Share on Facebook

Main News Page

ਜਦੋਂ ਹਮਲਾਵਰਾਂ ਦੀ ਹੋਈ ਇਖ਼ਲਾਕੀ ਹਾਰ

 ਕ੍ਰਿਪਾਲ ਸਿੰਘ ਬਠਿੰਡਾ

ਬੀਤੀ ੪ ਅਗਸਤ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਲੋਪੋ ਵਿਖੇ ਇੱਕ ਧਾਰਮਿਕ ਸਮਾਗਮ ਹੋਇਆ ਜਿਸ ਵਿੱਚ ਗੁਰਦੁਆਰਾ ਮਸਤੂਆਣਾ ਦੇ ਹਜੂਰੀ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ Sant Jagjit Singh lopo waleਨੇ ਕਥਾ ਕੀਤੀ। ਗੁਰਬਾਣੀ ‘ਚੋਂ ਢੁੱਕਵੇਂ ਪ੍ਰਮਾਣ ਲੈ ਕੇ ‘ਹਰੀ’ ਦੇ ਅਸਲੀ ਸੰਤ ਅਤੇ ਪਾਖੰਡੀ ਸੰਤਾਂ ਸਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਵਿੱਚ ਦੋਵਾਂ ਪੱਖਾਂ ਦਾ ਵਰਨਣ ਕੀਤਾ ਗਿਆ ਹੈ। ਅਸਲੀ ਸੰਤ ਜਾਂ ਮਹਾਂਪੁਰਖ ਜਾਂ ਬ੍ਰਹਮਗਿਆਨੀ ਹੁੰਦਾ ਕੌਣ ਹੈ? ਇਸ ਦਾ ਜਵਾਬ ਗੁਰੂ ਅਰਜੁਨ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਉਂ ਦਿੱਤਾ ਹੈ: ‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥’ {ਗਉੜੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ – ਪੰਨਾ ੩੧੯}

ਸੁਖਮਨੀ ਸਾਹਿਬ ਜੀ ਵਿੱਚ ਐਸੇ ਸੰਤਾਂ ਦੀ ਮਹਿਮਾਂ ਅਤੇ ਗੁਣਾਂ ਦਾ ਵਰਨਣ ਕਰਦੇ ਹੋਏ ਗੁਰੂ ਸਾਹਿਬ ਜੀ ਲਿਖ ਰਹੇ ਹਨ ਕਿ ਐਸਾ ਬ੍ਰਹਮਗਿਆਨੀ ਸਿਰਫ ਨਿਰੰਕਾਰ ਆਪ ਹੀ: ‘ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥’ (ਗਉੜੀ ਸੁਖਮਨੀ ਮ: ੫, ਗੁਰੂ ਗ੍ਰੰਥ ਸਾਹਿਬ – ਪੰਨਾ ੨੭੪’ ਐਸੇ ਸੰਤਾਂ ਦੀ ਨਿੰਦਾ ਕਰਨ ਤੋਂ ਵੀ ਗੁਰੂ ਸਹਿਬ ਜੀ ਨੇ ਸਖਤੀ ਨਾਲ ਵਰਜਦਿਆਂ ਲਿਖਿਆ ਹੈ: ‘ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥’ {ਗਉੜੀ ਸੁਖਮਨੀ (ਮ: ੫) ਗੁਰੂ ਗ੍ਰੰਥ ਸਾਹਿਬ – ਪੰਨਾ ੨੭੯)

ਗੁਰੂ ਅਰਜੁਨ ਸਾਹਿਬ ਜੀ ਨੇ ਜਿਸ ਨੂੰ ਪੂਰਨ ਸੰਤ ਕਿਹਾ ਹੈ, ਗੁਰੂ ਤੇਗ ਬਹਾਦੁਰ ਸਹਿਬ ਜੀ ਉਸ ਸਬੰਧੀ ਲਿਖਦੇ ਹਨ ਕਿ ਉਸ ਵਿਅਕਤੀ ਅਤੇ ਹਰੀ ਵਿੱਚ ਕੋਈ ਅੰਤਰ ਹੀ ਨਹੀਂ ਹੈ: ‘ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥’ ਇਸ ਦੇ ਨਾਲ ਹੀ ਗੁਰੂ ਜੀ ਸਾਨੂੰ ਸੁਚੇਤ ਵੀ ਕਰਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ ਭਗਵਾਨ ਦੀ ਭਗਤੀ ਨਹੀ ਉਨ੍ਹਾਂ ਦਾ ਇਹ ਮਨੁੱਖਾ ਸਰੀਰ ਭਾਵ ਜੀਵਨ ਸੂਰਾਂ ਕੁੱਤਿਆਂ ਵਰਗਾ ਹੈ: ‘ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥ {ਸਲੋਕ ਵਾਰਾਂ ਤੇ ਵਧੀਕ (ਮ: ੯) ਗੁਰੂ ਗ੍ਰੰਥ ਸਾਹਿਬ – ਪੰਨਾ ੧੪੨੮)

ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਇੱਕ ਪਾਸੇ ਤਾਂ ਕਹਿ ਰਹੇ ਹਨ: ‘ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥ ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥’ (ਗੁਰੂ ਗ੍ਰੰਥ ਸਾਹਿਬ – ਪੰਨਾ ੧੩੭੧) ਪਰ ਦੂਜੇ ਪਾਸੇ ਕਹਿ ਰਹੇ ਹਨ ‘ਐਸੇ ਸੰਤ ਨ ਮੋ ਕਉ ਭਾਵਹਿ ॥’ ਕਬੀਰ ਸਾਹਿਬ ਜੀ ਤੋਂ ਪੁੱਛੀਏ ਕਿ ਇਹ ਤੁਸੀਂ ਕੀ ਕਹਿ ਰਹੇ ਹੋ? ਇੱਕ ਪਾਸੇ ਤਾਂ ਕਹਿੰਦੇ ਹੋ ਕਿ ਸੰਤਾਂ ਵਾਲਾ ਰਸਤਾ ਛੱਡਣਾ ਨਹੀਂ ਚਾਹੀਦਾ ਤੇ ਉਨ੍ਹਾਂ ਦੇ ਰਸਤੇ ‘ਤੇ ਪਿੱਛੇ ਪਿੱਛੇ ਚਲਦੇ ਰਹਿਣਾ ਚਾਹੀਦਾ ਹੈ ਪਰ ਦੂਸਰੇ ਪਾਸੇ ਕਹਿ ਰਹੇ ਹੋ ਕਿ ਐਸੇ ਸੰਤ ਮੈਨੂੰ ਚੰਗੇ ਨਹੀਂ ਲਗਦੇ। ਤਾਂ ਕਬੀਰ ਸਾਹਿਬ ਜੀ ਗੁਰਬਾਣੀ ਦਾ ਥਰਮਾਮੀਟਰ ਦਸਦੇ ਹਨ ਕਿ ਇਹ ਲਾ ਕੇ ਵੇਖ ਲਵੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਖੰਡੀ ਸੰਤ ਕੌਣ ਹੈ? ਐਸੇ ਪਾਖੰਡੀ ਸੰਤ ਹੀ ਕਬੀਰ ਸਾਹਿਬ ਜੀ ਨੂੰ ਚੰਗੇ ਨਹੀਂ ਲਗਦੇ ਤੇ ਉਨ੍ਹਾਂ ਨੂੰ ਬਾਨਾਰਸ ਕੇ ਠੱਗ ਦਸਦੇ ਹਨ: ‘ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ@ੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥’ (ਗੁਰੂ ਗ੍ਰੰਥ ਸਾਹਿਬ – ਪੰਨਾ ੪੭੬)

ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਪਾਖੰਡੀਆਂ ਵੱਲੋਂ ਸੁਣਾਈਆਂ ਕਹਾਣੀਆਂ ਦਾ ਖੰਡਨ ਕਰਦੇ ਹੋਏ ਭਾਈ ਮਾਝੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਐਸੇ ਪਾਖੰਡੀ ਕਹਾਣੀ ਸੁਣਾਉਂਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਨੂੰ ਵਰ ਦਿੱਤਾ ਹੈ ਕਿ ਇੱਥੇ ਪੰਜ ਪੀਰ ਹੋਣਗੇ ਜਿਨ੍ਹਾਂ ਵਿੱਚੋਂ ਚਾਰ ਗੁਪਤ ਰਹਿਣਗੇ ਤੇ ਇੱਕ ਪ੍ਰਗਟ ਹੋਵੇਗਾ। ਉਨ੍ਹਾਂ ਕਿਹਾ ਜੇ ਐਸਾ ਕੋਈ ਪਾਖੰਡੀ ਤੁਹਾਨੂੰ ਮਿਲ ਜਾਵੇ ਤਾਂ ਉਸ ਤੋਂ ਪੁੱਛੋ ਕਿ ਜਿਹੜੀ ਇਹ ਕਹਾਣੀ ਤੁਸੀਂ ਸੁਣਾ ਰਹੇ ਹੋ ਕਿਹੜੇ ਗ੍ਰੰਥ ਦੇ ਕਿਸ ਪੰਨਾ ਨੰਬਰ ‘ਤੇ ਲਿਖੀ ਹੋਈ ਹੈ। ਜੇ ਤੁਸੀਂ ਨਹੀਂ ਪੁੱਛ ਸਦਕੇ ਤਾਂ ਉਸ ਨੂੰ ਮੇਰਾ ਫੋਨ ਨੰਬਰ ਦਿਓ ਤਾਂ ਮੈਂ ਉਸ ਨਾਲ ਮੀਡੀਏ ਦੇ ਸਾਹਮਣੇ ਵੀਚਾਰ ਚਰਚਾ ਕਰਨ ਲਈ ਤਿਆਰ ਹਾਂ। ਜੇ ਉਹ ਇਹ ਸਿੱਧ ਕਰ ਦੇਵੇ ਕਿ ਇਹ ਕਥਾ ਕਿਸੇ ਪ੍ਰਵਾਨਤ ਗ੍ਰੰਥ ਵਿੱਚ ਲਿਖੀ ਹੋਈ ਹੈ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੁੜਕੇ ਕਦੀ ਵੀ ਸਟੇਜ ‘ਤੇ ਪ੍ਰਚਾਰ ਕਰਨ ਲਈ ਨਹੀਂ ਬੈਠਾਂਗਾ।

ਭਾਈ ਮਾਝੀ ਵੱਲੋਂ ਕੀਤੀ ਗਈ ਗੁਰਬਾਣੀ ਦੀ ਕਥਾ ਤੇ ਪਾਖੰਡੀਆਂ ਵੱਲੋਂ ਸੁਣਾਈਆਂ ਮਨਘੜਤ ਕਹਾਣੀਆਂ ਦਾ ਦਲੀਲ ਪੂਰਬਕ ਕੀਤਾ ਗਿਆ ਖੰਡਨ ਸਟੇਜ ‘ਤੇ ਬੈਠੇ ਇੱਕ ਪਾਖੰਡੀ ਸੰਤ (ਜਗਜੀਤ ਸਿੰਘ ਲੋਪੋ) ਅਤੇ ਉਸ ਦੇ ਚੇਲੇ ਚੇਲੀਆਂ ਨੂੰ ਸੂਲਾਂ ਵਾਂਗ ਚੁੱਭ ਰਹੀ ਸੀ: ‘ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥’ {ਰਾਮਕਲੀ (ਭਗਤ ਕਬੀਰ ਜੀ) ਗੁਰੂ ਗ੍ਰੰਥ ਸਾਹਿਬ – ਪੰਨਾ ੯੬੯} ਇਸ ਲਈ ਸੰਤ ਦਾ ਇਸ਼ਾਰਾ ਪਾ ਕੇ ਉਸ ਦੇ ਚੇਲੇ ਚੇਲੀਆਂ ਨੇ ਕਥਾ ਦੀ ਸਮਾਪਤੀ ਹੁੰਦਿਆਂ ਹੀ ਭਾਈ ਮਾਝੀ ‘ਤੇ ਹਮਲਾ ਕਰ ਦਿੱਤਾ। ਪਰ ਭਾਈ ਮਾਝੀ ਦੇ ਹੱਕ ਵਿੱਚ ਉਠੀ ਸੰਗਤ ਕਾਰਣ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ।

ਝਗੜੇ ਤੋਂ ਬਾਅਦ ਕਥਾ ਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਅਤੇ ਉਨ੍ਹਾਂ ਨੂੰ ਹੁਲੜਵਾਜਾਂ ਦੇ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਅੱਗੇ ਆਉਣ ਕਰਕੇ ਮਾਮੂਲੀ ਜਖ਼ਮੀ ਹੋਏ ਗਿਆਨੀ ਅਵਤਾਰ ਸਿੰਘ ਜੀ ਕੈਮਰੇ ਅੱਗੇ ਪ੍ਰੈੱਸ ਨੂੰ ਇੰਟਰਵਿਊ ਦਿੰਦੇ ਹੋਏ ਯੂਟਿਉਬ ‘ਤੇ ਵੇਖੇ ਜਾ ਸਕਦੇ ਹਨ। ਇਸ ਰੀਕਾਰਡਿੰਗ ਵਿੱਚ ਭਾਈ ਮਾਝੀ ਜੀ ਦੱਸ ਰਹੇ ਹਨ ਕਿ ਉਨ੍ਹਾਂ ਨੇ ਨਿਰੋਲ ਗੁਰਬਾਣੀ ਵਿੱਚੋਂ ਸ਼ਬਦਾਂ ਦੀ ਕਥਾ ਕੀਤੀ ਜਿਹੜੀ ਸਾਰੀ ਹੀ ਰੀਕਾਰਡਡ ਹੈ ਤੇ ਹੁਣ ਵੀ ਸੁਣੀ ਜਾ ਸਕਦੀ ਹੈ। ਪਰ ਜਿਨ੍ਹਾਂ ਪਾਖੰਡੀ ਸੰਤਾਂ ਨੂੰ ਗੁਰਬਾਣੀ ਦੀ ਕਥਾ ਚੰਗੀ ਨਹੀਂ ਲਗਦੀ ਉਹ ਨਹੀਂ ਚਾਹੁੰਦੇ ਕਿ ਗੁਰਬਾਣੀ ਦਾ ਸੱਚ ਲੋਕਾਂ ਤੱਕ ਪਹੁੰਚੇ। ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਗੁਰਬਾਣੀ ਦਾ ਸੱਚ ਸੁਣ ਕੇ ਲੋਕ ਜਾਗਰੂਕ ਹੋ ਸਕਦੇ ਹਨ ਜਿਸ ਸਦਕਾ ਉਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਸਕਦੀ ਹੈ।

