Share on Facebook

Main News Page

ਦਸਤਾਰ ਦਾ ਸਤਿਕਾਰ ਕਰੋ... ਪਰ ਦਸਤਾਰ ਨੂੰ ਹੋਰਾਂ ਵਾਸਤੇ ਹਊਆ ਨਾ ਬਣਾਉ
-: ਦਲਜੀਤ ਸਿੰਘ ਇੰਡਿਆਨਾ

ਕਲ ਪਰਸੋਂ ਇਟਲੀ ਦੇ ਏਅਰਪੋਰਟ 'ਤੇ ਦਿਲ੍ਹੀ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਦੀ ਓਥੇ ਦੇ ਅਮਲੇ ਨੇ ਪੱਗ ਦੀ ਤਲਾਸ਼ੀ ਕਾਹਦੀ ਲੈ ਲਈ ,..ਚੁੱਕ ਲਿਆ ਪਹਾੜ ਸਿਰ 'ਤੇ ਸਾਰੇ ਅਕਾਲੀਆਂ ਨੇ। ਮੱਕੜ ਸਾਹਿਬ ਦਾ ਬਿਆਨ ਅਸੀਂ ਪੱਗ ਨੂੰ ਨਹੀਂ ਰੁੱਲਣ ਦੇਵਾਂਗੇ... ਸੁਖਬੀਰ ਬਾਦਲ, ਅਸੀਂ ਇਟਲੀ ਦੀ ਸਰਕਾਰ ਨਾਲ ਗੱਲ ਕਰਾਂਗੇ ..ਗੱਲ ਕੀ ਗੱਲੀਂ ਬਾਤੀ ਸਭ ਕੁੱਝ ਕਰ ਦਿੱਤਾ, ਭਾਵੇਂ ਹੋਏ ਸਭ ਇਹ ਝੂਠ।

ਪਰ ਲਗਦਾ ਇਹ ਅਕਾਲੀ ਓਹ ਦਿਨ ਭੁਲ ਗਏ ਜਦੋਂ, ਉਤਰਾਖੰਡ ਵਿੱਚ ਇਕ ਇਮਾਨਦਾਰ ਅਫਸਰ ਕਾਹਨ ਸਿੰਘ ਪੰਨੂ ਦੀ ਅਕਾਲੀਆਂ ਦੇ ਕੁਝ ਮੁੱਸ਼ਟੰਡਿਆਂ ਨੇ ਦਸਤਾਰ ਉਤਾਰ ਦਿੱਤੀ ਅਤੇ ਬੇਇਜਤੀ ਕਰੀ, ਉਦੋਂ ਇਹ ਅਕਾਲੀ ਕਿਥੇ ਸਨ? ਕਾਹਨ ਸਿੰਘ ਪੰਨ ਨੂੰ ਇਨ੍ਹਾਂ ਇਨਸਾਫ਼ ਦੇਣ ਦੀ ਬਜਾਏ ਓਸ ਤੋਂ ਓਸ ਵਿਭਾਗ ਖੋਹ ਕੇ, ਖੁੱਡੇ ਲਾਇਨ ਲਗਾ ਦਿੱਤਾ, ਕਿਓਂ ਕਿ ਕਾਹਨ ਸਿੰਘ ਪੰਨੂ ਨੇ ਇਹਨਾ ਦਾ ਚੇਹੇਤਾ ਇਕ ਮੰਤਰੀ ਹੇਰਾਫੇਰੀ ਵਿੱਚ ਲਪੇਟ ਲਿਆ ਸੀ .......

