Share on Facebook

Main News Page

ਲੋਪੋ ਵਿਖੇ ਵਾਪਰੀ ਘਟਨਾ ਨੇ ਪੰਥ ਵਿੋਰੋਧੀ ਸ਼ਕਤੀਆਂ ਦਾ ਚਿਹਰਾ ਨੰਗਾ ਕੀਤਾ
-: ਮਨਪ੍ਰੀਤ ਸਿੰਘ ਨਿਉਜ਼ੀਲੈਂਡ

( ਸੁਖਦੇਵ ਸਿੰਘ ) ਪਿਛਲੇ ਦਿਨੀ ਮੋਗਾ ਜਿਲਾ ਦੇ ਪਿੰਡ ਲੋਪੋ ਵਿਚ ਚੱਲ ਰਹੇ ਗੁਰਮੱਤ ਸਮਾਗਮ ਮੌਕੇ ਜਦੋਂ ਭਾਈ ਹਰਜਿੰਦਰ ਸਿੰਘ ਮਾਝੀ ਗੁਰਮਤਿ ਅਨੁਸਾਰ ਗੁਰਬਾਣੀ ਵਿੱਚ ਅਖੌਤੀ ਸੰਤ - ਮਹਾਪੁਰਖਾ ਵੱਲੋਂ ਧਰਮ ਦੀ ਆੜ ਹੇਠ ਲੋਕਾਂ ਨਾਲ ਕੀਤੀ ਜਾ ਰਹੀ ਠਗੀ ਬਾਰੇ ਵਿਸਥਾਰ ਨਾਲ ਦੱਸਣਾ ਸੁਰੂ ਕੀਤਾ, ਤਾਂ ਲੋਪੋ ਦੀ ਆਪੂ ਬਣਾਈ ਸੰਪਰਦਾਇ ਦੇ ਪਾਖੰਡੀ ਬਾਬੇ ਨੂੰ ਗੁਰਮਤਿ ਦਾ ਇਹ ਸੱਚ ਹਾਜਮ ਨਾ ਹੋਇਆ, ਤਾਂ ਉਸ ਨੇ ਆਪਣੇ ਚੇਲੇ - ਚੇਲੀਆਂ ਤੋਂ ਭਾਈ ਹਰਜਿੰਦਰ ਸਿੰਘ ਮਾਝੀ ਉੱਪਰ ਜੋ ਹਮਲਾ ਕਰਵਾਇਆ ਹੈ ਬਹੁਤ ਸ਼ਰਮਨਾਕ ਅਤੇ ਉਸ ਨੇ ਪੰਥ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਈ ਮਨਪ੍ਰੀਤ ਸਿੰਘ ਵੱਲੋਂ ਇਕ ਪੈ੍ਸ ਨੋਟ ਕਰਦਿਆਂ ਕਿਹਾ ਕਿ ਅੱਜ ਸਿੱਖੀ ਨੂੰ ਪਾਖੰਡੀ ਸਾਧ ਲਾਣਾਂ ਇਕ ਘੁਣ ਵਾਂਗ ਲੱਗਿਆ ਹੋਇਆ ਹੈ ਜੋ ਨਿਤ - ਦਿਨ - ਨਿਤ ਆਪਣੀਆਂ ਕੋਝੀਆ ਚਾਲਾਂ ਚੱਲ ਕੇ ਸਿੱਖ ਪੰਥ ਦੇ ਨਿਧੜਕ ਪ੍ਰਚਾਰਕਾਂ ਵੱਲੋਂ ਕੀਤੇ ਜਾ ਰਹੇ ਗੁਰਬਾਣੀ ਦੇ ਪ੍ਰਚਾਰ ਵਿੱਚ ਖਲਲ ਪਾ ਕੇ ਆਪਣਾ ਪਾਖੰਡ ਕਾਇਮ ਰੱਖਣਾਂ ਚਾਹੁੰਦੇ ਹਨ। ਪਰ ਸਿੱਖ ਸੰਗਤਾਂ ਹੁਣ ਗੁਰਬਾਣੀ ਦੇ ਸੱਚ ਨੂੰ ਲੈ ਕੇ ਜਾਗਰੂਕ ਹੋ ਚੁਕੀਆਂ ਹਨ । ਜਿਸ ਕਰਕੇ ਇਹ ਸਾਧ ਲਾਣੇ ਵੱਲੋਂ ਗੁਰਬਾਣੀ ਦੇ ਸੱਚ ਦਾ ਜਵਾਬ ਦੇਣ ਦੀ ਬਜਾਏ ਅਜੇਹੀਆਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸਾਧਾ ਦੇ ਡੇਰੇਆਂ ਅੰਦਰ ਜੁੜੇ ਹੋਏ ਲੋਕ ਇਕ ਭੇਡਾਂ ਦੇ ਰੂਪ ਵਿੱਚ ਵਿਚਰ ਰਹੇ ਹਨ ਜੋ ਕਿ ਗੁਰਬਾਣੀ ਦੇ ਗਿਆਨ ਤੋਂ ਟੁਟ ਕੇ ਹਨੇਰੇ ਵਿਚ ਭਟਕ ਰਹੇ ਹਨ । ਉਹਨਾਂ ਕਿਹਾ ਕਿ ਇਹ ਡੇਰੇਦਾਰ ਲੋਕਾਂ ਨੂੰ ਗੁਰਬਾਣੀ ਤੋਂ ਗੁੰਮਰਾਹ ਕਰਕੇ ਹਵਣ ਕਰਨੇ, ਮੁੰਡਾਂ ਹੋਣ ਦੇ ਫਲ ਦੇਣੇ, ਕਾਰੋਬਾਰ ਵਧਾਉਣ ਦੇ ਪ੍ਰਬਚਨ, ਪਸ਼ੂ ਪੂਜਾ ਅਤੇ ਹੋਰ ਅਨੇਕਾਂ ਕਰਮਕਾਂਡ ਕਰਦੇ ਹਨ।