ਪੱਤਰਕਾਰ ਵੱਲੋਂ ਪੁੱਛੇ ਜਾਣ ‘ਤੇ (ਸੰਤ) ਜਗਜੀਤ ਸਿੰਘ ਲੋਪੋ ਦਾ ਨਾਮ ਲੈਂਦਿਆਂ ਭਾਈ ਮਾਝੀ ਨੇ ਕਿਹਾ ਕਿ ਉਹ ਆਪਣੇ ਨਾਲ ਲੈ ਕੇ ਆਏ ਬੰਦਿਆਂ ਨੂੰ ਰੌਲ਼ਾ ਪਾਉਣ ਲਈ ਇਸ਼ਾਰੇ ਕਰਦਾ ਅਤੇ ਰੌਲ਼ਾ ਪੈਣ ਪਿੱਛੋਂ ਖੁਸ਼ ਹੁੰਦਾ ਵੀਡੀਓ ਵਿੱਚ ਸਾਫ ਵਿਖਾਈ ਦੇ ਰਿਹਾ ਹੈ। ਪੱਤਰਕਾਰ ਵੱਲੋਂ ਇਹ ਪੁੱਛਣ ‘ਤੇ ਕਿ ਕੀ ਤੁਸੀਂ ਇਸ ਝਗੜੇ ਦੀ ਪੁਲਿਸ ਵਿੱਚ ਰੀਪੋਰਟ ਕਰੋਗੇ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਲੈ ਜਾਓਗੇ? ਦੇ ਜਵਾਬ ਵਿੱਚ ਭਾਈ ਮਾਝੀ ਨੇ ਕਿਹਾ ਇਹ ਪਾਖੰਡੀ ਲੋਕ ਤਾਂ ਚਾਹੁੰਦੇ ਹਨ ਕਿ ਲੋਕਾਂ ਦਾ ਆਪਸੀ ਭੇੜ ਪਵਾਉਣ ਲਈ ਇਹ ਰੌਲ਼ੇ ਪੈਂਦੇ ਰਹਿਣ ਤੇ ਥਾਣਿਆਂ ਵਿੱਚ ਭਟਕਦੇ ਰਹਿਣ ਅਤੇ ਭਾਰਾਵਾਂ ਦੀ ਇਹ ਲੜਾਈ ਅਕਾਲ ਤਖ਼ਤ ਤੇ ਜਾਵੇ ਜਿਸ ਕਾਰਣ ਸਿੱਖ ਦੋ ਧੜਿਆਂ ਵਿੱਚ ਵੰਡੇ ਜਾਣ। ਪਰ ਸਾਨੂੰ ਪਤਾ ਹੈ ਕਿ ਇਨ੍ਹਾਂ ਪਾਖੰਡੀਆਂ ਵੱਲੋਂ ਗੁੰਮਰਾਹ ਕੀਤੇ ਲੋਕ ਸਾਡੇ ਹੀ ਭਰਾ ਹਨ ਇਸ ਲਈ ਅਸੀਂ ਬਜਾਏ ਕੇਸ ਨੂੰ ਉਪਰ ਲਿਜਾਣ ਜਾਂ ਥਾਣਿਆਂ ਵਿੱਚ ਜਾ ਕੇ ਸਮਾਂ ਬਰਬਾਦ ਕਰਨ ਦੀ ਥਾਂ ਉਸ ਸਮੇਂ ਨੂੰ ਗੁਰਬਾਣੀ ਦਾ ਪ੍ਰਚਾਰ ਹੋਰ ਤੇਜ ਕਰਨ ਲਈ ਵਰਤਾਂਗੇ ਤੇ ਇਸ ਪ੍ਰਚਾਰ ਰਾਹੀ ਆਪਣੇ ਗੁੰਮਰਾਹ ਹੋਏ ਭਰਾਵਾਂ ਨੂੰ ਸਮਝਾਵਾਂਗੇ। ਜਿਉਂ ਜਿਉਂ ਗੁਰਬਾਣੀ ਦਾ ਪ੍ਰਚਾਰ ਹੋਵੇਗਾ ਇਨ੍ਹਾਂ ਪਾਖੰਡੀਆਂ ਦੀ ਪਕੜ ਆਪੇ ਢਿੱਲੀ ਪੈਂਦੀ ਜਾਵੇਗੀ।

ਗਿਆਨੀ ਅਵਤਾਰ ਸਿੰਘ ਨੇ ਇਹੋ ਜਿਹੀ ਹੀ ਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ‘ਤੇ ਹਮਲਾ ਕਿਸ ਨੇ ਕੀਤਾ ਹੈ ਪਰ ਇਸ ਦੀ ਥਾਣੇ ਵਿੱਚ ਰੀਪੋਰਟ ਨਹੀਂ ਕਰਨਗੇ ਤੇ ਨਾ ਹੀ ਉਪਰ ਲੈ ਕੇ ਜਾਣਗੇ। ਪਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਬਾਣੀ ਦੇ ਪ੍ਰਚਾਰ ਨੂੰ ਹੋਰ ਤੇਜ ਕਰਵਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦੇ ਰਹਾਂਗੇ।