ਪਹਿਲੀ ਗੱਲ ਤੇ ਜੇਕਰ ਇਟਲੀ ਵਾਲਿਆਂ ਤਲਾਸ਼ੀ ਲੈ ਵੀ ਲਈ, ਕੀ ਪਹਾੜ ਟੁੱਟ ਗਿਆ, ਇਟਲੀ ਵਾਲਿਆਂ ਨੂੰ ਕੀ ਪਤਾ, ਕੀ ਇਹ ਹੁਣ ਹੁਣੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਹੈ, ਨਾਲੇ ਹਰ ਦੇਸ ਦੇ ਕਾਨੂੰਨ ਸਭ ਵਾਸਤੇ ਇਕੋ ਜਿਹੇ ਹੁੰਦੇ ਨੇ, ਜੇਕਰ ਓਹ ਤਲਾਸ਼ੀ ਲੈਂਦੇ ਨੇ ਤਾਂ ਇਹ ਓੁਸ ਜਹਾਜ ਵਿੱਚ ਸਵਾਰ ਸਾਰੇ ਮੁਸਾਫਰਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਕਰਦੇ ਨੇ, ਓਹਨਾਂ ਦੀ ਮਨਜੀਤ ਸਿੰਘ ਨਾਲ ਕੋਈ ਦੁਸ਼ਮਨੀ ਨਹੀਂ ਹੈ। ਜੇਕਰ ਕੋਈ ਅੱਤਵਾਦੀ ਦਸਤਾਰ ਬੰਨ੍ਹ ਕੇ ਵਿੱਚ ਕੋਈ ਬੰਬ ਲੈ ਜਾਵੇ ਤਾਂ ਨੁਕਸਾਨ ਹੋ ਜਾਵੇ, ਜਿਸ ਤਰਾਂ ਪਿਛਲੇ ਸਾਲ ਅਮਰੀਕਾ ਦੇ ਇਕ ਜਹਾਜ ਵਿੱਚ ਅਤਵਾਦੀ ਫੜਿਆ ਸੀ, ਜਿਸ ਨੇ ਆਪਣੇ ਕੱਛੇ ਵਿੱਚ ਬੰਬ ਪਾਇਆ ਹੋਇਆ ਸੀ। ਜੇਕਰ ਇਸ ਤਰ੍ਹਾਂ ਹੋ ਜਾਵੇ, ਤਾਂ ਫੇਰ ਬਦਨਾਮ ਕੌਣ ਹੋਵੇਗਾ... ਸਿੱਖ ਹੀ ਨਾ.. ਫੇਰ ਸਿੱਖਾਂ ਨੂੰ ਸਾਰੀ ਦੁਨੀਆਂ ਵਿੱਚ ਦਸਤਾਰ ਸਜਾਉਣੀ ਔਖੀ ਹੋ ਜਾਵੇਗੀ। ਸੋ ਸਾਨੂੰ ਇਨ੍ਹਾਂ ਘਟਨਾਵਾਂ ਨੂੰ ਨੈਗੇਟਿਵ ਨਹੀਂ ਪੌਜ਼ੇਟਿਵ ਲੈਣਾ ਚਾਹੀਦਾ ਹੈ।