ਸੋ ਅੱਜ ਭੁਲੱੜ ਸਿੱਖਾਂ ਨੂੰ ਇਹਨਾਂ ਡੇਰੇਦਾਰਾਂ ਦੀਆਂ ਅਜਿਹੀਆਂ ਚਾਲਾਂ ਤੋਂ ਸੁਚੇਤ ਹੋ ਕੇ ਗੁਰਬਾਣੀ ਨੂੰ ਪੜਨ ਤੇ ਵਿਚਾਰਨ ਦੀ ਲੋੜ ਹੈ, ਤਾਂ ਜੋ ਇਹਨਾ ਸਾਧਾਂ ਦੇ ਚੁਗਲ ਵਿਚੋ ਨਿਕਲਿਆ ਜਾ ਸਕੇ । ਉਹਨਾਂ ਕਿਹਾ ਕਿ ਸਾਨੂੰ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਗਿਆਨੀ ਅਵਤਾਰ ਸਿੰਘ ਦੀ ਇਹ ਦਰਿੜਤਾ ਅਤੇ ਸੂਰਮਤਾ ਤੇ ਮਾਣ ਹੈ ਜਿਨਾ ਨੇ ਪੂਰੀ ਦਲੇਰੀ ਅਤੇ ਪ੍ਰਰਪੱਕਤਾ ਨਾਲ ਗੁਰਬਾਣੀ ਦਾ ਸੱਚ ਸੰਗਤਾਂ ਅੱਗੇ ਰੱਖ ਕੇ ਉਸ ਪਾਖੰਡੀ ਸਾਧ ਨੂੰ ਭਾਜੜ ਪਾ ਦਿੱਤੀ ਹੈ ।ਅੱਜ ਪੰਥਕ ਸੋਚ ਰੱਖਣ ਵਾਲਾ ਹਰ ਵੀਰ ਭੈਣ ਇਹਨਾਂ ਵੀਰਾਂ ਦਾ ਸਾਥ ਦੇਵੇ ਤਾਂ ਜੋਂ ਇਸ ਲਹਿਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top