੀਸ਼ਨ ਸਾਈਨ ਕਰੋ
-: ਗੁਰੂ ਨਾਨਕ ਮਿਸ਼ਨ ਕੈਨੇਡਾ

ਲਚਰ ਗਾਈਕੀ ਅਤੇ ਗੰਦ ਫੈਲਾਉਣ ਵਿੱਚ ਮਾਹਿਰ ਹਨੀ ਸਿੰਘ ਦਾ ਪ੍ਰੋਗ੍ਰਾਮ ਆਉਣ ਵਾਲੇ ਦਿਨਾਂ 'ਚ ਟੋਰੰਟੋ ਵਿਖੇ ਵੰਡਰਲੈਂਡ 'ਚ ਰਖਿਆ ਗਿਆ ਹੈ। ਸਾਰੇ ਸਮਾਜ ਵਿੱਚ ਧੀਆਂ ਭੈਣਾਂ ਦਾ ਜਲੂਸ ਸ਼ਰੇਆਮ ਕੱਢ ਰਿਹਾ ਹੈ, ਲਚਰ ਗਾਇਕੀ ਨਾਲ ਲਬਰੇਜ਼ ਇਸ ਘਟੀਆ ਗਾਇਕ ਨੂੰ ਸੁਣਨਾ ਵੀ ਸਮਾਜ ਦੀ ਤੌਹੀਨ ਹੈ। ਪਰ ਪੈਸੇ 'ਚ ਅੰਨ੍ਹੇ ਹੋਏ ਪ੍ਰਮੋਟਰ ਜਿਨ੍ਹਾਂ ਨੂੰ ਸਿਰਫ ਪੈਸਾ ਹੀ ਦਿਸਦਾ ਹੈ, ਸਮਾਜ ਜਾਵੇ ਢੱਠੇ ਖੂਹ 'ਚ, ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ, ਐਸਾ ਗਾੲਕਿ ਨੂੰ ਕੈਨਡਾ ਦੀ ਧਰਤੀ 'ਤੇ ਕਦਮ ਨਾ ਧਰਣ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ।

ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਇਹ ਪਟੀਸ਼ਨ ਸਾਈਨ ਕਰਨੀ ਚਾਹੀਦੀ ਹੈ, ਜੇਕਰ 11 ਅਗਸਤ ਤੱਕ ਵੱਡੀ ਗਿਣਤੀ 'ਚ ਪਟੀਸ਼ਨ ਸਾਰੀਨ ਹੋ ਜਾਂਦੀ ਹੈ ਤਾਂ ਟੋਰੰਟੋ ਪੁਲਿਸ ਦੀ ਸਹਾਇਤਾ ਨਾਲ ਇਸ ਘਟੀਆ ਗਾਉਣ ਵਾਲੇ ਦਾ ਪ੍ਰੋਗ੍ਰਾਮ ਰੁੱਕ ਸਕਦਾ ਹੈ। ਮਰਜ਼ੀ ਹੈ ਤੁਹਾਡੀ, ਆਖਿਰ ਸਭ ਦੀਆਂ ਮਾਂਵਾਂ, ਭੈਣਾਂ ਹੈਗੀਆਂ, ਤੇ ਜੇ ਆਪਣੀ ਮਾਂ, ਭੈਣ ਦੀ ਇੱਜ਼ਤ ਆਬਰੂ ਬਚਾ ਕੇ ਰੱਖਣਾ ਚਾਹੁੰਦੇ ਹੋ, ਤਾਂ ਏਹੋ ਜਿਹੇ ਘਟੀਆ ਗਾਇਕਾਂ ਨੂੰ ਸੁਣਨਾ ਬੰਦ ਕਰੋ ਅਤੇ ਹਮੇਸ਼ਾ ਲਈ ਇਨ੍ਹਾਂ ਦਾ ਬਾਈਕਾਟ ਕਰੋ।

Waheguru Ji Ka Khalsa, Waheguru Ji Ki Fateh!

 
We have created an online petition against vulgar singer Honey Singh to prevent him from going on stage in Toronto. We need signatures from the community to ensure this doesn't happen. We contacted Metro Toronto Police and they CAN take action if we have enough signatures by the 11th Aug 2013. Thank you so much for your help!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top