ਝਗੜੇ ਦੀ ਜੜ (ਸੰਤ) ਜਗਜੀਤ ਸਿੰਘ ਲੋਪੋ ਨੂੰ ਫੋਨ ‘ਤੇ ਸੰਪਰਕ ਕਰਕੇ ਪੁੱਛਿਆ ਕਿ ਇਸ ਝਗੜਾ ਦਾ ਮੁੱਖ ਕਾਰਣ ਕੀ ਹੈ ਤਾਂ ਉਨ੍ਹਾਂ ਦੱਸਿਆ ਕਿ ਕਥਾ ਵਾਚਕ ਸੰਤਾਂ ਦੇ ਵਿਰੁੱਧ ਬਹੁਤ ਕੁਝ ਬੋਲ ਗਿਆ ਜਿਹੜਾ ਕਿ ਸੰਗਤਾਂ ਨੂੰ ਚੰਗਾ ਨਹੀਂ ਲੱਗਿਆ। ਇਸ ਲਈ ਉਨ੍ਹਾਂ ਦਾ ਸਪਸ਼ਟੀਕਰਨ ਲੈਣ ਲਈ ਜਦੋਂ ਸੰਗਤ ਅੱਗੇ ਆਈ ਤਾਂ ਉਸ ਕਥਾਵਾਚਕ ਦੇ ਨਾਲ ਆਏ ਬੰਦਿਆਂ ਨੇ ਸੰਗਤ ‘ਤੇ ਹਮਲਾ ਕਰ ਦਿੱਤਾ ਜਿਸ ਕਾਰਣ ਮਾਮੂਲੀ ਜਿਹਾ ਰੌਲ਼ਾ ਪੈ ਗਿਆ ਪਰ ਮੈਂ ਸਮਝਾ ਕੇ ਉਹ ਛੇਤੀ ਹੀ ਖਤਮ ਕਰਵਾ ਦਿੱਤਾ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਉਹ ਸ਼ਬਦ ਦੱਸ ਸਕਦੇ ਹੋ ਜਿਹੜੇ ਉਨ੍ਹਾਂ ਨੇ ਤੁਹਾਡੇ ਜਾਂ ਕਿਸੇ ਹੋਰ ਸੰਤ ਵਿਰੁੱਧ ਵਰਤੇ ਹੋਣ? ਜਵਾਬ ਵਿੱਚ ਜਗਜੀਤ ਸਿੰਘ ਲੋਪੋ ਨੇ ਕਿਹਾ ਉਨ੍ਹਾਂ ਨੇ ਮੇਰਾ ਜਾਂ ਕਿਸੇ ਹੋਰ ਸੰਤ ਦਾ ਨਾਮ ਤਾਂ ਨਹੀਂ ਲਿਆ ਪਰ ਬੋਲਿਆ ਬਹੁਤ ਗਲਤ। (ਸੰਤ) ਜਗਜੀਤ ਸਿੰਘ ਨੂੰ ਦੱਸਿਆ ਗਿਆ ਕਿ ਜੋ ਕਥਾ ਉਸ ਨੇ ਕੀਤੀ ਹੈ ਉਹ ਸਰੀ ਦੀ ਸਾਰੀ ਇੰਟਰਨੈੱਟ ‘ਤੇ ਪੈ ਚੁੱਕੀ ਹੈ ਤੇ ਹੁਣ ਤੁਸੀਂ ਵੀ ਸੁਣ ਸਕਦੇ ਹੋ। ਉਸ ਕਥਾ ਵਿੱਚ ਉਨ੍ਹਾਂ ਗੁਰਬਾਣੀ ਵਿੱਚੋਂ ਹੀ ਸਾਰੇ ਪ੍ਰਮਾਣ ਲੈ ਕੇ ਉਨ੍ਹਾਂ ਦੀ ਵਿਆਖਿਆ ਕੀਤੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਗੁਰਬਾਣੀ ਦੀ ਕਥਾ ਕਰਨੀ ਵੀ ਸੰਤਾਂ ਦੇ ਵਿਰੁੱਧ ਬੋਲਣਾ ਹੈ? ਇਸ ਦਾ ਕੋਈ ਜਵਾਬ ਨਾ ਸੁਝਣ ਕਾਰਨ ਉਨ੍ਹਾਂ ਕਿਹਾ ਸਾਰੀਆਂ ਗੱਲਾਂ ਫੋਨ’ਤੇ ਨਹੀ ਦੱਸੀਆਂ ਜਾ ਸਕਦੀਆਂ ਤੁਸੀਂ ਇੱਥੇ ਆ ਜਾਵੋ ਤਾਂ ਸਭ ਕੁਝ ਦੱਸ ਦਿੱਤਾ ਜਾਵੇਗਾ। ਫਿਰ ਬੇਨਤੀ ਕੀਤੀ ਕਿ ਜਿਹੜੀਆਂ ਗੱਲਾਂ ਤੁਸੀਂ ਇੱਥੇ ਆਏ ਨੂੰ ਦੱਸਣੀਆਂ ਹਨ ਉਹ ਤਾ ਫੋਨ ‘ਤੇ ਵੀ ਦੱਸੀਆਂ ਜਾ ਸਕਦੀਆਂ ਹਨ ਅਤੇ ਜੋ ਭਾਈ ਮਾਝੀ ਜੀ ਨੇ ਕਿਹਾ ਹੈ ਉਹ ਸਭ ਕੁਝ ਰੀਕਾਰਡ ਹੋ ਕੇ ਇੰਟਰਨੈੱਟ’ਤੇ ਪੈ ਚੁੱਕਾ ਹੈ। ਜੇ ਕੋਈ ਗੱਲ ਭਾਈ ਮਾਝੀ ਨੇ ਐਸੀ ਕੀਤੀ ਹੋਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਹੋਵੇ ਤੇ ਉਨ੍ਹਾਂ ਵੱਲੋਂ ਸੰਤਾਂ ਦੀ ਕੀਤੀ ਮਨਘੜਤ ਨਿੰਦਾ ਰੀਕਾਰਡ ਹੋਣੋ ਰਹਿ ਗਈ ਹੋਵੇ ਉਹ ਤੁਸੀਂ ਫੋਨ ‘ਤੇ ਵੀ ਦੱਸ ਸਕਦੇ ਹੋ ਤਾਂ ਕੀ ਲੋੜ ਹੈ ਤੁਹਾਡੇ ਕੋਲ ਆਉਣ ਲਈ ਇਨ੍ਹਾਂ ਸਮਾਂ ਤੇ ਸਾਧਨ ਫਜੂਲ ਵਿੱਚ ਖਰਚੇ ਜਾਣ। ਇਸ ਦੇ ਜਵਾਬ ਵਿੱਚ ਜਗਜੀਤ ਸਿੰਘ ਲੋਪੋ ਨੇ ਕਿਹਾ ਫੋਨ ‘ਤੇ ਪਤਾ ਨਹੀਂ ਲਗਦਾ ਕਿ ਕਿਸ ਬੰਦੇ ਨਾਲ ਗੱਲ ਹੋ ਰਹੀ ਹੈ ਤੇ ਹਰ ਬੰਦੇ ਕੋਲ ਸਾਰੀਆਂ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ ਇਸ ਲਈ ਤੁਸੀਂ ਇੱਥੇ ਹੀ ਆ ਜਾਓ। ਇਹ ਪੁੱਛਣ ‘ਤੇ ਕਿ ਜਦ ਕਥਾਵਾਚਕ ਕਥਾ ਦੌਰਾਨ ਵਾਰ ਵਾਰ ਇਹ ਗੱਲ ਕਹਿ ਰਿਹਾ ਸੀ ਕਿ ਜੇ ਕੋਈ ਵਿਅਕਤੀ ਇਹ ਸਿੱਧ ਕਰ ਦੇਵੇ ਕਿ ਉਸ ਨੇ ਗੁਰਬਾਣੀ ਦੀ ਥਾਂ ਬਾਹਰੋਂ ਟੋਟਕੇ ਜਾਂ ਕਥਾ ਕਹਾਣੀਆਂ ਸੁਣਾਈਆਂ ਹਨ ਤਾਂ ਉਸ ਨਾਲ ਕਥਾ ਉਪ੍ਰੰਤ ਇਸ ਸਬੰਧੀ ਗੱਲ ਕੀਤੀ ਜਾ ਸਕਦੀ ਹੈ ਤੇ ਝੂਠਾ ਪੈਣ ਦੀ ਸੂਰਤ ਵਿੱਚ ਉਹ ਮੁੜ ਪ੍ਰਚਾਰ ਕਰਨ ਲਈ ਸਟੇਜ ‘ਤੇ ਨਹੀਂ ਬੈਠੇਗਾ; ਤਾਂ ਬਜਾਏ ਉਸ ਵੱਲੋਂ ਗੁਰਬਾਣੀ ਤੋਂ ਬਾਹਰ ਬੋਲੀ ਗਈ ਗੱਲ ਦੱਸਣ ਦੇ, ਉਸ ਨਾਲ ਝਗੜਾ ਕਰਨ ਨਾਲ ਅਤੇ ਅੰਮ੍ਰਿਤਧਾਰੀ ਸਿੰਘਾਂ ਦੀਆਂ ਦਸਤਾਰਾਂ ਉਤਾਰਨ ਨੂੰ ਕੀ ਤੁਸੀਂ ਠੀਕ ਸਮਝਦੇ ਹੋ? ਜਗਜੀਤ ਸਿੰਘ ਲੋਪੋ ਨੇ ਕਿਹਾ ਜੋ ਕੁਝ ਹੋਇਆ ਉਹ ਤਾਂ ਗਲਤ ਹੀ ਹੋਇਆ ਪਰ ਸੰਗਤ ਤਾਂ ਉਸ ਨਾਲ ਗੱਲ ਕਰਨ ਹੀ ਗਈ ਸੀ ਕਿ ਉਸ ਦੇ ਬੰਦਿਆਂ ਨੇ ਝਗੜਾ ਖੜ੍ਹਾ ਕਰ ਦਿੱਤਾ।

(ਸੰਤ) ਜਗਜੀਤ ਸਿੰਘ ਲੋਪੋ ਨਾਲ ਹੋਈ ਗੱਲ ਬਾਤ ਦੌਰਾਨ ਇੰਝ ਮਹਿਸੂਸ ਹੋ ਰਿਹਾ ਸੀ ਕਿ ਕਥਾਵਾਚਕ ‘ਤੇ ਆਪਣੇ ਚੇਲੇ ਚੇਲੀਆਂ ਤੋਂ ਹਮਲਾ ਕਰਵਾ ਕੇ ਜੇਤੂ ਰੂਪ ‘ਚ ਉਭਰਨ ਦਾ ਭਰਮ ਪਾਲ਼ ਰਹੇ ਹਮਲਾਵਰਾਂ ਦੀ ਇਖ਼ਲਾਕੀ ਹਾਰ ਹੋਈ ਹੈ ਜਿਸ ਕਾਰਣ ਉਸ ਵਿੱਚ ਫੋਨ ‘ਤੇ ਗੱਲ ਕਰਨ ਦੀ ਹਿੰਮਤ ਵੀ ਨਹੀਂ ਸੀ ਰਹੀ।