ਮੈਂ ਨਿਜੀ ਤੌਰ 'ਤੇ ਕਾਫੀ ਵਾਰ ਜਹਾਜ ਵਿੱਚ ਸਫਰ ਕੀਤਾ ਹੈ, ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਦਸਤਾਰ ਉਤਾਰ। ਪਰ ਇਹ ਹੁੰਦਾ ਪਤਾ ਕਿਓਂ ਹੈ, ਇਸ ਦਾ ਕਾਰਨ ਇਹ ਹੈ ਜਿਹੜੇ ਸ਼ਹਿਰੀ ਸਿੱਖ ਹੈ, ਇਹ ਥੋੜੇ ਮਾਵੇ ਵਾਲੀ ਦਸਤਾਰ ਸਜਾਉਂਦੇ ਹਨ ਅਤੇ ਇਹ ਹਰੇਕ ਲੜ ਨਾਲ ਇਕ ਪੱਗ ਪਿਨ ਲਾਉਂਦੇ ਹਨ। ਜਦੋਂ ਏਅਰਪੋਰਟ 'ਤੇ ਜਾਂਦੇ ਹਾਂ, ਅਸੀਂ ਕੋੲ ਿਵੀ ਮੈਟਲ ਦੀ ਚੀਜ਼, ਜੁੱਤੇ, ਉਤਾਰ ਕੇ ਟਰੇਅ ਵਿੱਚ ਰੱਖਦੇ ਹਾਂ ਅਤੇ ਆਪ ਅਸੀਂ ਤੁਰ ਕੇ ਸ੍ਕੈਨਰ ਵਿੱਚ ਦੀ ਜਾਂਦੇ ਹਾਂ। ਜੇਕਰ ਓਹ ਪੱਗ ਪਿਨ ਪੱਗ ਵਿਚ ਹੀ ਹੋਣ ਤਾਂ ਲਾਲ ਲਾਇਟ ਜਗਦੀ ਹੈ ਅਤੇ ਓਹ ਇਕ ਪਾਸੇ ਕਰਕੇ ਪੁਛਦੇ ਹਨ, ਤੁਹਾਡੇ ਕੋਲ ਕੀ ਹੈ ਅਤੇ ਇਕ ਡੰਡਾ ਵਰਗਾ ਸਕੈਨਰ ਫੇਰਦੇ ਹਨ ਦਸਤਾਰ ਉਪਰ ਦੀ, ਜੇਕਰ ਓਹ ਫੇਰ ਵੀ ਬੋਲਦਾ ਹੈ, ਤਾਂ ਪੁਛਦੇ ਹਨ ਤੁਹਾਡੀ ਦਸਤਾਰ ਵਿਚ ਕੀ ਹੈ। ਅਸੀਂ ਆਖਦੇ ਹਾਂ ਕੁੱਝ ਨਹੀਂ, ਫੇਰ ਓਨ੍ਹਾਂ ਨੂੰ ਸ਼ੱਕ ਹੋ ਜਾਂਦਾ ਹੈ ਅਤੇ ਓਹ ਇਕ ਕਮਰੇ ਵਿੱਚ ਲੈਕੇ ਜਾਂਦੇ ਹਨ ਅਤੇ ਦਸਤਾਰ ਉਤਾਰਨ ਵਾਸਤੇ ਆਖਦੇ ਹਨ। ਓਹਨਾ ਦਾ ਦਸਤਾਰ ਉਤਰਵਾਉਣ ਪਿਛੇ ਹੋਰ ਕੋਈ ਮਕਸਦ ਨਹੀਂ ਹੁੰਦਾ, ਸਿਰਫ ਓਹਨਾ ਹੋਰ ਮੁਸਾਫਰਾਂ ਦੀ ਸੁਰੱਖਿਆ ਵਾਸਤੇ ਹੈ, ਜਿਹੜੇ ਤੁਹਾਡੇ ਨਾਲ ਸਫਰ ਕਰਦੇ ਹਨ।

ਮੇਰਾ ਸਭ ਵਾਸਤੇ ਮਸ਼ਵਰਾ ਹੈ ਜਦੋ ਵੀ ਦਸਤਾਰ ਸਜਾ ਕੇ ਏਅਰਪੋਰਟ 'ਤੇ ਜਾਵੋ, ਸਕੈਨਰ ਵਿਚ ਜਾਣ ਤੋਂ ਪਹਿਲਾਂ, ਆਪਣੇ ਪੱਗ ਪਿਨ ਕਢ ਲਵੋ। ਕਿਰਪਾ ਕਰਕੇ ਆਪਣੀ ਜ਼ਿਦ ਕਰਕੇ ਹੋਰਾਂ ਦੀ ਜਾਨ ਖਤਰੇ ਵਿਚ ਨਾ ਪਾਓ। ਸੋ, ਕਿਰਪਾ ਕਰਕੇ ਇਹੋ ਜਿਹਿਆ ਛੋਟੀਆਂ ਛੋਟੀਆਂ ਗੱਲਾਂ ਨਾਲ ਸਸਤੀ ਸ਼ੋਹਰਤ ਤੋਂ ਬਚੋ। ਜੇਕਰ ਪੱਗ ਦੀ ਕਦਰ ਕਰਨੀ ਹੈ, ਪਹਿਲਾਂ ਪੰਜਾਬ ਵਿਚ ਹਰ ਰੋਜ ਬੇਰੁਜਗਾਰਾਂ ਦੀ ਦਸਤਾਰਾਂ ਉਤਾਰਨੀਆਂ ਬੰਦ ਕਰੋ।


ਟਿੱਪਣੀ:

ਦਸਤਾਰ ਦੀ ਤਲਾਸ਼ੀ ਲੈਣਾ, ਸਾਡੀ ਆਪਣੀ ਅਤੇ ਲੋਕਾਂ ਦੀ ਸੁਰੱਖਿਆ ਲਈ ਕੀਤੀ ਜਾਣ ਵਾਲੀ ਜ਼ਰੂਰੀ ਕਾਰਵਾਈ ਹੈ, ਜਿਸ ਲਈ ਹਰ ਸਿੱਖ ਨੂੰ ਤਿਆਰ ਰਹਿਣਾ ਚਾਹੀਦਾ ਹੈ। ਕਈ ਵਾਰੀ ਹਵਾਈ ਸਫਰ ਦਾ ਸਬੱਬ ਬਣਿਆ ਹੈ, ਅਮਰੀਕਾ, ਕੈਨੇਡਾ, ਜਰਮਨੀ, ਯੂ.ਕੇ. ਅਤੇ ਕਈ ਹੋਰ ਦੇਸ਼ਾਂ 'ਚ ਵੀ, ਪਰ ਕਦੀ ਕੋਈ ਪਰੇਸ਼ਾਨੀ ਨਹੀਂ ਆਈ। ਜਦੋਂ ਵੀ ਤਲਾਸ਼ੀ ਲਈ ਸਿਕਯੂਰਟੀ ਚੈਕ 'ਤੇ ਪਹੁੰਚੀਦਾ ਹੈ, ਹਾ ਇੱਕ ਚੀਜ਼ ਜੋ ਮੈਟਲ (Metal) ਦੀ ਹੈ, ਟਰੇਅ 'ਚ ਰੱਖ ਦੇਈ ਦੀ ਹੈ, ਸਿਕਯੂਰਟੀ ਵਾਲੇ ਜੇ ਫਿਰ ਵੀ ਦਸਤਾਰ ਦੀ ਤਲਾਸ਼ੀ ਲੈਣਾ ਚਾਹੁੰਦੇ ਹਨ ਤਾਂ, ਉਹ ਪੁੱਛਦੇ ਹਨ ਕਿ Mr Singh, How would you like to have Turban checked? ... ਕਹੀਦਾ ਹੈ It's your choice, do your duty... ਕਈ ਵਾਰੀ ਆਪ ਹੀ ਆਪਣੀ ਦਸਤਾਰ 'ਤੇ ਹੱਥ ਨਾਲ ਥਪ ਥਪਾਈਦਾ ਹੈ, ਫੇਰ ਉਹ ਹੱਥਾਂ 'ਤੇ ਕੋਈ ਚੀਜ਼ ਲਗਾਉਂਦੇ ਹਨ ਅਤੇ ਸਕੈਨ ਕਰਦੇ ਹਨ, ਫੇਰ ਸਕੈਨ ਰਿਪੋਟ ਸਹੀ ਆਉਣ 'ਤੇ ਬੜੀ ਹਲੀਮੀ ਨਾਲ ਜਾਣ ਦਿੰਦੇ ਹਨ। ਕਈ ਵਾਰੀ ਉਹ ਆਪ ਵੀ ਹੱਥਾਂ ਨਾਲ ਚੈਕ ਕਰਦੇ ਹਨ, ਪਰ ਕਦੇ ਵੀ ਕੋਈ ਸਮੱਸਿਆ ਨਹੀਂ ਆਈ। ਚੰਗੀ ਤਰਾਂ ਬੋਲੋ, ਚੰਗੀ ਤਰ੍ਹਾਂ ਪੇਸ਼ ਆਉ, ਤਾਂ ਫਿਰ ਕਦੀ ਕੋਈ ਸਮੱਸਿਆ ਨਹੀਂ ਆਵੇਗੀ। ਪਰ ਜਦੋਂ ਤੁਸੀਂ ਆਪਣੀ ਹੈਂਕੜ ਦਿਖਾਉਗੇ, ਰੋਹਬ ਦਿਖਾਉਗੇ, ਅੜੀਅਲ ਰਵੱਈਆ ਦਿਖਾਉਗੇ, ਫਿਰ ਤੁਹਾਡੀ ਸੈਕੰਡਰੀ ਚੈਕਿੰਗ ਹੋਵੇਗੀ, ਅਤੇ ਦਸਤਾਰ ਵੀ ਉਤਾਰੀ ਜਾਵੇਗੀ। ਇਹ ਤੁਹਾਡੇ ਹੱਥ 'ਚ ਹੈ, ਤੁਸੀਂ ਕਿਸ ਤਰ੍ਹਾਂ ਪੇਸ਼ ਆਉਂਦੇ ਹੋ।