- See more at: http://punjabspectrum.net/2013/08/5236#sthash.a8NbJqVg.dpuf

ਜਦੋਂ ਹਮਲਾਵਰਾਂ ਦੀ ਹੋਈ ਇਖ਼ਲਾਕੀ ਹਾਰ
-: ਕ੍ਰਿਪਾਲ ਸਿੰਘ ਬਠਿੰਡਾ

ਬੀਤੀ ੪ ਅਗਸਤ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਲੋਪੋ ਵਿਖੇ ਇੱਕ ਧਾਰਮਿਕ ਸਮਾਗਮ ਹੋਇਆ ਜਿਸ ਵਿੱਚ ਗੁਰਦੁਆਰਾ ਮਸਤੂਆਣਾ ਦੇ ਹਜੂਰੀ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਥਾ ਕੀਤੀ। ਗੁਰਬਾਣੀ ‘ਚੋਂ ਢੁੱਕਵੇਂ ਪ੍ਰਮਾਣ ਲੈ ਕੇ ‘ਹਰੀ’ ਦੇ ਅਸਲੀ ਸੰਤ ਅਤੇ ਪਾਖੰਡੀ ਸੰਤਾਂ ਸਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਵਿੱਚ ਦੋਵਾਂ ਪੱਖਾਂ ਦਾ ਵਰਨਣ ਕੀਤਾ ਗਿਆ ਹੈ। ਅਸਲੀ ਸੰਤ ਜਾਂ ਮਹਾਂਪੁਰਖ ਜਾਂ ਬ੍ਰਹਮਗਿਆਨੀ ਹੁੰਦਾ ਕੌਣ ਹੈ? ਇਸ ਦਾ ਜਵਾਬ ਗੁਰੂ ਅਰਜੁਨ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਉਂ ਦਿੱਤਾ ਹੈ: ‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥’ {ਗਉੜੀ ਕੀ ਵਾਰ:੨ (ਮ: ੫) ਗੁਰੂ ਗ੍ਰੰਥ ਸਾਹਿਬ – ਪੰਨਾ ੩੧੯}

ਸੁਖਮਨੀ ਸਾਹਿਬ ਜੀ ਵਿੱਚ ਐਸੇ ਸੰਤਾਂ ਦੀ ਮਹਿਮਾਂ ਅਤੇ ਗੁਣਾਂ ਦਾ ਵਰਨਣ ਕਰਦੇ ਹੋਏ ਗੁਰੂ ਸਾਹਿਬ ਜੀ ਲਿਖ ਰਹੇ ਹਨ ਕਿ ਐਸਾ ਬ੍ਰਹਮਗਿਆਨੀ ਸਿਰਫ ਨਿਰੰਕਾਰ ਆਪ ਹੀ: ‘ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥’ (ਗਉੜੀ ਸੁਖਮਨੀ ਮ: ੫, ਗੁਰੂ ਗ੍ਰੰਥ ਸਾਹਿਬ – ਪੰਨਾ ੨੭੪’ ਐਸੇ ਸੰਤਾਂ ਦੀ ਨਿੰਦਾ ਕਰਨ ਤੋਂ ਵੀ ਗੁਰੂ ਸਹਿਬ ਜੀ ਨੇ ਸਖਤੀ ਨਾਲ ਵਰਜਦਿਆਂ ਲਿਖਿਆ ਹੈ: ‘ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥’ {ਗਉੜੀ ਸੁਖਮਨੀ (ਮ: ੫) ਗੁਰੂ ਗ੍ਰੰਥ ਸਾਹਿਬ – ਪੰਨਾ ੨੭੯)

ਗੁਰੂ ਅਰਜੁਨ ਸਾਹਿਬ ਜੀ ਨੇ ਜਿਸ ਨੂੰ ਪੂਰਨ ਸੰਤ ਕਿਹਾ ਹੈ, ਗੁਰੂ ਤੇਗ ਬਹਾਦੁਰ ਸਹਿਬ ਜੀ ਉਸ ਸਬੰਧੀ ਲਿਖਦੇ ਹਨ ਕਿ ਉਸ ਵਿਅਕਤੀ ਅਤੇ ਹਰੀ ਵਿੱਚ ਕੋਈ ਅੰਤਰ ਹੀ ਨਹੀਂ ਹੈ: ‘ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥’ ਇਸ ਦੇ ਨਾਲ ਹੀ ਗੁਰੂ ਜੀ ਸਾਨੂੰ ਸੁਚੇਤ ਵੀ ਕਰਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ ਭਗਵਾਨ ਦੀ ਭਗਤੀ ਨਹੀ ਉਨ੍ਹਾਂ ਦਾ ਇਹ ਮਨੁੱਖਾ ਸਰੀਰ ਭਾਵ ਜੀਵਨ ਸੂਰਾਂ ਕੁੱਤਿਆਂ ਵਰਗਾ ਹੈ: ‘ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥ {ਸਲੋਕ ਵਾਰਾਂ ਤੇ ਵਧੀਕ (ਮ: ੯) ਗੁਰੂ ਗ੍ਰੰਥ ਸਾਹਿਬ – ਪੰਨਾ ੧੪੨੮)

ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਇੱਕ ਪਾਸੇ ਤਾਂ ਕਹਿ ਰਹੇ ਹਨ: ‘ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥ ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥’ (ਗੁਰੂ ਗ੍ਰੰਥ ਸਾਹਿਬ – ਪੰਨਾ ੧੩੭੧) ਪਰ ਦੂਜੇ ਪਾਸੇ ਕਹਿ ਰਹੇ ਹਨ ‘ਐਸੇ ਸੰਤ ਨ ਮੋ ਕਉ ਭਾਵਹਿ ॥’ ਕਬੀਰ ਸਾਹਿਬ ਜੀ ਤੋਂ ਪੁੱਛੀਏ ਕਿ ਇਹ ਤੁਸੀਂ ਕੀ ਕਹਿ ਰਹੇ ਹੋ? ਇੱਕ ਪਾਸੇ ਤਾਂ ਕਹਿੰਦੇ ਹੋ ਕਿ ਸੰਤਾਂ ਵਾਲਾ ਰਸਤਾ ਛੱਡਣਾ ਨਹੀਂ ਚਾਹੀਦਾ ਤੇ ਉਨ੍ਹਾਂ ਦੇ ਰਸਤੇ ‘ਤੇ ਪਿੱਛੇ ਪਿੱਛੇ ਚਲਦੇ ਰਹਿਣਾ ਚਾਹੀਦਾ ਹੈ, ਪਰ ਦੂਸਰੇ ਪਾਸੇ ਕਹਿ ਰਹੇ ਹੋ ਕਿ ਐਸੇ ਸੰਤ ਮੈਨੂੰ ਚੰਗੇ ਨਹੀਂ ਲਗਦੇ। ਤਾਂ ਕਬੀਰ ਸਾਹਿਬ ਜੀ ਗੁਰਬਾਣੀ ਦਾ ਥਰਮਾਮੀਟਰ ਦਸਦੇ ਹਨ ਕਿ ਇਹ ਲਾ ਕੇ ਵੇਖ ਲਵੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਖੰਡੀ ਸੰਤ ਕੌਣ ਹੈ? ਐਸੇ ਪਾਖੰਡੀ ਸੰਤ ਹੀ ਕਬੀਰ ਸਾਹਿਬ ਜੀ ਨੂੰ ਚੰਗੇ ਨਹੀਂ ਲਗਦੇ ਤੇ ਉਨ੍ਹਾਂ ਨੂੰ ਬਾਨਾਰਸ ਕੇ ਠੱਗ ਦਸਦੇ ਹਨ: ‘ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ@ੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥’ (ਗੁਰੂ ਗ੍ਰੰਥ ਸਾਹਿਬ – ਪੰਨਾ ੪੭੬)

ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਪਾਖੰਡੀਆਂ ਵੱਲੋਂ ਸੁਣਾਈਆਂ ਕਹਾਣੀਆਂ ਦਾ ਖੰਡਨ ਕਰਦੇ ਹੋਏ ਭਾਈ ਮਾਝੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਐਸੇ ਪਾਖੰਡੀ ਕਹਾਣੀ ਸੁਣਾਉਂਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਨੂੰ ਵਰ ਦਿੱਤਾ ਹੈ ਕਿ ਇੱਥੇ ਪੰਜ ਪੀਰ ਹੋਣਗੇ ਜਿਨ੍ਹਾਂ ਵਿੱਚੋਂ ਚਾਰ ਗੁਪਤ ਰਹਿਣਗੇ ਤੇ ਇੱਕ ਪ੍ਰਗਟ ਹੋਵੇਗਾ। ਉਨ੍ਹਾਂ ਕਿਹਾ ਜੇ ਐਸਾ ਕੋਈ ਪਾਖੰਡੀ ਤੁਹਾਨੂੰ ਮਿਲ ਜਾਵੇ ਤਾਂ ਉਸ ਤੋਂ ਪੁੱਛੋ ਕਿ ਜਿਹੜੀ ਇਹ ਕਹਾਣੀ ਤੁਸੀਂ ਸੁਣਾ ਰਹੇ ਹੋ ਕਿਹੜੇ ਗ੍ਰੰਥ ਦੇ ਕਿਸ ਪੰਨਾ ਨੰਬਰ ‘ਤੇ ਲਿਖੀ ਹੋਈ ਹੈ। ਜੇ ਤੁਸੀਂ ਨਹੀਂ ਪੁੱਛ ਸਦਕੇ ਤਾਂ ਉਸ ਨੂੰ ਮੇਰਾ ਫੋਨ ਨੰਬਰ ਦਿਓ ਤਾਂ ਮੈਂ ਉਸ ਨਾਲ ਮੀਡੀਏ ਦੇ ਸਾਹਮਣੇ ਵੀਚਾਰ ਚਰਚਾ ਕਰਨ ਲਈ ਤਿਆਰ ਹਾਂ। ਜੇ ਉਹ ਇਹ ਸਿੱਧ ਕਰ ਦੇਵੇ ਕਿ ਇਹ ਕਥਾ ਕਿਸੇ ਪ੍ਰਵਾਨਤ ਗ੍ਰੰਥ ਵਿੱਚ ਲਿਖੀ ਹੋਈ ਹੈ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੁੜਕੇ ਕਦੀ ਵੀ ਸਟੇਜ ‘ਤੇ ਪ੍ਰਚਾਰ ਕਰਨ ਲਈ ਨਹੀਂ ਬੈਠਾਂਗਾ।

ਭਾਈ ਮਾਝੀ ਵੱਲੋਂ ਕੀਤੀ ਗਈ ਗੁਰਬਾਣੀ ਦੀ ਕਥਾ ਤੇ ਪਾਖੰਡੀਆਂ ਵੱਲੋਂ ਸੁਣਾਈਆਂ ਮਨਘੜਤ ਕਹਾਣੀਆਂ ਦਾ ਦਲੀਲ ਪੂਰਬਕ ਕੀਤਾ ਗਿਆ ਖੰਡਨ ਸਟੇਜ ‘ਤੇ ਬੈਠੇ ਇੱਕ ਪਾਖੰਡੀ ਸੰਤ (ਜਗਜੀਤ ਸਿੰਘ ਲੋਪੋ) ਅਤੇ ਉਸ ਦੇ ਚੇਲੇ ਚੇਲੀਆਂ ਨੂੰ ਸੂਲਾਂ ਵਾਂਗ ਚੁੱਭ ਰਹੀ ਸੀ: ‘ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥’ {ਰਾਮਕਲੀ (ਭਗਤ ਕਬੀਰ ਜੀ) ਗੁਰੂ ਗ੍ਰੰਥ ਸਾਹਿਬ – ਪੰਨਾ ੯੬੯} ਇਸ ਲਈ ਸੰਤ ਦਾ ਇਸ਼ਾਰਾ ਪਾ ਕੇ ਉਸ ਦੇ ਚੇਲੇ ਚੇਲੀਆਂ ਨੇ ਕਥਾ ਦੀ ਸਮਾਪਤੀ ਹੁੰਦਿਆਂ ਹੀ ਭਾਈ ਮਾਝੀ ‘ਤੇ ਹਮਲਾ ਕਰ ਦਿੱਤਾ। ਪਰ ਭਾਈ ਮਾਝੀ ਦੇ ਹੱਕ ਵਿੱਚ ਉਠੀ ਸੰਗਤ ਕਾਰਣ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ।

ਝਗੜੇ ਤੋਂ ਬਾਅਦ ਕਥਾ ਵਾਚਕ ਭਾਈ ਹਰਜਿੰਦਰ ਸਿੰਘ ਮਾਝੀ, ਅਤੇ ਉਨ੍ਹਾਂ ਨੂੰ ਹੁਲੜਵਾਜਾਂ ਦੇ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਅੱਗੇ ਆਉਣ ਕਰਕੇ ਮਾਮੂਲੀ ਜਖ਼ਮੀ ਹੋਏ ਗਿਆਨੀ ਅਵਤਾਰ ਸਿੰਘ ਜੀ ਕੈਮਰੇ ਅੱਗੇ ਪ੍ਰੈੱਸ ਨੂੰ ਇੰਟਰਵਿਊ ਦਿੰਦੇ ਹੋਏ ਯੂਟਿਉਬ ‘ਤੇ ਵੇਖੇ ਜਾ ਸਕਦੇ ਹਨ। ਇਸ ਰੀਕਾਰਡਿੰਗ ਵਿੱਚ ਭਾਈ ਮਾਝੀ ਜੀ ਦੱਸ ਰਹੇ ਹਨ ਕਿ ਉਨ੍ਹਾਂ ਨੇ ਨਿਰੋਲ ਗੁਰਬਾਣੀ ਵਿੱਚੋਂ ਸ਼ਬਦਾਂ ਦੀ ਕਥਾ ਕੀਤੀ ਜਿਹੜੀ ਸਾਰੀ ਹੀ ਰੀਕਾਰਡਡ ਹੈ ਤੇ ਹੁਣ ਵੀ ਸੁਣੀ ਜਾ ਸਕਦੀ ਹੈ। ਪਰ ਜਿਨ੍ਹਾਂ ਪਾਖੰਡੀ ਸੰਤਾਂ ਨੂੰ ਗੁਰਬਾਣੀ ਦੀ ਕਥਾ ਚੰਗੀ ਨਹੀਂ ਲਗਦੀ ਉਹ ਨਹੀਂ ਚਾਹੁੰਦੇ ਕਿ ਗੁਰਬਾਣੀ ਦਾ ਸੱਚ ਲੋਕਾਂ ਤੱਕ ਪਹੁੰਚੇ। ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਗੁਰਬਾਣੀ ਦਾ ਸੱਚ ਸੁਣ ਕੇ ਲੋਕ ਜਾਗਰੂਕ ਹੋ ਸਕਦੇ ਹਨ ਜਿਸ ਸਦਕਾ ਉਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਸਕਦੀ ਹੈ।