ਅਕਾਲੀਆਂ ਨੇ ਦਸਤਾਰ ਨੂੰ ਪੰਜਾਬ 'ਚ ਆਪ ਹੀ ਰੋਲਿਆ ਹੈ... ਸ. ਸਿਮਰਨਜੀਤ ਸਿੰਘ ਮਾਨ ਦੀ ਕੁੱਝ ਸਾਲ ਪਹਿਲਾਂ ਦਸਤਾਰ ਉਤਾਰੀ ਗਈ, ਪਿਛੇ ਜਿਹੇ ਅਕਾਲ ਤਖ਼ਤ ਦੇ ਸਾਹਮਣੇ ਇੱਕ ਸਿੱਖ ਦੀ ਮੱਕਾਰ ਸੈਨਾ ਵਲੋਂ ਕੁੱਟਮਾਰ ਕਰਕੇ ਦਸਤਾਰ ਉਤਾਰੀ ਗਈ, ਪਿਛਲੇ ਹਫਤੇ ਹੀ ਭਾਈ ਹਰਜਿੰਦਰ ਸਿੰਘ ਮਾਝੀ ਨਾਲ, ਲੋਪੋ ਵਾਲੇ ਸਾਧ ਦੇ ਚਾਟੜਿਆਂ ਵਲੋਂ ਬਦਸਲੂਕੀ ਕੀਤੀ ਗਈ, ਗਿਆਨੀ ਅਵਤਾਰ ਸਿੰਘ ਦੀ ਦਸਤਾਰ ਲਾਹੀ ਗਈ,.... ਕੋਈ ਅਕਾਲੀ, ਕੋਈ ਪੱਪੂ ਭਈਆ, ਕੋਈ ਮੱਕਾਰ ਨਹੀਂ ਬੋਲਿਆ, ਇਹ ਮਨਜੀਤ ਸਿੰਘ ਵੀ ਨਹੀਂ ਬੋਲਿਆ... ਹੁਣ ਆਪਣੇ ਬੇਲੀ ਨਾਲ ਇਹ ਕੁੱਝ ਹੋਇਆ, ਉਹ ਵੀ ਤਲਾਸ਼ੀ ਕਾਰਣ, ਉਸਦਾ ਇੰਨਾਂ ਵੱਡਾ ਰੌਲਾ... ਇਨ੍ਹਾਂ ਨੂੰ ਦਸਤਾਰ ਨਾਲ ਕੋਈ ਲੈਣਾ ਦੇਣਾ ਨਹੀਂ, ਪੰਜਾਬ 'ਚ ਨੌਜਵਾਨਾਂ ਦੇ ਸਿਰੋਂ ਦਸਤਾਰ ਗਾਇਬ ਹੈ, ਅਕਾਲੀਆਂ ਦੇ, ਅਖੌਤੀ ਜਥੇਦਾਰਾਂ ਦੇ ਮੁੰਡਿਆਂ ਦੇ ਸਿਰੋਂ ਦਸਤਾਰਾਂ ਗਾਇਬ ਹਨ, ਹਰ ਰੋਜ਼ ਅਧਿਆਪਕਾਂ, ਲੈਇਨਮੈਨਾਂ, ਕਿਸਾਨਾਂ ਦੀ ਦਸਤਾਰ ਪੰਜਾਬ ਪੁਲਿਸ ਆਪ ਰੋਲ਼ਦੀ ਹੈ, ਉਦੋਂ ਕੌਣ ਬੋਲਦਾ??? ਕੀ ਆਮ ਸਿੱਖ ਦੀ ਅਤੇ ਮਨਜੀਤ ਸਿੰਘ ਜੀ.ਕੇ. ਦੀ ਦਸਤਾਰ 'ਚ ਕੋਈ ਫਰਕ ਹੈ? ਫਰਕ ਹੈ, ਤਾਂ ਇਨ੍ਹਾਂ ਅਖੌਤੀ ਅਕਾਲੀਆਂ ਦੀਆਂ ਨਜ਼ਰਾਂ 'ਚ, ਜਦੋਂ ਤੱਕ ਆਮ ਸਿੱਖ ਦੀ ਦਸਤਾਰ ਮਹਿਫੂਜ਼ ਨਹੀਂ, ਇਹ ਸਭ ਬਿਆਨਬਾਜ਼ੀ ਸਭ ਧੋਖਾ ਹੈ, ਸਿਰਫ ਅਖਬਾਰੀ ਬਿਆਨਬਾਜ਼ੀ ਤੋਂ ਵੱਧ ਕੁੱਝ ਨਹੀਂ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top