ਪੱਤਰਕਾਰ ਵੱਲੋਂ ਪੁੱਛੇ ਜਾਣ ‘ਤੇ (ਸੰਤ) ਜਗਜੀਤ ਸਿੰਘ ਲੋਪੋ ਦਾ ਨਾਮ ਲੈਂਦਿਆਂ ਭਾਈ ਮਾਝੀ ਨੇ ਕਿਹਾ ਕਿ ਉਹ ਆਪਣੇ ਨਾਲ ਲੈ ਕੇ ਆਏ ਬੰਦਿਆਂ ਨੂੰ ਰੌਲ਼ਾ ਪਾਉਣ ਲਈ ਇਸ਼ਾਰੇ ਕਰਦਾ ਅਤੇ ਰੌਲ਼ਾ ਪੈਣ ਪਿੱਛੋਂ ਖੁਸ਼ ਹੁੰਦਾ ਵੀਡੀਓ ਵਿੱਚ ਸਾਫ ਵਿਖਾਈ ਦੇ ਰਿਹਾ ਹੈ। ਪੱਤਰਕਾਰ ਵੱਲੋਂ ਇਹ ਪੁੱਛਣ ‘ਤੇ ਕਿ ਕੀ ਤੁਸੀਂ ਇਸ ਝਗੜੇ ਦੀ ਪੁਲਿਸ ਵਿੱਚ ਰੀਪੋਰਟ ਕਰੋਗੇ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਲੈ ਜਾਓਗੇ? ਦੇ ਜਵਾਬ ਵਿੱਚ ਭਾਈ ਮਾਝੀ ਨੇ ਕਿਹਾ ਇਹ ਪਾਖੰਡੀ ਲੋਕ ਤਾਂ ਚਾਹੁੰਦੇ ਹਨ ਕਿ ਲੋਕਾਂ ਦਾ ਆਪਸੀ ਭੇੜ ਪਵਾਉਣ ਲਈ ਇਹ ਰੌਲ਼ੇ ਪੈਂਦੇ ਰਹਿਣ ਤੇ ਥਾਣਿਆਂ ਵਿੱਚ ਭਟਕਦੇ ਰਹਿਣ ਅਤੇ ਭਾਰਾਵਾਂ ਦੀ ਇਹ ਲੜਾਈ ਅਕਾਲ ਤਖ਼ਤ ਤੇ ਜਾਵੇ ਜਿਸ ਕਾਰਣ ਸਿੱਖ ਦੋ ਧੜਿਆਂ ਵਿੱਚ ਵੰਡੇ ਜਾਣ। ਪਰ ਸਾਨੂੰ ਪਤਾ ਹੈ ਕਿ ਇਨ੍ਹਾਂ ਪਾਖੰਡੀਆਂ ਵੱਲੋਂ ਗੁੰਮਰਾਹ ਕੀਤੇ ਲੋਕ ਸਾਡੇ ਹੀ ਭਰਾ ਹਨ ਇਸ ਲਈ ਅਸੀਂ ਬਜਾਏ ਕੇਸ ਨੂੰ ਉਪਰ ਲਿਜਾਣ ਜਾਂ ਥਾਣਿਆਂ ਵਿੱਚ ਜਾ ਕੇ ਸਮਾਂ ਬਰਬਾਦ ਕਰਨ ਦੀ ਥਾਂ ਉਸ ਸਮੇਂ ਨੂੰ ਗੁਰਬਾਣੀ ਦਾ ਪ੍ਰਚਾਰ ਹੋਰ ਤੇਜ ਕਰਨ ਲਈ ਵਰਤਾਂਗੇ ਤੇ ਇਸ ਪ੍ਰਚਾਰ ਰਾਹੀ ਆਪਣੇ ਗੁੰਮਰਾਹ ਹੋਏ ਭਰਾਵਾਂ ਨੂੰ ਸਮਝਾਵਾਂਗੇ। ਜਿਉਂ ਜਿਉਂ ਗੁਰਬਾਣੀ ਦਾ ਪ੍ਰਚਾਰ ਹੋਵੇਗਾ ਇਨ੍ਹਾਂ ਪਾਖੰਡੀਆਂ ਦੀ ਪਕੜ ਆਪੇ ਢਿੱਲੀ ਪੈਂਦੀ ਜਾਵੇਗੀ।

ਗਿਆਨੀ ਅਵਤਾਰ ਸਿੰਘ ਨੇ ਇਹੋ ਜਿਹੀ ਹੀ ਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ‘ਤੇ ਹਮਲਾ ਕਿਸ ਨੇ ਕੀਤਾ ਹੈ ਪਰ ਇਸ ਦੀ ਥਾਣੇ ਵਿੱਚ ਰੀਪੋਰਟ ਨਹੀਂ ਕਰਨਗੇ ਤੇ ਨਾ ਹੀ ਉਪਰ ਲੈ ਕੇ ਜਾਣਗੇ। ਪਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਬਾਣੀ ਦੇ ਪ੍ਰਚਾਰ ਨੂੰ ਹੋਰ ਤੇਜ ਕਰਵਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦੇ ਰਹਾਂਗੇ।

ਝਗੜੇ ਦੀ ਜੜ (ਸੰਤ) ਜਗਜੀਤ ਸਿੰਘ ਲੋਪੋ ਨੂੰ ਫੋਨ ‘ਤੇ ਸੰਪਰਕ ਕਰਕੇ ਪੁੱਛਿਆ ਕਿ ਇਸ ਝਗੜਾ ਦਾ ਮੁੱਖ ਕਾਰਣ ਕੀ ਹੈ ਤਾਂ ਉਨ੍ਹਾਂ ਦੱਸਿਆ ਕਿ ਕਥਾ ਵਾਚਕ ਸੰਤਾਂ ਦੇ ਵਿਰੁੱਧ ਬਹੁਤ ਕੁਝ ਬੋਲ ਗਿਆ ਜਿਹੜਾ ਕਿ ਸੰਗਤਾਂ ਨੂੰ ਚੰਗਾ ਨਹੀਂ ਲੱਗਿਆ। ਇਸ ਲਈ ਉਨ੍ਹਾਂ ਦਾ ਸਪਸ਼ਟੀਕਰਨ ਲੈਣ ਲਈ ਜਦੋਂ ਸੰਗਤ ਅੱਗੇ ਆਈ ਤਾਂ ਉਸ ਕਥਾਵਾਚਕ ਦੇ ਨਾਲ ਆਏ ਬੰਦਿਆਂ ਨੇ ਸੰਗਤ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਣ ਮਾਮੂਲੀ ਜਿਹਾ ਰੌਲ਼ਾ ਪੈ ਗਿਆ ਪਰ ਮੈਂ ਸਮਝਾ ਕੇ ਉਹ ਛੇਤੀ ਹੀ ਖਤਮ ਕਰਵਾ ਦਿੱਤਾ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਉਹ ਸ਼ਬਦ ਦੱਸ ਸਕਦੇ ਹੋ ਜਿਹੜੇ ਉਨ੍ਹਾਂ ਨੇ ਤੁਹਾਡੇ ਜਾਂ ਕਿਸੇ ਹੋਰ ਸੰਤ ਵਿਰੁੱਧ ਵਰਤੇ ਹੋਣ? ਜਵਾਬ ਵਿੱਚ ਜਗਜੀਤ ਸਿੰਘ ਲੋਪੋ ਨੇ ਕਿਹਾ ਉਨ੍ਹਾਂ ਨੇ ਮੇਰਾ ਜਾਂ ਕਿਸੇ ਹੋਰ ਸੰਤ ਦਾ ਨਾਮ ਤਾਂ ਨਹੀਂ ਲਿਆ ਪਰ ਬੋਲਿਆ ਬਹੁਤ ਗਲਤ। (ਸੰਤ) ਜਗਜੀਤ ਸਿੰਘ ਨੂੰ ਦੱਸਿਆ ਗਿਆ ਕਿ ਜੋ ਕਥਾ ਉਸ ਨੇ ਕੀਤੀ ਹੈ ਉਹ ਸਰੀ ਦੀ ਸਾਰੀ ਇੰਟਰਨੈੱਟ ‘ਤੇ ਪੈ ਚੁੱਕੀ ਹੈ ਤੇ ਹੁਣ ਤੁਸੀਂ ਵੀ ਸੁਣ ਸਕਦੇ ਹੋ। ਉਸ ਕਥਾ ਵਿੱਚ ਉਨ੍ਹਾਂ ਗੁਰਬਾਣੀ ਵਿੱਚੋਂ ਹੀ ਸਾਰੇ ਪ੍ਰਮਾਣ ਲੈ ਕੇ ਉਨ੍ਹਾਂ ਦੀ ਵਿਆਖਿਆ ਕੀਤੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਗੁਰਬਾਣੀ ਦੀ ਕਥਾ ਕਰਨੀ ਵੀ ਸੰਤਾਂ ਦੇ ਵਿਰੁੱਧ ਬੋਲਣਾ ਹੈ?

ਇਸ ਦਾ ਕੋਈ ਜਵਾਬ ਨਾ ਸੁਝਣ ਕਾਰਨ ਉਨ੍ਹਾਂ ਕਿਹਾ ਸਾਰੀਆਂ ਗੱਲਾਂ ਫੋਨ’ਤੇ ਨਹੀ ਦੱਸੀਆਂ ਜਾ ਸਕਦੀਆਂ ਤੁਸੀਂ ਇੱਥੇ ਆ ਜਾਵੋ ਤਾਂ ਸਭ ਕੁਝ ਦੱਸ ਦਿੱਤਾ ਜਾਵੇਗਾ। ਫਿਰ ਬੇਨਤੀ ਕੀਤੀ ਕਿ ਜਿਹੜੀਆਂ ਗੱਲਾਂ ਤੁਸੀਂ ਇੱਥੇ ਆਏ ਨੂੰ ਦੱਸਣੀਆਂ ਹਨ ਉਹ ਤਾ ਫੋਨ ‘ਤੇ ਵੀ ਦੱਸੀਆਂ ਜਾ ਸਕਦੀਆਂ ਹਨ ਅਤੇ ਜੋ ਭਾਈ ਮਾਝੀ ਜੀ ਨੇ ਕਿਹਾ ਹੈ ਉਹ ਸਭ ਕੁਝ ਰੀਕਾਰਡ ਹੋ ਕੇ ਇੰਟਰਨੈੱਟ’ਤੇ ਪੈ ਚੁੱਕਾ ਹੈ। ਜੇ ਕੋਈ ਗੱਲ ਭਾਈ ਮਾਝੀ ਨੇ ਐਸੀ ਕੀਤੀ ਹੋਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਹੋਵੇ ਤੇ ਉਨ੍ਹਾਂ ਵੱਲੋਂ ਸੰਤਾਂ ਦੀ ਕੀਤੀ ਮਨਘੜਤ ਨਿੰਦਾ ਰੀਕਾਰਡ ਹੋਣੋ ਰਹਿ ਗਈ ਹੋਵੇ, ਉਹ ਤੁਸੀਂ ਫੋਨ ‘ਤੇ ਵੀ ਦੱਸ ਸਕਦੇ ਹੋ ਤਾਂ ਕੀ ਲੋੜ ਹੈ, ਤੁਹਾਡੇ ਕੋਲ ਆਉਣ ਲਈ ਇਨ੍ਹਾਂ ਸਮਾਂ ਤੇ ਸਾਧਨ ਫਜੂਲ ਵਿੱਚ ਖਰਚੇ ਜਾਣ।

ਇਸ ਦੇ ਜਵਾਬ ਵਿੱਚ ਜਗਜੀਤ ਸਿੰਘ ਲੋਪੋ ਨੇ ਕਿਹਾ ਫੋਨ ‘ਤੇ ਪਤਾ ਨਹੀਂ ਲਗਦਾ ਕਿ ਕਿਸ ਬੰਦੇ ਨਾਲ ਗੱਲ ਹੋ ਰਹੀ ਹੈ ਤੇ ਹਰ ਬੰਦੇ ਕੋਲ ਸਾਰੀਆਂ ਗੱਲਾਂ ਦੱਸੀਆਂ ਨਹੀਂ ਜਾ ਸਕਦੀਆਂ, ਇਸ ਲਈ ਤੁਸੀਂ ਇੱਥੇ ਹੀ ਆ ਜਾਓ। ਇਹ ਪੁੱਛਣ ‘ਤੇ ਕਿ ਜਦ ਕਥਾਵਾਚਕ ਕਥਾ ਦੌਰਾਨ ਵਾਰ ਵਾਰ ਇਹ ਗੱਲ ਕਹਿ ਰਿਹਾ ਸੀ ਕਿ ਜੇ ਕੋਈ ਵਿਅਕਤੀ ਇਹ ਸਿੱਧ ਕਰ ਦੇਵੇ ਕਿ ਉਸ ਨੇ ਗੁਰਬਾਣੀ ਦੀ ਥਾਂ ਬਾਹਰੋਂ ਟੋਟਕੇ ਜਾਂ ਕਥਾ ਕਹਾਣੀਆਂ ਸੁਣਾਈਆਂ ਹਨ, ਤਾਂ ਉਸ ਨਾਲ ਕਥਾ ਉਪ੍ਰੰਤ ਇਸ ਸਬੰਧੀ ਗੱਲ ਕੀਤੀ ਜਾ ਸਕਦੀ ਹੈ, ਤੇ ਝੂਠਾ ਪੈਣ ਦੀ ਸੂਰਤ ਵਿੱਚ ਉਹ ਮੁੜ ਪ੍ਰਚਾਰ ਕਰਨ ਲਈ ਸਟੇਜ ‘ਤੇ ਨਹੀਂ ਬੈਠੇਗਾ; ਤਾਂ ਬਜਾਏ ਉਸ ਵੱਲੋਂ ਗੁਰਬਾਣੀ ਤੋਂ ਬਾਹਰ ਬੋਲੀ ਗਈ ਗੱਲ ਦੱਸਣ ਦੇ, ਉਸ ਨਾਲ ਝਗੜਾ ਕਰਨ ਨਾਲ ਅਤੇ ਅੰਮ੍ਰਿਤਧਾਰੀ ਸਿੰਘਾਂ ਦੀਆਂ ਦਸਤਾਰਾਂ ਉਤਾਰਨ ਨੂੰ ਕੀ ਤੁਸੀਂ ਠੀਕ ਸਮਝਦੇ ਹੋ? ਜਗਜੀਤ ਸਿੰਘ ਲੋਪੋ ਨੇ ਕਿਹਾ ਜੋ ਕੁਝ ਹੋਇਆ ਉਹ ਤਾਂ ਗਲਤ ਹੀ ਹੋਇਆ, ਪਰ ਸੰਗਤ ਤਾਂ ਉਸ ਨਾਲ ਗੱਲ ਕਰਨ ਹੀ ਗਈ ਸੀ, ਕਿ ਉਸ ਦੇ ਬੰਦਿਆਂ ਨੇ ਝਗੜਾ ਖੜ੍ਹਾ ਕਰ ਦਿੱਤਾ।

(ਸੰਤ) ਜਗਜੀਤ ਸਿੰਘ ਲੋਪੋ ਨਾਲ ਹੋਈ ਗੱਲ ਬਾਤ ਦੌਰਾਨ ਇੰਝ ਮਹਿਸੂਸ ਹੋ ਰਿਹਾ ਸੀ, ਕਿ ਕਥਾਵਾਚਕ ‘ਤੇ ਆਪਣੇ ਚੇਲੇ ਚੇਲੀਆਂ ਤੋਂ ਹਮਲਾ ਕਰਵਾ ਕੇ ਜੇਤੂ ਰੂਪ ‘ਚ ਉਭਰਨ ਦਾ ਭਰਮ ਪਾਲ਼ ਰਹੇ ਹਮਲਾਵਰਾਂ ਦੀ ਇਖ਼ਲਾਕੀ ਹਾਰ ਹੋਈ ਹੈ, ਜਿਸ ਕਾਰਣ ਉਸ ਵਿੱਚ ਫੋਨ ‘ਤੇ ਗੱਲ ਕਰਨ ਦੀ ਹਿੰਮਤ ਵੀ ਨਹੀਂ ਸੀ ਰਹੀ।

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top